ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੇ ਡਿੰਘੀ ਮੁਕਾਬਲੇ ਵਿੱਚ ਕਾਂਸੀ ਤਮਗ਼ਾ ਜਿੱਤਣ ’ਤੇ ਨੇਤਰਾ ਕੁਮਾਨਨ ਨੂੰ ਵਧਾਈਆਂ ਦਿੱਤੀਆਂ


Posted On: 02 OCT 2026 6:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੇ ਡਿੰਘੀ ਮੁਕਾਬਲੇ ਵਿੱਚ ਕਾਂਸੀ ਤਮਗ਼ਾ ਜਿੱਤਣ ’ਤੇ ਨੇਤਰਾ ਕੁਮਾਨਨ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਸਲ ਵਿੱਚ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਹੈ।

ਸ਼੍ਰੀ ਮੋਦੀ ਨੇ ਨੇਤ੍ਰਾ ਕੁਮਾਨਨ ਲਈ ਭਵਿੱਖ ਵਿੱਚ ਹੋਰ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਦੇਸ਼ ਵਿੱਚ ਅਥਲੀਟਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ, 

“ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੇ ਡਿੰਘੀ ਮੁਕਾਬਲੇ ਵਿੱਚ ਕਾਂਸੀ ਤਮਗ਼ਾ ਜਿੱਤਣ ’ਤੇ ਨੇਤਰਾ ਕੁਮਾਨਨ ਨੂੰ ਵਧਾਈਆਂ! ਇਹ ਅਸਲ ਵਿੱਚ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਹੈ। ਉਹ ਨਵੀਆਂ ਉਚਾਈਆਂ ਹਾਸਲ ਕਰਦੀ ਰਹੇ ਅਤੇ ਸਾਡੇ ਦੇਸ਼ ਵਿੱਚ ਅਥਲੀਟਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇ: ਪ੍ਰਧਾਨ ਮੰਤਰੀ @narendramodi”

 

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2318784) ਵਿਜ਼ੀਟਰ ਕਾਊਂਟਰ : 5