ਆਯੂਸ਼
azadi ka amrit mahotsav

AIIA ਨੇ ਦੋ ਸਮਝੌਤਾ ਪੱਤਰਾਂ, ਪ੍ਰਮੁੱਖ ਅਕਾਦਮਿਕ ਪ੍ਰਕਾਸ਼ਨਾਂ ਅਤੇ ਡਿਜੀਟਲ ਪਹਿਲਕਦਮੀਆਂ ਨਾਲ ਮਨਾਇਆ ਆਪਣਾ 10ਵਾਂ ਸਥਾਪਨਾ ਦਿਵਸ


KAUMARACON 2026 ਦੀ ਸਮਾਪਤੀ, ਆਯੁਰਵੈਦਿਕ ਬਾਲ ਸਿਹਤ ਬਾਰੇ ਵਿਸ਼ਵ ਪੱਧਰੀ ਵਿਚਾਰ-ਵਟਾਂਦਰਾ

Posted On: 17 OCT 2026 9:38PM by PIB Chandigarh

ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਨਵੀਂ ਦਿੱਲੀ ਦੇ ਕੌਮਰਭ੍ਰਿਤਿਆ ਵਿਭਾਗ ਦੁਆਰਾ ਆਯੋਜਿਤ ਤਿੰਨ-ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਕੌਮਰਕੋਨ 2026 ਸ਼ਨੀਵਾਰ ਨੂੰ ਆਯੁਰਵੈਦਿਕ ਬਾਲ ਸਿਹਤ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਆਯੋਜਿਤ ਅੰਤਰਰਾਸ਼ਟਰੀ ਵਿਗਿਆਨਕ ਸੈਸ਼ਨਾਂ ਅਤੇ ਵਿਚਾਰ-ਵਟਾਂਦਰੇ ਨਾਲ ਸਮਾਪਤ ਹੋਈ। ਕਾਨਫਰੰਸ ਦਾ ਆਖਰੀ ਦਿਨ ਸੰਸਥਾਨ ਦੇ 10ਵੇਂ ਸਥਾਪਨਾ ਦਿਵਸ ਨਾਲ ਵੀ ਸਮਾਪਤ ਹੋਇਆ, ਜੋ ਆਯੁਰਵੇਦ ਸਿੱਖਿਆ, ਖੋਜ, ਸ਼ਾਨਦਾਰ ਕਲੀਨਿਕਲ ਸੇਵਾਵਾਂ ਅਤੇ ਵਿਸ਼ਵਵਿਆਪੀ ਸਹਿਯੋਗ ਦੇ ਖੇਤਰ ਵਿੱਚ ਸੰਸਥਾਨ ਦੀ ਇੱਕ ਦਹਾਕੇ ਦੀ ਤਰੱਕੀ ਦਾ ਪ੍ਰਤੀਕ ਹੈ।

ਇਸ ਕਾਨਫਰੰਸ ਵਿੱਚ ਅੰਤਰਰਾਸ਼ਟਰੀ ਮਾਹਰਾਂ, ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਡਾਕਟਰਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਦੌਰਾਨ ਬਾਲ ਚਿਕਿਤਸਾ ਦੇ ਖੇਤਰ ਵਿੱਚ ਆਯੁਰਵੇਦ ਅਤੇ ਪਰੰਪਰਾਗਤ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ (TCIM) ਦੀ ਭੂਮਿਕਾ ਬਾਰੇ ਚਰਚਾ ਕੀਤੀ ਗਈ। ਵਿਚਾਰ-ਵਟਾਂਦਰੇ ਵਿੱਚ ਵਿਗਿਆਨਕ ਸਬੂਤਾਂ, ਅੰਤਰ-ਵਿਸ਼ੇਸ਼ ਖੋਜ ਅਤੇ ਰੋਕਥਾਮ-ਆਧਾਰਿਤ ਸਿਹਤ ਸੇਵਾਵਾਂ ਦੀ ਮਹੱਤਤਾ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਪਰੰਪਰਾਗਤ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ (TCIM) ਅਤੇ ਵਿਸ਼ਵ ਪੱਧਰੀ ਬਾਲ ਸਿਹਤ ਵਿਸ਼ੇ ’ਤੇ ਆਯੋਜਿਤ ਵਿਗਿਆਨਕ ਸੈਸ਼ਨ ਵਿੱਚ ਇੰਗਲੈਂਡ, ਸ੍ਰੀਲੰਕਾ, ਜਰਮਨੀ, ਨੇਪਾਲ, ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਇਟਲੀ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਦੇ ਮਾਹਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਚਰਚਾ ਦੌਰਾਨ ਆਯੁਰਵੈਦਿਕ ਬਾਲ ਚਿਕਿਤਸਾ ਸਿੱਖਿਆ, ਰੈਗੂਲੇਟਰੀ ਢਾਂਚੇ, ਪਰੰਪਰਾਗਤ ਚਿਕਿਤਸਾ ਪ੍ਰਣਾਲੀਆਂ ਅਤੇ ਬਾਲ ਸਿਹਤ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਗਿਆ।

 ਬਾਲ ਸਿਹਤ ਦੇ ਖੇਤਰ ਵਿੱਚ ਖੋਜ, ਨਵੀਨਤਾ ਅਤੇ ਵਪਾਰੀਕਰਣ ਨੂੰ ਹੁਲਾਰਾ ਦੇਣ ਲਈ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਵਿਸ਼ੇ ’ਤੇ ਆਯੋਜਿਤ ਪੈਨਲ ਚਰਚਾ ਦੀ ਪ੍ਰਧਾਨਗੀ AIIA ਦੇ ਨਿਰਦੇਸ਼ਕ ਪ੍ਰੋ. (ਵੈਦਯ) ਪੀ. ਕੇ. ਪ੍ਰਜਾਪਤੀ ਨੇ ਕੀਤੀ, ਜਦਕਿ ਆਯੁਸ਼ ਮੰਤਰਾਲੇ ਦੇ ਸਲਾਹਕਾਰ (ਆਯੁਰਵੇਦ) ਡਾ. ਏ. ਰਘੂ ਨੇ ਸਹਿ-ਪ੍ਰਧਾਨ ਵਜੋਂ ਹਿੱਸਾ ਲਿਆ। ਇਸ ਚਰਚਾ ਵਿੱਚ ਖੋਜ-ਅਧਾਰਿਤ ਉਤਪਾਦਾਂ ਦੇ ਵਿਕਾਸ, ਗੁਣਵੱਤਾ ਯਕੀਨੀ ਬਣਾਉਣ ਅਤੇ ਅਕਾਦਮਿਕ ਖੋਜ ਨੂੰ ਪ੍ਰਭਾਵਸ਼ਾਲੀ ਸਿਹਤ ਹੱਲਾਂ ਵਿੱਚ ਬਦਲਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਕੌਮਾਰਭ੍ਰਿਤਯ ਦੇ ਖੇਤਰ ਵਿੱਚ ਨੀਤੀ, ਸਿੱਖਿਆ ਅਤੇ ਖੋਜ ਵਿਸ਼ੇ ’ਤੇ ਹੋਈ ਗੋਲਮੇਜ਼ ਕਾਨਫਰੰਸ ਵਿੱਚ ਆਯੁਰਵੈਦਿਕ ਬਾਲ ਚਿਕਿਤਸਾ ਨੂੰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਸਿੱਖਿਆ, ਖੋਜ ਅਤੇ ਨੀਤੀਗਤ ਸਹਿਯੋਗ ਦੀ ਲੋੜ ’ਤੇ ਚਰਚਾ ਹੋਈ।

ਸਥਾਪਨਾ ਦਿਵਸ ਸਮਾਰੋਹ ਵਿੱਚ ਲੋਕ ਸਭਾ ਦੇ ਮਾਣਯੋਗ ਸਾਂਸਦ ਸ੍ਰੀ ਰਾਮਵੀਰ ਸਿੰਘ ਬਿਧੂੜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਦਮ ਭੂਸ਼ਣ ਵੈਦਯ ਦੇਵੇਂਦਰ ਤ੍ਰਿਗੁਣ ਜੀ ਅਤੇ AIIA ਦੇ ਸਾਬਕਾ ਨਿਰਦੇਸ਼ਕ ਅਤੇ CAYEIT ਦੇ ਸੀਈਓ ਪ੍ਰੋ. ਡਾ. ਅਭਿਮਨਿਊ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਰਹੇ। ਇਸ ਤੋਂ ਇਲਾਵਾ, ਆਰੋਗਯ ਭਾਰਤੀ ਦੇ ਰਾਸ਼ਟਰੀ ਸੰਗਠਨ ਸਕੱਤਰ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ (NMC) ਦੇ ਮੈਂਬਰ ਡਾ. ਅਸ਼ੋਕ ਕੁਮਾਰ ਵਰਸ਼ਣੇਯ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ AIIA ਦੇ ਨਿਰਦੇਸ਼ਕ ਪ੍ਰੋ. (ਵੈਦਯ) ਪੀ. ਕੇ. ਪ੍ਰਜਾਪਤੀ ਵੀ ਮੌਜੂਦ ਸਨ। ਸਮਾਰੋਹ ਦਾ ਮੁੱਖ ਆਕਰਸ਼ਣ AIIA ਅਤੇ ਰਾਸ਼ਟਰੀ ਆਯੁਰਵੇਦ ਵਿਦਿਆਪੀਠ ਵਿਚਕਾਰ ਅਤੇ AIIA ਅਤੇ ਆਰੋਗਯ ਭਾਰਤੀ ਦਰਮਿਆਨ ਦੋ ਸਮਝੌਤਾ ਪੱਤਰਾਂ (MoUs) ’ਤੇ ਦਸਤਖ਼ਤ ਕਰਨਾ ਰਿਹਾ। ਇਨ੍ਹਾਂ ਸਮਝੌਤਿਆਂ ਦਾ ਉਦੇਸ਼ ਆਯੁਰਵੇਦ ਦੇ ਖੇਤਰ ਵਿੱਚ ਸੰਸਥਾਗਤ ਸਹਿਯੋਗ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਹੈ।

 

ਇਸ ਮੌਕੇ ‘ਤੇ 15 ਤੋਂ ਵੱਧ ਅਕਾਦਮਿਕ ਪ੍ਰਕਾਸ਼ਨਾਂ ਨੂੰ ਰੀਲੀਜ਼ ਕੀਤਾ ਗਿਆ। ਇਸ ਦੇ ਨਾਲ ਹੀ ਸੰਸਥਾਨ ਦੀ ਨਵੀਂ ਡਿਜੀਟਲ ਬ੍ਰਾਂਡ ਆਈਡੈਂਟਿਟੀ ਮੈਨੂਅਲ (DBIM) ਦੇ ਅਨੁਕੂਲ ਵੈੱਬਸਾਈਟ, ਫਾਊਂਡੇਸ਼ਨਜ਼ ਆਫ ਐਂਟਰਪ੍ਰੀਨਿਓਰਸ਼ਿਪ ਐਂਡ ਸਟਾਰਟਅੱਪ ਡਿਵੈਲਪਮੈਂਟ ਫਾਰ ਆਯੁਸ਼ ਪ੍ਰੋਫੈਸ਼ਨਲਜ਼ (FESDAP) ਈ-ਕੋਰਸ ਅਤੇ ਰਿਸਰਚ ਮੈਥਡੋਲੌਜੀ ਐਂਡ ਮੈਡੀਕਲ ਸਟੈਟਿਸਟਿਕਸ ਪਾਠ-ਪੁਸਤਕ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ, “ਰੂਟਿਡ ਐਂਡ ਰਾਈਜ਼ਿੰਗ: ਜਰਨੀ ਆਫ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦਾ” ਨਾਮਕ ਈ-ਕਿਤਾਬ ਦਾ ਔਨਲਾਈਨ ਲਾਂਚ ਕੀਤਾ ਗਿਆ। ਇਸ ਕਿਤਾਬ ਵਿੱਚ ਸੰਸਥਾਨ ਦੀ ਵਿਕਾਸ ਯਾਤਰਾ ਅਤੇ ਪ੍ਰਾਪਤੀਆਂ ਨੂੰ ਸੰਕਲਿਤ ਕੀਤਾ ਗਿਆ ਹੈ।

 

AIIA ਪਰਿਵਾਰ ਨੂੰ ਵਧਾਈ ਦਿੰਦਿਆਂ ਲੋਕ ਸਭਾ ਦੇ ਮਾਣਯੋਗ ਸਾਂਸਦ ਸ਼੍ਰੀ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ, “ਮੈਂ AIIA ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਦੇਖਿਆ ਸੀ ਅਤੇ ਸਾਲ 2016 ਤੋਂ 2026 ਤੱਕ ਇਸ ਦੀ ਸ਼ਾਨਦਾਰ ਤਰੱਕੀ ਦਾ ਗਵਾਹ ਰਿਹਾ ਹਾਂ। ਇਹ ਹਸਪਤਾਲ ਸ਼ਲਾਘਾਯੋਗ ਕੰਮ ਕਰ ਰਿਹਾ ਹੈ ਅਤੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਇਸ ਦੀ ਵਿਕਾਸ ਯਾਤਰਾ ਦੇ ਹਰ ਪੜਾਅ ’ਤੇ ਸਹਿਯੋਗ ਦਿੱਤਾ ਹੈ।”

ਆਯੁਸ਼ ਮੰਤਰੀ ਦਾ ਧੰਨਵਾਦ ਕਰਦਿਆਂ ਅਤੇ ਸੰਸਥਾਨ ਦੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ AIIA ਦੇ ਨਿਰਦੇਸ਼ਕ ਪ੍ਰੋ. (ਵੈਦਯ) ਪੀ. ਕੇ. ਪ੍ਰਜਾਪਤੀ ਨੇ ਕਿਹਾ, “KAUMARACON 2026 ਦੀ ਸਫਲਤਾ AIIA ਪਰਿਵਾਰ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ। ਸੰਸਥਾਨ ਦੇ ਸਾਰੇ ਮੈਂਬਰਾਂ ਨੇ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਦਿਨ-ਰਾਤ ਮਿਹਨਤ ਕੀਤੀ ਹੈ।”

AIIA ਦਾ 10ਵਾਂ ਸਥਾਪਨਾ ਦਿਵਸ ਅਤੇ KAUMARACON 2026 ਦਾ ਸਮਾਪਤੀ ਸਮਾਰੋਹ ਆਯੁਰਵੇਦ ਦੀ ਸਿੱਖਿਆ, ਖੋਜ, ਨਵੀਨਤਾ, ਸੰਸਥਾਗਤ ਸਹਿਯੋਗ ਅਤੇ ਬਾਲ ਸਿਹਤ ਦੇ ਖੇਤਰ ਵਿੱਚ ਆਯੁਰਵੇਦ ਦੀ ਭੂਮਿਕਾ ਨੂੰ ਹੋਰ ਸਸ਼ੱਕਤ ਬਣਾਉਣ ਦੀ ਵਚਨਬੱਧਤਾ ਨਾਲ ਸੰਪੰਨ ਹੋਇਆ।

 

*********

ਐੱਸਆਰ/ਐੱਸਵੀ/ਐੱਸਜੀ /ਏਕੇ


(Release ID: 2325112) ਵਿਜ਼ੀਟਰ ਕਾਊਂਟਰ : 2