ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵਵਿਆਪੀ ਸੈਰ-ਸਪਾਟਾ ਸਥਾਨ ਵਜੋਂ ਭਾਰਤ ਦੇ ਵਿਕਾਸ ਬਾਰੇ ਇੱਕ ਲੇਖ ਸਾਂਝਾ ਕੀਤਾ
Posted On:
01 OCT 2026 4:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।
ਇਹ ਲੇਖ ਬਿਹਤਰ ਕਨੈਕਟੀਵਿਟੀ, ਉੱਨਤ ਸੈਰ-ਸਪਾਟਾ ਸਹੂਲਤਾਂ ਅਤੇ ਆਸਾਨ ਡਿਜੀਟਲ ਪਹੁੰਚ ਦੇ ਜ਼ੋਰ ‘ਤੇ ਵਿਸ਼ਵਵਿਆਪੀ ਸੈਰ-ਸਪਾਟਾ ਨਕਸ਼ੇ ‘ਤੇ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਵਿਕਾਸ ਸਥਾਨਕ ਕਾਰੋਬਾਰਾਂ, ਗਾਈਡਾਂ, ਕਾਰੀਗਰਾਂ ਅਤੇ ਭਾਈਚਾਰਿਆਂ ਲਈ ਨਵੇਂ ਮੌਕੇ ਖੋਲ੍ਹ ਰਿਹਾ ਹੈ।
ਲੇਖ ਵਿੱਚ ਸੈਰ-ਸਪਾਟੇ ਦੇ ਅਗਲੇ ਪੜਾਅ ਲਈ ਨਿਰੰਤਰਤਾ ਨੂੰ ਇੱਕ ਪ੍ਰਮੁੱਖ ਧਿਆਨ ਵਜੋਂ ਉਜਾਗਰ ਕੀਤਾ ਗਿਆ ਹੈ, ਜੋ ਭਾਰਤ ਦੀ ਅਮੀਰ ਵਿਰਾਸਤ ਨੂੰ ਆਰਥਿਕ ਮੌਕਿਆਂ ਨਾਲ ਜੋੜਦਾ ਹੈ। ਨਾਲ ਹੀ, ਯਾਤਰੀਆਂ ਲਈ ਬਿਹਤਰ ਤਜਰਬਾ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਵਿੱਚ ਕਿਹਾ;
ਕੇਂਦਰੀ ਮੰਤਰੀ @gssjodhpur ਲਿਖਦੇ ਹਨ, “ਵਿਸ਼ਵਵਿਆਪੀ ਸੈਰ-ਸਪਾਟਾ ਨਕਸ਼ੇ ‘ਤੇ ਭਾਰਤ ਦਾ ਉਭਾਰ ਬਿਹਤਰ ਕਨੈਕਟੀਵਿਟੀ, ਉੱਨਤ ਸੈਰ-ਸਪਾਟਾ ਸਹੂਲਤਾਂ ਅਤੇ ਆਸਾਨ ਡਿਜੀਟਲ ਪਹੁੰਚ ਨੂੰ ਦਰਸਾਉਂਦਾ ਹੈ। ਇਹ ਵਿਕਾਸ ਸਥਾਨਕ ਕਾਰੋਬਾਰਾਂ, ਗਾਈਡਾਂ, ਕਾਰੀਗਰਾਂ ਅਤੇ ਭਾਈਚਾਰਿਆਂ ਲਈ ਨਵੇਂ ਮੌਕੇ ਖੋਲ੍ਹ ਰਿਹਾ ਹੈ।”
ਸੈਰ-ਸਪਾਟੇ ਦੇ ਅਗਲੇ ਪੜਾਅ ਦੇ ਕੇਂਦਰ ਵਿੱਚ ਨਿਰੰਤਰਤਾ ਨੂੰ ਰੱਖਦਿਆਂ, ਭਾਰਤ ਆਪਣੀ ਅਮੀਰ ਵਿਰਾਸਤ ਨੂੰ ਆਰਥਿਕ ਮੌਕਿਆਂ ਨਾਲ ਜੋੜ ਰਿਹਾ ਹੈ ਅਤੇ ਨਾਲ ਹੀ ਯਾਤਰੀਆਂ ਲਈ ਬਿਹਤਰ ਤਜਰਬਾ ਵੀ ਸਿਰਜ ਰਿਹਾ ਹੈ।
****
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2318530)
ਵਿਜ਼ੀਟਰ ਕਾਊਂਟਰ : 11
Read this release in:
English
,
Urdu
,
Marathi
,
हिन्दी
,
Assamese
,
Bengali
,
Gujarati
,
Tamil
,
Telugu
,
Kannada
,
Malayalam