ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਕੇਂਦਰੀ ਮੱਛੀ ਪਾਲਣ ਵਿਭਾਗ ਦੇ ਕੇਂਦਰੀ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਮੁਨਸਿਆਰੀ ਕੋਲਡ ਵਾਟਰ ਫਿਸ਼ਰੀਜ਼ ਕਲਸਟਰ ਦਾ ਦੌਰਾ ਕੀਤਾ; ਉਨ੍ਹਾਂ ਨੇ ਟ੍ਰਾਊਟ ਮੱਛੀ ਪਾਲਕ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਲਸਟਰ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ
Posted On:
18 OCT 2026 2:31PM by PIB Chandigarh
ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ, ਡਾ. ਅਭਿਲਕਸ਼ ਲਿਖੀ ਨੇ ਹਿਮਾਲਿਆ ਖੇਤਰ ਵਿੱਚ ਠੰਡੇ ਪਾਣੀ ਵਿੱਚ ਮੱਛੀ ਪਾਲਣ (coldwater aquaculture) ਦੇ ਵਿਕਾਸ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ 18 ਅਕਤੂਬਰ 2026 ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਮੁਨਸਿਆਰੀ ਦਾ ਅਧਿਕਾਰਤ ਦੌਰਾ ਕੀਤਾ।
ਇਸ ਦੌਰੇ ਦੌਰਾਨ, ਸਕੱਤਰ ਨੇ ਮੁਨਸਿਆਰੀ ਦੇ ਜੌਹਰ ਮੱਤਸਯ ਸਵਯਤ ਸਹਿਕਾਰਿਤਾ ਅਤੇ ਨਮਜਾਲਾ ਟ੍ਰਾਊਟ ਫਾਰਮ ਵਿਖੇ ਟ੍ਰਾਊਟ ਮੱਛੀ ਪਾਲਕ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਥਾਨਕ ਸਹਿਕਾਰੀ ਸਭਾਵਾਂ ਦੀ ਰੇਨਬੋ ਟ੍ਰਾਊਟ ਖੇਤੀ ਨੂੰ ਇੱਕ ਟਿਕਾਊ ਰੋਜ਼ੀ-ਰੋਟੀ ਦੇ ਵਿਕਲਪ ਵਜੋਂ ਅਪਣਾਉਣ ਵਿੱਚ ਉਨ੍ਹਾਂ ਦੀ ਮੋਹਰੀ ਭੂਮਿਕਾ ਲਈ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਗੋਰੀ ਗੰਗਾ ਦੀਆਂ ਬਰਫੀਲੀਆਂ ਧਾਰਾਵਾਂ ਅਤੇ ਅਨੁਕੂਲ ਪਾਣੀ ਦੇ ਤਾਪਮਾਨ ਕਾਰਨ ਮੁਨਸਿਆਰੀ ਰੇਨਬੋ ਟ੍ਰਾਊਟ ਖੇਤੀ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰਿਆ ਹੈ, ਜਿਸਨੇ ਇੱਥੇ ਰਵਾਇਤੀ ਖੇਤੀ ਨੂੰ ਇੱਕ ਅਰਧ-ਵਪਾਰਕ ਉੱਦਮ ਵਿੱਚ ਬਦਲ ਦਿੱਤਾ ਹੈ। ਡਾ. ਲਿਖੀ ਨੇ ਟ੍ਰਾਊਟ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਖੇਤਰ ਵਿੱਚ ਟ੍ਰਾਊਟ ਖੇਤੀ ਬਾਰੇ ਆਪਣੇ ਅਨੁਭਵ ਅਤੇ ਵਿਚਾਰ ਸਾਂਝਾ ਕੀਤੇ।

ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 34 ਮੱਛੀ ਪਾਲਣ ਕਲਸਟਰਾਂ ਨੂੰ ਸੂਚਿਤ ਕੀਤਾ ਹੈ। ਪਿਥੌਰਾਗੜ੍ਹ ਨੂੰ ਪੀਐੱਮਐੱਮਐੱਸਵਾਈ ਦੇ ਤਹਿਤ 'ਕੋਲਡ ਵਾਟਰ ਫਿਸ਼ਰੀਜ਼ ਕਲਸਟਰ' ਵਜੋਂ ਸੂਚਿਤ ਕੀਤਾ ਗਿਆ ਹੈ। ਇਸ ਵਿੱਚ ਮੱਛੀ ਪਾਲਣ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ, ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਵਧਾਉਣ ਅਤੇ ਹਿਮਾਲਿਆ ਖੇਤਰ ਵਿੱਚ ਟਿਕਾਊ ਮੱਛੀ ਪਾਲਣ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਬਹੁਤ ਸੰਭਾਵਨਾ ਹੈ। ਮੱਛੀ ਪਾਲਣ ਵਿਭਾਗ ਦੇ ਸਕੱਤਰ ਦਾ ਇਹ ਦੌਰਾ ਉੱਤਰਾਖੰਡ ਅਤੇ ਹੋਰ ਹਿਮਾਲਿਆਖੇਤਰਾਂ ਵਿੱਚ ਟ੍ਰਾਊਟ ਮੱਛੀ ਪਾਲਣ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉੱਤਰਾਖੰਡ ਸਰਕਾਰ ਦਾ ਮੱਛੀ ਪਾਲਣ ਵਿਭਾਗ ਨੇ ਪਾਲ ਨੂੰ ਟ੍ਰਾਊਟ ਮੱਛੀ ਦਾ ਨਿਰਯਾਤ ਕਰ ਰਿਹਾ ਹੈ। ਇਸ ਤੋਂ ਇਲਾਵਾ, ਉੱਤਰਾਖੰਡ ਸਰਕਾਰ ਅਤੇ ਆਈਟੀਬੀਪੀ ਵਿਚਕਾਰ ਇੱਕ ਸਮਝੌਤੇ ਦੇ ਤਹਿਤ, ਮੱਛੀ ਪਾਲਣ ਵਿਭਾਗ ਆਈਟੀਬੀਪੀ ਨੂੰ ਟ੍ਰਾਊਟ ਮੱਛੀ ਦੀ ਸਪਲਾਈ ਵੀ ਕਰ ਰਿਹਾ ਹੈ।

ਸਕੱਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ਵਿੱਚ ਕੋਲਡ ਵਾਟਰ ਫਿਸ਼ਰੀਜ਼ ਰੋਜ਼ੀ-ਰੋਟੀ ਵਿਭਿੰਨਤਾ, ਪੋਸ਼ਣ ਸੁਰੱਖਿਆ ਅਤੇ ਨਿਰਯਾਤ ਸਮਰੱਥਾ ਲਈ ਰਣਨੀਤਿਕ ਮਹੱਤਵ ਰੱਖਦੀਆਂ ਹਨ।ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (ਪੀਐੱਮਐੱਮਐੱਸਵਾਈ) ਦੇ ਤਹਿਤ ਠੰਡੇ ਪਾਣੀ ਵਾਲੇ ਖੇਤਰਾਂ ਵਿੱਚ 2,299 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਨਿਵੇਸ਼ ਨੇ ਰੇਸਵੇਅ, ਹੈਚਰੀਆਂ, ਫੀਡ ਮਿੱਲਾਂ, ਕੋਲਡ ਸਟੋਰੇਜ ਅਤੇ ਫਿਸ਼ਿੰਗ ਤੋਂ ਬਾਅਦ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲਿਆ ਹੈ।
ਭਾਰਤ ਵਿੱਚ ਕੋਲਡ ਵਾਟਰ ਮੱਛੀ-ਪਾਲਣ ਗਤੀਵਿਧੀਆਂ ਮੁੱਖ ਤੌਰ 'ਤੇ ਛੇ ਪਹਾੜੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ: ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼। ਗਲੇਸ਼ੀਅਰ ਨਾਲ ਭਰੀਆਂ ਨਦੀਆਂ, ਉੱਚ-ਉਚਾਈ ਵਾਲੀਆਂ ਝੀਲਾਂ ਅਤੇ ਸਾਫ਼ ਨਦੀਆਂ ਰੇਨਬੋ ਟ੍ਰਾਊਟ ਅਤੇ ਹੋਰ ਕੀਮਤੀ ਠੰਡੇ ਪਾਣੀ ਦੀਆਂ ਮੱਛੀਆਂ ਲਈ ਇੱਨ੍ਹਾਂ ਪ੍ਰਦੇਸ਼ਾਂ ਦੀਆਂ ਆਦਰਸ਼ ਵਾਤਾਵਰਣਕ ਸਥਿਤੀਆਂ ਪ੍ਰਦਾਨ ਕਰਦੀਆਂ ਹਨ। ਪੀਐੱਮਐੱਮਐੱਸਵਾਈ ਦੇ ਤਹਿਤ, ਇਨ੍ਹਾਂ ਰਾਜਾਂ ਵਿੱਚ 5,600 ਤੋਂ ਵੱਧ ਰੇਸਵੇਅ, 54 ਹੈਚਰੀਆਂ, 293 ਕੋਲਡ ਸਟੋਰੇਜ ਸਹੂਲਤਾਂ ਅਤੇ 260 ਫੀਡ ਮਿੱਲਾਂ ਦੀ ਸਥਾਪਨਾ ਲਈ ਪ੍ਰਵਾਨਗੀ ਦਿੱਤੀ ਗਈ ਹੈ। ਪਿਛਲੇ ਦਹਾਕੇ ਵਿੱਚ ਟ੍ਰਾਊਟ ਉਤਪਾਦਨ ਛੇ ਗੁਣਾ ਵਧਿਆ ਹੈ, ਜੋ ਲਗਭਗ 5,000 ਮੀਟ੍ਰਿਕ ਟਨ ਸਲਾਨਾ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਉੱਤਰਾਖੰਡ ਨੇ ਜੂਨ 2026 ਵਿੱਚ ਨੇਪਾਲ ਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਨਿਰਯਾਤ ਕੀਤਾ।
ਉੱਤਰਾਖੰਡ ਵਿੱਚ 317 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਇੱਕ ਆਧੁਨਿਕ ਮੱਛੀ ਮੰਡੀ, ਇੱਕ ਲੈਂਡਿੰਗ ਸੈਂਟਰ ਅਤੇ ਸਿਤਾਰਗੰਜ ਵਿੱਚ ਇੱਕ ਏਕੀਕ੍ਰਿਤ ਐਕੁਆਪਾਰਕ ਸ਼ਾਮਲ ਹਨ। ਰਾਜ ਨੇ 170 ਕਰੋੜ ਰੁਪਏ ਦੇ ਖਰਚ ਨਾਲ ਟ੍ਰਾਊਟ ਪ੍ਰਮੋਸ਼ਨ ਸਕੀਮ ਵੀ ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ 2028-29 ਤੱਕ 1,500 ਰੇਸਵੇਅ, 100 ਮਿੰਨੀ ਹੈਚਰੀਆਂ ਅਤੇ 600 ਕੋਲਡ ਸਟੋਰੇਜ ਸਹੂਲਤਾਂ ਸਥਾਪਤ ਕਰਨਾ ਹੈ।

ਸਕੱਤਰ ਨੇ ਭੀਮਤਾਲ ਵਿੱਚ ਆਈਸੀਏਆਰ-ਸੈਂਟਰਲ ਇੰਸਟੀਟਿਊਟ ਆਫ਼ ਕੋਲਡਵਾਟਰ ਫਿਸ਼ਰੀਜ਼ ਰਿਸਰਚ (ਡੀਸੀਐੱਫਆਰ) ਦੀ ਭੂਮਿਕਾ ਦੀ ਸ਼ਲਾਘਾ ਕੀਤੀ, ਜਿਸਨੇ ਮੁਨਸਿਆਰੀ ਵਿੱਚ ਰੇਨਬੋ ਟ੍ਰਾਊਟ ਮੱਛੀ ਨੂੰ ਪੇਸ਼ ਕੀਤਾ ਅਤੇ ਬੀਜ ਉਤਪਾਦਨ, ਬਿਮਾਰੀ ਪ੍ਰਬੰਧਨ ਅਤੇ ਕਿਸਾਨ ਸਿਖਲਾਈ ਵਿੱਚ ਵਿਗਿਆਨਕ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਨੇ ਜੂਨ 2026 ਵਿੱਚ ਉੱਤਰਾਖੰਡ ਤੋਂ ਨੇਪਾਲ ਨੂੰ ਪਹਿਲੇ ਟ੍ਰਾਊਟ ਨਿਰਯਾਤ ਦੀ ਇਤਿਹਾਸਕ ਪ੍ਰਾਪਤੀ ਦੀ ਵੀ ਪ੍ਰਸ਼ੰਸਾ ਕੀਤੀ, ਜਿਸਨੇ ਅੰਤਰਰਾਸ਼ਟਰੀ ਵਪਾਰ ਲਈ ਨਵੇਂ ਰਸਤੇ ਖੋਲ੍ਹੇ ਹਨ।
ਇਸ ਦੌਰੇ ਨੇ ਸਰਹੱਦੀ ਪਿੰਡਾਂ ਵਿੱਚ ਟ੍ਰਾਊਟ ਮੱਛੀ ਪਾਲਣ ਦੇ ਸਮਾਜਿਕ-ਆਰਥਿਕ ਪ੍ਰਭਾਵ ਨੂੰ ਵੀ ਉਜਾਗਰ ਕੀਤਾ। ਇਸਨੇ ਵਿਭਿੰਨ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕੀਤੇ ਹਨ, ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਹੈ, ਅਤੇ ਇੰਡੋ-ਤਿੱਬਤੀ ਸਰਹੱਦੀ ਪੁਲਿਸ (ਆਈਟੀਬੀਪੀ) ਨਾਲ ਇੱਕ ਮਜ਼ਬੂਤ ਸੰਸਥਾਗਤਬਾਜ਼ਾਰਸਬੰਧਸਥਾਪਤਕੀਤਾਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਲਡ ਵਾਟਰ ਵਿੱਚ ਮੱਛੀ ਪਾਲਣ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾ ਰਿਹਾ ਹੈ ਬਲਕਿ ਈਕੋ-ਟੂਰਿਜ਼ਮ, ਮਹਾਸੀਰ ਵਰਗੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਸੰਭਾਲ ਅਤੇ ਸਰਹੱਦੀ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵੀ ਯੋਗਦਾਨ ਦੇ ਰਿਹਾਹੈ।
*****
ਜੇਪੀ-ਏਕੇ
(Release ID: 2325183)
ਵਿਜ਼ੀਟਰ ਕਾਊਂਟਰ : 6