ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਲੁਧਿਆਣਾ, ਪੰਜਾਬ ਵਿੱਚ ਵਿਜੈਦਸ਼ਮੀ ਉਤਸਵ ਵਿੱਚ ਹਿੱਸਾ ਲਿਆ ਅਤੇ ‘ਚਿੱਟੇ ਦੇ ਪ੍ਰਤੀਕਾਤਮਕ ਰਾਵਣ’ ਦਾ ਦਹਿਣ ਕੀਤਾ


ਬਚਪਨ ਤੋਂ ਸੁਣਦਾ ਆਇਆ ਸੀ ਕਿ ਰਾਵਣ ਦਹਿਣ ਦੇਖਣਾ ਹੈ ਤਾਂ ਲੁਧਿਆਣਾ ਵਿੱਚ ਜਾ ਕੇ ਦੇਖੋ, 200 ਵਰ੍ਹਿਆਂ ਤੋਂ ਇੱਥੇ ਰਾਮਲੀਲਾ ਕਮੇਟੀ ਰਾਵਣ ਦਹਿਣ ਦਾ ਪ੍ਰੋਗਰਾਮ ਕਰਦੀ ਹੈ

ਗ੍ਰਹਿ ਮੰਤਰੀ ਨੇ ਪੰਜਾਬ ਵਿੱਚ ਤਿੰਨ ਥਾਵਾਂ 'ਤੇ ਨਸ਼ੇ ਦੇ ਵਿਰੁੱਧ ਲੜਾਈ ਵਿੱਚ ਆਪਣੇ ਪੁੱਤਰਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ

ਪਰਿਜਨਾਂ ਦੀਆਂ ਅੱਖਾਂ ਦੇ ਹੰਝੂ, ਉਨ੍ਹਾਂ ਦੇ ਸਵਾਲ ਅਤੇ ਵੇਦਨਾ ਕਿਸੇ ਵੀ ਵਿਅਕਤੀ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ

ਪੰਜਾਬ ਸਰਕਾਰ ਨੇ ਇੱਕ ਕਤਲ ਦੀ ਜਾਂਚ CBI ਨੂੰ ਸੌਂਪੀ ਹੈ, ਉਸ ਨੂੰ ਬਾਕੀ ਦੋ ਕਤਲਾਂ ਦੀ ਜਾਂਚ ਵੀ CBI ਨੂੰ ਸੌਂਪਣੀ ਚਾਹੀਦੀ ਹੈ; ਇਨ੍ਹਾਂ ਕਤਲਾਂ ਵਿੱਚ ਕਿੰਨਾ ਵੀ ਵੱਡਾ ਵਿਅਕਤੀ ਸ਼ਾਮਲ ਹੋਵੇ, ਮੋਦੀ ਸਰਕਾਰ ਉਸ ਨੂੰ ਲੱਭ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਾ ਦੇਵੇਗੀ

ਅੱਜ ਵਿਜੈਦਸ਼ਮੀ ਦੇ ਦਿਨ ਅਸੀਂ ਇਹ ਸੰਕਲਪ ਲੈਂਦੇ ਹਾਂ ਕਿ 31 ਦਸੰਬਰ 2029 ਤੱਕ ਪੂਰੇ ਪੰਜਾਬ ਨੂੰ ਨਸ਼ੇ ਦੇ ਕਾਰੋਬਾਰ ਤੋਂ ਮੁਕਤ ਕਰਕੇ ਇੱਕ ਨਸ਼ਾਮੁਕਤ ਪੰਜਾਬ ਬਣਾਵਾਂਗੇ

ਪੰਜਾਬ ਦੀ ਜਨਤਾ Narcotics Control Bureau ਦੀ toll-free helpline ‘ਤੇ ਨਸ਼ੇ ਦੇ ਕਾਰੋਬਾਰ ਦੀ ਸੂਚਨਾ ਦੇਵੇਗੀ ਤਾਂ ਮੋਦੀ ਸਰਕਾਰ ਉਸ ‘ਤੇ ਕਾਰਵਾਈ ਕਰੇਗੀ

ਮੋਦੀ ਸਰਕਾਰ ਦਾ ਰਿਕਾਰਡ ਹੈ ਕਿ ਅਸੀਂ ਜੋ ਕਿਹਾ ਹੈ, ਉਹ ਕਰ ਕੇ ਦਿਖਾਇਆ ਹੈ।

ਧਾਰਾ 370 ਅਤੇ 35 ਏ ਚਲੀ ਗਈ, ਅੱਤਵਾਦ ਖ਼ਾਤਮੇ ਦੇ ਕੰਢੇ 'ਤੇ ਹੈ ਅਤੇ ਨਕਸਲਵਾਦ ਨੂੰ ਖ਼ਤਮ ਕਰ ਦਿੱਤਾ ਹੈ, ਹੁਣ ਅਸੀਂ ਨਸ਼ੇ ਨੂੰ ਵੀ ਖ਼ਤਮ ਕਰ ਦੇਵਾਂਗੇ

Posted On: 20 OCT 2026 7:47PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਲੁਧਿਆਣਾ, ਪੰਜਾਬ ਵਿੱਚ ਵਿਜੈਦਸ਼ਮੀ ਉਤਸਵ ਵਿੱਚ ਹਿੱਸਾ ਲਿਆ ਅਤੇ ‘ਚਿੱਟੇ ਦੇ ਪ੍ਰਤੀਕਾਤਮਕ ਰਾਵਣ’ ਦਾ ਦਹਿਣ ਕੀਤਾ।

WhatsApp Image 2026-10-20 at 19.27.53.jpeg

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਪਰੰਪਰਾ ਵਿੱਚ ਰਾਵਣ ਦੇ ਪੁਤਲੇ ਦਾ ਦਹਿਣ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਵਿਜੈਦਸ਼ਮੀ ਦਾ ਦਿਨ ਹਰ ਵਿਅਕਤੀ ਨੂੰ ਆਪਣੇ ਅੰਦਰ ਦੇ ਹੰਕਾਰ, ਘਮੰਡ, ਲੋਭ ਅਤੇ ਹੋਰ ਬੁਰਾਈਆਂ ਨੂੰ ਖ਼ਤਮ ਕਰਨ ਦਾ ਦਿਨ ਹੈ। ਅੱਜ ਹੀ ਦੇ ਦਿਨ ਹਜ਼ਾਰਾਂ ਸਾਲ ਪਹਿਲਾਂ ਪ੍ਰਭੂ ਸ਼੍ਰੀ ਰਾਮ ਨੇ ਰਾਵਣ ‘ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਦੋਂ ਤੋਂ ਪੂਰੀ ਦੁਨੀਆ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਜੋਂ ਪ੍ਰਭੂ ਸ਼੍ਰੀ ਰਾਮ ਦੀ ਜਿੱਤ ਨੂੰ ਮਨਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ਤੋਂ ਸੁਣਦੇ ਆਏ ਸਨ ਕਿ ਰਾਵਣ ਦਹਿਣ ਦੇਖਣਾ ਹੈ ਤਾਂ ਲੁਧਿਆਣਾ ਵਿੱਚ ਜਾ ਕੇ ਦੇਖੋ, 200 ਵਰ੍ਹਿਆਂ ਤੋਂ ਇੱਥੇ ਰਾਮਲੀਲਾ ਕਮੇਟੀ ਰਾਵਣ ਦਹਿਣ ਦਾ ਪ੍ਰੋਗਰਾਮ ਕਰਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਤਿੰਨ ਥਾਵਾਂ 'ਤੇ ਨਸ਼ੇ ਵਿਰੁੱਧ ਲੜਾਈ ਵਿੱਚ ਆਪਣੇ ਪੁੱਤਰਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਅੱਜ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਪਰਿਜਨਾਂ ਦੀਆਂ ਅੱਖਾਂ ਦੇ ਹੰਝੂ, ਉਨ੍ਹਾਂ ਦੇ ਸਵਾਲ ਅਤੇ ਵੇਦਨਾ ਕਿਸੇ ਵੀ ਵਿਅਕਤੀ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਕਤਲ ਦੀ ਜਾਂਚ CBI ਨੂੰ ਸੌਂਪੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਬਾਕੀ ਦੋ ਕਤਲਾਂ ਦੀ ਜਾਂਚ ਵੀ CBI ਨੂੰ ਸੌਂਪ ਦੇਵੇ। ਗ੍ਰਹਿ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ਼ ਹੋ ਕੇ ਰਹੇਗਾ। ਇੱਕ ਵਾਰ CBI ਨੂੰ ਜਾਂਚ ਸੌਂਪਣ ਤੋਂ ਬਾਅਦ ਇਨ੍ਹਾਂ ਕਤਲਾਂ ਵਿੱਚ ਕਿੰਨਾ ਵੀ ਵੱਡਾ ਵਿਅਕਤੀ ਸ਼ਾਮਲ ਹੋਵੇ, ਮੋਦੀ ਸਰਕਾਰ ਉਸ ਨੂੰ ਲੱਭ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਾ ਦੇਵੇਗੀ।

WhatsApp Image 2026-10-20 at 19.27.45.jpeg

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਵਿਜੈਦਸ਼ਮੀ ਦੇ ਦਿਨ ਹੀ ਇਹ ਸੰਕਲਪ ਲੈਂਦੇ ਹਾਂ ਕਿ 31 ਦਸੰਬਰ 2029 ਤੱਕ ਅਸੀਂ ਪੂਰੇ ਪੰਜਾਬ ਨੂੰ ਨਸ਼ੇ ਦੇ ਕਾਰੋਬਾਰ ਤੋਂ ਮੁਕਤ ਕਰਕੇ ਇੱਕ ਨਸ਼ਾਮੁਕਤ ਪੰਜਾਬ ਬਣਾਵਾਂਗੇ। ਉਨ੍ਹਾਂ ਨੇ ਕਿਹਾ ਕਿ ਆਪਣੀ ਜਾਨ ਗੁਆਉਣ ਵਾਲੇ ਤਿੰਨਾਂ ਬਹਾਦਰਾਂ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਕੋਈ ਨਹੀਂ ਹੋ ਸਕਦੀ। ਸ਼੍ਰੀ ਸ਼ਾਹ ਨੇ ਕਿਹਾ ਕਿ ਪੰਜਾਬ ਦੀ ਜਨਤਾ 'ਨਾਰਕੋਟਿਕਸ ਕੰਟਰੋਲ ਬਿਊਰੋ' (Narcotics Control Bureau) ਦੀ ਟੋਲ-ਫ੍ਰੀ ਹੈਲਪਲਾਈਨ 'ਤੇ ਨਸ਼ੇ ਦੇ ਕਾਰੋਬਾਰ ਦੀ ਸੂਚਨਾ ਦੇਵੇਗੀ ਤਾਂ ਮੋਦੀ ਸਰਕਾਰ ਉਸ 'ਤੇ ਕਾਰਵਾਈ ਕਰੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦਾ ਰਿਕਾਰਡ ਹੈ ਕਿ ਅਸੀਂ ਜੋ ਕਿਹਾ ਹੈ, ਉਹ ਕਰ ਕੇ ਦਿਖਾਇਆ ਹੈ। ਧਾਰਾ 370 ਅਤੇ 35ਏ ਚਲੀ ਗਈ, ਅੱਤਵਾਦ ਖ਼ਾਤਮੇ ਦੇ ਕੰਢੇ 'ਤੇ ਹੈ ਅਤੇ ਨਕਸਲਵਾਦ ਨੂੰ ਅਸੀਂ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਨਸ਼ੇ ਦੇ ਕਾਰੋਬਾਰ ਨੂੰ ਵੀ ਖ਼ਤਮ ਕਰ ਦੇਵਾਂਗੇ।

 

****

ਆਰਕੇ/ਆਰਆਰ/ਪੀਐੱਸ/ਪੀਆਰ/ ਏਕੇ


(Release ID: 2325629) ਵਿਜ਼ੀਟਰ ਕਾਊਂਟਰ : 3