ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਵਿਸ਼ੇਸ਼ ਮੁਹਿੰਮ 6 ਦੌਰਾਨ ਪ੍ਰਗਤੀ ਦੀ ਸਮੀਖਿਆ ਕੀਤੀ; ਸਫਾਈ, ਲੰਬਿਤ ਕੇਸਾਂ ਦੇ ਨਿਪਟਾਰੇ ਅਤੇ ਕੁਸ਼ਲ ਰਿਕਾਰਡ ਪ੍ਰਬੰਧਨ 'ਤੇ ਵਿਸ਼ੇਸ਼ ਧਿਆਨ ਦਿੱਤਾ


988 ਸਵੱਛਤਾ ਕੇਂਦਰਾਂ ਦਾ ਆਯੋਜਨ ਗਿਆ; 4,400 ਤੋਂ ਵੱਧ ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ

40,000 ਤੋਂ ਵੱਧ ਫਾਈਲਾਂ ਅਤੇ 7,000 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ; ਵਿਸ਼ੇਸ਼ ਮੁਹਿੰਮ 6 ਅਧੀਨ 800 ਈ-ਵੇਸਟ ਦੀਆਂ ਚੀਜ਼ਾਂ ਦਾ ਨਿਪਟਾਰਾ ਕੀਤਾ ਗਿਆ

Posted On: 16 OCT 2026 4:39PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਸ਼ੇਸ਼ ਮੁਹਿੰਮ 6 ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ ਜਿਸਦਾ ਉਦੇਸ਼ ਸਵੱਛਤਾ ਨੂੰ ਸੰਸਥਾਗਤ ਬਣਾਉਣਾ ਅਤੇ ਸਰਕਾਰੀ ਦਫਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣਾ ਹੈ।

ਅੱਜ, ਮੁਹਿੰਮ ਦੇ ਮੱਧ ਵਿੱਚ, ਮੁਹਿੰਮ ਦੇ ਸੰਯੁਕਤ ਸਕੱਤਰ ਅਤੇ ਨੋਡਲ ਅਫਸਰ ਸ਼੍ਰੀ ਏਲਾਂਗਬਮ ਰੌਬਰਟ ਸਿੰਘ ਦੁਆਰਾ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਸਮੀਖਿਆ ਵਿੱਚ ਮੁਹਿੰਮ ਦੇ ਟੀਚਿਆਂ ਦੀ ਸਮੇਂ ਸਿਰ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਲੰਬਿਤ ਮਾਮਲਿਆਂ ਦੀ ਰੋਜ਼ਾਨਾ ਨਿਗਰਾਨੀ ਅਤੇ ਵਿਭਾਗ ਦੇ ਅਧੀਨ ਸਾਰੇ ਕੇਂਦਰ ਸਰਕਾਰ ਦੇ ਹਸਪਤਾਲਾਂ, ਸੰਸਥਾਵਾਂ, ਸੰਗਠਨਾਂ ਅਤੇ ਦਫਤਰਾਂ ਦੀ ਸਰਗਰਮ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ।

ਵਿਭਾਗ, ਆਪਣੇ ਨਾਲ ਜੁੜੇ ਅਤੇ ਅਧੀਨ ਦਫਤਰਾਂ, ਖੁਦਮੁਖਤਿਆਰੀ ਸੰਸਥਾਵਾਂ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਸਹਿਯੋਗ ਨਾਲ, ਸਫਾਈ ਨੂੰ ਉਤਸ਼ਾਹਿਤ ਕਰਨ, ਪ੍ਰਸ਼ਾਸਕੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਨੂੰ ਮਜ਼ਬੂਤ ​​ਕਰਨਲਈਕਈਗਤੀਵਿਧੀਆਂਕਰ ਰਿਹਾ ਹੈ।

ਇਸ ਮੁਹਿੰਮ ਦੌਰਾਨ ਹੋਈ ਪ੍ਰਗਤੀ ਦੇ ਹੇਠ ਦੇਸ਼ ਭਰ ਵਿੱਚ 988 ਸਵੱਛਤਾ ਸਥਾਨ ਸ਼ਾਮਲ ਹਨ। ਜਿਸਦੇ ਤਹਿਤ  ਦਫ਼ਤਰ ਦੇ ਪਰਿਸਰਾਂ ਦੀ ਸਫਾਈ ਅਤੇ ਸੁੰਦਰੀਕਰਣ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਲਗਾਉਣ ਦੀ ਮੁਹਿੰਮ ਵੀ ਸ਼ਾਮਲ ਹੈ। ਵਿਭਾਗ ਨੇ 3,993 ਜਨਤਕ ਸ਼ਿਕਾਇਤਾਂ ਅਤੇ 454 ਅਪੀਲਾਂ ਦਾ ਵੀ ਨਿਪਟਾਰਾ ਕੀਤਾ ਹੈ, ਜੋ ਸਮੇਂ ਸਿਰ ਸ਼ਿਕਾਇਤ ਨਿਵਾਰਨ ਅਤੇ ਬਿਹਤਰ ਜਨਤਕ ਸੇਵਾ ਪ੍ਰਦਾਨ ਕਰਨ ਲਈ ਵਿਭਾਗ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।

ਰਿਕਾਰਡ ਪ੍ਰਬੰਧਨ ਦੇ ਖੇਤਰ ਵਿੱਚ, 40,123 ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 6,890 ਨੂੰ ਗੈਰ-ਜ਼ਰੂਰੀ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, 7,034 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ 6,875 ਈ-ਫਾਈਲਾਂ ਬੰਦ ਹੋ ਗਈਆਂ ਹਨ। ਇਨ੍ਹਾਂ ਉਪਾਵਾਂ ਦਾ ਉਦੇਸ਼ ਅਧਿਕਾਰਤ ਰਿਕਾਰਡਾਂ ਨੂੰ ਸੁਚਾਰੂ ਬਣਾਉਣਾ, ਕੇਸਾਂ ਦੇ ਬੈਕਲਾਗ ਨੂੰ ਘਟਾਉਣਾ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ।

ਇਸ ਮੁਹਿੰਮ ਦੇ ਤਹਿਤ, 800 ਈ-ਵੇਸਟ ਦੀਆਂ ਵਸਤੂਆਂ ਦਾ ਨਿਪਟਾਰਾ ਕੀਤਾ ਗਿਆ ਹੈ, ਜੋ ਜ਼ਿੰਮੇਵਾਰ ਰਹਿੰਦ-ਖੂੰਹਦ ਪ੍ਰਬੰਧਨ ਅਤੇ ਵਾਤਾਵਰਣ ਸਥਿਰਤਾ ਵਿੱਚ ਯੋਗਦਾਨ ਪਾਉਂਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਆਪਣੇ ਸਾਰੇ ਦਫਤਰਾਂ ਅਤੇ ਸੰਸਥਾਵਾਂ ਵਿੱਚ ਨਿਰੰਤਰ ਸਵੱਛਤਾ ਪਹਿਲਕਦਮੀਆਂ, ਲੰਬਿਤ ਮਾਮਲਿਆਂ ਦੇ ਯੋਜਨਾਬੱਧ ਨਿਪਟਾਰੇ, ਕੁਸ਼ਲ ਰਿਕਾਰਡ ਪ੍ਰਬੰਧਨ ਅਤੇ ਮੁਹਿੰਮ ਗਤੀਵਿਧੀਆਂ ਦੀ ਨਿਰੰਤਰ ਨਿਗਰਾਨੀ ਰਾਹੀਂ ਵਿਸ਼ੇਸ਼ ਮੁਹਿੰਮ 6 ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ। ਵਿਭਾਗ 31 ਅਕਤੂਬਰ, 2026 ਨੂੰ ਮੁਹਿੰਮ ਦੇ ਸਮਾਪਤ ਹੋਣ ਤੱਕ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਾਫ਼, ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਯਤਨ ਜਾਰੀ ਰੱਖੇਗਾ।

*********

ਐੱਸਆਰ -ਏਕੇ


(Release ID: 2324832) ਵਿਜ਼ੀਟਰ ਕਾਊਂਟਰ : 9