ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਨੇ ਸਾਬਕਾ ਲੋਕ ਸਭਾ ਸਪੀਕਰ ਸ਼੍ਰੀ ਬਲੀ ਰਾਮ ਭਗਤ ਨੂੰ ਸ਼ਰਧਾਂਜਲੀ ਭੇਟ ਕੀਤੀ

Posted On: 07 OCT 2026 5:05PM by PIB Chandigarh

ਨਵੀਂ ਦਿੱਲੀ 7 ਅਕਤੂਬਰ 2026: ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਨੇ ਅੱਜ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ਲੋਕ ਸਭਾ ਦੇ ਸਾਬਕਾ ਸਪੀਕਰ, ਸ਼੍ਰੀ ਬਲੀ ਰਾਮ ਭਗਤ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ।

ਲੋਕ ਸਭਾ ਦੇ ਸਕੱਤਰ ਜਨਰਲ, ਸ਼੍ਰੀ ਉਤਪਲ ਕੁਮਾਰ ਸਿੰਘ ਨੇ ਵੀ ਸ਼੍ਰੀ ਭਗਤ ਨੂੰ ਸ਼ਰਧਾਂਜਲੀ ਭੇਟ ਕੀਤੀ। 

ਸੰਸਦੀ ਅਨੁਭਵ ਅਤੇ ਸੰਸਦੀ ਵਿਧੀਆਂ ਅਤੇ ਪ੍ਰਕਿਰਿਆਵਾਂ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਸੁਤੰਤਰਤਾ ਸੈਨਾਨੀ ਸ਼੍ਰੀ ਭਗਤ 5 ਜਨਵਰੀ 1976 ਨੂੰ 5ਵੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਚੁਣੇ ਗਏ। ਉਹ ਆਰਜੀ (Provisional) ਸੰਸਦ ਅਤੇ ਪਹਿਲੀ, ਦੂਸਰੀ, ਤੀਸਰੀ, ਚੌਥੀ, ਪੰਜਵੀਂ, 7ਵੀਂ ਅਤੇ 8ਵੀਂ ਲੋਭਾ ਸਭਾ ਦੇ ਮੈਂਬਰ ਵੀ ਰਹੇ।

ਕੇਂਦਰੀ ਮੰਤਰੀ ਵਜੋਂ ਉਨ੍ਹਾਂ ਨੇ ਵਿੱਤ, ਯੋਜਨਾਬੰਦੀ, ਰੱਖਿਆ, ਵਿਦੇਸ਼ ਮਾਮਲੇ, ਵਿਦੇਸ਼ੀ ਵਪਾਰ ਅਤੇ ਸਪਲਾਈ, ਸਟੀਲ ਅਤੇ ਭਾਰੀ ਇੰਜੀਨੀਅਰਿੰਗ ਵਰਗੇ ਮਹੱਤਵਪੂਰਨ ਵਿਭਾਗਾਂ ਦਾ ਕਾਰਜਭਾਰ ਸੰਭਾਲਿਆ। ਉਨ੍ਹਾਂ ਨੇ ਫਰਵਰੀ 1993 ਤੋਂ ਚਾਰ ਮਹੀਨਿਆਂ ਲਈ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਤੇ 30 ਜੂਨ 1993 ਤੋਂ 1 ਮਈ 1998 ਤੱਕ ਰਾਜਸਥਾਨ ਦੇ ਰਾਜਪਾਲ ਵਜੋਂ ਸੇਵਾ ਨਿਭਾਈ ।

ਸ਼੍ਰੀ ਬਲੀ ਰਾਮ ਭਗਤ ਦਾ 2 ਜਨਵਰੀ 2011 ਨੂੰ ਨਵੀਂ ਦਿੱਲੀ ਵਿੱਚ ਦੇਹਾਂਤ ਹੋਇਆ ।

********

ਏਐੱਮ/ਏਕੇ


(Release ID: 2320651) ਵਿਜ਼ੀਟਰ ਕਾਊਂਟਰ : 3