ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਦਿੱਲੀ, ਹਰਿਆਣਾ ਅਤੇ ਉੱਤਰਾਖੰਡ ਦੇ ਉਦਯੋਗਿਕ ਕਲਸਟਰਾਂ ਤੱਕ "ਸ਼੍ਰਮ ਸੰਵਾਦ" ਜਨ ਸੰਪਰਕ ਅਭਿਆਨ ਚਲਾਇਆ
ਹਰਿਦੁਆਰ, ਨਾਰਾਇਣਾ ਅਤੇ ਸੋਨੀਪਤ ਵਿੱਚ ਲੇਬਰ ਕੋਡਸ, ਮਾਲਕਾਂ ਦੀ ਪਾਲਣਾ, PMVBRY ਅਤੇ ਸਮਾਜਿਕ ਸੁਰੱਖਿਆ 'ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਆਯੋਜਿਤ ਕੀਤੇ ਗਏ
Posted On:
02 OCT 2026 7:24PM by PIB Chandigarh
ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਆਪਣੀ ਦੇਸ਼ ਵਿਆਪੀ "ਸ਼੍ਰਮ ਸੰਵਾਦ" ਪਹਿਲਕਦਮੀ ਨੂੰ ਜਾਰੀ ਰੱਖਦੇ ਹੋਏ, 1 ਅਕਤੂਬਰ, 2026 ਨੂੰ ਹਰਿਦੁਆਰ, ਉੱਤਰਾਖੰਡ, ਨਾਰਾਇਣਾ ਉਦਯੋਗਿਕ ਖੇਤਰ, ਨਵੀਂ ਦਿੱਲੀ ਅਤੇ ਸੋਨੀਪਤ, ਹਰਿਆਣਾ ਵਿੱਚ ਜ਼ਿਲ੍ਹਾ ਪੱਧਰੀ ਸਮਰੱਥਾ-ਨਿਰਮਾਣ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ। ਇਨ੍ਹਾਂ ਪ੍ਰੋਗਰਾਮਾਂ ਨੇ ਸਰਕਾਰੀ ਅਧਿਕਾਰੀਆਂ, ਉਦਯੋਗ ਸੰਗਠਨਾਂ, ਮਾਲਕਾਂ, ਮਨੁੱਖੀ ਸਰੋਤ ਅਤੇ ਕਾਨੂੰਨੀ ਪੇਸ਼ੇਵਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਚਾਰ ਲੇਬਰ ਕੋਡਸ, ਮਾਲਕਾਂ ਦੀ ਪਾਲਣਾ ਦੀਆਂ ਜ਼ਰੂਰਤਾਂ ਅਤੇ ਸਰਕਾਰ ਦੇ ਮੁੱਖ ਰੁਜ਼ਗਾਰ ਅਤੇ ਸਮਾਜਿਕ-ਸੁਰੱਖਿਆ ਪਹਿਲਕਦਮੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕਜੁੱਟ ਹੋਏ।

28 ਸਤੰਬਰ, 2026 ਨੂੰ ਦੇਸ਼ ਭਰ ਵਿੱਚ ਸ਼ੁਰੂ ਕੀਤਾ ਗਿਆ ਸ਼੍ਰਮ ਸੰਵਾਦ ਅਭਿਆਨ 90 ਦਿਨਾਂ ਦੀ ਆਊਟਰੀਚ ਪਹਿਲਕਦਮੀ ਹੈ ਜਿਸ ਦੇ ਤਹਿਤ ਮੰਤਰਾਲਾ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 316 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ-ਪੱਧਰੀ ਸ਼ਮੂਲੀਅਤਾਂ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਉਦਯੋਗਿਕ ਕਲਸਟਰਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਪਹਿਲਕਦਮੀ ਦਾ ਉਦੇਸ਼ ਮਾਲਕਾਂ ਅਤੇ ਹੋਰ ਹਿੱਸੇਦਾਰਾਂ ਨੂੰ ਨਵੇਂ ਲੇਬਰ ਕੋਡਸ ਦੇ ਪ੍ਰਬੰਧਾਂ, ਲਾਗੂ ਹੋਣ ਅਤੇ ਪਾਲਣਾ ਦੀਆਂ ਜ਼ਰੂਰਤਾਂ ਬਾਰੇ ਵਧੇਰੇ ਸਪੱਸ਼ਟਤਾ ਪ੍ਰਦਾਨ ਕਰਨਾ ਅਤੇ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਲਾਗੂਕਰਨ ਦੀ ਸਹੂਲਤ ਨੂੰ ਸੌਖਾ ਬਣਾਉਣਾ ਹੈ।
ਹਰਿਦੁਆਰ ਵਿੱਚ ਇਹ ਸਮਾਗਮ SCOPE ਦੇ ਸਹਿਯੋਗ ਨਾਲ BHEL ਪ੍ਰਸ਼ਾਸਕੀ ਭਵਨ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਉਦਯੋਗ ਸੰਗਠਨਾਂ ਅਤੇ ਵਪਾਰਕ ਅਦਾਰਿਆਂ ਦੇ ਪ੍ਰਤੀਨਿਧੀਆਂ, ਮਾਲਕਾਂ, ਉਦਯੋਗਪਤੀਆਂ, ਪੇਸ਼ੇਵਰਾਂ ਅਤੇ EPFO, ESIC ਅਤੇ ਕੇਂਦਰੀ ਲੇਬਰ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਸਮੇਤ ਲਗਭਗ 125 ਭਾਗੀਦਾਰਾਂ ਨੇ ਸ਼ਿਰਕਤ ਕੀਤੀ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਡਿਪਟੀ ਸਕੱਤਰ, ਸ਼੍ਰੀ ਗੋਵਿੰਦ ਰਾਮ ਨੇ ਚਾਰ ਲੇਬਰ ਕੋਡਸ ਅਤੇ ਮਾਲਕਾਂ ਦੀ ਪਾਲਣਾ ਦੀ ਮੂਲ ਲੜੀ ਦਾ ਸੰਖੇਪ ਜਾਣਕਾਰੀ ਪੇਸ਼ ਕੀਤੀ, ਜਿਸ ਵਿੱਚ ਸਥਾਪਨਾ ਅਤੇ ਕਾਰਜਬਲ ਨਾਲ ਸਬੰਧਿਤ ਨਿਯਮ, ਲਾਗੂਕਰਨ ਦੀਆਂ ਸੀਮਾਵਾਂ ਅਤੇ ਮੁੱਖ ਪਾਲਣਾ ਖੇਤਰ ਸ਼ਾਮਲ ਸਨ। DGMS ਦੇ ਖਾਣ ਸੁਰੱਖਿਆ ਦੇ ਡਾਇਰੈਕਟਰ ਸ਼੍ਰੀ ਵੈਂਕੰਨਾ ਬਨੋਥੂ ਅਤੇ ਉੱਤਰਾਖੰਡ ਕਿਰਤ ਵਿਭਾਗ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ।

ਇਹ ਸਮਾਗਮ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (CII) ਅਤੇ ਨਾਰਾਇਣਾ ਇੰਡਸਟਰੀਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਾਰਾਇਣਾ ਇੰਡਸਟਰੀਅਲ ਏਰੀਆ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਮਾਲਕਾਂ, ਉਦਯੋਗ, ਮਨੁੱਖੀ ਸਰੋਤਾਂ, ਕਾਨੂੰਨੀ ਅਤੇ ਵਿੱਤੀ ਪੇਸ਼ੇਵਰਾਂ ਅਤੇ ਹੋਰ ਹਿੱਸੇਦਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 80 ਭਾਗੀਦਾਰਾਂ ਨੇ ਹਿੱਸਾ ਲਿਆ। ਕਰਮਚਾਰੀ ਰਾਜ ਬੀਮਾ ਨਿਗਮ (ESIC ) ਦੇ ਡਾਇਰੈਕਟਰ ਜਨਰਲ, ਸ਼੍ਰੀ ਅਸ਼ੋਕ ਕੁਮਾਰ ਸਿੰਘ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਲੇਬਰ ਕੋਡਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਹਿੱਸੇਦਾਰਾਂ ਪ੍ਰਤੀ ਜਾਗਰੂਕਤਾ, ਪਾਲਣਾ ਦੀ ਤਿਆਰੀ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ।


ਸੋਨੀਪਤ ਵਿੱਚ, ਮੰਤਰਾਲੇ ਨੇ ਵਿੰਡਹੈਮ ਗਾਰਡਨ ਵਿਖੇ ਲਘੂ ਉਦਯੋਗ ਭਾਰਤੀ ਦੇ ਸਹਿਯੋਗ ਨਾਲ ਇੱਕ ਸ਼੍ਰਮਿਕ ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਮਾਲਕਾਂ, ਸਟੇਟ ਅਥਾਰਿਟੀਜ਼ ਅਤੇ ਕਿਰਤ ਅਤੇ ਰੁਜ਼ਗਾਰ ਈਕੋਸਿਸਟਮ ਦੇ ਪ੍ਰਤੀਨਿਧੀਆਂ ਸਮੇਤ ਲਗਭਗ 70 ਹਿੱਸੇਦਾਰਾਂ ਨੇ ਹਿੱਸਾ ਲਿਆ। ਸ਼੍ਰੀ ਪੀ.ਬੀ. ਵਰਮਾ, ਵਧੀਕ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਉਦਘਾਟਨੀ ਭਾਸ਼ਣ ਦਿੱਤਾ। ਤਕਨੀਕੀ ਸੈਸ਼ਨਾਂ ਵਿੱਚ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਡਾਇਰੈਕਟਰ ਸ਼੍ਰੀ ਮਿਨਹਾਜ ਅਹਿਮਦ ਨੇ ਨਵੇਂ ਲੇਬਰ ਕੋਡਸ ਦੀ ਜਾਣਕਾਰੀ ਪੇਸ਼ ਕੀਤੀ।


ਤਿੰਨਾਂ ਸਮਾਗਮਾਂ ਦੌਰਾਨ ਤਕਨੀਕੀ ਵਿਚਾਰ-ਵਟਾਂਦਰੇ ਵਿੱਚ ਤਨਖਾਹ ਕੋਡਸ, 2019; ਉਦਯੋਗਿਕ ਸਬੰਧ ਕੋਡ , 2020; ਸਮਾਜਿਕ ਸੁਰੱਖਿਆ ਕੋਡ, 2020; ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਕੋਡ, 2020 ਸ਼ਾਮਲ ਸਨ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (PMVBRY) ਅਤੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ (PM-SYM ) 'ਤੇ ਸਮਰਪਿਤ ਸੈਸ਼ਨ ਵੀ ਆਯੋਜਿਤ ਕੀਤੇ ਗਏ।
ਈਪੀਐੱਫਓ, ਈਐੱਸਆਈਸੀ ਅਤੇ ਕੇਂਦਰੀ ਲੇਬਰ ਕਮਿਸ਼ਨਰ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਨੇ ਸਾਰੇ ਸਥਾਨਾਂ 'ਤੇ ਆਯੋਜਿਤ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਸਮਾਗਮਾਂ ਵਿੱਚ ਵਿਸ਼ੇਸ਼ ਸਵਾਲ-ਜਵਾਬ ਸੈਸ਼ਨ ਵੀ ਸ਼ਾਮਲ ਸਨ, ਜਿਸ ਨਾਲ ਭਾਗੀਦਾਰਾਂ ਨੂੰ ਲਾਗੂ ਹੋਣ, ਕਾਨੂੰਨੀ ਪਾਲਣਾ, ਰਿਕਾਰਡ ਅਤੇ ਰਿਟਰਨ, ਕਰਮਚਾਰੀ ਲਾਭ ਅਤੇ ਨਵੇਂ ਢਾਂਚੇ ਨੂੰ ਲਾਗੂਕਰਨ ਨਾਲ ਸਬੰਧਿਤ ਵਿਵਹਾਰਕ ਮੁੱਦੇ ਉਠਾਉਣ ਦਾ ਮੌਕਾ ਮਿਲਿਆ। ਇਨ੍ਹਾਂ ਸੈਸ਼ਨਾਂ ਨੇ ਹਿੱਸੇਦਾਰਾਂ ਨੂੰ ਮੰਤਰਾਲੇ ਅਤੇ ਇਸਦੇ ਨਾਲ ਜੁੜੇ ਅਤੇ ਅਧੀਨ ਦਫਤਰਾਂ ਦੇ ਅਧਿਕਾਰੀਆਂ ਤੋਂ ਸਿੱਧੇ ਸਪੱਸ਼ਟੀਕਰਨ ਮੰਗਣ ਦਾ ਮੌਕਾ ਪ੍ਰਦਾਨ ਕੀਤਾ।
***********
ਰਿਣੀ ਚੌਧਰੀ/ਏਕੇ
(Release ID: 2318781)
ਵਿਜ਼ੀਟਰ ਕਾਊਂਟਰ : 5