ਆਯੂਸ਼
azadi ka amrit mahotsav

ਨੈਸ਼ਨਲ ਇੰਸਟੀਟਿਊਟ ਆਫ਼ ਸਿੱਧ, ਚੇੱਨਈ ਨੇ 11ਵੇਂ ਆਯੁਰਵੇਦ ਦਿਵਸ ਦੇ ਮੌਕੇ 'ਤੇ ਵਿਦਿਅਕ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ

Posted On: 23 SEP 2026 5:03PM by PIB Chandigarh

ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਇੰਸਟੀਟਿਊਟ ਆਫ਼ ਸਿੱਧ (ਐੱਨਆਈਐੱਸ), ਚੇੱਨਈ , 18 ਤੋਂ 25 ਸਤੰਬਰ, 2026 ਤੱਕ 11ਵੇਂ ਆਯੁਰਵੇਦ ਦਿਵਸ 'ਤੇ ਵਿਦਿਅਕ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਇੱਕ ਲੜੀ ਦਾ ਆਯੋਜਨ ਕਰ ਰਿਹਾ ਹੈ।

ਹਫ਼ਤਾ ਭਰ ਚੱਲਣ ਵਾਲੇ ਇਸ ਸਮਾਗਮ ਦਾ ਉਦੇਸ਼ ਆਯੁਰਵੇਦ ਬਾਰੇ ਜਾਗਰੂਕਤਾ ਵਧਾਉਣਾ, ਅੰਤਰ-ਅਨੁਸ਼ਾਸਨੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ, ਖੋਜ ਵਿਦਵਾਨਾਂ, ਸਿਹਤ ਪੇਸ਼ੇਵਰਾਂ ਅਤੇ ਫੈਕਲਟੀ ਮੈਂਬਰਾਂ ਵਿੱਚ ਅਕਾਦਮਿਕ ਗਿਆਨ ਨੂੰ ਮਜ਼ਬੂਤ ​​ਕਰਨਾ ਹੈ।

ਸਮਾਗਮ ਦੀ ਸ਼ੁਰੂਆਤ 18 ਸਤੰਬਰ ਨੂੰ ਚਮੜੀ ਜਾਗਰੂਕਤਾ ਮਹੀਨੇ ਦੇ ਹਿੱਸੇ ਵਜੋਂ ਅਰੂਵਈ, ਕਾਨ, ਕਾਥੂ, ਮੂਕੂ, ਥੋਂਡਾਈ, ਪਾਲ ਮਾਤਰਮ ਥੋਲ ਮਾਰੂਥੁਵਮ ਵਿਭਾਗ ਦੁਆਰਾ ਆਯੋਜਿਤ "ਸਿਹਤਮੰਦ ਚਮੜੀ, ਮਜ਼ਬੂਤ ​​ਕੱਲ੍ਹ – ਇੱਕ ਚਮੜੀ ਰੋਗ ਮਾਹਰ ਸੈਮੀਨਾਰ" ਵਿਸ਼ੇ 'ਤੇ ਇੱਕ ਸੈਮੀਨਾਰ ਨਾਲ ਹੋਇਆ। ਇਸ ਸਮਾਗਮ ਵਿੱਚ ਐੱਨਆਈਐੱਸ ਵਿਖੇ 11ਵੇਂ ਆਯੁਰਵੇਦ ਦਿਵਸ ਸਮਾਰੋਹ ਦਾ ਉਦਘਾਟਨ ਵੀ ਕੀਤਾ ਗਿਆ।

21 ਸਤੰਬਰ ਨੂੰ, ਐੱਨਆਈਐੱਸ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸੰਸਥਾਗਤ ਸੰਪਰਕ ਅਤੇ ਅਕਾਦਮਿਕ ਗੱਲਬਾਤ ਲਈ ਵੀਐੱਚਐੱਸ ਹਸਪਤਾਲ ਕੈਂਪਸ, ਤਾਰਾਮਣੀ ਅਤੇ ਡਾ. ਅਚੰਤਾ ਲਕਸ਼ਮੀਪਤੀ ਖੇਤਰੀ ਆਯੁਰਵੇਦ ਖੋਜ ਸੰਸਥਾਨ (ਏਐੱਲਆਰਏਆਰਆਈ), ਚੇੱਨਈ  ਦਾ ਦੌਰਾ ਕੀਤਾ।

22 ਸਤੰਬਰ ਨੂੰ, ਐੱਨਆਈਏਐੱਸ ਨੇ ਯੋਗਾ ਹਾਲ, ਨਿਊ ਆਊਟਪੇਸ਼ੈਂਟ ਡਿਪਾਰਟਮੈਂਟ ਵਿੱਚ "ਦਵਾਈਆਂ ਦੇ ਮਿਆਰੀਕਰਣ (ਡਰੱਗ ਸਟੈਂਡਰਡਾਈਜ਼ੇਸ਼ਨ) ਲਈ ਆਧੁਨਿਕ ਯੰਤਰ ਦ੍ਰਿਸ਼ਟੀਕੋਣ" ਵਿਸ਼ੇ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਡਾ. ਟੀ. ਵਿਨੋਦ ਕੁਮਾਰ, ਖੋਜ ਅਧਿਕਾਰੀ (ਰਸਾਇਣ ਵਿਗਿਆਨ), ਕੈਪਟਨ ਸ੍ਰੀਨਿਵਾਸ ਮੂਰਤੀ ਸੈਂਟਰਲ ਇੰਸਟੀਟਿਊਟ  ਫੋਰ ਰਿਸਰਚ ਇਨ ਆਯੁਰਵੇਦ (ਸੀਸੀਆਰਏਐੱਸ), ਮੁੱਖ ਮਹਿਮਾਨ ਸਨ।

ਇਨ੍ਹਾਂ ਸਮਾਗਮਾਂ ਵਿੱਚ 23 ਸਤੰਬਰ ਨੂੰ "ਏਕੀਕ੍ਰਿਤ ਆਯੁਸ਼ ਅਭਿਆਸਾਂ ਦੇ ਭਵਿੱਖ ਦੇ ਦ੍ਰਿਸ਼ਟੀਕੋਣ" ਵਿਸ਼ੇ 'ਤੇ ਇੱਕ ਸੈਮੀਨਾਰ ਸ਼ਾਮਲ ਸੀ, ਜਿਸ ਤੋਂ ਬਾਅਦ 24 ਸਤੰਬਰ ਨੂੰ "ਆਯੁਰਵੈਦਿਕ ਸਿਧਾਂਤ ਅਤੇ ਕਲੀਨਿਕਲ ਨਿਦਾਨ ਦੀਆਂ ਵਿਲੱਖਣ ਧਾਰਨਾਵਾਂ "ਵਿਸ਼ੇ 'ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਸੀ।

ਹਫ਼ਤਾ ਭਰ ਚੱਲਣ ਵਾਲਾ ਇਹ ਸਮਾਗਮ 25 ਸਤੰਬਰ ਨੂੰ ਆਯੁਰਵੈਦਿਕ ਪੈਰਾ-ਸਰਜੀਕਲ ਪ੍ਰਕਿਰਿਆਵਾਂ 'ਤੇ ਇੱਕ ਵਿਵਹਾਰਕ ਸਿਖਲਾਈ ਪ੍ਰੋਗਰਾਮ ਨਾਲ ਸਮਾਪਤ ਹੋਵੇਗਾ।

ਇਹ ਸਮਾਗਮ ਤਾਲਮੇਲ ਸੰਸਥਾ ਦੇ ਫੈਕਲਟੀ ਮੈਂਬਰਾਂ ਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਫੈਕਲਟੀ ਮੈਂਬਰਾਂ ਦੇ ਨਾਲ, ਅੰਡਰਗ੍ਰੈਜੂਏਟ, ਪੋਸਟ ਗ੍ਰੈਜੂਏਟ, ਅਤੇ ਪੀਐੱਚਡੀ ਸਕੌਲਰ ਨਿਰਧਾਰਿਤ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ।

ਵਿਦਿਅਕ ਸੈਸ਼ਨਾਂ, ਵਿਵਹਾਰਕ ਪ੍ਰਦਰਸ਼ਨਾਂ ਅਤੇ ਸੰਸਥਾਗਤ ਸਹਿਯੋਗਾਂ ਰਾਹੀਂ, ਐੱਨਆਈਏਐੱਸ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਆਯੁਰਵੇਦ ਅਤੇ ਏਕੀਕ੍ਰਿਤ ਸਿਹਤ ਸੰਭਾਲ ਪ੍ਰਣਾਲੀਆਂ ਬਾਰੇ ਵਧੇਰੇ ਜਾਗਰੂਕਤਾ ਅਤੇ ਅਕਾਦਮਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰ ਰਿਹਾ ਹੈ।

*********

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2314380) ਵਿਜ਼ੀਟਰ ਕਾਊਂਟਰ : 4