ਆਯੂਸ਼
azadi ka amrit mahotsav

ਜੈਪੁਰ ਦੇ ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ ਵਿਖੇ 11ਵਾਂ ਆਯੁਰਵੇਦ ਦਿਵਸ ਮਨਾਇਆ ਗਿਆ


ਐੱਨਆਈਏ, ਜੈਪੁਰ ਨੇ ਜਾਗਰੂਕਤਾ ਸਮਾਰੋਹ, ਮੁਫ਼ਤ ਆਯੁਰਵੇਦ ਸਿਹਤ ਕੈਂਪ ਅਤੇ ਵਿਦਿਅਕ ਗਤੀਵਿਧੀਆਂ ਦਾ ਆਯੋਜਨ ਕੀਤਾ

Posted On: 23 SEP 2026 5:00PM by PIB Chandigarh

ਜੈਪੁਰ ਦੀ ਇੱਕ ਡੀਮਡ ਯੂਨੀਵਰਸਿਟੀ, ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ (ਐੱਨਆਈਏ) ਨੇ ਅੱਜ 11ਵੇਂ ਆਯੁਰਵੇਦ ਦਿਵਸ ਨੂੰ ਮਨਾਉਣ ਲਈ ਕਈ ਸਮਾਰੋਹਾਂ ਦਾ ਆਯੋਜਨ ਕੀਤਾ। ਸਮਾਗਮਾਂ ਵਿੱਚ ਭਗਵਾਨ ਧਨਵੰਤਰੀ ਦੀ ਰਵਾਇਤੀ ਪੂਜਾ ਦੇ ਨਾਲ-ਨਾਲ ਵੱਖ-ਵੱਖ ਜਨਤਕ ਜਾਗਰੂਕਤਾ, ਵਿਦਿਅਕ ਅਤੇ ਸਿਹਤ ਨਾਲ ਸਬੰਧਿਤ ਗਤੀਵਿਧੀਆਂ ਸ਼ਾਮਲ ਸਨ।

ਇਸ ਮੌਕੇ 'ਤੇ ਬੋਲਦੇ ਹੋਏ, ਨੈਸ਼ਨਲ ਇੰਸਟੀਟਿਊਟ  ਆਫ਼ ਆਯੁਰਵੇਦ ਦੇ ਵਾਈਸ ਚਾਂਸਲਰ, ਪ੍ਰੋਫੈਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਆਯੁਰਵੇਦ ਸਿਰਫ਼ ਇੱਕ ਮੈਡੀਸਨ (ਚਿਕਿਤਸਾ) ਪ੍ਰਣਾਲੀ ਨਹੀਂ ਹੈ, ਸਗੋਂ ਇੱਕ ਸੰਪੂਰਨ ਜੀਵਨ ਸ਼ੈਲੀ ਹੈ ਜੋ ਸਿਹਤਮੰਦ ਅਤੇ ਸੰਤੁਲਿਤ ਜੀਵਨ ਸ਼ੈਲੀ 'ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਬਿਮਾਰੀਆਂ ਤੋਂ ਬਚਾਅ ਵਾਲੀ ਸਿਹਤ ਸੰਭਾਲ, ਢੁਕਵੀਂ ਖੁਰਾਕ ਅਤੇ ਜੀਵਨ-ਸ਼ੈਲੀ ਤੇ ਇੱਕ ਸਿਹਤਮੰਦ ਰੋਜ਼ਾਨਾ ਰੂਟੀਨ ਪ੍ਰਤੀ ਵਧੇਰੇ ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਪ੍ਰੋਫੈਸਰ ਸ਼ਰਮਾ ਨੇ ਕਿਹਾ ਕਿ ਐੱਨਆਈਏ ਆਧੁਨਿਕ ਖੋਜ ਅਤੇ ਵਿਗਿਆਨਕ ਪਹੁੰਚ ਰਾਹੀਂ ਆਯੁਰਵੇਦ ਦੀਆਂ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਅੱਗੇ ਵਧਾ ਕੇ ਆਯੁਰਵੇਦ ਦੇ ਲਾਭਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।

11ਵੇਂ ਆਯੁਰਵੇਦ ਦਿਵਸ ਦੇ ਮੌਕੇ 'ਤੇ, ਐੱਨਆਈਏ ਨੇ ਆਯੁਰਵੇਦ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਆਯੁਰਵੈਦਿਕ ਅਭਿਆਸਾਂ ਰਾਹੀਂ ਸਿਹਤ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ। ਸੰਸਥਾ ਦੇ ਵਿਭਾਗਾਂ ਨੇ ਜੈਪੁਰ ਅਤੇ ਹੋਰ ਸ਼ਹਿਰਾਂ ਵਿੱਚ ਮੁਫਤ ਆਯੁਰਵੇਦ ਮੈਡੀਕਲ ਅਤੇ ਸਿਹਤ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ।

ਇਨ੍ਹਾਂ ਕੈਂਪਾਂ ਵਿੱਚ ਜਨਤਾ ਨੂੰ ਆਯੁਰਵੈਦਿਕ ਸਿਹਤ ਸੰਭਾਲ, ਸਿਹਤਮੰਦ ਜੀਵਨ ਸ਼ੈਲੀ, ਖੁਰਾਕ ਅਤੇ ਰੋਜ਼ਾਨਾ ਦੇ ਕੰਮਾਂ ਅਤੇ ਰੋਕਥਾਮ ਵਾਲੇ ਸਿਹਤ ਉਪਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਸੰਸਥਾ ਨੇ ਜਨਤਕ ਜਾਗਰੂਕਤਾ ਪ੍ਰੋਗਰਾਮ, ਵਰਕਸ਼ੌਪਸ, ਅਤੇ ਵਿਦਿਅਕ ਅਤੇ ਸਿਹਤ ਨਾਲ ਸਬੰਧਿਤ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ।

ਸੰਸਥਾ ਦੇ ਡਾਕਟਰਾਂ, ਫੈਕਲਟੀ ਮੈਂਬਰਾਂ, ਅਧਿਕਾਰੀਆਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਯੁਰਵੇਦ ਦੇ ਸੰਦੇਸ਼ ਦੇ ਵਿਆਪਕ ਪ੍ਰਸਾਰ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਲਿਆ।

11ਵੇਂ ਆਯੁਰਵੇਦ ਦਿਵਸ ਦੇ ਮੌਕੇ 'ਤੇ, ਐੱਨਆਈਏ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਸ਼ਰਮਾ ਨੇ ਸੰਸਥਾ ਦੇ ਹੋਰ ਡਾਕਟਰਾਂ ਦੇ ਨਾਲ ਨਾਗਪੁਰ ਵਿੱਚ ਆਯੋਜਿਤ ਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਹਿੱਸਾ ਲਿਆ।

 

ਇਸ ਸਮਾਗਮ ਵਿੱਚ ਸਰਜੀਕਲ ਸਿਸਟਮ ਵਿਭਾਗ ਦੇ ਮੁਖੀ ਪ੍ਰੋਫੈਸਰ ਪੀ. ਹੇਮੰਤ; ਸ਼੍ਰੀ   ਜੇਪੀ ਸ਼ਰਮਾ, ਸੰਯੁਕਤ ਨਿਰਦੇਸ਼ਕ (ਪ੍ਰਸ਼ਾਸਨ); ਸ਼੍ਰੀ   ਚੰਦਰਸ਼ੇਖਰ ਸ਼ਰਮਾ, ਡਿਪਟੀ ਨਿਰਦੇਸ਼ਕ; ਸੰਸਥਾ ਦੇ ਡਾਕਟਰ, ਫੈਕਲਟੀ ਮੈਂਬਰ, ਅਧਿਕਾਰੀ, ਸਟਾਫ਼ ਅਤੇ ਵਿਦਿਆਰਥੀ ਅਤੇ ਹੋਰ ਲੋਕ ਮੌਜੂਦ ਸਨ।

***********

ਐੱਸਆਰ/ਐੱਸਵੀ/ਐੱਸਜੀ/ ਏਕੇ 


(Release ID: 2314377) ਵਿਜ਼ੀਟਰ ਕਾਊਂਟਰ : 6