ਸੱਭਿਆਚਾਰ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਮੇਮੈਂਟੋਸ ਨੀਲਾਮੀ ਦੇ 8ਵੇਂ ਸੰਸਕਰਣ ਵਿੱਚ ਹਰਿਆਣਾ ਦੀਆਂ ਖੇਡ ਉਪਲਬਧੀਆਂ ਨੂੰ ਮਿਲਿਆ ਪ੍ਰਮੁੱਖ ਸਥਾਨ


ਹਰਿਆਣਾ ਦੇ ਸੱਤ ਮੇਮੈਂਟੋਸ ਵਿੱਚ ਤਿੰਨ ਪੈਰਾਲੰਪਿਕ ਗੋਲਡ ਮੈਡਲ ਜੇਤੂਆਂ ਦੁਆਰਾ ਭੇਂਟ ਕੀਤੀਆਂ ਗਈਆਂ ਵਸਤੂਆਂ ਦੇ ਨਾਲ-ਨਾਲ ਰਾਜ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੀਆਂ ਵਸਤੂਆਂ ਸ਼ਾਮਲ

​ਨੀਲਾਮੀ ਤੋਂ ਪ੍ਰਾਪਤ ਹੋਈ ਰਾਸ਼ੀ ਨਮਾਮਿ ਗੰਗੇ ਪ੍ਰੋਜੈਕਟ ਵਿੱਚ ਜਾਵੇਗੀ

Posted On: 03 OCT 2026 5:22PM by PIB Chandigarh

ਇਸ ਸੰਸਕਰਣ ਵਿੱਚ ਹਰਿਆਣਾ ਦੇ ਸੱਤ ਮੇਮੈਂਟੋਸ ਸ਼ਾਮਲ ਹਨ, ਜਿਨ੍ਹਾਂ ਵਿੱਚ ਖੇਡ ਉਪਲਬਧੀਆਂ ਸੰਗ੍ਰਹਿ ਦਾ ਇੱਕ ਪ੍ਰਮੁੱਖ ਹਿੱਸਾ ਹਨ। ਪੰਜ ਵਸਤੂਆਂ ਖੇਡਾਂ ਨਾਲ ਜੁੜੀਆਂ ਹੋਈਆਂ ਹਨ, ਜਦੋਂ ਕਿ  ਹੋਰ ਰਾਜ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਹਨ।

 ਜਨਤਕ ਬੋਲੀ ਲਈ ਉਪਲਬਧ, ਇਹ ਯਾਦਗਾਰੀ ਚਿੰਨ੍ਹ ਉਪਲਬਧੀ ਅਤੇ ਮਿਹਨਤ ਦੀਆਂ ਕਹਾਣੀਆਂ ਨੂੰ ਸਮੇਟੇ ਬੈਠੇ ਹਨ। ਨੀਲਾਮੀ ਤੋਂ ਪ੍ਰਾਪਤ ਹੋਈ ਰਾਸ਼ੀ ‘ਨਮਾਮਿ ਗੰਗੇ’ ਪ੍ਰੋਜੈਕਟ ਵਿੱਚ ਜਾਵੇਗੀ।

ਹਰਿਆਣਾ ਦੇ ਪੈਰਾਲੰਪਿਕ ਚੈਂਪੀਅਨਾਂ ਦਾ ਸਨਮਾਨ 

 

 

ਪਮੁੱਖ ਵਸਤੂਆਂ ਵਿੱਚ ਹਰਵਿੰਦਰ ਸਿੰਘ ਦੁਆਰਾ ਭੇਂਟ ਕੀਤਾ ਗਿਆ ਇੱਕ ਤੀਰ ਸ਼ਾਮਲ ਹੈ, ਜੋ ਤੀਰਅੰਦਾਜ਼ੀ ਵਿੱਚ ਪੈਰਾਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਦੋ ਯਾਦਗਾਰੀ ਚਿੰਨ੍ਹ ਨਵਦੀਪ ਸਿੰਘ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਪੈਰਿਸ 2024 ਪੈਰਾਲੰਪਿਕ ਵਿੱਚ ਪੁਰਸ਼ਾਂ ਦੇ F41 ਜੈਵਲਿਨ ਥਰੋਅ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਦੀ ਟੋਪੀ ਅਤੇ ਦਸਤਖਤ ਕੀਤੀ ਹੋਈ ਸ਼ਰਟ ਆਮ ਜਨਤਾ ਨੂੰ ਇਸ ਖੇਡ ਉਪਲਬਧੀ ਨਾਲ ਜੁੜੀਆਂ ਯਾਦਗਾਰੀ ਵਸਤੂਆਂ ਨੂੰ ਆਪਣਾ ਬਣਾਉਣ ਦਾ ਮੌਕਾ ਦਿੰਦੀਆਂ ਹਨ।

ਇਸ ਸੰਗ੍ਰਹਿ ਵਿੱਚ ਪੈਰਾਲੰਪਿਕ ਬੈਡਮਿੰਟਨ ਗੋਲਡ ਮੈਡਲ ਜੇਤੂ ਨਿਤੇਸ਼ ਕੁਮਾਰ ਦੁਆਰਾ ਭੇਂਟ ਕੀਤਾ ਗਿਆ ਇੱਕ ਅਸਲੀ ਯੋਨੇਕਸ ਬੈਡਮਿੰਟਨ ਰੈਕੇਟ ਅਤੇ ਭਾਰਤੀ ਟੀਮ ਦੀ ਸ਼ਰਟ ਵੀ ਸ਼ਾਮਲ ਹੈ। ਇਹ ਵਸਤੂਆਂ ਮਿਲ ਕੇ ਭਾਰਤ ਦੀਆਂ ਖੇਡ ਉਪਲਬਧੀਆਂ  ਵਿੱਚ ਹਰਿਆਣਾ ਦੇ ਯੋਗਦਾਨ ਨੂੰ ਦਰਸਾਉਂਦੀਆਂ ਹਨ।

 ਹਰਿਆਣਾ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ

 

ਖੇਡ ਯਾਦਗਾਰਾਂ ਦੇ ਨਾਲ-ਨਾਲ, ਇਸ ਸੰਗ੍ਰਹਿ ਵਿੱਚ ਮਾਤਾ ਸੀਤਲਾ ਦੇਵੀ ਦੀ ਇੱਕ ਧਾਤ ਦੀ ਮੂਰਤੀ ਵੀ ਸ਼ਾਮਲ ਹੈ। ਉੱਚ ਗੁਣਵੱਤਾ ਵਾਲੀ ਧਾਤ ਤੋਂ ਬਣੀ ਇਸ ਮੂਰਤੀ ‘ਤੇ ਬਾਰੀਕ ਨੱਕਾਸ਼ੀ ਕੀਤੀ ਗਈ ਹੈ ਅਤੇ ਇਸ ਦੀ ਚਮਕਦਾਰ ਫਿਨਿਸ਼ ਇਸ ਦੀ ਦਿਵਿਯ ਆਭਾ ਨੂੰ ਹੋਰ ਵਧਾਉਂਦੀ ਹੈ।

ਇਸ ਸੰਗ੍ਰਹਿ ਵਿੱਚ ਧਰਮਸ਼ੇਤਰ ਕੁਰੂਕਸ਼ੇਤਰ ਦੇ ਗੀਤਾ ਉਪਦੇਸ਼ ਅਸਥਾਨ ਦੀ ਯਾਦ ਦਿਵਾਉਣ ਵਾਲਾ ਇੱਕ ਯਾਦਗਾਰੀ ਚਿੰਨ੍ਹ ਵੀ ਸੁਸ਼ੋਭਿਤ ਹੈ, ਜੋ ਸ਼੍ਰੀਮਦਭਗਵਦ ਗੀਤਾ ਨਾਲ ਹਰਿਆਣਾ ਦੇ ਜੁੜਾਅ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਮੇਮੈਂਟੋਸ ਨੀਲਾਮੀ ਦੇ ਇਸ 8ਵੇਂ ਸੰਸਕਰਣ ਵਿੱਚ ਇਹ ਸੱਤ ਯਾਦਗਾਰੀ ਚਿੰਨ੍ਹ ਹਰਿਆਣਾ ਦੇ ਵੱਖ-ਵੱਖ ਪਹਿਲੂਆਂ ਨੂੰ ਇੱਕਠੇ ਲਿਆਉਂਦੇ ਹਨ। ਇਹ ਨੀਲਾਮੀ ਇਨ੍ਹਾਂ ਤੋਹਫ਼ਿਆਂ ਨੂੰ ਇੱਕ ਵੱਡਾ ਜਨਤਕ ਉਦੇਸ਼ ਪ੍ਰਦਾਨ ਕਰਦੀ ਹੈ, ਜਿੱਥੇ ਇਸ ਤੋਂ ਪ੍ਰਾਪਤ ਹੋਈ ਰਾਸ਼ੀ ‘ਨਮਾਮਿ ਗੰਗੇ ਪ੍ਰੋਜੈਕਟ’ ਵਿੱਚ ਮਦਦ ਕਰਦੀ ਹੈ।

ਨੀਲਾਮੀ ਦੀਆਂ ਤਾਰੀਖਾਂ, ਹਿੱਸਾ ਲੈਣ ਦੀ ਜਾਣਕਾਰੀ ਅਤੇ ਪੂਰੀ ਕੈਟਾਲਾਗ (ਸੂਚੀ) ਲਈ, ਅਧਿਕਾਰਤ ਪ੍ਰਧਾਨ ਮੰਤਰੀ ਤੋਹਫ਼ੇ ਈ-ਨੀਲਾਮੀ ਪੋਰਟਲ ‘ਤੇ ਜਾਓ: pmmementos.gov.in

 

 ***********

 

ਐੱਮ. ਅੰਨਾਦੁਰਾਈ/ਏਕੇ


(Release ID: 2318844) ਵਿਜ਼ੀਟਰ ਕਾਊਂਟਰ : 6