ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਸਵੱਛਤਾ ਹੀ ਸੇਵਾ 2026’ ਦੇ ਤਹਿਤ ਸ਼੍ਰਮਦਾਨ ਦਾ ਆਯੋਜਨ ਕੀਤਾ
ਸਿਹਤ ਖੋਜ ਵਿਭਾਗ ਦੇ ਸਕੱਤਰ ਡਾ. ਰਾਜੀਵ ਬਹਿਲ ਨੇ ਸਵੱਛਤਾ ਮੁਹਿੰਮ ਦੀ ਅਗਵਾਈ ਕੀਤੀ, ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ
ਮੰਤਰਾਲੇ ਨੇ ਜਨ ਭਾਗੀਦਾਰੀ, ਸਮੂਹਿਕ ਜ਼ਿੰਮੇਵਾਰੀ ਅਤੇ ਸਵੱਛਤਾ ਅਤੇ ਜਨਤਕ ਸਿਹਤ ਦਰਮਿਆਨ ਸਬੰਧਾਂ ‘ਤੇ ਜ਼ੋਰ ਦਿੱਤਾ
Posted On:
01 OCT 2026 10:08AM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਡਾ. ਰਾਜੇਂਦਰ ਪ੍ਰਸਾਦ ਮਾਰਗ ਸਥਿਤ ਕਰਤਵਯ ਭਵਨ-1 ਦੇ ਗੇਟ ਨੰਬਰ 3 ਦੇ ਨੇੜੇ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਦੇ ਤਹਿਤ ਇੱਕ ਸਵੈਇੱਛੁਕ ਸਵੱਛਤਾ ਮੁਹਿੰਮ (ਸ਼੍ਰਮਦਾਨ) ਆਯੋਜਿਤ ਕੀਤਾ।

ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR), ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਸ਼੍ਰਮਦਾਨ ਦੀ ਅਗਵਾਈ ਕੀਤੀ। ਰਾਸ਼ਟਰੀ ਸਿਹਤ ਮਿਸ਼ਨ (NHM); ਦੇ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀਮਤੀ ਅਰਾਧਨਾ ਪਟਨਾਇਕ, ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (NACO); ਦੇ ਵਧੀਕ ਸਕੱਤਰ ਅਤੇ ਡਾਇਰੈਕਟਰ ਜਨਰਲ ਡਾ. ਰਾਕੇਸ਼ ਗੁਪਤਾ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ (DGHS); ਡਾ. ਲਵਨੀਸ਼ ਜੀ. ਕ੍ਰਿਸ਼ਨਾ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਵੱਛਤਾ ਮੁਹਿੰਮ ਵਿੱਚ ਹਿੱਸਾ ਲਿਆ।

ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ‘ਏਕ ਦਿਨ, ਏਕ ਘੰਟਾ, ਏਕ ਸਾਥ’ ਮੁਹਿੰਮ ਦੇ ਵਿਸ਼ੇ ਵਿੱਚ ਸ਼ਾਮਲ ਸਾਂਝੇ ਯਤਨਾਂ ਦੀ ਭਾਵਨਾ ਨੂੰ ਦੁਹਰਾਉਂਦੇ ਹੋਏ ਉਤਸ਼ਾਹ ਅਤੇ ਸਮਰਪਣ ਨਾਲ ਹਿੱਸਾ ਲਿਆ।
ਇਸ ਮੌਕੇ ‘ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਡਾ. ਰਾਜੀਵ ਬਹਿਲ ਨੇ ਸਵੱਛਤਾ ਨੂੰ ਇੱਕ ਨਿਰੰਤਰ ਸਾਂਝਾ ਯਤਨ ਬਣਾਉਣ ਦੀ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਸਵੱਛ ਅਤੇ ਸਿਹਤਮੰਦ ਵਾਤਾਵਰਣ ਬਣਾਈ ਰੱਖਣ ਵਿੱਚ ਸਰਗਰਮ ਯੋਗਦਾਨ ਦੇਣ ਲਈ ਉਤਸ਼ਾਹਿਤ ਕੀਤਾ।

ਸ਼੍ਰੀਮਤੀ ਅਰਾਧਨਾ ਪਟਨਾਇਕ ਨੇ ਸਵੱਛਤਾ ਨੂੰ ਹੁਲਾਰਾ ਦੇਣ ਅਤੇ ਸਿਹਤਮੰਦ ਜਨਤਕ ਸਥਲ ਬਣਾਉਣ ਵਿੱਚ ‘ਜਨ ਭਾਗੀਦਾਰੀ’ ਅਤੇ ਨਿਜੀ ਜ਼ਿੰਮੇਵਾਰੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਨਿਰੰਤਰ ਸਵੱਛਤਾ ਬਣਾਈ ਰੱਖਣ ਲਈ ਹਰੇਕ ਵਿਅਕਤੀ ਦੀ ਸਰਗਰਮ ਭਾਗੀਦਾਰੀ ਅਤੇ ਜ਼ਿੰਮੇਦਾਰ ਵਿਵਹਾਰ ਲਾਜ਼ਮੀ ਹੈ।


ਇਹ ਸਵੱਛਤਾ ਮੁਹਿੰਮ ਜਾਰੀ ‘ਸਵੱਛਤਾ ਹੀ ਸੇਵਾ 2026’ ਅਭਿਆਨ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਜਨ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਅਤੇ ਦੇਸ਼ ਭਰ ਵਿੱਚ ਸਵੱਛਤਾ ਕੋਸ਼ਿਸ਼ਾਂ ਵਿੱਚ ਸਰਗਰਮ ਯੋਗਦਾਨ ਦੇਣ ਲਈ ਨਾਗਰਿਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਮੁਹਿੰਮ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਹਮੇਸ਼ਾ ਸਵੱਛਤਾ ਨਾਲ ਰਹਿਣਾ ਨਾ ਸਿਰਫ਼ ਇੱਕ ਸੰਸਥਾਗਤ ਜ਼ਿੰਮੇਵਾਰੀ ਹੈ, ਸਗੋਂ ਇੱਕ ਸਮਾਜਿਕ ਵਚਨਬੱਧਤਾ ਵੀ ਹੈ, ਜਿਸ ਲਈ ਭਾਈਚਾਰਕ ਪੱਧਰ ‘ਤੇ ਨਿਰੰਤਰ ਜਨ ਭਾਗੀਦਾਰੀ ਅਤੇ ਸਾਂਝੇ ਯਤਨਾਂ ਦੀ ਲੋੜ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਸਵੱਛ ਭਾਰਤ’ ਦੇ ਟੀਚਿਆਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਸਵੱਛਤਾ, ਜਨਤਕ ਸਿਹਤ ਅਤੇ ਸਿਹਤਮੰਦ ਜੀਵਨ ਸ਼ੈਲੀ ਦਰਮਿਆਨ ਡੂੰਘੇ ਸਬੰਧਾਂ ‘ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਵੱਛ, ਸਿਹਤਮੰਤ ਅਤੇ ਟਿਕਾਊ ਜਨਤਕ ਥਾਵਾਂ ਦੇ ਨਿਰਮਾਣ ਲਈ ਨਿਰੰਤਰ ਜਾਗਰੂਕਤਾ, ਜ਼ਿੰਮੇਵਾਰੀ ਨਾਲ ਕਚਰਾ ਪ੍ਰਬੰਧਨ ਅਤੇ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ।
*****
ਐੱਸਆਰ/ਬਲਜੀਤ ਸਿੰਘ
HFW/ Cleanliness drive under the ‘Swachhata Hi Seva 2026’ at MoHFW /01 October 2026/1
(Release ID: 2317765)
ਵਿਜ਼ੀਟਰ ਕਾਊਂਟਰ : 4