ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ ਵਿਅਕਤੀਗਤ ਗੋਲਫ਼ ਵਿੱਚ ਭਾਰਤ ਲਈ ਹੁਣ ਤੱਕ ਦਾ ਪਹਿਲਾ ਸੋਨੇ ਦਾ ਤਮਗ਼ਾ ਜਿੱਤਣ ’ਤੇ ਪ੍ਰਣਵੀ ਸ਼ਰਥ ਉਰਸ ਨੂੰ ਵਧਾਈ ਦਿੱਤੀ ਹੈ।

Posted On: 03 OCT 2026 5:37PM by PIB Chandigarh

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਦੇ ਖੇਡ ਜਗਤ ਨੂੰ ਬੇਮਿਸਾਲ ਇਤਿਹਾਸਕ ਪਲ ਦਿੱਤੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਜਿੱਤ ਵੱਧ ਤੋਂ ਵੱਧ ਨੌਜਵਾਨ ਭਾਰਤੀਆਂ ਨੂੰ ਇਸ ਖੇਡ ਵੱਲ ਆਕਰਸ਼ਿਤ ਕਰੇਗੀ ਅਤੇ ਉਨ੍ਹਾਂ ਨੂੰ ਸਿਖਰ ਤੱਕ ਪਹੁੰਚਣ ਦਾ ਟੀਚਾ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।

ਸ਼੍ਰੀ ਮੋਦੀ ਨੇ ਪ੍ਰਣਵੀ ਸ਼ਰਥ ਉਰਸ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ; 

“ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਣ ਵਾਲੀ ਪ੍ਰਾਪਤੀ! 

ਏਸ਼ਿਆਈ ਖੇਡਾਂ ਵਿੱਚ ਮਹਿਲਾ ਵਿਅਕਤੀਗਤ ਗੋਲਫ਼ ਵਿੱਚ ਭਾਰਤ ਦਾ ਹੁਣ ਤੱਕ ਦਾ ਪਹਿਲਾ ਸੋਨੇ ਦਾ ਤਮਗ਼ਾ ਜਿੱਤਣ ’ਤੇ ਪ੍ਰਣਵੀ ਸ਼ਰਥ ਉਰਸ ਨੂੰ ਵਧਾਈਆਂ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਦੇ ਖੇਡ ਜਗਤ ਨੂੰ ਬੇਮਿਸਾਲ ਇਤਿਹਾਸਕ ਪਲ ਦਿੱਤੇ ਹਨ। ਇਹ ਜਿੱਤ ਵੱਧ ਤੋਂ ਵੱਧ ਨੌਜਵਾਨ ਭਾਰਤੀਆਂ ਨੂੰ ਇਸ ਖੇਡ ਵੱਲ ਆਕਰਸ਼ਿਤ ਕਰੇ ਅਤੇ ਉਨ੍ਹਾਂ ਨੂੰ ਸਿਖਰ ਤੱਕ ਪਹੁੰਚਣ ਦਾ ਟੀਚਾ ਹਾਸਲ ਕਰਨ ਲਈ ਪ੍ਰੇਰਿਤ ਕਰੇ। ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਣਵੀ ਨੂੰ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2318964) ਵਿਜ਼ੀਟਰ ਕਾਊਂਟਰ : 10