ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਗੈਂਡਾ ਦਿਵਸ ਮਨਾਇਆ
ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਰਾਇਨੋ ਦੀ ਸ਼ੁਰੂਆਤ ਬਾਰੇ ਜਾਣਕਾਰੀ ਸਾਂਝੀ ਕੀਤੀ
Posted On:
22 SEP 2026 4:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਗੈਂਡਾ ਦਿਵਸ ਦੇ ਮੌਕੇ ’ਤੇ ਸ਼ਾਨਦਾਰ ਇੱਕ ਸਿੰਗ ਵਾਲੇ ਗੈਂਡੇ ਦੀ ਮੌਜੂਦਗੀ ’ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਇਸ ਸੰਭਾਲ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਸਾਮ ਵਿੱਚ ਹੁਣ ਵਿਸ਼ਵ ਦੀ ਲਗਭਗ 80 ਪ੍ਰਤੀਸ਼ਤ ਗੈਂਡਿਆਂ ਦੀ ਆਬਾਦੀ ਹੈ ਅਤੇ ਗੈਂਡਿਆਂ ਦੇ ਗੈਰ-ਕਾਨੂੰਨੀ ਸ਼ਿਕਾਰ ਨੂੰ ਰੋਕਣ ਲਈ ਕਾਜ਼ੀਰੰਗਾ ਦੇ ਯਤਨਾਂ ਦੀ ਵਿਆਪਕ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਬਿਹਾਰ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਗੈਂਡੇ ਜਾਂ ਤਾਂ ਵਾਪਸ ਆ ਗਏ ਹਨ ਜਾਂ ਚੰਗੀ ਤਰ੍ਹਾਂ ਸੁਰੱਖਿਅਤ ਹਨ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਦੁਧਵਾ ਵਿੱਚ ਗੈਂਡਿਆਂ ਦੀ ਸਫ਼ਲ ਪੁਨਰਵਾਸ ਇਤਿਹਾਸ ਰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੈਂਡਿਆਂ ਦੀ ਸੰਭਾਲ ਅਤੇ ਸੰਬੰਧਿਤ ਰਾਜਾਂ ਵਿੱਚ ਸਰਗਰਮ ਜੰਗਲੀ ਜੀਵ ਪ੍ਰਬੰਧਨ ਪ੍ਰਤੀ ਲੋਕਾਂ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੇਸ਼ ਵਿੱਚ ਪ੍ਰਜਾਤੀਆਂ ਦੇ ਸੰਭਾਲ ਨੂੰ ਅੱਗੇ ਵਧਾਉਣ ਲਈ, ਗੈਂਡਿਆਂ ਦੀ ਸੰਭਾਲ, ਰਿਹਾਇਸ਼ੀ ਪ੍ਰਬੰਧਨ, ਨਸਲ ਸੁਧਾਰ ਅਤੇ ਜਨਸੰਖਿਆ ਗਤੀਸ਼ੀਲਤਾ ਨੂੰ ਸਮਝਣ ਲਈ ਸੰਬੰਧਿਤ ਰਾਜਾਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ‘ਪ੍ਰੋਜੈਕਟ ਰਾਇਨੋ’ ਸ਼ੁਰੂ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:
“ਵਿਸ਼ਵ ਗੈਂਡਾ ਦਿਵਸ ’ਤੇ, ਅਸੀਂ ਸ਼ਾਨਦਾਰ ਇੱਕ-ਸਿੰਗ ਵਾਲੇ ਗੈਂਡੇ ਦੀ ਮੌਜੂਦਗੀ ’ਤੇ ਖ਼ੁਸ਼ੀ ਜ਼ਾਹਰ ਕਰਦੇ ਹਾਂ ਅਤੇ ਇਸ ਦੀ ਸੰਭਾਲ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸਾਰੇ ਲੋਕਾਂ ਦੀ ਸ਼ਲਾਘਾ ਕਰਦੇ ਹਾਂ।”
ਅਸਾਮ ਵਿੱਚ ਹੁਣ ਵਿਸ਼ਵ ਦੀ ਲਗਭਗ 80 ਪ੍ਰਤੀਸ਼ਤ ਗੈਂਡਿਆਂ ਦੀ ਆਬਾਦੀ ਪਾਈ ਜਾਂਦੀ ਹੈ ਗੈਂਡਿਆਂ ਦੇ ਸ਼ਿਕਾਰ ਨੂੰ ਰੋਕਣ ਲਈ ਕਾਜ਼ੀਰੰਗਾ ਦੇ ਯਤਨਾਂ ਦੀ ਵਿਆਪਕ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ ਹੈ।
ਇੱਕ ਪਾਸੇ, ਬਿਹਾਰ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਗੈਂਡੇ ਜਾਂ ਤਾਂ ਵਾਪਸ ਆ ਗਏ ਹਨ ਜਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕੀਤਾ ਜਾ ਰਹਾ ਏ । ਦੂਜੇ ਪਾਸੇ, ਦੁਧਵਾ (ਉੱਤਰ ਪ੍ਰਦੇਸ਼) ਵਿੱਚ ਗੈਂਡਿਆਂ ਦੇ ਪੁਨਰਵਾਸ ਦੀ ਸਫ਼ਲਤਾ ਇਤਿਹਾਸ ਰਚ ਰਹੀ ਹੈ। ਇਹ ਜਾਨਵਰਾਂ ਦੀ ਸੰਭਾਲ ਅਤੇ ਸਰਹੱਦੀ ਸੂਬਿਆਂ ਵਿੱਚ ਸਰਗਰਮ ਜੰਗਲੀ ਜੀਵ ਪ੍ਰਬੰਧਨ ਪ੍ਰਤੀ ਸਾਡੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਦੇਸ਼ ਵਿੱਚ ਪ੍ਰਜਾਤੀਆਂ ਦੀ ਸੰਭਾਲ ਨੂੰ ਅੱਗੇ ਵਧਾਉਂਦੇ ਹੋਏ, ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਰਹੱਦੀ ਸੂਬਿਆਂ ਨੂੰ ਸੰਭਾਲ, ਰਿਹਾਇਸ਼ੀ ਪ੍ਰਬੰਧਨ , ਨਸਲ ਸੁਧਾਰ ਅਤੇ ਜਨਸੰਖਿਆ ਗਤੀਸ਼ੀਲਤਾ ਨੂੰ ਸਮਝਣ ਲਈ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਵਾਸਤੇ ‘ਪ੍ਰੋਜੈਕਟ ਰਾਇਨੋ’ ਦੀ ਸ਼ੁਰੂਆਤ ਕੀਤੀ ਗਈ ਹੈ।
******
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2313846)
ਵਿਜ਼ੀਟਰ ਕਾਊਂਟਰ : 3
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam