ਖੇਤੀਬਾੜੀ ਮੰਤਰਾਲਾ
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨੇ ਮੁੱਖ ਸਕੱਤਰਾਂ ਦੇ 5ਵੇਂ ਰਾਸ਼ਟਰੀ ਸੰਮੇਲਨ ਦੇ ਕਾਰਜ ਬਿੰਦੂਆਂ 'ਤੇ 9 ਕਮੇਟੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ
Posted On:
07 OCT 2026 5:59PM by PIB Chandigarh
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਨੇ ਦਸੰਬਰ 2025 ਵਿੱਚ ਆਯੋਜਿਤ ਮੁੱਖ ਸਕੱਤਰਾਂ ਦੀ 5ਵੀਂ ਰਾਸ਼ਟਰੀ ਕਾਨਫਰੰਸ ਤੋਂ ਉਭਰਨ ਵਾਲੇ ਪ੍ਰਮੁੱਖ ਕਾਰਜ ਬਿੰਦੂਆਂ 'ਤੇ ਵਿਚਾਰ ਕਰਨ ਲਈ ਗਠਿਤ 9 ਕਮੇਟੀਆਂ ਦੀ ਪ੍ਰਗਤੀ ਦੀ ਅੱਜ ਸਮੀਖਿਆ ਕੀਤੀ। ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਸਕੱਤਰ ਅਤੇ ICAR ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਨੇ ਕੀਤੀ।
ਇਹ ਕਮੇਟੀਆਂ ਉੱਚ ਸਿੱਖਿਆ, ਹੁਨਰ, ਨਵੀਨਤਾ ਅਤੇ ਸਮਰੱਥਾ ਨਿਰਮਾਣ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਵਿਕਸਿਤ ਭਾਰਤ ਲਈ ਮਨੁੱਖੀ ਪੂੰਜੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 28 ਕਾਰਜ ਬਿੰਦੂਆਂ 'ਤੇ ਕੰਮ ਕਰ ਰਹੀਆਂ ਹਨ। ਇਹ ਸਮੀਖਿਆ ਕਮੇਟੀਆਂ ਦੁਆਰਾ ਕੀਤੀ ਗਈ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਸਮੇਂ ਸਿਰ, ਕਾਰਵਾਈਯੋਗ ਸਿਫ਼ਾਰਸ਼ਾਂ ਤਿਆਰ ਕਰਨ ਵਿੱਚ ਸਹਾਇਤਾ ਕਰਨ ਲਈ ਕੀਤੀ ਗਈ ਸੀ।

ਡਾ. ਐੱਮ.ਐੱਲ. ਜਾਟ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਕਸਿਤ ਭਾਰਤ ਦੀ ਦਿਸ਼ਾ ਵੱਲ ਮਨੁੱਖੀ ਪੂੰਜੀ ਅਤੇ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਸਬੂਤ-ਅਧਾਰਿਤ, ਮਾਪਣਯੋਗ ਅਤੇ ਲਾਗੂ ਕਰਨ ਅਨੁਕੂਲ ਸਿਫ਼ਾਰਸ਼ਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਫ਼ਾਰਸ਼ਾਂ ਨੂੰ ਪ੍ਰਾਸੰਗਿਕ ਅੰਕੜਿਆਂ, ਦਸਤਾਵੇਜ਼ੀ ਸਬੂਤਾਂ ਅਤੇ ਵਧੀਆ ਅਭਿਆਸਾਂ ਨਾਲ ਸਮਰਥਿਤ ਹੋਣਾ ਚਾਹੀਦਾ ਹੈ, ਜਿਸ ਨਾਲ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਮਾਪਣਯੋਗ ਨਤੀਜੇ ਪ੍ਰਾਪਤ ਹੋ ਸਕਣ।
ਆਈਸੀਏਆਰ ਨੇ ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਸਿੱਖਿਆ) ਡਾ. ਯਸ਼ਪਾਲ ਸਿੰਘ ਮਲਿਕ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਨਿਰਧਾਰਿਤ ਸਮੇਂ-ਸੀਮਾ ਦੇ ਅੰਦਰ ਪਛਾਣੇ ਗਏ ਕਾਰਜ ਬਿੰਦੂਆਂ ਦਾ ਸਮਾਧਾਨ ਕਰਨ ਲਈ ਕਮੇਟੀਆਂ ਦੇ ਤਾਲਮੇਲ ਵਾਲੇ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੁੱਖ ਸਕੱਤਰਾਂ ਦੇ ਰਾਸ਼ਟਰੀ ਕਾਨਫਰੰਸ ਦੀਆਂ ਚਰਚਾਵਾਂ ਨੂੰ ਠੋਸ ਅਤੇ ਲਾਗੂਕਰਨ-ਅਨੁਕੂਲ ਨਤੀਜਿਆਂ ਵਿੱਚ ਬਦਲਣ ਲਈ ਇੱਕ ਢਾਂਚਾਗਤ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਮੀਟਿੰਗ ਦੌਰਾਨ, 9 ਕਮੇਟੀਆਂ ਦੇ ਮੈਂਬਰ ਸਕੱਤਰਾਂ ਨੇ ਆਪਣੇ-ਆਪਣੇ ਕਾਰਜ ਬਿੰਦੂਆਂ 'ਤੇ ਹੋਈਆਂ ਪ੍ਰਗਤੀ ਰਿਪੋਰਟਾਂ ਪੇਸ਼ ਕੀਤੀਆਂ। ਪੇਸ਼ਕਾਰੀਆਂ ਵਿੱਚ ਪ੍ਰਮੁੱਖ ਪ੍ਰਾਪਤੀਆਂ, ਪਛਾਣੇ ਗਏ ਖੇਤਰਾਂ ਵਿੱਚ ਪ੍ਰਗਤੀ, ਮੌਜੂਦਾ ਪਾੜੇ ਅਤੇ ਪ੍ਰਸਤਾਵਿਤ ਸਿਫ਼ਾਰਸ਼ਾਂ ਨੂੰ ਸ਼ਾਮਲ ਕੀਤਾ ਗਿਆ। ਚਰਚਾਵਾਂ ਵਿੱਚ ਪ੍ਰਾਸੰਗਿਕ ਅੰਕੜਿਆਂ, ਸਬੂਤਾਂ ਅਤੇ ਵਧੀਆ ਅਭਿਆਸਾਂ ਰਾਹੀਂ ਸਿਫ਼ਾਰਸ਼ਾਂ ਨੂੰ ਮਜ਼ਬੂਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ।
ਇਸ ਸਮੀਖਿਆ ਨਾਲ ਕਮੇਟੀਆਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ, ਅੱਗੇ ਧਿਆਨ ਦੇਣ ਯੋਗ ਖੇਤਰਾਂ ਦੀ ਪਛਾਣ ਕਰਨ ਅਤੇ ਉੱਚ ਸਿੱਖਿਆ, ਹੁਨਰ, ਨਵੀਨਤਾ ਅਤੇ ਸਮਰੱਥਾ ਵਿਕਾਸ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਚੱਲ ਰਹੇ ਯਤਨਾਂ ਵਿੱਚ ਤਾਲਮੇਲ ਸਥਾਪਿਤ ਕਰਨ ਦਾ ਮੌਕਾ ਮਿਲਿਆ।
ਮੀਟਿੰਗ ਦੀ ਸਮਾਪਤੀ ਕਮੇਟੀਆਂ ਦੁਆਰਾ ਸਬੂਤ-ਅਧਾਰਿਤ, ਮਾਪਣਯੋਗ ਅਤੇ ਲਾਗੂ ਕਰਨ ਯੋਗ ਸਿਫ਼ਾਰਸ਼ਾਂ ਨੂੰ ਸਮੇਂ ‘ਤੇ ਪੇਸ਼ ਕਰਨ ‘ਤੇ ਜ਼ੋਰ ਦੇਣ ਦੇ ਨਾਲ ਹੋਇਆ, ਤਾਂ ਜੋ ਉਨ੍ਹਾਂ ‘ਤੇ ਅੱਗੇ ਵਿਚਾਰ ਅਤੇ ਕਾਰਵਾਈਆਂ ਕੀਤੀਆਂ ਜਾ ਸਕਣ।
*****
ਐੱਸਐੱਸ/ਐੱਮਐੱਸ/ਏਕੇ
(Release ID: 2320882)
ਵਿਜ਼ੀਟਰ ਕਾਊਂਟਰ : 2