ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਇੰਡੀਆ ਮੋਬਾਈਲ ਕਾਂਗਰਸ ਵਿੱਚ ਮੰਤਰੀ ਪੱਧਰੀ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ; ਅਗਲੇ ਇੱਕ ਅਰਬ ਲੋਕਾਂ ਨੂੰ ਡਿਜੀਟਲੀ ਜੋੜਨ ਲਈ ਵਿਸ਼ਵਵਿਆਪੀ ਸਹਿਯੋਗ 'ਤੇ ਜ਼ੋਰ


“ਸਾਡਾ ਟੀਚਾ ਸਰਹੱਦਾਂ ਤੋਂ ਪਰੇ ਸੰਪਰਕ ਅਤੇ ਨਾਲ ਹੀ ਸਰਹੱਦਾਂ ਤੋਂ ਪਰੇ ਮੌਕੇ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ”: ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ

“ਸਕੇਲ ਵਿਦਾਊਟ ਬਾਉਡਰੀਜ਼” ਸੰਵਾਦ ਵਿੱਚ ਨਿਵੇਸ਼, ਸਮਾਵੇਸ਼ੀ ਸੰਪਰਕ ਅਤੇ ਮਜ਼ਬੂਤ ​​ਡਿਜੀਟਲ ਬੁਨਿਆਦੀ ਢਾਂਚੇ ਬਾਰੇ ਚਰਚਾ

ਮੰਤਰੀ ਪੱਧਰੀ ਸਮਾਗਮ ਵਿੱਚ ਵਿਸ਼ਵ ਨੇਤਾਵਾਂ ਨੇ ਨਿਵੇਸ਼ ਅਤੇ ਅਗਲੀ ਪੀੜ੍ਹੀ ਦੇ ਸੰਪਰਕ ਬਾਰੇ ਵਿਚਾਰ-ਵਟਾਂਦਰਾ ਕੀਤਾ

Posted On: 08 OCT 2026 6:58PM by PIB Chandigarh

ਦੂਰਸੰਚਾਰ ਵਿਭਾਗ (DoT), ਸੰਚਾਰ ਮੰਤਰਾਲੇ ਨੇ ਇੰਡੀਆ ਮੋਬਾਈਲ ਕਾਂਗਰਸ (IMC) 2026 ਅਧੀਨ “Scale Without Boundaries: Investing in the Next Billion Digital Connections” ਥੀਮ ‘ਤੇ ਮੰਤਰੀ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਉੱਚ- ਪੱਧਰੀ ਪ੍ਰੋਗਰਾਮ ਵਿੱਚ ਮੰਤਰੀਆਂ, ਅੰਤਰਰਾਸ਼ਟਰੀ ਸੰਗਠਨਾਂ, ਆਲਮੀ ਦੂਰਸੰਚਾਰ ਖੇਤਰ ਦੇ ਨੇਤਾਵਾਂ ਅਤੇ ਉਦਯੋਗ ਜਗਤ ਦੇ ਹਿਤਧਾਰਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸਾਰਥਕ ਡਿਜੀਟਲ ਕਨੈਕਟਿਵਿਟੀ ਦੇ ਵਿਸਥਾਰ ਅਤੇ ਅਗਲੀ ਪੀੜ੍ਹੀ ਦੇ ਡਿਜੀਟਲ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਨੂੰ ਗਤੀ ਦੇਣ ਦੀਆਂ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਆਪਣੇ ਸੰਬੋਧਨ ਵਿੱਚ ਕਿਫਾਇਤੀ ਅਤੇ ਅਰਥਪੂਰਨ ਡਿਜੀਟਲ ਕਨੈਕਟੀਵਿਟੀ ਦੇ ਵਿਸਥਾਰ ਲਈ ਨਿਰੰਤਰ ਨਿਵੇਸ਼, ਮਜ਼ਬੂਤ ​​ਅੰਤਰਰਾਸ਼ਟਰੀ ਸਹਿਯੋਗ ਅਤੇ ਸਮਰੱਥ ਨੀਤੀਗਤ ਢਾਂਚੇ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਸ਼੍ਰੀ ਸਿੰਧੀਆ ਨੇ ਕਿਹਾ, “ 'ਸਰਹੱਦਾਂ ਤੋਂ ਪਰੇ ਵਿਸਥਾਰ' ਸਿਰਫ਼ ਦੂਰਸੰਚਾਰ ਨੈੱਟਵਰਕਾਂ ਦੇ ਵਿਸਥਾਰ ਤੱਕ ਸੀਮਤ ਨਹੀਂ ਹੈ; ਇਹ ਮਨੁੱਖੀ ਮੌਕਿਆਂ ਦੇ ਵਿਸਥਾਰ ਨਾਲ ਜੁੜਿਆ ਹੈ। ਅਸੀਂ ਜਿਨ੍ਹਾਂ ਅਗਲੇ ਇੱਕ ਅਰਬ ਲੋਕਾਂ ਨੂੰ ਜੋੜਾਂਗੇ, ਉਨ੍ਹਾਂ ਤੱਕ ਪਹੁੰਚਣਾ ਸਭ ਤੋਂ ਮੁਸ਼ਕਿਲ ਹੋਵੇਗਾ, ਪਰ ਉਹ ਸਭ ਤੋਂ ਵੱਧ ਪਰਿਵਰਤਨਕਾਰੀ ਵੀ ਹੋਣਗੇ, ਕਿਉਂਕਿ ਇਸ ਨਾਲ ਨਵੇਂ ਸਿਖਿਆਰਥੀਆਂ, ਉੱਦਮੀਆਂ, ਨਵੀਨਤਾਕਾਰਾਂ ਅਤੇ ਰਚਨਾਕਾਰ ਵਿਸ਼ਵਵਿਆਪੀ ਡਿਜੀਟਲ ਅਰਥਵਿਵਸਥਾ ਨਾਲ ਜੁੜਣਗੇ। ਭਾਰਤ ਦਾ ਤਜਰਬਾ ਦਰਸਾਉਂਦਾ ਹੈ ਕਿ ਕਿਫਾਇਤੀ ਹੋਣਾ, ਨਵੀਨਤਾ ਅਤੇ ਜਨਤਕ ਉਦੇਸ਼ ਦੁਆਰਾ ਕਨੈਕਟੀਵਿਟੀ ਦਾ ਵੱਡੇ ਪੱਧਰ 'ਤੇ ਵਿਸਥਾਰ ਕੀਤਾ ਜਾ ਸਕਦਾ ਹੈ। ਜਿਵੇਂ- ਜਿਵੇਂ ਅਸੀਂ 5G- ਐਡਵਾਂਸਡ, 6G, ਸੈਟੇਲਾਈਟ ਨੈੱਟਵਰਕ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲ ਵਧ ਰਹੇ ਹਾਂ, ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਭੂਗੋਲ, ਆਮਦਨ ਜਾਂ ਸਥਿਤੀਆਂ ਮੌਕਿਆਂ ਦੀ ਰਾਹ ਵਿੱਚ ਕਦੇ ਰੁਕਾਵਟ ਨਾ ਬਣੀਏ। ਸਾਡਾ ਟੀਚਾ ਸਰਹੱਦਾਂ ਤੋਂ ਪਰੇ ਸੰਪਰਕ ਅਤੇ ਨਾਲ ਹੀ ਸਰਹੱਦਾਂ ਤੋਂ ਪਰੇ ਮੌਕੇ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ।”

ਮੰਤਰੀ ਪੱਧਰੀ ਪ੍ਰੋਗਰਾਮ ਵਿੱਚ ਨੀਤੀ, ਨਿਯਮ, ਨਿਵੇਸ਼ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਸਬੰਧਿਤ ਵਿਸ਼ਿਆਂ ‘ਤੇ ਚਰਚਾ ਹੋਈ। ਇਸ ਵਿੱਚ ਕਿਫਾਇਤੀ, ਭਰੋਸੇਮੰਦ, ਮਜ਼ਬੂਤ ਅਤੇ ਸਮਾਵੇਸ਼ੀ ਡਿਜੀਟਲ ਕਨੈਕਟੀਵਿਟੀ ਨੂੰ ਅੱਗੇ ਵਧਾਉਣ ਅਤੇ ਵਿਸ਼ਵਵਿਆਪੀ ਡਿਜੀਟਲ ਅਰਥਵਿਵਸਥਾ ਦੀ ਨੀਂਹ ਨੂੰ ਮਜ਼ਬੂਤ ​​ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ।

ਮੰਤਰੀ ਪੱਧਰੀ ਪ੍ਰੋਗਰਾਮ ਵਿੱਚ ਐਸਟੋਨੀਆ ਦੇ ਨਿਆਂ ਅਤੇ ਡਿਜੀਟਲ ਮਾਮਲੇ ਮੰਤਰੀ ਮਹਾਮਹਿਮ ਸੁਸ਼੍ਰੀ ਲੀਸਾ - ਲੀ ਪਾਕੌਸਟਾ ਅਤੇ ਜਾਪਾਨ ਦੇ ਅੰਦਰੂਨੀ ਮਾਮਲੇ ਅਤੇ ਸੰਚਾਰ ਮੰਤਰਾਲੇ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਮੰਤਰੀ ਮਹਾਮਹਿਮ ਸ਼੍ਰੀ ਹਿਦੇਓ ਫੁਸੇਦਾ ਨੇ ਸ਼ਿਰਕਤ ਕੀਤੀ।

ਪ੍ਰੋਗਰਾਮ ਵਿੱਚ ਆਲਮੀ ਦੂਰਸੰਚਾਰ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਦੂਰਸੰਚਾਰ ਸੰਘ (ITU) ਦੇ ਦੂਰਸੰਚਾਰ ਮਾਨਕੀਕਰਨ ਬਿਊਰੋ ਦੇ ਡਾਇਰੈਕਟਰ ਸ਼੍ਰੀ ਸੇਇਜ਼ੋ ਓਨੋਏ ਅਤੇ GSMA ਫਾਊਂਡੇਸ਼ਨ ਦੇ ਪ੍ਰਧਾਨ ਅਤੇ ਮੁੱਖ ਰੈਗੂਲੇਟਰੀ ਅਧਿਕਾਰੀ ਸ਼੍ਰੀ ਜੌਨ ਗਿਉਸਟੀ ਸ਼ਾਮਲ ਸਨ।

ਅਗਲੇ ਇੱਕ ਅਰਬ ਕਨੈਕਸ਼ਨਾਂ ‘ਤੇ ਧਿਆਨ

ਚਰਚਾਵਾਂ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਡਿਜੀਟਲ ਈਕੋਸਿਸਟਮ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰਾਂ, ਉਦਯੋਗ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਰਮਿਆਨ ਮਜ਼ਬੂਤ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ। ਪ੍ਰਤੀਭਾਗੀਆਂ ਨੇ ਨਿਵੇਸ਼ ਜੁਟਾਉਣ, ਸਮਰੱਥ ਨੀਤੀਗਤ ਢਾਂਚਿਆਂ ਨੂੰ ਮਜ਼ਬੂਤ ਕਰਨ ਅਤੇ ਕਿਫਾਇਤੀ ਅਤੇ ਸਾਰਥਕ ਕਨੈਕਟਿਵਿਟੀ ਦੇ ਵਿਸਥਾਰ ਦੇ ਉਪਾਵਾਂ ‘ਤੇ ਵਿਚਾਰ ਵਟਾਂਦਰਾ ਕੀਤਾ। ਵਿਸ਼ੇਸ਼ ਤੌਰ ‘ਤੇ ਉਭਰਦੀਆਂ ਤਕਨਾਲੋਜੀਆਂ ਦੁਆਰਾ ਆਲਮੀ ਸੰਚਾਰ ਦ੍ਰਿਸ਼ ਵਿੱਚ ਹੋ ਰਹੇ ਤੇਜ਼ੀ ਨਾਲ ਬਦਲਾਵਾਂ ‘ਤੇ ਚਰਚਾ ਹੋਈ।

ਮੰਤਰੀ ਪੱਧਰੀ ਪ੍ਰੋਗਰਾਮ ਵਿੱਚ ਭਵਿੱਖ ਲਈ ਤਿਆਰ ਅਤੇ ਮਜ਼ਬੂਤ ਨੈੱਟਵਰਕ, ਅੰਤਰਰਾਸ਼ਟਰੀ ਮਿਆਰਾਂ, ਨਵੀਨਤਾ ਅਤੇ ਰਣਨੀਤਕ ਸਾਂਝੇਦਾਰੀਆਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ। ਇਸ ਦਾ ਉਦੇਸ਼ ਸਾਲ 2030 ਤੱਕ ਡਿਜੀਟਲ ਕਨੈਕਟਿਵਿਟੀ ਨੂੰ ਅੱਗੇ ਵਧਾਉਣਾ ਹੈ।

ਸਮਾਵੇਸ਼ੀ ਡਿਜੀਟਲ ਵਿਕਾਸ ਲਈ ਆਲਮੀ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨਾ

ਵਿਚਾਰ-ਵਟਾਂਦਰੇ ਵਿੱਚ ਇਹ ਗੱਲ ਦੁਹਰਾਈ ਗਈ ਕਿ ਅਗਲੀ ਪੀੜੀ ਦੀਆਂ ਡਿਜੀਟਲ ਤਕਨਾਲੋਜੀਆਂ ਦੇ ਲਾਭ ਵਿਆਪਕ ਆਬਾਦੀ ਤੱਕ ਪਹੁੰਚਾਉਣ ਲਈ ਤਾਲਮੇਲ ਯਤਨ ਜ਼ਰੂਰੀ ਹਨ। ਪ੍ਰਤੀਭਾਗੀਆਂ ਨੇ ਨਿਵੇਸ਼, ਨਵੀਨਤਾ ਅਤੇ ਟਿਕਾਊ ਡਿਜੀਟਲ ਵਿਕਾਸ ਲਈ ਸਮਰੱਥ ਵਾਤਾਵਰਣ ਤਿਆਰ ਕਰਨ ਲਈ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਅਤੇ ਸਾਂਝੇਦਾਰੀਆਂ ਦੀ ਜ਼ਰੂਰਤਾਂ ‘ਤੇ ਜ਼ੋਰ ਦਿੱਤਾ।

ਪ੍ਰੋਗਰਾਮ ਨੇ “ਸਰਹੱਦਾਂ ਤੋਂ ਪਰੇ ਵਿਸਥਾਰ” ਦੀ ਦ੍ਰਿਸ਼ਟੀ ਨੂੰ ਮਜ਼ਬੂਤ ਕੀਤਾ ਅਤੇ ਇਕ ਵਧੇਰੇ ਕਨੈਕਟੇਡ, ਸਮਾਵੇਸ਼ੀ ਅਤੇ ਡਿਜੀਟਲ ਤੌਰ ‘ਤੇ ਸਸ਼ਕਤ ਭਵਿੱਖ ਦੇ ਨਿਰਮਾਣ ਵਿੱਚ ਤਕਨਾਲੋਜੀ, ਨਿਵੇਸ਼ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ।

ਦੂਰਸੰਚਾਰ ਵਿਭਾਗ ਲਈ ਇਹ ਮੰਤਰੀ ਪੱਧਰੀ ਪ੍ਰੋਗਰਾਮ ਕਨੈਕਟਿਵਿਟੀ ਦੇ ਭਵਿੱਖ ‘ਤੇ ਆਲਮੀ ਦ੍ਰਿਸ਼ਟੀਕੋਣਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਉਣ ਅਤੇ ਡਿਜੀਟਲ ਪਹੁੰਚ ਦੇ ਵਿਸਥਾਰ ਅਤੇ ਮਜ਼ਬੂਤ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਨਾਲ ਜੁੜੀਆਂ ਸਾਂਝੀਆਂ ਤਰਜੀਹਾਂ ਦੀ ਪਛਾਣ ਕਰਨ ਦਾ ਮਹੱਤਵਪੂਰਨ ਮੌਕਾ ਰਿਹਾ।

IMC 2026 ਵਿੱਚ ਆਯੋਜਿਤ ਇਸ ਪ੍ਰੋਗਰਾਮ ਨੇ ਸਮਾਵੇਸ਼ੀ, ਕਿਫਾਇਤੀ, ਭਰੋਸੇਯੋਗਤਾ ਅਤੇ ਸਾਰਥਕ ਕਨੈਕਟਿਵਿਟੀ ਨੂੰ ਅੱਗੇ ਵਧਾਉਣ ਦੇ ਸਮੂਹਿਕ ਸੰਕਲਪ ਦੀ ਪੁਸ਼ਟੀ ਕੀਤੀ। ਨਾਲ ਹੀ, ਅਜਿਹੀਆਂ ਸਾਂਝੇਦਾਰੀਆਂ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ ਗਿਆ, ਜੋ ਅਗਲੇ ਇੱਕ ਅਰਬ ਲੋਕਾਂ ਨੂੰ ਜੋੜਣ ਅਤੇ ਵਧੇਰੇ ਡਿਜੀਟਲ ਤੌਰ ‘ਤੇ ਸਸ਼ਕਤ ਵਿਸ਼ਵ ਦੇ ਨਿਰਮਾਣ ਵਿੱਚ ਮਦਦ ਕਰ ਸਕਣ।

Follow DoT Handles for more: -

X - https://x.com/DoT_India

Insta-https://www.instagram.com/department_of_telecom?igsh=MXUxbHFjd3llZTU0YQ==

Fb - https://www.facebook.com/DoTIndia

Youtube: https://youtube.com/@departmentoftelecom?si=DALnhYkt89U5jAaa

****

ਐੱਨਜੇ/ਏਆਰਜੇ/ਏਕੇ
 


(Release ID: 2321400) ਵਿਜ਼ੀਟਰ ਕਾਊਂਟਰ : 3