ਕੋਲਾ ਮੰਤਰਾਲਾ
ਐੱਨਸੀਐੱਲ ਨੇ ਕੋਲਾ ਮੰਤਰਾਲੇ ਦੇ ਤਹਿਤ 'ਵਿਸ਼ੇਸ਼ ਮੁਹਿੰਮ 6.0' ਦੇ ਸ਼ੁਰੂਆਤੀ ਪੜਾਅ ਦੀ ਸੁਰੂਆਤ ਕੀਤੀ
ਇਹ ਮੁਹਿੰਮ ਈ-ਵੇਸਟ ਮੈਨੇਜਮੈਂਟ, ਸਵੱਛਤਾ, ਰਿਕਾਰਡ ਪ੍ਰਬੰਧਨ ਅਤੇ ਅਣਵਰਤੀਆਂ ਥਾਵਾਂ ਦੀ ਬਿਹਤਰ ਵਰਤੋਂ 'ਤੇ ਕੇਂਦ੍ਰਿਤ ਹੈ
Posted On:
18 SEP 2026 7:30PM by PIB Chandigarh
ਕੋਲ ਇੰਡੀਆ ਦੀ ਸਿੰਗਰੌਲੀ ਸਥਿਤ ਪ੍ਰਮੁੱਖ ਸਹਾਇਕ ਕੰਪਨੀ, ਨੌਰਦਰਨ ਕੋਲਫੀਲਡਜ਼ ਲਿਮਿਟੇਡ (ਐੱਨਸੀਐੱਲ) ਨੇ ਕੋਲਾ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ, 15 ਸਤੰਬਰ ਤੋਂ 30 ਸਤੰਬਰ, 2026 ਤੱਕ 'ਵਿਸ਼ੇਸ਼ ਮੁਹਿੰਮ 6' ਦੇ ਸ਼ੁਰੂਆਤੀ ਪੜਾਅ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਲਾਗੂਕਰਨ ਪੜਾਅ 2 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਆਯੋਜਿਤ ਕੀਤਾ ਜਾਵੇਗਾ।
'ਵਿਸ਼ੇਸ਼ ਮੁਹਿੰਮ 6' ਦੇ ਤਹਿਤ, ਐੱਨਸੀਐੱਲ ਈ-ਵੇਸਟ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਨਿਪਟਾਰੇ, ਸਵੱਛਤਾ, ਦਫਤਰੀ ਪਰਿਸਰਾਂ ਨੂੰ ਬਿਹਤਰ ਬਨਾਉਣ, ਰਿਕਾਰਡ ਪ੍ਰਬੰਧਨ, ਸਕ੍ਰੈਪ ਦੇ ਨਿਪਟਾਰੇ ਅਤੇ ਅਣਵਰਤੀਆਂ ਥਾਵਾਂ ਦੀ ਸਹੀ ਵਰਤੋਂ 'ਤੇ ਜ਼ੋਰ ਦੇ ਰਿਹਾ ਹੈ।
ਇਸ ਮੁਹਿੰਮ ਦੇ ਤਹਿਤ, ਐੱਨਸੀਐੱਲ ਦਾ ਟੀਚਾ 90 ਪਛਾਣੀਆਂ ਗਈਆਂ ਥਾਵਾਂ ਦੀ ਸਾਫ਼ ਕਰਨਾ ਅਤੇ ਸਵੱਛਤਾ ਮੁਹਿੰਮਾਂ ਦੇ ਤਹਿਤ 100,000 ਵਰਗ ਫੁੱਟ ਖੇਤਰ ਨੂੰ ਕਵਰ ਕਰਨਾ ਹੈ। ਇਸ ਤੋਂ ਇਲਾਵਾ, ਲਗਭਗ 3,500 ਮੀਟ੍ਰਿਕ ਟਨ ਸਕ੍ਰੈਪ ਦੇ ਨਿਪਟਾਰੇ ਦਾ ਟੀਚਾ ਹੈ।
ਇਸ ਤੋਂ ਇਲਾਵਾ, ਰਿਕਾਰਡਾਂ ਦੇ ਸਮੇਂ ਸਿਰ ਨਿਪਟਾਰੇ, ਬਿਹਤਰ ਜਗ੍ਹਾ ਦੀ ਵਰਤੋਂ ਅਤੇ ਕਾਰਜ ਕੁਸ਼ਲਤਾ ਵਿੱਚ ਸੁਧਾਰ ਦੀ ਦਿਸ਼ਾ ਵਿੱਚ 400 ਫਿਜੀਕਲ ਫਾਈਲਾਂ ਅਤੇ 9,000 ਈ-ਫਾਈਲਾਂ ਦੀ ਸਮੀਖਿਆ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨੋਡਲ ਟੀਮਾਂ ਦਾ ਗਠਨ ਕੀਤਾ ਗਿਆ
ਸ਼ੁਰੂਆਤੀ ਪੜਾਅ ਦੌਰਾਨ, ਐੱਨਸੀਐੱਲ ਨੇ ਆਪਣੇ ਸਾਰੇ ਖੇਤਰਾਂ ਅਤੇ ਇਕਾਈਆਂ ਵਿੱਚ ਨੋਡਲ ਟੀਮਾਂ ਨਿਯੁਕਤ ਕੀਤੀਆਂ ਹਨ ਜੋ ਇਸ ਮੁਹਿੰਮ ਤਹਿਤ ਗਤੀਵਿਧੀਆਂ ਦਾ ਸੰਚਾਲਨ ਕਰਨਗੀਆਂ।
ਸਵੱਛਤਾ ਦੇ ਲਈ ਤਰਜੀਹੀ ਖੇਤਰਾਂ ਦੀ ਪਛਾਣ ਕਰਨਾ
ਸ਼ੁਰੂਆਤੀ ਪੜਾਅ ਦੇ ਹਿੱਸੇ ਵਜੋਂ, ਐੱਨਸੀਐੱਲ ਵਿੱਚ ਉਨ੍ਹਾਂ ਸਥਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿੱਥੇ ਵਿਸ਼ੇਸ਼ ਸਵੱਛਤਾ ਅਤੇ ਰੱਖ-ਰਖਾਅ ਦੀ ਜ਼ਰੂਰਤ ਹੈ। ਆਲੇ ਦੁਆਲੇ ਦੇ ਖੇਤਰਾਂ ਦੇ ਰੱਖ-ਰਖਾਅ ਅਤੇ ਸੁੰਦਰੀਕਰਨ 'ਤੇ ਜ਼ੋਰ ਦਿੰਦੇ ਹੋਏ ਇਨ੍ਹਾਂ ਪਛਾਣੇ ਗਏ ਸਥਾਨਾਂ 'ਤੇ ਵਿਸ਼ੇਸ਼ ਸਵੱਛਤਾ ਮੁਹਿੰਮਾਂ ਦਾ ਆਯੋਜਨ ਕੀਤਾ ਜਾਵੇਗਾ ।
ਅਡੌਪਟ-ਏ-ਸਪੌਟ ਪਹਿਲਕਦਮੀ ਦੇ ਤਹਿਤ, ਸਵੱਛਤਾ ਟੀਮਾਂ ਪਛਾਣੇ ਗਏ ਸਥਾਨਾਂ ਦੀ ਜ਼ਿੰਮੇਵਾਰੀ ਲੈਣਗੀਆਂ ਅਤੇ ਉਨ੍ਹਾਂ ਦੀ ਨਿਯਮਿਤ ਸਫਾਈ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣਗੀਆਂ। ਜ਼ਰੂਰਤ ਅਨੁਸਾਰ ਇਨ੍ਹਾਂ ਸਥਾਨਾਂ 'ਤੇ ਰੁੱਖ ਲਗਾਉਣ ਅਤੇ ਸੁੰਦਰੀਕਰਨ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ।
ਸਥਾਨਾਂ ਦੀ ਬਿਹਤਰ ਵਰਤੋਂ ਅਤੇ ਰਿਕਾਰਡ ਪ੍ਰਬੰਧਨ 'ਤੇ ਧਿਆਨ ਕੇਂਦ੍ਰਿਤ ਕਰਨਾ
'ਵਿਸ਼ੇਸ਼ ਮੁਹਿੰਮ 6' ਦੇ ਹਿੱਸੇ ਵਜੋਂ, ਕੰਪਨੀ ਦਫਤਰਾਂ ਅਤੇ ਹੋਰ ਪਰਿਸਰਾਂ ਵਿੱਚ ਘੱਟ ਵਰਤੋਂ ਵਾਲੀਆਂ ਜਾਂ ਅਣਵਰਤੀਆਂ ਥਾਵਾਂ ਦੀ ਪਛਾਣ ਵੀ ਕਰ ਰਹੀ ਹੈ ਅਤੇ ਉਨ੍ਹਾਂ ਦੀ ਸਫਾਈ, ਪੁਨਰਗਠਨ ਕਰਨ ਅਤੇ ਵਿਕਲਪਿਕ ਵਰਤੋਂ ਦੀ ਦਿਸ਼ਾ ਵੱਲ ਕੰਮ ਕਰ ਰਹੀ ਹੈ। ਬੇਲੋੜੀਆਂ ਫਾਈਲਾਂ, ਪੁਰਾਣੇ ਫਰਨੀਚਰ, ਸਕ੍ਰੈਪ, ਅਤੇ ਹੋਰ ਅਣਵਰਤੀਆਂ ਸਮੱਗਰੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਮੁੜ ਵਰਤੋਂ, ਨਿਪਟਾਰੇ ਜਾਂ ਸਕ੍ਰੈਪਿੰਗ ਲਈ ਸ਼੍ਰੇਣੀਬੱਧ ਕੀਤਾ ਜਾਵੇਗਾ।

ਰਿਕਾਰਡ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ, ਸਹੀ ਇੰਡੈਕਸਿੰਗ ਅਤੇ ਆਰਕਾਈਵਿੰਗ ਦੇ ਨਾਲ ਪੁਰਾਣੇ ਫਿਜੀਕਲ ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਅਤੇ ਸਕੈਨਿੰਗ ਕੀਤੀ ਜਾ ਰਹੀ ਹੈ । ਇਸ ਨਾਲ ਯੋਜਨਾਬੱਧ ਰਿਕਾਰਡ ਰੱਖ-ਰਖਾਅ ਅਤੇ ਉਪਲਬਧ ਜਗ੍ਹਾ ਦੀ ਬਿਹਤਰ ਵਰਤੋਂ ਸੰਭਵ ਹੋ ਸਕੇਗੀ।
ਈ-ਵੇਸਟ ਨੂੰ ਵੱਖ ਕਰਨਾ, ਉਸ ਦਾ ਪ੍ਰਬੰਧਨ ਅਤੇ ਨਿਪਟਾਰਾ ਕਰਨਾ
ਮੁਹਿੰਮ ਦੌਰਾਨ, ਈ-ਵੇਸਟ, ਇਲੈਕਟ੍ਰੌਨਿਕ ਸਕ੍ਰੈਪ ਅਤੇ ਪਲਾਸਟਿਕ ਵੇਸਟ ਦਾ ਯੋਜਨਾਬੱਧ ਢੰਗ ਨਾਲ ਮੁਲਾਂਕਣ, ਇਕੱਠਾ ਕਰਨਾ ਅਤੇ ਵੱਖ-ਵੱਖ ਕੀਤਾ ਜਾਵੇਗਾ। ਪਛਾਣੇ ਗਏ ਈ-ਵੇਸਟ ਦੇ ਸੁਰੱਖਿਅਤ ਨਿਪਟਾਰੇ ਅਤੇ ਰੀਸਾਈਕਲਿੰਗ ਨੂੰ ਯਕੀਨੀ ਬਣਾਇਆ ਜਾਵੇਗਾ।
‘ਵੇਸਟ ਟੂ ਵੈਲਥ' ਦੀ ਧਾਰਨਾ ਦੇ ਅਨੁਸਾਰ, ਰਹਿੰਦ-ਖੂੰਹਦ ਦੀ ਮੁੜ ਵਰਤੋਂ ਅਤੇ ਉਨ੍ਹਾਂ ਤੋਂ ਉਪਯੋਗੀ ਸਰੋਤਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਪਹਿਲਕਦਮੀਆਂ ਵੀ ਕੀਤੀਆਂ ਜਾਣਗੀਆਂ।
ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਡਿਜੀਟਲ ਕਾਰਜ-ਪ੍ਰਣਾਲੀਆਂ 'ਤੇ ਧਿਆਨ ਕੇਂਦ੍ਰਿਤ ਕਰਨਾ
ਇਹ ਮੁਹਿੰਮ ਲੰਬਿਤ ਸੰਦਰਭਾਂ, ਸ਼ਿਕਾਇਤਾਂ ਅਤੇ ਹੋਰ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਰਾਹੀਂ ਕਾਰਜ ਕੁਸ਼ਲਤਾ ਵਿੱਚ ਸੁਧਾਰ ਲਿਆਉਣ 'ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ।
ਇਸ ਤੋਂ ਇਲਾਵਾ, ਵਰਕਸਟੇਸ਼ਨਾਂ, ਰਿਕਾਰਡ ਰੂਮਾਂ ਅਤੇ ਸਾਂਝੇ ਖੇਤਰਾਂ ਵਿੱਚ ਸਵੱਛਤਾ ਅਤੇ ਵਿਵਸਥਿਤ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਐੱਨਸੀਐੱਲ ਦੇ ਦਫਤਰਾਂ ਵਿੱਚ 5S/3S-ਅਧਾਰਿਤ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ । ਬੇਲੋੜੀਆਂ ਵਸਤੂਆਂ ਨੂੰ ਹਟਾਉਣ ਨਾਲ ਵਰਕਸਪੇਸ ਨੂੰ ਸੰਗਠਿਤ ਕਰਨ, ਸਰੋਤਾਂ ਦੀ ਸਹੀ ਵਰਤੋਂ ਕਰਨ ਅਤੇ ਕੰਮ ਦੇ ਲਈ ਇੱਕ ਬਿਹਤਰ ਮਾਹੌਲ ਬਣਾਉਣ ਵਿੱਚ ਮਦਦ ਮਿਲੇਗੀ।
ਜਾਗਰੂਕਤਾ ਵਧਾਉਣ ਲਈ ਐੱਨਸੀਐੱਲ ਟੀਮ ਦੇ ਨਾਲ-ਨਾਲ ਹਿੱਤਧਾਰਕਾਂ ਨੂੰ ਵੀ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾਵੇਗਾ। ਸਵੱਛਤਾ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਜ਼ਿੰਮੇਵਾਰ ਵਾਤਾਵਰਣ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ "ਸਵੱਛ ਵਿਦਿਆਲਿਆ ਅਭਿਆਨ", ਵਾਕਾਥੌਨ, ਸ਼੍ਰਮਦਾਨ, ਨੁੱਕੜ ਨਾਟਕ, ਰੈਲੀਆਂ, ਕੰਧ ਚਿੱਤਰਕਾਰੀ, ਲੇਖ ਲਿਖਣ ਅਤੇ ਕੁਇਜ਼ ਮੁਕਾਬਲੇ ਵਰਗੀਆਂ ਪਹਿਲਕਦਮੀਆਂ ਦਾ ਆਯੋਜਨ ਕੀਤਾ ਜਾਵੇਗਾ।
ਵਿਸ਼ੇਸ਼ ਤੌਰ 'ਤੇ, ਵਿਸ਼ੇਸ਼ ਮੁਹਿੰਮ 5.0 ਦੇ ਤਹਿਤ, ਐੱਨਸੀਐੱਲ ਨੇ 75 ਦੇ ਟੀਚੇ ਦੇ ਮੁਕਾਬਲੇ 91 ਥਾਵਾਂ ਦੀ ਸਫਾਈ ਕੀਤੀ, 85,000 ਵਰਗ ਫੁੱਟ ਦੇ ਟੀਚੇ ਦੇ ਮੁਕਾਬਲੇ 1,00,400 ਵਰਗ ਫੁੱਟ ਖੇਤਰ ਵਿੱਚ ਸਫਾਈ ਮੁਹਿੰਮ ਚਲਾਈ ਅਤੇ 2,500 ਮੀਟ੍ਰਿਕ ਟਨ ਦੇ ਟੀਚੇ ਦੇ ਮੁਕਾਬਲੇ 3,459 ਮੀਟ੍ਰਿਕ ਟਨ ਸਕ੍ਰੈਪ ਦਾ ਨਿਪਟਾਰਾ ਕਰਕੇ ₹16,55,14,888 ਦਾ ਮਾਲੀਆ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, 350 ਦੇ ਟੀਚੇ ਦੇ ਮੁਕਾਬਲੇ 371 ਫਾਈਲਾਂ ਦੀ ਸਮੀਖਿਆ ਕਰਕੇ 180 ਬੇਲੋੜੀਆਂ ਫਾਈਲਾਂ ਛਾਂਟੀ (ਵੀਡ-ਆਊਟ) ਕਰਕੇ ਹਟਾਇਆ ਗਿਆ ਅਤੇ 9,000 ਦੇ ਟੀਚੇ ਦੇ ਮੁਕਾਬਲੇ 9,800 ਈ-ਫਾਈਲਾਂ ਦੀ ਸਮੀਖਿਆ ਕਰਕੇ 5,500 ਈ-ਫਾਈਲਾਂ ਨੂੰ ਬੰਦ ਕੀਤਾ ਗਿਆ।
*************
ਪ੍ਰਜੀਥ ਕੁਮਾਰ /ਏਕੇ
(Release ID: 2313288)
ਵਿਜ਼ੀਟਰ ਕਾਊਂਟਰ : 19