ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਅਥਲੀਟਾਂ ਅਤੇ ਖੇਡ ਵਿਵਸਥਾ ਲਈ ਸਮਰਥਨ ਨਾਲ ਜੁੜੇ ਮਹੱਤਵਪੂਰਨ ਬਦਲਾਅ ਦਾ ਜ਼ਿਕਰ ਕਰਨ ਵਾਲੇ ਇੱਕ ਲੇਖ ਨੂੰ ਸਾਂਝਾ ਕੀਤਾ
Posted On:
07 OCT 2026 12:56PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਸ਼ਾਨੇਬਾਜ਼ ਇਲਾਵੇਨਿਲ ਵਲਾਰੀਵਨ ਵੱਲੋਂ ਲਿਖੇ ਇੱਕ ਲੇਖ ਨੂੰ ਅੱਜ ਸਾਂਝਾ ਕੀਤਾ। ਇਸ ਲੇਖ ਵਿੱਚ ਦੇਸ਼ ਭਰ ਵਿੱਚ ਅਥਲੀਟਾਂ ਨੂੰ ਸਮਰਥਨ ਦੇਣ ਦੇ ਤਰੀਕੇ ਵਿੱਚ ਆਏ ਮਹੱਤਵਪੂਰਨ ਬਦਲਾਅ ਦੀ ਜਾਣਕਾਰੀ ਦਿੱਤੀ ਗਈ ਹੈ।
ਸੁਸ਼੍ਰੀ ਵਲਾਰੀਵਨ ਨੇ ਆਪਣੇ ਲੇਖ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ ਪ੍ਰਧਾਨ ਮੰਤਰੀ ਦਾ ਸਮਰਥਨ ਖੇਡ ਮਹਾਕੁੰਭ ਅਤੇ ਖੇਡੋ ਇੰਡੀਆ ਵਰਗੀਆਂ ਪਹਿਲਕਦਮੀਆਂ ਰਾਹੀਂ ਨੌਜਵਾਨ ਪ੍ਰਤਿਭਾਵਾਂ ਦੇ ਪੋਸ਼ਣ ਤੋਂ ਲੈ ਕੇ ਅਥਲੀਟਾਂ ਨੂੰ ਵਿਸ਼ਵ ਪੱਧਰੀ ਸਿਖਲਾਈ, ਆਧੁਨਿਕ ਸੁਵਿਧਾਵਾਂ ਅਤੇ ਮੁਕਾਬਲੇ ਦੇ ਉੱਚਤਮ ਪੱਧਰ ’ਤੇ ਵਿਆਪਕ ਸਮਰਥਨ ਪ੍ਰਦਾਨ ਕਰਨ ਤੱਕ ਵਿਸਤਾਰਿਤ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:
“ਇਲਾਵੇਨਿਲ ਵਲਾਰੀਵਨ ਨੇ ਆਪਣੇ ਲੇਖ ਵਿੱਚ ਕਿਹਾ - ਭਾਰਤੀ ਖੇਡ ਜਗਤ ਵਿੱਚ ਖਿਡਾਰੀਆਂ ਨੂੰ ਸਮਰਥਨ ਦੇਣ ਦੇ ਤਰੀਕੇ ਵਿੱਚ ਮਹੱਤਵਪੂਰਨ ਬਦਲਾਅ ਆਇਆ ਹੈ। ਉਹ ਇਸ ਗੱਲ ’ਤੇ ਚਾਨਣਾ ਪਾਉਂਦੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਮਰਥਨ ਖੇਡ ਮਹਾਕੁੰਭ ਅਤੇ ਖੇਡੋ ਇੰਡੀਆ ਰਾਹੀਂ ਨੌਜਵਾਨ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ਤੋਂ ਲੈ ਕੇ ਖਿਡਾਰੀਆਂ ਨੂੰ ਉੱਚਤਮ ਪੱਧਰ ’ਤੇ ਸਿਖਲਾਈ, ਸੁਵਿਧਾਵਾਂ ਅਤੇ ਸਹਾਇਤਾ ਪ੍ਰਦਾਨ ਕਰਨ ਤੱਕ ਵਿਆਪਕ ਹੈ।
ਇਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।”
************
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ
(Release ID: 2320649)
ਵਿਜ਼ੀਟਰ ਕਾਊਂਟਰ : 3
Read this release in:
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam