ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰੂਸੀ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੁਆਰਾ ਵਿਸ਼ਵ ਸ਼ਾਂਤੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਨੂੰ ਹਰੇਕ ਭਾਰਤੀ ਲਈ ਮਾਣ ਦਾ ਪਲ ਦੱਸਿਆ
ਮੋਦੀ ਜੀ ਦੀ ਅਗਵਾਈ ਹੇਠ, ਭਾਰਤ ਅੱਜ ਵਿਸ਼ਵ ਸ਼ਾਂਤੀ ਦੀ ਸਭ ਤੋਂ ਭਰੋਸੇਮੰਦ ਆਵਾਜ਼ ਬਣ ਗਿਆ ਹੈ
ਜੰਗ, ਤਣਾਅ ਅਤੇ ਅਸਥਿਰਤਾ ਦੇ ਇਸ ਦੌਰ ਵਿੱਚ, ਮੋਦੀ ਜੀ ਨੇ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਹੱਲ ਜੰਗ ਦੇ ਮੈਦਾਨ ‘ਤੇ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਨਿਕਲਦੇ ਹਨ
ਭਾਵੇਂ ਇਹ ਵਿਸ਼ਵਵਿਆਪੀ ਟਕਰਾਅ ਹੋਵੇ ਜਾਂ ਕੋਈ ਆਫ਼ਤ, ਮੋਦੀ ਜੀ ਦੀ ਅਗਵਾਈ ਹੇਠ, ਭਾਰਤ ਹਮੇਸ਼ਾ ਮਦਦ ਲਈ ਅੱਗੇ ਆਉਣ ਵਾਲਾ ਸਭ ਤੋਂ ਪਹਿਲਾਂ ਰਿਹਾ ਹੈ, ਇਸੇ ਲਈ 'ਵਸੁਧੈਵ ਕੁਟੁੰਬਕਮ' ਦੀ ਸਾਡੀ ਪਰੰਪਰਾ ਨੂੰ ਵਿਸ਼ਵ ਮੰਚ 'ਤੇ ਇੱਕ ਨਵੀਂ ਪਛਾਣ ਮਿਲੀ ਹੈ
ਅੱਜ, ਦੁਨੀਆ ਦੇ ਕਿਸੇ ਵੀ ਸੰਕਟ 'ਤੇ ਭਾਰਤ ਦੀ ਰਾਏ ਮਾਇਨੇ ਰੱਖਦੀ ਹੈ ਅਤੇ ਪੂਰੀ ਦੁਨੀਆ ਮੋਦੀ ਜੀ ਦੀ ਗੱਲ ਧਿਆਨ ਨਾਲ ਸੁਣਦੀ ਹੈ
Posted On:
02 OCT 2026 7:56PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰੂਸੀ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਦੁਆਰਾ ਵਿਸ਼ਵ ਸ਼ਾਂਤੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਯਤਨਾਂ ਦੀ ਸ਼ਲਾਘਾ ਨੂੰ ਹਰੇਕ ਭਾਰਤੀ ਲਈ ਮਾਣ ਵਾਲਾ ਪਲ ਦੱਸਿਆ ਹੈ।
ਐਕਸ ਪਲੈਟਫਾਰਮ 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਰੂਸੀ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਸ਼ਵ ਸ਼ਾਂਤੀ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਹਰ ਭਾਰਤੀ ਲਈ ਮਾਣ ਦਾ ਪਲ ਹੈ। ਮਹਾਤਮਾ ਗਾਂਧੀ ਦੀ ਜਯੰਤੀ 'ਤੇ ਆਇਆ ਇਹ ਬਿਆਨ, ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਅਤੇ ਅਹਿੰਸਾ ਦਾ ਸੰਦੇਸ਼ ਦਿੱਤਾ, ਦਰਸਾਉਂਦਾ ਹੈ ਕਿ ਮੋਦੀ ਦੀ ਅਗਵਾਈ ਹੇਠ, ਭਾਰਤ ਅੱਜ ਵਿਸ਼ਵ ਸ਼ਾਂਤੀ ਲਈ ਸਭ ਤੋਂ ਭਰੋਸੇਮੰਦ ਆਵਾਜ਼ ਬਣ ਗਿਆ ਹੈ।"
ਜੰਗ, ਤਣਾਅ ਅਤੇ ਅਸਥਿਰਤਾ ਦੇ ਇਸ ਦੌਰ ਵਿੱਚ, ਮੋਦੀ ਨੇ ਪੂਰੀ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਹੱਲ ਜੰਗ ਦੇ ਮੈਦਾਨ ‘ਤੇ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਨਿਕਲਦੇ ਹਨ। ਭਾਵੇਂ ਇਹ ਵਿਸ਼ਵਵਿਆਪੀ ਟਕਰਾਅ ਹੋਵੇ ਜਾਂ ਆਫ਼ਤ, ਮੋਦੀ ਦੀ ਅਗਵਾਈ ਵਿੱਚ, ਭਾਰਤ ਹਮੇਸ਼ਾ ਸਭ ਤੋਂ ਪਹਿਲਾਂ ਮਦਦ ਦੇਣ ਵਾਲਾ ਰਿਹਾ ਹੈ ਅਤੇ ਇਸੇ ਲਈ "ਵਸੁਧੈਵ ਕੁਟੁੰਬਕਮ" ਦੀ ਸਾਡੀ ਪਰੰਪਰਾ ਨੇ ਵਿਸ਼ਵ ਪੱਧਰ 'ਤੇ ਇੱਕ ਨਵੀਂ ਪਛਾਣ ਪ੍ਰਾਪਤ ਕੀਤੀ ਹੈ।
ਇਹੀ ਕਾਰਨ ਹੈ ਕਿ ਅੱਜ ਦੁਨੀਆ ਦੇ ਕਿਸੇ ਵੀ ਸੰਕਟ 'ਤੇ ਭਾਰਤ ਦੀ ਰਾਏ ਮਾਇਨੇ ਰੱਖਦੀ ਹੈ ਅਤੇ ਪੂਰੀ ਦੁਨੀਆ ਮੋਦੀ ਜੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਹੈ।
**********
ਆਰਕੇ /ਆਰਆਰ/ਪੀਆਰ /ਪੀਐੱਸ /ਏਕੇ
(Release ID: 2318658)
ਵਿਜ਼ੀਟਰ ਕਾਊਂਟਰ : 9