ਰੱਖਿਆ ਮੰਤਰਾਲਾ
ਰਕਸ਼ਾ ਰਾਜਯ ਮੰਤਰੀ ਨੇ ਅਸਾਮ ਦੇ ਗੁਵਾਹਾਟੀ ਵਿੱਚ ਰਾਜ ਪ੍ਰਤੀਨਿਧੀਆਂ ਅਤੇ ਰਾਸ਼ਟਰੀ ਕੈਡੇਟ ਕੋਰ ਦੇ ਐਡੀਸ਼ਨਲ ਡਾਇਰੈਕਟਰ ਜਨਰਲਾਂ ਦੇ ਵਿਸ਼ੇਸ਼ ਸੰਯੁਕਤ ਸੰਮੇਲਨ ਦੀ ਪ੍ਰਧਾਨਗੀ ਕੀਤੀ
ਸਿੱਕਿਮ ਅਤੇ ਪੱਛਮ ਬੰਗਾਲ ਦੇ ਨਾਲ-ਨਾਲ ਉੱਤਰ-ਪੂਰਬੀ ਖੇਤਰ ਦੇ ਸੱਤ ਰਾਜਾਂ ਦੇ ਮੰਤਰੀਆਂ ਨੇ ਵੀ ਕਾਨਫਰੰਸ ਵਿੱਚ ਹਿੱਸਾ ਲਿਆ
Posted On:
15 OCT 2026 5:09PM by PIB Chandigarh
ਰਕਸ਼ਾ ਰਾਜਯ ਮੰਤਰੀ (ਆਰਆਰਐੱਮ) ਸ਼੍ਰੀ ਸੰਜੈ ਸੇਠ ਨੇ 15 ਅਕਤੂਬਰ 2026 ਨੂੰ ਅਸਾਮ ਦੇ ਗੁਵਾਹਾਟੀ ਵਿੱਚ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਦੁਆਰਾ ਆਯੋਜਿਤ ਰਾਜ ਡੈਲੀਗੇਟਾਂ ਅਤੇ ਵਧੀਕ ਡਾਇਰੈਕਟਰ ਜਨਰਲਾਂ ਦੇ 'ਵਿਸ਼ੇਸ਼ ਸੰਯੁਕਤ ਸੰਮੇਲਨ 2026' ਵਿੱਚ ਹਿੱਸਾ ਲਿਆ।ਇਸ ਪ੍ਰੋਗਰਾਮ ਵਿੱਚ ਉੱਤਰ ਪੂਰਬੀ ਖੇਤਰ (ਐੱਨਈਆਰ), ਪੱਛਮ ਬੰਗਾਲ ਅਤੇ ਸਿੱਕਿਮ ਵਿੱਚ ਐੱਨਸੀਸੀ ਦੇ ਵਿਸਥਾਰ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਇਸਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਗਣਤੰਤਰ ਦਿਵਸ ਕੈਂਪ (ਆਰਡੀਸੀ) ਵਿੱਚ ਉੱਤਰ-ਪੂਰਬੀ ਰਾਜਾਂ ਦੇ ਕੈਡੇਟਾਂ ਦੀ ਭਾਗੀਦਾਰੀ ਅਤੇ ਮਹਿਲਾ ਕੈਡੇਟਾਂ ਦੀ ਵਧ ਰਹੀ ਗਿਣਤੀ ਦੀ ਸ਼ਲਾਘਾ ਕੀਤੀ। ਸ਼੍ਰੀ ਸੰਜੈ ਸੇਠ ਨੇ ਇਸਨੂੰ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਐੱਨਸੀਸੀ ਦੇ ਯੋਗਦਾਨ ਦੀ ਇੱਕ ਮਹੱਤਵਪੂਰਨ ਉਦਾਹਰਣ ਦੱਸਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਉਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ‘ਤੇ ਜ਼ੋਰ ਦਿੱਤਾ, ਜਿਸਦੇ ਤਹਿਤ ਐੱਨਸੀਸੀ ਦੀ ਤਾਕਤ ਨੂੰ ਲਗਭਗ 17 ਲੱਖ ਕੈਡੇਟਾਂ ਦੀ ਮੌਜੂਦਾ ਤਾਕਤ ਤੋਂ ਵਧਾ ਕੇ 20 ਲੱਖ ਕਰਨ ਦਾ ਟੀਚਾ ਹੈ। ਸ਼੍ਰੀ ਸੰਜੈ ਸੇਠ ਨੇ ਨੌਜਵਾਨਾਂ ਵਿੱਚ "ਰਾਸ਼ਟਰ ਪਹਿਲਾਂ" ਦੀ ਭਾਵਨਾ ਪੈਦਾ ਕਰਨ ਅਤੇ ਪ੍ਰੇਰਿਤ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਰਕਸ਼ਾ ਰਾਜ ਮੰਤਰੀ ਨੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਨੌਂ ਰਾਜਾਂ ਨੂੰ ਐੱਨਸੀਸੀ ਦੇ ਵਿਸਥਾਰ ਲਈ ਵਿਹਾਰਕ ਅਤੇ ਕਾਰਜਸ਼ੀਲ ਯੋਜਨਾਵਾਂ ਵਿਕਸਿਤ ਕਰਨ ਅਤੇ ਲਾਗੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਉਦੇਸ਼ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ, ਖਾਸ ਤੌਰ 'ਤੇ ਕੈਡੇਟਾਂ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਿਖਲਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।


ਰਕਸ਼ਾ ਰਾਜ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇਸ ਬਿਆਨ ਦਾ ਵੀ ਹਵਾਲਾ ਦਿੱਤਾ ਕਿ ਐੱਨ.ਸੀ.ਸੀ. ਇੱਕ ਅਜਿਹਾ ਅੰਦੋਲਨ ਹੈ ਜੋ ਭਾਰਤ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਂਦਾ ਹੈ, ਉਨ੍ਹਾਂ ਨੂੰ ਆਤਮ-ਵਿਸ਼ਵਾਸੀ, ਅਨੁਸ਼ਾਸਿਤ ਅਤੇ ਰਾਸ਼ਟਰ ਪ੍ਰਤੀ ਸਮਰਪਿਤ ਬਣਾਉਂਦਾ ਹੈ। ਸ਼੍ਰੀ ਸੰਜੈ ਸੇਠ ਨੇ ਸੰਗਠਨ ਦੀ ਪਹੁੰਚ ਅਤੇ ਕਾਰਜਸ਼ੀਲਤਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਾਰੇ ਸਬੰਧਿਤ ਹਿੱਸੇਦਾਰਾਂ ਵਿਚਕਾਰ ਪ੍ਰਭਾਵਸ਼ਾਲੀ ਸਿਖਲਾਈ, ਢੁਕਵੀਂ ਸੰਸਥਾਗਤ ਸਹਾਇਤਾ ਅਤੇ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਇਸ ਕਾਨਫਰੰਸ ਨੇ ਐੱਨਸੀਸੀ ਅਤੇ ਰਾਜ ਸਰਕਾਰਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕੀਤਾ। ਐੱਨਸੀਸੀ ਦਾ ਵਿਸਥਾਰ, ਕੈਡੇਟਾਂ ਦੀ ਭਲਾਈ, ਸਿਖਲਾਈ ਬੁਨਿਆਦੀ ਢਾਂਚੇ ਦੇ ਵਿਕਾਸ, ਸੰਸਥਾਗਤ ਮਜ਼ਬੂਤੀ ਅਤੇ ਪ੍ਰਸ਼ਾਸਕੀ ਚੁਣੌਤੀਆਂ ਦੇ ਹੱਲ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸਮਾਜ ਸੇਵਾ ਅਤੇ ਭਾਈਚਾਰਕ ਵਿਕਾਸ ਵਿੱਚ ਐੱਨਸੀਸੀ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ ਗਿਆ। ਕਾਨਫਰੰਸ ਵਿੱਚ ਕੈਡੇਟਾਂ ਦੇ ਚਰਿੱਤਰ ਨਿਰਮਾਣ, ਲੀਡਰਸ਼ਿਪ ਵਿਕਾਸ, ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਵਿੱਚ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਸੰਗਠਨ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ।
ਉੱਤਰ ਪੂਰਬੀ ਖੇਤਰ ਐੱਨਸੀਸੀ ਡਾਇਰੈਕਟੋਰੇਟ ਨੌਂ ਗਰੁੱਪ ਹੈੱਡਕੁਆਰਟਰਾਂ ਅਤੇ ਸੱਤ ਰਾਜਾਂ ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ ਵਿੱਚ 50 ਯੂਨਿਟਾਂ ਰਾਹੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਖੇਤਰ ਵਿੱਚ 1,645 ਵਿਦਿਅਕ ਸੰਸਥਾਵਾਂ ਵਿੱਚ ਐੱਨਸੀਸੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਲਗਭਗ 1.25 ਲੱਖ ਕੈਡੇਟ ਜੁੜੇ ਹੋਏ ਹਨ। ਜਦਕਿ, ਪੱਛਮ ਬੰਗਾਲ ਅਤੇ ਸਿੱਕਮ ਐੱਨਸੀਸੀ ਡਾਇਰੈਕਟੋਰੇਟ ਛੇ ਗਰੁੱਪ ਹੈੱਡਕੁਆਰਟਰਾਂ ਅਤੇ 56 ਯੂਨਿਟਾਂ ਰਾਹੀਂ ਕੰਮ ਕਰਦਾ ਹੈ। ਐੱਨਸੀਸੀ ਗਤੀਵਿਧੀਆਂ ਇਨ੍ਹਾਂ ਦੋਵਾਂ ਰਾਜਾਂ ਵਿੱਚ 1,326 ਵਿਦਿਅਕ ਸੰਸਥਾਵਾਂ ਵਿੱਚ ਕੀਤੀਆਂ ਜਾਂਦੀਆਂ ਹਨ, ਅਤੇ ਲਗਭਗ 1.25 ਲੱਖ ਕੈਡੇਟ ਸੰਗਠਨ ਦਾ ਹਿੱਸਾ ਹਨ।
ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਵੀਰੇਂਦਰ ਵਤਸ ਦੀ ਪ੍ਰਧਾਨਗੀ ਹੇਠ ਹੋਈ ਇਸ ਕਾਨਫਰੰਸ ਵਿੱਚ ਵਧੀਕ ਸਕੱਤਰ ਸ਼੍ਰੀਮਤੀ ਦੀਪਤੀ ਮੋਹਿਲ ਚਾਵਲਾ ਨੇ ਵੀ ਹਿੱਸਾ ਲਿਆ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਪੱਛਮ ਬੰਗਾਲ ਅਤੇ ਸਿੱਕਿਮ ਦੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਰੱਖਿਆ ਮੰਤਰਾਲੇ ਅਤੇ ਐੱਨਸੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ।
************
ਐੱਸਆਰ/ਰੁਚੀ/ਏਕੇ
(Release ID: 2324538)
ਵਿਜ਼ੀਟਰ ਕਾਊਂਟਰ : 6