ਰੱਖਿਆ ਮੰਤਰਾਲਾ
azadi ka amrit mahotsav

ਆਈਐੱਨਐੱਸ ਤ੍ਰਿਸ਼ੂਲ ਦੁਵੱਲੇ ਸਮੁੰਦਰੀ ਅਭਿਆਸ 'ਵਰੁਣ' ਦੇ 24ਵੇਂ ਸੰਸਕਰਣ ਲਈ ਫਰਾਂਸ ਦੇ ਟੂਲੋਨ ਪਹੁੰਚਿਆ

Posted On: 24 SEP 2026 2:36PM by PIB Chandigarh

ਭਾਰਤੀ ਜਲ ਸੈਨਾ ਅਤੇ ਫਰਾਂਸੀਸੀ ਜਲ ਸੈਨਾ ਦਰਮਿਆਨ ਦੁਵੱਲੇ ਸਮੁੰਦਰੀ ਅਭਿਆਸ ‘ਵਰੁਣ’ ਦੇ 24ਵੇਂ ਸੰਸਕਰਣ ਵਿੱਚ ਹਿੱਸਾ ਲੈਣ ਲਈ ਆਈਐੱਨਐੱਸ ਤ੍ਰਿਸ਼ੂਲ 22 ਸਤੰਬਰ 2026 ਨੂੰ ਫਰਾਂਸ ਦੇ ਟੂਲੋਨ ਪਹੁੰਚਿਆ।

‘ਵਰੁਣ’ਅਭਿਆਸ ਬੰਦਰਗਾਹ ਅਤੇ ਸਮੁੰਦਰ ਵਿੱਚ ਪੇਸ਼ੇਵਰ ਰੁਝੇਵਿਆਂ ਦਾ ਗਵਾਹ ਬਣੇਗਾ, ਜਿਸ ਵਿੱਚ ਕਰੌਸ-ਡੈੱਕ ਦੌਰੇ, ਸੰਚਾਲਨ ਸੰਵਾਦ ਅਤੇ ਖੇਡ ਗਤੀਵਿਧੀਆਂ ਸ਼ਾਮਲ ਹਨ। ਇਹ ਗਤੀਵਿਧੀਆਂ ਦੋਵੇਂ ਦੇਸ਼ਾਂ ਦੀਆਂ ਜਲ ਸੈਨਾਵਾਂ ਨੂੰ ਅਨੁਭਵਾਂ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ, ਅੰਤਰ-ਕਾਰਜਸ਼ੀਲਤਾ ਵਧਾਉਣ ਅਤੇ ਵਧੇਰੇ ਆਪਸੀ ਸਮਝ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਪ੍ਰਦਾਨ ਕਰਨਗੀਆਂ।

ਇਹ ਦੌਰਾ ਭਾਰਤ ਅਤੇ ਫਰਾਂਸ ਵਿਚਕਾਰ ਮਜ਼ਬੂਤ ਅਤੇ ਸਥਾਈ ਸਮੁੰਦਰੀ ਭਾਈਵਾਲੀ ਨੂੰ ਉਜਾਗਰ ਕਰਦਾ ਹੈ ਅਤੇ ਦੋਵੇਂ ਦੇਸ਼ਾਂ ਵਿਚਕਾਰ ਸਮੁੰਦਰੀ ਸਹਿਯੋਗ ਦੇ ਵਧਦੇ ਦਾਇਰੇ ਅਤੇ ਮਜ਼ਬੂਤ ਹੁੰਦੇ ਸਬੰਧਾਂ ਨੂੰ ਦਰਸਾਉਂਦਾ ਹੈ।

***********

ਵੀਐੱਮ/ਐੱਸਪੀਐੱਸ/ ਏਕੇ 174/26


(Release ID: 2315177) ਵਿਜ਼ੀਟਰ ਕਾਊਂਟਰ : 22