ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਦੇ ਊਰਜਾ ਬਦਲਾਅ, ਵਿਆਪਕ ਪਹੁੰਚ ਅਤੇ ਊਰਜਾ ਸੁਰੱਖਿਆ 'ਤੇ ਕੇਂਦਰਿਤ ਇੱਕ ਲੇਖ ਸਾਂਝਾ ਕੀਤਾ
Posted On:
07 OCT 2026 12:43PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦੀ ਊਰਜਾ ਸੰਬੰਧੀ ਪ੍ਰਗਤੀ 'ਤੇ ਚਾਨਣਾ ਪਾਇਆ ਗਿਆ ਹੈ। ਇਸ ਵਿੱਚ ਊਰਜਾ ਦੀ ਵਿਆਪਕ ਪਹੁੰਚ, ਨਵਿਆਉਣਯੋਗ ਊਰਜਾ ਦੇ ਤੇਜ਼ੀ ਨਾਲ ਵਾਧੇ ਅਤੇ ਵੱਧ ਊਰਜਾ ਸੁਰੱਖਿਆ ਦੀ ਚਰਚਾ ਹੈ।
ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਬਿਜਲੀ ਅਤੇ ਸਵੱਛ ਖਾਣਾ ਪਕਾਉਣ ਤੋਂ ਲੈ ਕੇ ਸੌਰ ਊਰਜਾ, ਪ੍ਰਮਾਣੂ ਊਰਜਾ ਅਤੇ ਜੈਵਿਕ ਈਂਧਣ ਤੱਕ, ਭਾਰਤ ਲਗਾਤਾਰ ਵਿਭਿੰਨ ਅਤੇ ਮਜ਼ਬੂਤ ਊਰਜਾ ਪ੍ਰਣਾਲੀ ਦਾ ਨਿਰਮਾਣ ਕਰ ਰਿਹਾ ਹੈ। ਇਸ ਦੇ ਨਾਲ ਹੀ, ਭਾਰਤ ਗਲੋਬਲ ਊਰਜਾ ਵਪਾਰ ਅਤੇ ਤਕਨਾਲੋਜੀ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ:
"ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਊਰਜਾ ਗਾਥਾ ਵਿਆਪਕ ਪਹੁੰਚ, ਨਵਿਆਉਣਯੋਗ ਊਰਜਾ ਦੀ ਤੇਜ਼ੀ ਨਾਲ ਵਾਧੇ ਅਤੇ ਵੱਧ ਊਰਜਾ ਸੁਰੱਖਿਆ ਦੀ ਗਾਥਾ ਹੈ।
ਬਿਜਲੀ ਅਤੇ ਸਵੱਛ ਖਾਣਾ ਪਕਾਉਣ ਤੋਂ ਲੈ ਕੇ ਸੌਰ ਊਰਜਾ, ਪ੍ਰਮਾਣੂ ਊਰਜਾ ਅਤੇ ਜੈਵਿਕ ਈਂਧਣ ਤੱਕ, ਭਾਰਤ ਲਗਾਤਾਰ ਵਿਭਿੰਨ ਅਤੇ ਮਜ਼ਬੂਤ ਊਰਜਾ ਪ੍ਰਣਾਲੀ ਦਾ ਨਿਰਮਾਣ ਕਰ ਰਿਹਾ ਹੈ।
ਊਰਜਾ ਖੇਤਰ ਵਿੱਚ ਇਹ ਪ੍ਰਗਤੀ ਭਾਰਤ ਨੂੰ ਗਲੋਬਲ ਊਰਜਾ ਵਪਾਰ ਅਤੇ ਤਕਨਾਲੋਜੀ ਵਿੱਚ ਵੀ ਵੱਡੀ ਭੂਮਿਕਾ ਪ੍ਰਦਾਨ ਕਰ ਰਹੀ ਹੈ।"
************
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ
(Release ID: 2320187)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Telugu
,
Kannada
,
Malayalam