ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਨਿਮਿਸ਼ਾ ਚੱਕੁੰਗਲਪਰੰਬਿਲ ਸੁਰੇਸ਼ ਨੂੰ ਵਧਾਈ ਦਿੱਤੀ

Posted On: 23 OCT 2026 10:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾਵਾਂ ਦੇ ਲੌਂਗ ਜੰਪ ਟੀ47 ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਨਿਮਿਸ਼ਾ ਚੱਕੁੰਗਲਪਰੰਬਿਲ ਸੁਰੇਸ਼ ਨੂੰ ਵਧਾਈ ਦਿੱਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਲਗਨ ਅਤੇ ਸਖ਼ਤ ਮਿਹਨਤ ਨੇ ਭਾਰਤੀ ਪੈਰਾ ਅਥਲੈਟਿਕਸ ਲਈ ਇੱਕ ਹੋਰ ਮਾਣ ਵਾਲਾ ਪਲ ਲਿਆਂਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਉਹ ਇਸੇ ਤਰ੍ਹਾਂ ਚਮਕਦੇ ਰਹਿਣਗੇ ਅਤੇ ਵੱਡੀਆਂ ਸਫਲਤਾਵਾਂ ਹਾਸਲ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਵਿੱਚ ਕਿਹਾ:

“ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾਵਾਂ ਦੇ ਲੌਂਗ ਜੰਪ ਟੀ47 ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਨਿਮਿਸ਼ਾ ਚੱਕੁੰਗਲਪਰੰਬਿਲ ਸੁਰੇਸ਼ ਨੂੰ ਵਧਾਈਆਂ! ਉਨ੍ਹਾਂ ਦੀ ਲਗਨ ਅਤੇ ਸਖ਼ਤ ਮਿਹਨਤ ਨੇ ਭਾਰਤੀ ਪੈਰਾ ਅਥਲੈਟਿਕਸ ਲਈ ਇੱਕ ਹੋਰ ਮਾਣ ਵਾਲਾ ਪਲ ਲਿਆਂਦਾ ਹੈ। ਉਮੀਦ ਹੈ ਕਿ ਉਹ ਇਸੇ ਤਰ੍ਹਾਂ ਚਮਕਦੇ ਰਹਿਣਗੇ ਅਤੇ ਵੱਡੀਆਂ ਸਫਲਤਾਵਾਂ ਹਾਸਲ ਕਰਨਗੇ। ਭਵਿੱਖ ਦੇ ਮੁਕਾਬਲਿਆਂ ਲਈ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

*******

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2327998) ਵਿਜ਼ੀਟਰ ਕਾਊਂਟਰ : 20