ਸੱਭਿਆਚਾਰ ਮੰਤਰਾਲਾ
azadi ka amrit mahotsav

ਪੀਐੱਮ ਮੋਮੈਂਟੋਸ ਈ-ਔਕਸ਼ਨ ਵਿੱਚ (ਮੋਮੈਂਟੋਸ ਈ-ਔਕਸ਼ਨ) ਪੰਜਾਬ ਦੀ ਵਿਰਾਸਤ, ਭੰਗੜਾ ਅਤੇ ਦਿਲਜੀਤ ਦੋਸਾਂਝ ‘ਤੇ ਫੋਕਸ


ਪੀਐੱਮ ਮੋਮੈਂਟੋਸ ਈ-ਔਕਸ਼ਨ ਪੰਜਾਬ ਦੀ ਆਸਥਾ, ਵਿਰਾਸਤ ਅਤੇ ਸਮਕਾਲੀ ਸੱਭਿਆਚਾਰ ਨੂੰ ਪ੍ਰਤੀਬਿੰਬਤ ਕਰਨ ਵਾਲੇ ਯਾਦਗਾਰੀ ਚਿੰਨ੍ਹਾਂ ‘ਤੇ ਬੋਲੀ ਲਗਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ

Posted On: 01 OCT 2026 5:16PM by PIB Chandigarh

ਪੀਐੱਮ ਮੋਮੈਂਟੋਸ ਈ-ਔਕਸ਼ਨ 2026 ਵਿੱਚ ਦਰਸਾਏ ਗਏ ਯਾਦਗਾਰੀ ਚਿੰਨ੍ਹਾਂ ਦੇ ਇੱਕ ਵਿਸ਼ੇਸ਼ ਸੰਗ੍ਰਹਿ ਵਿੱਚ ਪੰਜਾਬ ਦੇ ਕਈ ਰੂਪਾਂ, ਉਸ ਦੀ ਆਸਥਾ, ਇਤਿਹਾਸ, ਸੰਗੀਤ, ਨਾਚ ਅਤੇ ਜੀਵੰਤ ਪਰੰਪਰਾਵਾਂ ਨੂੰ ਪ੍ਰਗਟ ਕੀਤਾ ਗਿਆ ਹੈ। ਗੋਲਡਨ ਟੈਂਪਲ ਦੀਆਂ ਛੋਟੀਆਂ ਪ੍ਰਤਿਮਾ, ਸਿੱਖ ਅਧਿਆਤਮਿਕ ਹਸਤੀਆਂ ਦੇ ਚਿੱਤਰ (portraits of Sikh spiritual figures), ਭੰਗੜਾ ਅਤੇ ਦਿਲਜੀਤ ਦੋਸਾਂਝ ਦੀ ਆਲਮੀ ਸੰਗੀਤ ਯਾਤਰਾ ਦੀ ਇੱਕ ਝਲਕ, ਸਦੀਵੀ ਵਿਰਾਸਤ ਅਤੇ ਸਮਕਾਲੀ ਸੱਭਿਆਚਾਰਕ ਪ੍ਰਗਟਾਵੇ ਨੂੰ ਇਕੱਠਿਆਂ ਪੇਸ਼ ਕਰਦੀ ਹੈ।

    

ਸਵਰਣ ਮੰਦਿਰ (ਗੋਲਡਨ ਟੈਂਪਲ) ਦਾ ਇੱਕ ਯਾਦਗਾਰੀ ਸਮ੍ਰਿਤੀ ਚਿੰਨ੍ਹ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਵਿਸਤ੍ਰਿਤ ਲਘੂ ਮਾਡਲ ਹੈ, ਜਦੋਂ ਕਿ ਦੂਜੇ ਸਮ੍ਰਿਤੀ ਚਿੰਨ੍ਹ ਵਿੱਚ ਮੰਦਰ ਨੂੰ ਇੱਕ ਕੱਚ ਦੇ ਗੁਬੰਦ ਦੇ ਅੰਦਰ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਇੱਕ ਵਿਸ਼ੇਸ਼ ਤੈਰਦਾ ਹੋਇਆ ਦ੍ਰਿਸ਼ ਪੇਸ਼ ਹੁੰਦਾ ਹੈ, ਦੋਵੇਂ ਹੀ ਅੰਮ੍ਰਿਤਸਰ ਦੇ ਇਸ ਪ੍ਰਤਿਸ਼ਠਿਤ ਸਥਲ ਦੀ ਸਥਾਪਨਾ ਅਤੇ ਅਧਿਆਤਮਿਕ ਮਹੱਤਵ ਨੂੰ ਦਰਸਾਉਂਦੇ ਹਨ।

     

ਇਸ ਸੰਗ੍ਰਹਿ ਵਿੱਚ ਗੁਰਦੁਆਰਾ ਪ੍ਰਬੰਧ ਕਮੇਟੀ, ਗੁਰੂਬਾਗ, ਵਾਰਾਣਸੀ ਵੱਲੋਂ ਭੇਟ ਕੀਤੇ ਗਏ ਚਾਂਦੀ ਦੀ ਫ੍ਰੇਮ ਵਾਲੀ ਪ੍ਰਤਿਮਾ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ। ਇੱਕ ਹੋਰ ਭਾਵਪੂਰਨ ਕਲਾਕ੍ਰਿਤੀ ਵਿੱਚ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੇ ਨਾਲ ਦਰਸਾਇਆ ਗਿਆ ਹੈ; ਜੋ ਸਿੱਖ ਇਤਿਹਾਸ ਵਿੱਚ ਉਨ੍ਹਾਂ ਦੇ ਸਥਾਨ ਅਤੇ ਉਨ੍ਹਾਂ ਦੀ ਕਹਾਣੀ ਨਾਲ ਜੁੜੇ ਸਾਹਸ, ਕੁਰਬਾਨੀ ਤੇ ਆਸਥਾ ਦੀਆਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦੀ ਹੈ।

    

ਭੰਗੜਾ ਨਾਚ ਦੀ ਇੱਕ ਪੇਂਟਿੰਗ ਰਾਹੀਂ ਪੰਜਾਬ ਦੀ ਜੀਵੰਤ ਸੱਭਿਆਚਾਰਕ ਪਛਾਣ ਨੂੰ ਜੀਵੰਤ ਕੀਤਾ ਗਿਆ ਹੈ, ਜੋ ਇਸ ਰਵਾਇਤੀ ਲੋਕ ਨਾਚ ਦੀ ਗਤੀ, ਰੰਗ ਅਤੇ ਸ਼ਾਨਦਾਰ ਭਾਵਨਾ ਨੂੰ ਦਰਸਾਉਂਦਾ ਹੈ। ਇਹ ਸੰਗ੍ਰਹਿ ਵਿੱਚ ਦਿਲਜੀਤ ਦੋਸਾਂਝ ਦੇ ਦਿਲ-ਲੁਮਿਨਾਤੀ ਟੂਰ ਦੇ ਫੋਟੋਪ੍ਰਿੰਟਸ ਦੇ ਨਾਲ ਇੱਕ ਸਮਕਾਲੀ ਮੋੜ ਵੀ ਲਿਆ ਗਿਆ ਹੈ, ਜੋ ਪੰਜਾਬੀ ਸੰਗੀਤ ਅਤੇ ਪ੍ਰਸਿੱਧ ਸੱਭਿਆਚਾਰ ਦੀ ਵਿਸ਼ਵਵਿਆਪੀ ਪਹੁੰਚ ਨੂੰ ਦਰਸਾਉਂਦਾ ਹੈ। 

    

ਇਕ ਹੋਰ ਮਹੱਤਵਪੂਰਨ ਯਾਦਗਾਰੀ ਚਿੰਨ੍ਹ ਸੰਤ ਸ਼੍ਰੀ ਸੇਵਾਲਾਲ ਮਹਾਰਾਜ ਦੀ ਫ੍ਰੇਮ ਕੀਤੀ ਪ੍ਰਤਿਮਾ ਹੈ, ਜਿਸ ਵਿੱਚ ਅਧਿਆਤਮਿਕ ਅਤੇ ਸਮਾਜ ਸੁਧਾਰਕ ਨੂੰ ਅਸ਼ੀਰਵਾਦ ਦੇਣ ਵਾਲੀ ਮੁਦਰਾ (ਸਥਿਤੀ) ਵਿਚ ਦਰਸਾਇਆ ਗਿਆ ਹੈ। ਸੰਗ੍ਰਹਿ ਵਿੱਚ ਸੁਨਹਿਰੀ ਧਾਗੇ ਦੀ ਕਢਾਈ ਵਾਲੇ ਭਗਵੇਂ (ਕੇਸਰੀਆ) ਗੁਰਦੁਆਰਾ ਹੈੱਡ ਸਕਾਰਫ਼ ਵੀ ਸ਼ਾਮਲ ਹਨ, ਜੋ ਸਿੱਖ ਧਾਰਮਿਕ ਸਥਾਨਾਂ ਵਿੱਚ ਨਿਮਰਤਾ ਅਤੇ ਸਤਿਕਾਰ ਦਾ ਪ੍ਰਤੀਕ ਮੰਨੇ ਜਾਂਦੇ ਹਨ।

ਇਹ ਸਾਰੇ ਯਾਦਗਾਰੀ ਚਿੰਨ੍ਹ ਮਿਲ ਕੇ ਇੱਕ ਅਜਿਹੀ ਕਹਾਣੀ ਪੇਸ਼ ਕਰਦੀ ਹੈ ਜੋ ਪਵਿੱਤਰ ਸਥਾਨਾਂ ਅਤੇ ਅਧਿਆਤਮਿਕ ਪਰੰਪਰਾਵਾਂ ਤੋਂ ਲੈ ਕੇ ਲੋਕ ਸੱਭਿਆਚਾਰ ਅਤੇ ਸਮਕਾਲੀ ਸੰਗੀਤ ਤੱਕ ਫੈਲੀ ਹੋਈ ਹੈ ਅਤੇ ਪੰਜਾਬ ਨਾਲ ਜੁੜੇ ਵਿਭਿੰਨ ਸੱਭਿਆਚਾਰਕ ਪ੍ਰਗਟਾਵਿਆਂ ਦੀ ਝਲਕ ਪੇਸ਼ ਕਰਦੀ ਹੈ।

ਪੀਐੱਮ ਮੋਮੈਂਟੋਸ ਈ-ਔਕਸ਼ਨ ਲੋਕਾਂ ਨੂੰ ਬੋਲੀ ਲਗਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਨੀਲਾਮੀ ਤੋਂ ਪ੍ਰਾਪਤ ਫੰਡ ਨਮਾਮੀ ਗੰਗੇ ਮਿਸ਼ਨ ਨੂੰ ਸਹਾਇਤਾ ਪ੍ਰਦਾਨ ਕਰੇਗੀ। ਬੋਲੀ ਲਗਾਉਣ ਲਈ pmmementos.gov.in 'ਤੇ ਜਾਓ।

 

**********

ਐੱਮ ਅੰਨਾਦੁਰਈ/ਏਕੇ


(Release ID: 2318250) ਵਿਜ਼ੀਟਰ ਕਾਊਂਟਰ : 6