ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਇਸ ਸਾਲ ਅਕਤੂਬਰ ਵਿੱਚ (18 ਤਾਰੀਖ਼ ਤੱਕ) ਕੋਲਾ ਲੱਦਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਬਣਾਇਆ


ਅਕਤੂਬਰ 2025 ਦੇ ਮੁਕਾਬਲੇ ਹਰ ਰੋਜ਼ 87 ਵੱਧ ਕੋਲਾ ਰੈਕ ਭੇਜੇ ਗਏ

ਵਿੱਤੀ ਸਾਲ 2026-27 ਦੀ ਪਹਿਲੀ ਛਿਮਾਹੀ ਵਿੱਚ ਥਰਮਲ ਪਾਵਰ ਪਲਾਂਟਾਂ ਨੂੰ ਰੋਜ਼ਾਨਾ 430 ਕੋਲਾ ਰੈਕ ਭੇਜੇ ਗਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 7.1 ਫ਼ੀਸਦੀ ਦਾ ਵਾਧਾ ਦਰਜ ਕਰਦਾ ਹੈ

ਦੇਸ਼ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਕੋਲੇ ਦੀ ਭਰੋਸੇਯੋਗ ਸਪਲਾਈ ਨੂੰ ਯਕੀਨੀ ਬਣਾਉਣ ਲਈ ਭਾਰਤੀ ਰੇਲਵੇ ਦਾ ਕੋਲਾ ਅਤੇ ਬਿਜਲੀ ਮੰਤਰਾਲਿਆਂ ਨਾਲ ਤਾਲਮੇਲ

Posted On: 22 OCT 2026 5:45PM by PIB Chandigarh

ਭਾਰਤੀ ਰੇਲਵੇ ਨੇ ਕੋਲਾ ਲੱਦਣ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹਾਸਲ ਕਰਦਿਆਂ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਸ ਮਹੀਨੇ 18 ਅਕਤੂਬਰ ਤੱਕ 22.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਅਕਤੂਬਰ 2025 ਦੀ ਤੁਲਨਾ ਵਿੱਚ ਇਸ ਮਿਆਦ ਦੌਰਾਨ ਕੋਲਾ ਲੱਦਣ ਵਿੱਚ  ਹਰ ਰੋਜ਼ 87 ਰੈਕਾਂ ਦਾ ਵਾਧਾ ਹੋਇਆ, ਜੋ ਦੇਸ਼ ਭਰ ਦੇ ਥਰਮਲ ਪਾਵਰ ਪਲਾਂਟਾਂ ਨੂੰ ਕੋਲੇ ਦੀ ਭਰੋਸੇਯੋਗ ਸਪਲਾਈ ਯਕੀਨੀ ਬਣਾਉਣ ਦੇ ਲਗਾਤਾਰ ਯਤਨਾਂ ਨੂੰ ਦਰਸਾਉਂਦਾ ਹੈ।

ਭਾਰਤੀ ਰੇਲਵੇ ਨੇ ਮਾਲੀ ਸਾਲ 2026-27 ਦੀ ਪਹਿਲੀ ਛਿਮਾਹੀ ਦੌਰਾਨ, ਥਰਮਲ ਪਾਵਰ ਪਲਾਂਟਾਂ ਨੂੰ ਹਰ ਰੋਜ਼ ਔਸਤਨ 430 ਕੋਲਾ ਰੈਕ (ਮਾਲ-ਗੱਡੀ ਦੇ ਵਿਸ਼ੇਸ਼ ਡੱਬੇ ਜਿਨ੍ਹਾਂ ਦੀ ਵਰਤੋਂ ਕੋਲਾ ਖਾਣਾਂ ਤੋਂ ਥਰਮਲ ਪਾਵਰ ਪਲਾਂਟਾਂ, ਉਦਯੋਗਾਂ ਅਤੇ ਹੋਰ ਬਿਜਲੀ ਉਤਪਾਦਨ ਕੇਂਦਰਾਂ ਤੱਕ ਵੱਡੇ ਪੱਧਰ ’ਤੇ ਕੋਲੇ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ) ਰਵਾਨਾ ਕੀਤੇ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 7.1 ਫ਼ੀਸਦੀ ਦਾ ਵਾਧਾ ਹੈ। ਇਹ ਰੁਝਾਨ ਸਤੰਬਰ 2026 ਵਿੱਚ ਵੀ ਜਾਰੀ ਰਿਹਾ ਅਤੇ ਸਤੰਬਰ 2025 ਦੇ ਮੁਕਾਬਲੇ ਕੋਲਾ ਰੈਕਾਂ ਦੀ ਰਵਾਨਗੀ ਵਿੱਚ ਹਰ ਰੋਜ਼ 14 ਫ਼ੀਸਦੀ ਦਾ ਵਾਧਾ ਹੋਇਆ।

ਕੋਲੇ ਦੀ ਢੋਆ-ਢੁਆਈ ਦੀ ਨਿਰੰਤਰ ਰਫ਼ਤਾਰ ਵਧਦੀ ਊਰਜਾ ਖਪਤ, ਵੱਡੇ ਪੱਧਰ ਤੇ ਉਦਯੋਗਿਕ ਉਤਪਾਦਨ ਅਤੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਘੱਟ ਬਾਰਸ਼ ਦੇ ਕਾਰਨ ਕੋਲਾ ਅਧਾਰਿਤ ਬਿਜਲੀ ਉਤਪਾਦਨ ਦੀ ਵਧਦੀ ਮੰਗ ਦੇ ਵਿਚਕਾਰ ਆਈ ਹੈ।

ਕੋਲੇ ਦੀ ਨਿਰੰਤਰ ਨਿਕਾਸੀ ਨਾਲ ਥਰਮਲ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਸਥਿਰ ਭੰਡਾਰਾਂ ਨੂੰ ਬਣਾਏ ਰੱਖਣ ਵਿੱਚ ਮਦਦ ਮਿਲੀ ਹੈ, ਜਿਸ ਨਾਲ ਦੇਸ਼ ਭਰ ਵਿੱਚ ਨਿਰਵਿਘਨ ਬਿਜਲੀ ਉਤਪਾਦਨ ਸੰਭਵ ਹੋ ਸਕਿਆ ਹੈ। ਭਾਰਤੀ ਰੇਲਵੇ ਕੋਲਾ ਪਹੁੰਚਾਉਣਾ ਯਕੀਨੀ ਬਣਾਉਣ ਲਈ ਕੋਲਾ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਹ ਕੋਲੇ ਦੀ ਢੋਆ-ਢੁਆਈ ਅਤੇ ਸਪਲਾਈ ਬਣਾਏ ਰੱਖਣ ਲਈ ਬਿਜਲੀ ਮੰਤਰਾਲੇ ਨਾਲ ਵੀ ਤਾਲਮੇਲ ਕਰ ਰਿਹਾ ਹੈ, ਜਿਸ ਨਾਲ ਥਰਮਲ ਪਾਵਰ ਪਲਾਂਟਾਂ ਵਿੱਚ ਕੋਲੇ ਦੇ ਢੁਕਵੇਂ  ਭੰਡਾਰ ਬਣਾਏ ਰੱਖਣ ਅਤੇ ਦੇਸ਼ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਰਹੀ ਹੈ।

*****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਮਾਨਿਕ ਸ਼ਰਮਾ


(Release ID: 2327281) ਵਿਜ਼ੀਟਰ ਕਾਊਂਟਰ : 8