ਆਯੂਸ਼
azadi ka amrit mahotsav

ਆਯੁਸ਼ ਸੇਵਾਵਾਂ ਖੇਤਰ ਦੇ ਕਾਰਜਬਲ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 43 ਪ੍ਰਤੀਸ਼ਤ; ਕਈ ਪ੍ਰਮੁੱਖ ਖੇਤਰਾਂ ਵਿੱਚ 50 ਪ੍ਰਤੀਸ਼ਤ ਤੋਂ ਵੱਧ


ਹਸਪਤਾਲਾਂ, ਡੇਅਕੇਅਰ ਸੈਂਟਰਾਂ, ਵਿਦਿਅਕ ਸੰਸਥਾਵਾਂ ਅਤੇ ਵੇਲਨੇੱਸ ਪ੍ਰਤਿਸ਼ਠਾਨਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ 50 ਪ੍ਰਤੀਸ਼ਤ ਤੋਂ ਵੱਧ

ਆਯੁਸ਼ ਸੇਵਾਵਾਂ ਖੇਤਰ 17.6 ਲੱਖ ਆਜੀਵਿਕਾਵਾਂ ਨੂੰ ਦੇ ਰਿਹਾ ਹੈ ਸਹਾਰਾ; ਰੁਜ਼ਗਾਰ ਅਤੇ ਆਰਥਿਕ ਵਿਕਾਸ ਦਾ ਮਹੱਤਵਪੂਰਨ ਮਾਧਿਅਮ ਬਣ ਰਿਹਾ ਹੈ

Posted On: 08 OCT 2026 12:33PM by PIB Chandigarh

ਆਯੁਸ਼ ਸੇਵਾਵਾਂ ਖੇਤਰ ਮਹਿਲਾਵਾਂ ਲਈ ਰੁਜ਼ਗਾਰ ਅਤੇ ਆਰਥਿਕ ਭਾਗੀਦਾਰੀ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਖੇਤਰ ਦੇ ਹਾਲੀਆ ਮੁਲਾਂਕਣਾਂ ਦੇ ਅਨੁਸਾਰ, ਆਯੁਸ਼ ਸੇਵਾਵਾਂ ਖੇਤਰ ਦੇ ਕੁੱਲ ਕਾਰਜਬਲ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 43 ਪ੍ਰਤੀਸ਼ਤ ਹੈ। ਉੱਥੇ ਹੀ, ਹਸਪਤਾਲਾਂ, ਡੇਅਕੇਅਰ ਸੈਂਟਰਾਂ, ਵਿਦਿਅਕ ਸੰਸਥਾਵਾਂ ਅਤੇ ਵੇਲਨੇੱਸ ਪ੍ਰਤਿਸ਼ਠਾਨਾਂ ਵਰਗੇ ਕਈ ਸੰਗਠਿਤ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ 50 ਪ੍ਰਤੀਸ਼ਤ ਤੋਂ ਵੱਧ ਹੈ।

ਆਯੁਸ਼ ਸੇਵਾਵਾਂ ਦੀ ਅਰਥਵਿਵਸਥਾ ਵਿੱਚ ਆਯੁਰਵੇਦ, ਯੋਗ ਅਤੇ ਕੁਦਰਤੀ ਇਲਾਜ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਸ਼ਾਮਲ ਹਨ। ਸਾਲ 2024-25 ਵਿੱਚ ਆਯੁਸ਼ ਸੇਵਾਵਾਂ ਖੇਤਰ ਦਾ ਅਨੁਮਾਨਿਤ ਆਕਾਰ 36.92 ਅਰਬ ਅਮਰੀਕੀ ਡਾਲਰ ਸੀ। ਸਾਲ 2022-23 ਤੋਂ ਇਸ ਖੇਤਰ ਵਿੱਚ 16.91 ਪ੍ਰਤੀਸ਼ਤ ਦੀ ਸਲਾਨਾ ਔਸਤ ਵਾਧਾ ਦਰ ਦਰਜ ਕੀਤੀ ਗਈ ਹੈ। ਇਹ ਖੇਤਰ ਸਿਹਤ ਸੰਭਾਲ, ਤੰਦਰੁਸਤੀ, ਸਿੱਖਿਆ ਅਤੇ ਇਸ ਨਾਲ ਜੁੜੇ ਹੋਰ ਖੇਤਰਾਂ ਵਿੱਚ ਲਗਭਗ 17.6 ਲੱਖ ਆਜੀਵਿਕਾਵਾਂ ਨੂੰ ਸਿੱਧੇ ਸਹਾਰਾ ਦਿੰਦਾ ਹੈ।

ਆਯੂਸ਼ ਸੇਵਾਵਾਂ ਦੇ ਖੇਤਰ ਵਿੱਚ ਰੁਜ਼ਗਾਰ ਦੀਆਂ ਵਧਦੀਆਂ ਸੰਭਾਵਨਾਵਾਂ ‘ਤੇ ਚਾਨਣਾ ਪਾਉਂਦੇ ਹੋਏ ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ, "ਆਯੂਸ਼ ਸੇਵਾਵਾਂ ਦੇ ਖੇਤਰ ਦਾ ਵਿਸਥਾਰ ਸਿਹਤ ਸੰਭਾਲ, ਤੰਦਰੁਸਤੀ, ਸਿੱਖਿਆ ਅਤੇ ਇਸ ਨਾਲ ਜੁੜੇ ਹੋਰ ਖੇਤਰਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਇਸ ਦਾ ਵਿਸਥਾਰ ਨਾ ਸਿਰਫ਼ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ​​ਕਰ ਰਿਹਾ ਹੈ, ਸਗੋਂ ਉੱਦਮਤਾ, ਹੁਨਰ ਵਿਕਾਸ ਅਤੇ ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਈ ਵੀ ਨਵੇਂ ਮੌਕੇ ਖੋਲ੍ਹ ਰਿਹਾ ਹੈ।”

ਆਯੁਰਵੇਦ ਦਿਵਸ 2026 ਦੇ ਮੌਕੇ 'ਤੇ RIS ਦੁਆਰਾ ਜਾਰੀ ਆਯੁਸ਼ ਸੇਵਾ ਖੇਤਰ ਰਿਪੋਰਟ ਦੇ ਅਨੁਸਾਰ ਸੰਗਠਿਤ ਆਯੁਸ਼ ਸੰਸਥਾਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹਨ। ਸਪਾ ਅਤੇ ਵੈਲਨੈੱਸ ਰਿਜ਼ੋਰਟਾਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 60 ਪ੍ਰਤੀਸ਼ਤ ਤੋਂ ਵੱਧ, ਵਿਦਿਅਕ ਸੰਸਥਾਵਾਂ ਵਿੱਚ 58 ਪ੍ਰਤੀਸ਼ਤ, ਡੇਅਕੇਅਰ ਸੈਂਟਰਾਂ ਵਿੱਚ 57 ਪ੍ਰਤੀਸ਼ਤ ਅਤੇ ਹਸਪਤਾਲਾਂ ਵਿੱਚ 53 ਪ੍ਰਤੀਸ਼ਤ ਹਨ।

ਰਿਪੋਰਟ ਦੇ ਇਹ ਅੰਕੜੇ ਆਯੁਸ਼ ਸੇਵਾਵਾਂ ਦੇ ਖੇਤਰ ਵਿੱਚ ਹੈਲਥਕੇਅਰ ਡਿਲਵਰੀ, ਸਿੱਖਿਆ, ਵੈਲਨੈੱਸ ਅਤੇ ਇਸ ਨਾਲ ਜੁੜੇ ਹੋਰ ਖੇਤਰਾਂ ਵਿੱਚ ਮਹਿਲਾਵਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੇ ਹਨ। ਸਥਾਨਕ ਅਤੇ ਸੁਤੰਤਰ ਤੌਰ ‘ਤੇ ਸੰਚਾਲਿਤ ਕਲੀਨਿਕਾਂ ਵਿੱਚ 10 ਲੱਖ ਤੋਂ ਵੱਧ ਆਜੀਵਿਕਾਵਾਂ ਜੁੜੀਆਂ ਹੋਈਆਂ ਹਨ। ਇਸ ਨਾਲ ਪਤਾ ਚਲਦਾ ਹੈ ਕਿ ਆਯੁਸ਼ ਖੇਤਰ ਦਾ ਰੁਜ਼ਗਾਰ ਸਬੰਧੀ ਪ੍ਰਭਾਵ ਸ਼ਹਿਰਾਂ ਦੇ ਨਾਲ-ਨਾਲ ਗ੍ਰਾਮੀਣ ਖੇਤਰਾਂ ਤੱਕ ਵੀ ਵਿਆਪਕ ਹੈ। 

ਆਯੁਸ਼ ਮੰਤਰਾਲਿਆਂ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ, “ਗੁਣਵੱਤਾ ਮਿਆਰਾਂ, ਹੁਨਰ ਵਿਕਾਸ, ਡਿਜੀਟਲ ਸੁਵਿਧਾਵਾਂ ਅਤੇ ਮਜ਼ਬੂਤ ਸੰਸਥਾਗਤ ਨੈੱਟਵਰਕ ਦੇ ਸਹਿਯੋਗ ਨਾਲ ਸੰਗਠਿਤ ਆਯੁਸ਼ ਸੇਵਾਵਾਂ ਦਾ ਵਿਸਥਾਰ ਰੁਜ਼ਗਾਰ ਦੇ ਮੌਕਿਆਂ ਦੀ ਗਿਣਤੀ ਅਤੇ ਗੁਣਵੱਤਾ, ਦੋਵਾਂ ਨੂੰ ਵਧਾ ਸਕਦਾ ਹੈ। ਸੰਗਠਿਤ ਆਯੁਸ਼ ਸੰਸਥਾਨਾਂ ਵਿੱਚ ਮਹਿਲਾਵਾਂ ਦੀ ਵਧੇਰੇ ਭਾਗੀਦਾਰੀ ਇਹ ਵੀ ਦਰਸਾਉਂਦੀ ਹੈ ਕਿ ਇਹ ਖੇਤਰ ਸਮਾਵੇਸ਼ੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ।”

ਸੁਤੰਤਰ ਅਤੇ ਸਥਾਨਕ ਕਲੀਨਿਕ ਆਯੁਸ਼ ਸੇਵਾਵਾਂ ਦੇ ਖੇਤਰ ਵਿੱਚ ਸਭ ਤੋਂ ਵੱਧ ਮਾਲੀਆ ਪੈਦਾ ਕਰਨ ਵਾਲਾ ਖੇਤਰ ਬਣਿਆ ਹੋਇਆ ਹੈ। ਇਨ੍ਹਾਂ ਤੋਂ ਲਗਭਗ 16.21 ਅਰਬ ਅਮਰੀਕੀ ਡਾਲਰ, ਯਾਨੀ ਕੁੱਲ ਖੇਤਰ ਦੇ ਮਾਲੀਏ ਦਾ 43.9 ਪ੍ਰਤੀਸ਼ਤ, ਪ੍ਰਾਪਤ ਹੁੰਦਾ ਹੈ। ਡੇਅਕੇਅਰ ਕੇਂਦਰਾਂ ਤੋਂ ਲਗਭਗ 10.13 ਅਰਬ ਅਮਰੀਕੀ ਡਾਲਰ ਦਾ ਮਾਲੀਆ ਆਉਂਦਾ ਹੈ। ਦੋਵਾਂ ਖੇਤਰਾਂ ਨੂੰ ਮਿਲਾ ਕੇ ਆਯੁਸ਼ ਸੇਵਾਵਾਂ ਦੇ ਖੇਤਰ ਦਾ ਕੁੱਲ ਮਾਲੀਏ ਵਿੱਚ ਇਨ੍ਹਾਂ ਦੀ ਹਿੱਸੇਦਾਰੀ 70 ਪ੍ਰਤੀਸ਼ਤ ਤੋਂ ਵੱਧ ਹੈ।  ਆਯੁਰਵੇਦ ਆਯੁਸ਼ ਦੇ ਪ੍ਰਮੁੱਖ ਮੈਡੀਕਲ ਸਿਸਟਮਾਂ ਵਿੱਚ ਸਭ ਤੋਂ ਵੱਡਾ ਖੇਤਰ ਹੈ ਅਤੇ ਇਸ ਨਾਲ ਲਗਭਗ 17.73 ਅਰਬ ਅਮਰੀਕੀ ਡਾਲਰ, ਯਾਨੀ ਆਯੁਸ਼ ਸੇਵਾਵਾਂ ਦੇ ਖੇਤਰ ਦੇ ਕੁੱਲ ਮਾਲੀਏ ਦਾ ਲਗਭਗ 48 ਪ੍ਰਤੀਸ਼ਤ, ਪ੍ਰਾਪਤ ਹੁੰਦਾ ਹੈ।

ਵੈਲਨੈੱਸ ਖੇਤਰ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਖੇਤਰ ਨੇ 21.29 ਪ੍ਰਤੀਸ਼ਤ ਦੀ ਸਲਾਨਾ ਔਸਤ ਵਾਧਾ ਦਰ ਦਰਜ ਕੀਤੀ ਹੈ। ਉੱਥੇ ਹੀ, ਯੋਗ ਕੇਂਦਰਾਂ ਦੇ ਮਾਲੀਏ ਵਿੱਚ 2 ਵਰ੍ਹਿਆਂ ਦੌਰਾਨ ਲਗਭਗ 75 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਲੋਕਾਂ ਦਰਮਿਆਨ ਰੋਗਾਂ ਦੀ ਰੋਕਥਾਮ ਅਤੇ ਸਿਹਤ ਜੀਵਨਸ਼ੈਲੀ ਨਾਲ ਜੁੜੀਆਂ ਸੇਵਾਵਾਂ ਦੀ ਵਧਦੀ ਮੰਗ ਨੂੰ ਦਰਸਾਉਂਦਾ ਹੈ।  

ਆਯੁਸ਼ ਸੈਕਟਰ ਮੈਡੀਕਲ ਵੈਲਿਊ ਟ੍ਰੈਵਲ ( MVT ) ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਲ 2024-25 ਵਿੱਚ ਇਸ ਨਾਲ ਲਗਭਗ 1.77 ਅਰਬ ਅਮਰੀਕੀ ਡਾਲਰ ਦਾ ਮਾਲੀਆ ਪ੍ਰਾਪਤ ਹੋਇਆ। ਵਿਦੇਸ਼ੀ ਮਰੀਜ਼ਾਂ ਦੀ ਗਿਣਤੀ ਕੁੱਲ ਮਰੀਜ਼ਾਂ ਦਾ ਲਗਭਗ 5 ਪ੍ਰਤੀਸ਼ਤ ਹੈ, ਪਰ ਹਸਪਤਾਲ ਖੇਤਰ ਦੇ ਮਾਲੀਏ ਵਿੱਚ ਯੋਗਦਾਨ ਲਗਭਗ 15 ਤੋਂ 25 ਪ੍ਰਤੀਸ਼ਤ ਹੈ। ਆਯੁਸ਼ ਨਾਲ ਜੁੜੇ ਇਲਾਜ ਸੇਵਾਵਾਂ ਵਿੱਚ ਮਰੀਜ਼ ਆਮਤੌਰ ‘ਤੇ 5 ਤੋਂ 11 ਦਿਨਾਂ ਤੱਕ ਰਹਿੰਦੇ ਹਨ। 

ਅਨੁਮਾਨਾਂ ਦੇ ਅਨੁਸਾਰ, ਆਯੁਸ਼ ਸੇਵਾਵਾਂ ਦੇ ਖੇਤਰ ਦਾ ਆਕਾਰ ਸਾਲ 2024-25 ਦੇ 36.92 ਅਰਬ ਅਮਰੀਕੀ ਡਾਲਰ ਤੋਂ ਵਧ ਕੇ ਸਾਲ 2047 ਤੱਕ 216 ਤੋਂ 318 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਨਾਲ ਸਿਹਤ ਸੇਵਾਵਾਂ, ਤੰਦਰੁਸਤੀ, ਸਿੱਖਿਆ, ਮੈਡੀਕਲ ਵੈਲਿਊ ਟ੍ਰੈਵਲ, ਖੋਜ , ਡਿਜੀਟਲ ਸਿਹਤ ਅਤੇ ਹੋਰ ਸਬੰਧਿਤ ਖੇਤਰਾਂ ਵਿੱਚ ਰੁਜ਼ਗਾਰ ਦੇ ਮਹੱਤਵਪੂਰਨ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਆਯੁਸ਼ ਸੇਵਾ ਖੇਤਰ ਵਿੱਚ ਮਹਿਲਾਵਾਂ ਦੀ ਵੱਧਦੀ ਭਾਗੀਦਾਰੀ ਅਤੇ ਇਸ ਦੇ ਵਧਦੇ ਆਰਥਿਕ ਅਤੇ ਰੁਜ਼ਗਾਰ ਸਬੰਧੀ ਪ੍ਰਭਾਵ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਖੇਤਰ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ, ਸਮਾਵੇਸ਼ੀ ਵਿਕਾਸ ਅਤੇ ਵਿਕਸਿਤ ਭਾਰਤ@2047 ਦੇ ਟੀਚੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ।

***************

ਐੱਸਆਰ/ਐੱਸਵੀ/ਐੱਸਜੀ/ਐੱਸਜੇ


(Release ID: 2320829) ਵਿਜ਼ੀਟਰ ਕਾਊਂਟਰ : 2