ਖੇਤੀਬਾੜੀ ਮੰਤਰਾਲਾ
azadi ka amrit mahotsav

ਖੇਤੀਬੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਨੇ ਆਲਮੀ ਭਾਗੀਦਾਰੀ ਰਾਹੀਂ ਐਗਰੀਕਲਚਰਲ ਹਾਇਰ ਐਜੂਕੇਸ਼ਨ ਦੀ ਮੁੜ-ਕਲਪਨਾ ਦਾ ਸੱਦਾ ਦਿੱਤਾ


ਅਮਰੀਕਾ ਵਿੱਚ ਵਰਲਡ ਫੂਡ ਪ੍ਰਾਈਜ਼ ਫਾਉਂਡੇਸ਼ਨ ਪ੍ਰੋਗਰਾਮ ਨੂੰ ਵਰਚੁਅਲ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਡਾ. ਜਾਟ ਨੇ ਉਦਯੋਗ-ਅਕਦਾਮਿਕ ਸਹਿਯੋਗ, ਨੀਤੀ ਸੰਵਾਦ ਅਤੇ ਅੰਤਰਰਾਸ਼ਟਰੀ ਗਿਆਨ ਦੇ ਅਦਾਨ-ਪ੍ਰਦਾਨ ‘ਤੇ ਜ਼ੋਰ ਦਿੱਤਾ

Posted On: 22 OCT 2026 1:26PM by PIB Chandigarh

ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਸਕੱਤਰ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ.ਜਾਟ ਨੇ ਜਲਵਾਯੂ ਪਰਿਵਰਤਨ, ਕੁਦਰਤੀ ਸੰਸਾਧਨਾਂ ਦੀ ਕਮੀ, ਜੈਵ-ਵਿਭਿੰਨਤਾ ਦੇ ਨੁਕਸਾਨ ਅਤੇ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਦੀ ਵਧਦੀ ਮੰਗ ਸਮੇਤ ਆਲਮੀ ਚੁਣੌਤੀਆਂ ਦਾ ਹੱਲ ਕਰਨ ਲਈ ਭਵਿੱਖ ਦੇ ਪੇਸ਼ੇਵਰਾਂ ਨੂੰ ਤਿਆਰ ਕਰਨ ਲਈ ਐਗਰੀਕਲਚਰਲ ਹਾਇਰ ਐਜੂਕੇਸ਼ਨ ਦੀ ਮੁੜ ਕਲਪਨਾ ਦਾ ਸੱਦਾ ਦਿੱਤਾ ਹੈ। 

ਅਮਰੀਕਾ ਦੇ ਡੇਸ ਮੋਇਨੇਸ (Des Moines) ਵਿਖੇ ਵਰਲਡ ਫੂਡ ਪ੍ਰਾਈਜ਼ ਫਾਉਂਡੇਸ਼ਨ ਪ੍ਰੋਗਰਾਮ ਦੌਰਾਨ ‘2026 ਨੌਰਮਨ ਈ ਬੋਰਲੌਗ ਇੰਟਰਨੈਸ਼ਨਲ ਡਾਇਲੌਗ’ ਦੇ ਮੌਕੇ ‘ਤੇ ਆਯੋਜਿਤ ਇੱਕ ਰਾਉਂਡਟੇਬਲ ਨੂੰ ਸੰਬੋਧਨ ਕਰਦੇ ਹੋਏ ਡਾ. ਜਾਟ ਨੇ ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸਿਜ਼ ((NAAS), ਭਾਰਤ ਦੇ ਪ੍ਰੈਜ਼ੀਡੈਂਟ ਵਜੋਂ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਅਕਾਦਮੀ ਵੱਲੋਂ ਸਕੱਤਰ ਡਾ. ਬੀ.ਐੱਸ. ਦ੍ਵਿਵੇਦੀ, ਐੱਨਏਏਐੱਸ ਦੇ ਵਿਦੇਸ਼ ਸਕੱਤਰ ਡਾ. ਕਰੀਮ ਮੇਰਿਡਿਆ (Dr. Karim Meredia) ਅਤੇ ਪੱਛਮੀ ਗੋਲਾਰਧ ਲਈ ਅੰਤਰਰਾਸ਼ਟਰੀ ਸ਼ਾਖਾ ਦੇ ਕਨਵੀਨਰ ਡਾ. ਪੀ.ਵੀ. ਵਰਪ੍ਰਸਾਦ ਦੀ ਮੌਜੂਦਗੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦਾ ਸੁਆਗਤ ਕੀਤਾ।

ਆਪਣੇ ਸੰਬੋਧਨ ਵਿੱਚ, ਡਾ. ਜਾਟ ਨੇ ਖੇਤੀਬਾੜੀ-ਭੋਜਨ ਪ੍ਰਣਾਲੀਆਂ ਦੀਆਂ ਉਭਰਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀਬਾੜੀ ਸਿੱਖਿਆ ਅਤੇ ਖੋਜ ਨੂੰ ਬਦਲਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਲਮੀ ਸੰਸਥਾਵਾਂ ਦੇ ਨਾਲ ਭਾਰਤ ਦੀ ਲੰਬੇ ਸਮੇਂ ਦੀ ਸਾਂਝੇਦਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਨਾਲ ਆਪਸੀ ਗਿਆਨ ਅਤੇ ਤਜ਼ਰਬਿਆਂ ਦਾ ਅਦਾਨ-ਪ੍ਰਦਾਨ ਸੰਭਵ ਹੁੰਦਾ ਹੈ ਅਤੇ ਵਿਗਿਆਨਕ ਅਤੇ ਵਿਦਿਅਕ ਪ੍ਰਗਤੀ ਨੂੰ ਸਾਂਝਾ ਕਰਨ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ।

ਉਨ੍ਹਾਂ ਨੇ ਉਤਪਾਦਨ-ਕੇਂਦ੍ਰਿਤ ਖੇਤੀਬਾੜੀ ਤੋਂ ਅੱਗੇ ਵਧ ਕੇ ਏਕੀਕ੍ਰਿਤ ਖੇਤੀਬਾੜੀ-ਭੋਜਨ ਪ੍ਰਣਾਲੀਆਂ ਅਤੇ ਵੈਲਿਊ ਚੇਨ ਦ੍ਰਿਸ਼ਟੀਕੋਣ ਵੱਲ ਵਧਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਦਯੋਗ ਲਈ ਤਿਆਰ ਮਨੁੱਖੀ ਸੰਸਾਧਨਾਂ ਨੂੰ ਵਿਕਸਿਤ ਕਰਨ ਅਤੇ ਕਿਸਾਨਾਂ ਲਈ ਸਮਰਥਨ ਸਮੇਤ ਐਗਰੀ-ਫੂਡ ਵੈਲਿਊ ਚੇਨ ਵਿੱਚ ਉਦਯੋਗ ਦੀ ਭਾਗੀਦਾਰੀ ਨੂੰ ਸੁਵਿਧਾਜਨਕ ਬਣਾਉਣ ਲਈ ਸਿੱਖਿਆ ਅਤੇ ਉਦਯੋਗ ਜਗਤ ਦੇ ਵਿਚਕਾਰ ਮਜ਼ਬੂਤ ਸਹਿਯੋਗ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ।

ਖੇਤੀਬਾੜੀ ਨੀਤੀ ਅਤੇ ਖੋਜ ਵਿੱਚ ਐੱਨਏਏਐੱਸ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਡਾ. ਜਾਟ ਨੇ ਖੇਤੀਬਾੜੀ ਖੋਜ ਅਤੇ ਵਿਕਾਸ ਵਿੱਚ ਮਹੱਤਵਪੂਰਨ ਮੁੱਦਿਆਂ ਦੇ ਸਮਾਧਾਨ ਲਈ ਨੀਤੀਗਤ ਸੰਵਾਦਾਂ, ਨੀਤੀਗਤ ਪੱਤਰਾਂ ਅਤੇ ਨੀਤੀਗਤ ਸੰਖੇਪ ਵੇਰਵਿਆਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਉਭਰ ਰਹੀਆਂ ਚੁਣੌਤੀਆਂ ਦੇ ਸਹਿਯੋਗਪੂਰਨ ਸਮਾਧਾਨ ਵਿਕਸਿਤ ਕਰਨ ਲਈ ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ, ਅਕਾਦਮਿਕ ਸੰਸਥਾਨਾਂ, ਉਦਯੋਗ ਅਤੇ ਹੋਰ ਹਿਤਧਾਰਕਾਂ ਨੂੰ ਇਕੱਠੇ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਡਾ. ਜਾਟ ਨੇ ਖੇਤੀਬਾੜੀ ਨਾਲ ਸਬੰਧਿਤ ਭਾਰਤੀ ਭਾਈਚਾਰੇ ਨੂੰ ਘਰੇਲੂ ਖੋਜ ਅਤੇ ਅਕਾਦਮਿਕ ਸੰਸਥਾਨਾਂ ਨਾਲ ਜੋੜਨ ਦੇ ਯਤਨਾਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੈੱਟਵਰਕਾਂ ਨੂੰ ਮਜ਼ਬੂਤ ਕਰਨ ਨਾਲ ਅੰਤਰਰਾਸ਼ਟਰੀ ਗਿਆਨ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲ ਸਕਦਾ ਹੈ ਅਤੇ ਆਲਮੀ ਮੁਹਾਰਤ ਅਤੇ ਤਜ਼ਰਬੇ ਰਾਹੀਂ ਐਗਰੀਕਲਚਰਲ ਹਾਇਰ ਐਜੂਕੇਸ਼ਨ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕਰਨ ਵਿੱਚ ਯੋਗਦਾਨ ਮਿਲ ਸਕਦਾ ਹੈ।

ਡਾ. ਜਾਟ ਨੇ ਭਰੋਸਾ ਪ੍ਰਗਟਾਇਆ ਕਿ ਮਜ਼ਬੂਤ ਅੰਤਰਰਾਸ਼ਟਰੀ ਸਾਂਝੇਦਾਰੀ ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਖੇਤੀਬਾੜੀ ਖੋਜ, ਸਿੱਖਿਆ ਅਤੇ ਵਿਸਥਾਰ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਉਨ੍ਹਾਂ  ਨੇ ਐਗਰੀ-ਫੂਡ ਪ੍ਰਣਾਲੀਆਂ ਨੂੰ ਬਦਲਣ ਅਤੇ ਦੁਨੀਆ ਭਰ ਵਿੱਚ ਖੇਤੀਬਾੜੀ ਲਈ ਵਧੇਰੇ ਲਚਕਤਾ ਅਤੇ ਟਿਕਾਊ ਭਵਿੱਖ ਬਣਾਉਣ ਲਈ ਸਮੂਹਿਕ ਯਤਨਾਂ ਦਾ ਸੱਦਾ ਦਿੱਤਾ।

****

ਐੱਸਐੱਸ/ਐੱਮਐੱਸ/ਏਕੇ


(Release ID: 2327463) ਵਿਜ਼ੀਟਰ ਕਾਊਂਟਰ : 17