ਸੱਭਿਆਚਾਰ ਮੰਤਰਾਲਾ
ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ 19 ਅਕਤੂਬਰ 2026 ਨੂੰ ਨਵੀਂ ਦਿੱਲੀ ਵਿਖੇ ਸਾਲ 2024 ਅਤੇ 2025 ਲਈ ਉਸਤਾਦ ਬਿਸਮਿਲ੍ਹਾ ਖਾਨ ਯੁਵਾ ਪੁਰਸਕਾਰ ਪ੍ਰਦਾਨ ਕਰਨਗੇ
Posted On:
16 OCT 2026 6:39PM by PIB Chandigarh
ਭਾਰਤ ਸਰਕਾਰ ਦੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ 19 ਅਕਤੂਬਰ 2026 ਨੂੰ ਸਵੇਰੇ 10:00 ਵਜੇ ਮੇਘਦੂਤ ਕੰਪਲੈਕਸ, ਰਵਿੰਦਰ ਭਵਨ, ਨਵੀਂ ਦਿੱਲੀ ਵਿਖੇ ਸੰਗੀਤ, ਨਾਚ ਅਤੇ ਨਾਟਕ ਦੇ ਖੇਤਰ ਵਿੱਚ 106 ਨੌਜਵਾਨ ਕਲਾਕਾਰਾਂ ਨੂੰ ਸਾਲ 2024 ਅਤੇ 2025 ਲਈ ਉਸਤਾਦ ਬਿਸਮਿਲ੍ਹਾ ਖਾਨ ਯੁਵਾ ਪੁਰਸਕਾਰ ਪ੍ਰਦਾਨ ਕਰਨਗੇ।
ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਡਾ. ਸੰਧਿਆ ਪੁਰੇਚਾ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ।
ਉਸਤਾਦ ਬਿਸਮਿਲ੍ਹਾ ਖਾਨ ਯੁਵਾ ਪੁਰਸਕਾਰ ਦੀ ਸ਼ੁਰੂਆਤ ਸੰਗੀਤ ਨਾਟਕ ਅਕਾਦਮੀ ਵੱਲੋਂ ਸਾਲ 2006 ਵਿੱਚ 40 ਸਾਲ ਤੱਕ ਦੀ ਉਮਰ ਦੇ ਨੌਜਵਾਨ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ ਸੀ। ਉਦੋਂ ਤੋਂ, ਇਹ ਪੁਰਸਕਾਰ ਹਰ ਸਾਲ ਇੱਕ ਵਿਸ਼ੇਸ਼ ਸਮਾਰੋਹ ਵਿੱਚ ਨੌਜਵਾਨ ਕਲਾਕਾਰਾਂ ਨੂੰ ਪ੍ਰਦਾਨ ਕੀਤੇ ਜਾਂਦੇ ਰਹੇ ਹਨ।
ਸੰਗੀਤ ਨਾਟਕ ਅਕਾਦਮੀ ਦੀ ਜਨਰਲ ਕੌਂਸਲ ਨੇ 22 ਤੋਂ 26 ਮਾਰਚ 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਆਪਣੀ ਬੈਠਕ ਵਿੱਚ ਸਰਬਸੰਮਤੀ ਨਾਲ ਸਾਲ 2024 ਅਤੇ 2025 ਲਈ 106 ਨੌਜਵਾਨ ਕਲਾਕਾਰਾਂ ਨੂੰ ਸੰਗੀਤ ਨਾਟਕ ਅਕਾਦਮੀ ਦੇ ਉਸਤਾਦ ਬਿਸਮਿਲ੍ਹਾ ਖਾਨ ਯੁਵਾ ਪੁਰਸਕਾਰ ਲਈ ਚੁਣਿਆ।
ਉਸਤਾਦ ਬਿਸਮਿਲ੍ਹਾ ਖਾਨ ਯੁਵਾ ਪੁਰਸਕਾਰ ਦੇ ਤਹਿਤ ਤਾਮ੍ਰਪੱਤਰ ਅਤੇ ਅੰਗਵਸਤਰਮ ਤੋਂ ਇਲਾਵਾ 25,000/- ਰੁਪਏ (ਸਿਰਫ਼ ਪੱਚੀ ਹਜ਼ਾਰ ਰੁਪਏ) ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ।
***************
ਐੱਮ. ਅੰਨਾਦੁਰਾਈ/ਏਕੇ
(Release ID: 2324652)
ਵਿਜ਼ੀਟਰ ਕਾਊਂਟਰ : 8