ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਆਈਏ ਅਸਧਾਰਨ ਤੌਰ ’ਤੇ ਘੱਟ ਬੋਲੀ ਵਾਲੇ ਪ੍ਰੋਜੈਕਟਾਂ ਦੀ ਵਿਸ਼ੇਸ਼ ਗੁਣਵੱਤਾ ਜਾਂਚ ਕਰੇਗਾ


ਪ੍ਰੋਜੈਕਟਾਂ ਦੀ ਗੁਣਵੱਤਾ ਨੂੰ ਮਜ਼ਬੂਤ ​​ਕਰਨ, ਤਕਨੀਕੀ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਕਰਨ ਲਈ ਨਿਰੀਖਣ ਕੀਤਾ ਜਾਵੇਗਾ

Posted On: 30 SEP 2026 4:55PM by PIB Chandigarh

ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਦੌਰਾਨ ਗੁਣਵੱਤਾ ਨਿਯੰਤਰਣ ਨੂੰ ਮਜ਼ਬੂਤ ​​ਕਰਨ ਅਤੇ ਉੱਚਤਮ ਗੁਣਵੱਤਾ ਦੇ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ.) ਨਿਰਮਾਣ ਅਧੀਨ 17 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਵਿਸ਼ੇਸ਼ ਗੁਣਵੱਤਾ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਲਈ ਬੋਲੀ ਦੀ ਰਕਮ ਅਨੁਮਾਨਿਤ ਪ੍ਰੋਜੈਕਟ ਲਾਗਤ ਤੋਂ 15 ਪ੍ਰਤੀਸ਼ਤ ਤੋਂ ਵੀ ਘੱਟ ਗਈ ਹੈ। ਇਹ ਨਿਰੀਖਣ ਐੱਨ.ਐੱਚ.ਏ.ਆਈ. ਵੱਲੋਂ  ਨਿਯਮਿਤ ਰੂਪ ਵਿੱਚ ਕੀਤੇ ਜਾਣ ਵਾਲੇ ਗੁਣਵੱਤਾ ਨਿਰੀਖਣਾਂ ਤੋਂ ਇਲਾਵਾ ਹੋਣਗੇ। ਇਨ੍ਹਾਂ  ਦਾ ਉਦੇਸ਼ ਗੁਣਵੱਤਾ ਨਾਲ ਸਬੰਧਤ ਸਮੱਸਿਆਵਾਂ ਦੀ ਸ਼ੁਰੂਆਤੀ ਪੜਾਅ ਵਿੱਚ ਪਛਾਣ ਕਰਨਾ ਹੈ, ਤਾਂ ਜੋ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਕੀਤੀ ਜਾ ਸਕੇ ।ਨਿਰੀਖਣਾਂ ਦਾ ਪਹਿਲਾ ਪੜਾਅ ਦਸੰਬਰ 2026 ਤੱਕ ਪੂਰਾ ਕਰਨ ਦਾ ਟੀਚਾ ਹੈ। ਗੁਣਵੱਤਾ ਅਤੇ ਨਿਰਮਾਣ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਐੱਨ.ਐੱਚ.ਏ.ਆਈ. ਛੇ ਮਹੀਨਿਆਂ ਬਾਅਦ ਮਾਹਿਰਾਂ ਦੀ ਇੱਕ ਵੱਖਰੀ ਟੀਮ ਰਾਹੀਂ ਇਨ੍ਹਾਂ ਪ੍ਰੋਜੈਕਟਾਂ ਦਾ ਦੁਬਾਰਾ ਨਿਰੀਖਣ ਕਰੇਗਾ।

ਖਾਸ ਮਾਪਦੰਡਾਂ ਦੇ ਆਧਾਰ ’ਤੇ 17 ਪ੍ਰੋਜੈਕਟ ਚੁਣੇ ਗਏ

ਇਨ੍ਹਾਂ17 ਪ੍ਰੋਜੈਕਟਾਂ ਨੂੰ ਤਿੰਨ ਮਾਪਦੰਡਾਂ ਦੇ ਆਧਾਰ ’ਤੇ ਚੁਣਿਆ ਗਿਆ ਹੈ: ਨਿਰਮਾਣ ਲਾਗਤ 500 ਕਰੋੜ ਤੋਂ ਵੱਧ ਹੋਣਾ, ਟੈਂਡਰ ਵਿੱਚ 15 ਪ੍ਰਤੀਸ਼ਤ ਤੋਂ ਵੱਧ ਦੀ ਛੋਟ ਅਤੇ ਪ੍ਰੋਜੈਕਟ ਦੀ ਭੌਤਿਕ ਪ੍ਰਗਤੀ 35 ਪ੍ਰਤੀਸ਼ਤ ਤੋਂ 80 ਪ੍ਰਤੀਸ਼ਤ ਦੇ ਵਿਚਕਾਰ ਹੋਣਾ। ਇਹ ਮਾਪਦੰਡ ਨਿਰਮਾਣ ਦੇ ਮਹੱਤਵਪੂਰਨ ਪੜਾਅ ’ਤੇ ਪਹੁੰਚੀਆਂ ਪ੍ਰੋਜੈਕਟਾਂ ’ਤੇ ਗੁਣਵੱਤਾ ਜਾਂਚ ਕੇਂਦਰਿਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਤੱਥਾਂ ’ਤੇ ਅਧਾਰਿਤ ਅਤੇ ਅੰਕੜਿਆਂ ’ਤੇ ਅਧਾਰਿਤ ਦ੍ਰਿਸ਼ਟੀਕੋਣ ਯਕੀਨੀ ਬਣਾਉਂਦੇ ਹਨ।

ਇਨ੍ਹਾਂ ਪ੍ਰੋਜੈਕਟਾਂ ਵਿੱਚ ਗ੍ਰੀਨਫੀਲਡ ਅਤੇ ਕੰਟਰੋਲਡ-ਐਕਸੈਸ ਕੋਰੀਡੋਰ, ਬਾਈਪਾਸ, ਅਤੇ ਚਾਰ- ਅਤੇ ਛੇ-ਲੇਨ ਵਾਲੇ ਸੜਕ ਪ੍ਰੋਜੈਕਟ ਸ਼ਾਮਲ ਹਨ। ਇਹ ਕਰਨਾਟਕ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪੰਜਾਬ, ਹਰਿਆਣਾ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਸਥਿਤ ਹਨ।

ਤਜਰਬੇਕਾਰ ਇੰਜੀਨੀਅਰ ਨਿਰੀਖਣ ਕਰਨਗੇ

ਗੁਣਵੱਤਾ ਨਿਯੰਤਰਣ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਐੱਨ.ਐੱਚ.ਏ.ਆਈ ਨੇ ਮਾਹਿਰਾਂ ਦਾ ਇੱਕ ਸਮੂਹ ਸਥਾਪਤ ਕੀਤਾ ਹੈ। ਨਿਰੀਖਣ ਵਿਸ਼ੇਸ਼ ਟੀਮਾਂ ਵੱਲੋਂ ਕੀਤੇ ਜਾਣਗੇ। ਇਨ੍ਹਾਂ ਦੀ ਅਗਵਾਈ ਵੱਖ-ਵੱਖ ਸਰਕਾਰੀ ਸੰਗਠਨਾਂ ਦੇ 39 ਤਜਰਬੇਕਾਰ ਅਤੇ ਸੇਵਾਮੁਕਤ ਇੰਜੀਨੀਅਰ ਕਰਨਗੇ। ਇਨ੍ਹਾਂ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ, ਰੇਲ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਰਾਜ ਲੋਕ ਨਿਰਮਾਣ ਵਿਭਾਗਾਂ ਦੇ ਇੰਜੀਨੀਅਰ ਸ਼ਾਮਲ ਹਨ। ਨਿਰੀਖਣ ਦੌਰਾਨ ਤਕਨੀਕੀ ਮਾਹਿਰ ਵੀ ਇਨ੍ਹਾਂ ਟੀਮਾਂ ਦੀ ਸਹਾਇਤਾ ਕਰਨਗੇ। 

ਉਸਾਰੀ ਦੇ ਕੰਮ, ਸਮੱਗਰੀ ਅਤੇ ਸੁਰੱਖਿਆ ਦੀ ਜਾਂਚ ਹੋਵੇਗੀ

ਮਾਹਿਰ ਟੀਮਾਂ ਉਸਾਰੀ ਦੇ ਕੰਮ ਦੀ ਜਾਂਚ ਮਨਜ਼ੂਰਸ਼ੁਦਾ ਨਕਸ਼ਿਆਂ, ਤਕਨੀਕੀ ਵਿਸ਼ੇਸ਼ਤਾਵਾਂ , ਠੇਕੇ ਦੀਆਂ ਸ਼ਰਤਾਂ ਅਤੇ ਪ੍ਰੋਜੈਕਟ -ਵਿਸ਼ੇਸ਼ ਗੁਣਵੱਤਾ ਯੋਜਨਾਵਾਂ ਦੇ ਅਨੁਸਾਰ ਕਰਨਗੀਆਂ। ਉਹ ਉਸਾਰੀ ਸਮੱਗਰੀ ਦੀ ਗੁਣਵੱਤਾ, ਕੰਮ ਦੀ ਕਾਰੀਗਰੀ, ਉਸਾਰੀ ਦੇ ਤਰੀਕਿਆਂ ਅਤੇ ਨਮੂਨੇ ਲੈਣ ਤੇ ਜਾਂਚ ਨਾਲ ਸਬੰਧਤ ਰਿਕਾਰਡਾਂ ਦੀ ਜਾਂਚ ਕਰਨਗੀਆਂ।

ਨਿਰੀਖਣਾਂ ਵਿੱਚ ਸੜਕ ਸੁਰੱਖਿਆ ਉਪਾਵਾਂ, ਆਵਾਜਾਈ ਪ੍ਰਬੰਧਨ, ਅਤੇ ਜਿੱਥੇ ਲਾਗੂ ਹੁੰਦਾ ਹੋਵੇ, ਵਾਤਾਵਰਣ ਸੁਰੱਖਿਆ ਉਪਾਵਾਂ ਨੂੰ ਸ਼ਾਮਲ ਵੀ ਕੀਤਾ ਜਾਵੇਗਾ। ਨਿਰਧਾਰਤ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ ਕੰਮਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਸਬੰਧਤ ਠੇਕੇ ਦੀਆਂ ਸ਼ਰਤਾਂ ਅਨੁਸਾਰ ਸੁਧਾਰਾਤਮਕ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਵਿਸ਼ੇਸ਼ ਨਿਰੀਖਣ ਨਾਲ ਐੱਨ.ਐੱਚ.ਏ.ਆਈ. ਨੂੰ ਗੁਣਵੱਤਾ ਨਾਲ ਜੁੜੀਆਂ ਆਮ ਸਮੱਸਿਆਵਾਂ, ਨਿਰਮਾਣ ਨਾਲ ਸਬੰਧਤ ਪ੍ਰਕਿਰਿਆਵਾਂ ਅਤੇ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਮਿਲੇਗੀ, ਜਿੱਥੇ ਠੇਕੇਦਾਰਾਂ, ਸਲਾਹਕਾਰਾਂ ਅਤੇ ਪ੍ਰੋਜੈਕਟ ਨਾਲ ਜੁੜੀਆਂ ਹੋਰ ਹਿੱਸੇਦਾਰਾਂ ਦੀ ਜਵਾਬਦੇਹੀ ਵਧਾਉਣ ਦੀ ਲੋੜ ਹੈ।

ਇਹ ਪਹਿਲ ਨਿਰਮਾਣ-ਅਧੀਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਗੁਣਵੱਤਾ ਨਿਗਰਾਨੀ ਨੂੰ ਮਜ਼ਬੂਤ ਕਰਨ ਅਤੇ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਯਕੀਨੀ ਬਣਾਉਣ ਦੇ ਐੱਨ.ਐੱਚ.ਏ.ਆਈ. ਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ। ਇਸ ਦਾ ਉਦੇਸ਼ ਦੇਸ਼ ਭਰ ਵਿੱਚ ਵਿਸ਼ਵ-ਪੱਧਰੀ ਰਾਸ਼ਟਰੀ ਰਾਜਮਾਰਗ ਨੈੱਟਵਰਕ ਦਾ ਵਿਕਾਸ ਕਰਨਾ ਹੈ।

*****

ਜੀਡੀਐੱਚ/ਡੀਐੱਸ


(Release ID: 2317437) ਵਿਜ਼ੀਟਰ ਕਾਊਂਟਰ : 7