Posted On:
21 OCT 2026 4:48PM by PIB Chandigarh
ਰੱਖਿਆ ਮੰਤਰਾਲੇ ਦੇ ਡਿਪਾਰਟਮੈਂਟ ਆਫ਼ ਮਿਲਟਰੀ ਅਫੇਅਰਸ ਵੱਲੋਂ 2 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਵਿਸ਼ੇਸ਼ ਅਭਿਆਨ -6 ਲਾਗੂ ਕੀਤਾ ਜਾ ਰਿਹਾ ਹੈ। ਇਸ ਅਭਿਆਨ ਦਾ ਉਦੇਸ਼ ਆਮ ਸਵੱਛਤਾ ਅਭਿਆਨ, ਬਿਹਤਰ ਸਥਾਨ ਪ੍ਰਬੰਧਨ, ਕਬਾੜ ਦਾ ਨਿਪਟਾਰਾ, ਰਿਕਾਰਡਾਂ ਦੀ ਛਾਂਟੀ ਅਤੇ ਉਪਲਬਧ ਸਥਾਨਾਂ ਦਾ ਸੁੰਦਰੀਕਰਣ ਕਰਕੇ ਸਵੱਛ ਕਾਰਜ-ਸਥਾਨ ਅਤੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਕੰਮ ਦੇ ਅਨੁਕੂਲ ਬਣਾਉਣਾ ਹੈ।
ਅਭਿਆਨ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ, 24.6 ਲੱਖ ਤੋਂ ਵੱਧ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ, 3,553 ਅਭਿਆਨ ਵਾਲੀਆਂ ਥਾਵਾਂ 'ਤੇ ਸਵੱਛਤਾ ਅਭਿਆਨ ਚਲਾਏ ਗਏ ਹਨ ਅਤੇ 158 ਨਿਯਮਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਸਰਲ ਬਣਾਇਆ ਗਿਆ ਹੈ। ਹੁਣ ਤੱਕ ਸਕਰੈਪ ਦੇ ਨਿਪਟਾਰੇ ਤੋਂ 50.60 ਲੱਖ ਰੁਪਏ ਦਾ ਮਾਲੀਆ ਵੀ ਪ੍ਰਾਪਤ ਹੋਇਆ ਹੈ।
ਨਿਰਧਾਰਿਤ ਟੀਚਿਆਂ ਦੀ ਪ੍ਰਭਾਵਸ਼ਾਲੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਅਭਿਆਨ ਦੀ ਪ੍ਰਗਤੀ ਦੀ ਰੋਜ਼ਾਨਾ ਅਧਾਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਜਨਤਕ ਸ਼ਿਕਾਇਤਾਂ ਦੇ ਬਕਾਇਆ ਮਾਮਲਿਆਂ ਨੂੰ ਘਟਾਉਣ, ਸਾਂਸਦਾਂ, ਪ੍ਰਧਾਨ ਮੰਤਰੀ ਦਫ਼ਤਰ (PMO) ਅਤੇ ਰਾਜ ਸਰਕਾਰਾਂ ਤੋਂ ਪ੍ਰਾਪਤ ਸੰਦਰਭਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇਸ ਅਭਿਆਨ ਵਿੱਚ ਦੇਸ਼ ਭਰ ਦੇ ਰੱਖਿਆ ਬਲਾਂ ਅਤੇ ਰੱਖਿਆ ਅਦਾਰਿਆਂ ਦੀ ਸਰਗਰਮ ਭਾਗੀਦਾਰੀ ਦੇਖੀ ਜਾ ਰਹੀ ਹੈ।
***********
ਐੱਸਆਰ/ਰੁਚੀ/ਏਕੇ