ਰੱਖਿਆ ਮੰਤਰਾਲਾ
9 ਨਰਸਿੰਗ ਕੈਡੇਟਸ ਨੂੰ ਦਿੱਲੀ ਸਥਿਤ ਆਰਮੀ ਹਸਪਤਾਲ (ਆਰ ਐਂਡ ਆਰ) ਵਿੱਚ ਮਿਲਟਰੀ ਨਰਸਿੰਗ ਸਰਵਿਸ ਲਈ ਲੈਫਟੀਨੈਂਟ ਦੇ ਅਹੁਦੇ ‘ਤੇ ਕਮਿਸ਼ਨ ਪ੍ਰਦਾਨ ਕੀਤਾ ਗਿਆ
Posted On:
14 OCT 2026 5:19PM by PIB Chandigarh
ਦਿੱਲੀ ਕੈਂਟ ਸਥਿਤ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ਵਿਖੇ 14 ਅਕਤੂਬਰ, 2026 ਨੂੰ ਆਯੋਜਿਤ ਹੋਏ ਕਮਿਸ਼ਨਿੰਗ ਸਮਾਰੋਹ ਵਿੱਚ ਕਾਲਜ ਆਫ਼ ਨਰਸਿੰਗ ਸੇਵਾ (ਐੱਮਐੱਨਐੱਸ) ਵਿੱਚ ਲੈਫਟੀਨੈਂਟ ਦੇ ਅਹੁਦੇ ‘ਤੇ ਕਮਿਸ਼ਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ‘ਤੇ ਆਰਮੀ ਹਸਪਤਾਲ (ਆਰ ਐਂਡ ਆਰ) ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਅਵਿਨਾਸ਼ ਦਾਸ ਨੇ ਪਰੇਡ ਦਾ ਨਿਰੀਖਣ ਕੀਤਾ।
ਆਪਣੇ ਸੰਬੋਧਨ ਵਿੱਚ ਲੈਫਟੀਨੈਂਟ ਜਨਰਲ ਅਵਿਨਾਸ਼ ਦਾਸ ਨੇ ਉਨ੍ਹਾਂ ਹੋਣਹਾਰ ਕੈਡੇਟਸ ਨੂੰ ਵਧਾਈ ਦਿੱਤੀ, ਜਿਨ੍ਹਾਂ ਨੂੰ ਸਮਾਰੋਹ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਅਤੇ ਵਿਦਿਅਕ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਮਿਸ਼ਨਡ ਨਰਸਿੰਗ ਅਧਿਕਾਰੀਆਂ ਨੂੰ ਮਿਲਟਰੀ ਨਰਸਿੰਗ ਸਰਵਿਸ (ਐੱਮਐੱਨਐੱਸ) ਦੀਆਂ ਸਮ੍ਰਿੱਧ ਪਰੰਪਰਾਵਾਂ, ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਸ਼ਾਨਦਾਰ ਰੀਤੀ-ਰਿਵਾਜ਼ਾਂ ਨੂੰ ਬਣਾਏ ਰੱਖਦੇ ਹੋਏ ਸੇਵਾ ਕਰ ਰਹੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਦਾ ਸੱਦਾ ਦਿੱਤਾ। ਲੈਫਟੀਨੈਂਟ ਜਨਰਲ ਨੇ ਦੇਸ਼ ਦੀ ਸੇਵਾ ਵਿੱਚ 101 ਵਰ੍ਹਿਆਂ ਤੋਂ ਸਮਰਪਿਤ, ਹਮਦਰਦੀ ਅਤੇ ਨਿਰਸੁਆਰਥ ਯੋਗਦਾਨ ਦੇਣ ਲਈ ਮਿਲਟਰੀ ਨਰਸਿੰਗ ਸਰਵਿਸ ਦੀ ਸ਼ਲਾਘਾ ਵੀ ਕੀਤੀ।


ਨਵੇਂ ਕਮਿਸ਼ਨਡ ਅਫ਼ਸਰਾਂ ਨੇ ਚਾਰ ਵਰ੍ਹਿਆਂ ਦੀ ਸਖ਼ਤ ਟ੍ਰੇਨਿੰਗ ਅਤੇ ਤੀਬਰ ਅਕਾਦਮਿਕ ਅਧਿਐਨ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ ਸਾਰੇ ਅਫ਼ਸਰਾਂ ਨੇ ਪੇਸ਼ੇਵਰ ਆਚਰਣ ਦੀਆਂ ਉੱਚ ਮਿਆਰਾਂ ਨੂੰ ਬਣਾਏ ਰੱਖਣ ਅਤੇ ਆਪਣੇ ਕਰਤੱਵਾਂ ਨੂੰ ਨਿਭਾਉਂਦੇ ਸਮੇਂ ‘ਸੇਵਾ ਪਹਿਲੇ, ਖੁਦ ਬਾਅਦ ਵਿੱਚ’ ਦੇ ਸਿਧਾਂਤ ਨੂੰ ਤਰਜੀਹ ਦੇਣ ਦੀ ਸਹੁੰ ਚੁੱਕੀ। ਸਮਾਰੋਹ ਵਿੱਚ ਸੀਨੀਅਰ ਸੈਨਿਕ ਅਧਿਕਾਰੀ, ਨਰਸਿੰਗ ਅਧਿਕਾਰੀ, ਫੈਕਲਟੀ ਮੈਂਬਰ ਅਤੇ ਨਵੇਂ ਕਮਿਸ਼ਨਡ ਅਫ਼ਸਰਾਂ ਦੇ ਮਾਣਮੱਤੇ ਮਾਪੇ ਅਤੇ ਪਰਿਜਨ ਮੌਜੂਦ ਰਹੇ।
****
ਐੱਸਆਰ/ਰੁਚੀ/ਬਲਜੀਤ
(Release ID: 2323956)
ਵਿਜ਼ੀਟਰ ਕਾਊਂਟਰ : 9