ਸਿੱਖਿਆ ਮੰਤਰਾਲਾ
azadi ka amrit mahotsav

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਸੌਲਿਡ ਅਤੇ ਈ-ਵੇਸਟ ਮੈਨੇਜਮੈਂਟ ‘ਤੇ ਨੈਸ਼ਨਲ ਵੈਬੀਨਾਰ ਦਾ ਆਯੋਜਨ


ਸਤੰਬਰ ਤੋਂ 17 ਅਕਤੂਬਰ 2026 ਤੱਕ ਸਕੂਲਾਂ ਦੇ ਵਿਦਿਆਰਥੀਆਂ ਲਈ ਸੌਲਿਡ ਵੇਸਟ ਮੈਨੇਜਮੈਂਟ ਨਿਯਮ 2026 ‘ਤੇ ਕੁਇਜ਼ ਆਯੋਜਿਤ ਕੀਤੀ ਜਾਵੇਗੀ

ਵਿਸ਼ੇਸ਼ ਅਭਿਆਨ 6.0 ਦੇ ਤਹਿਤ 7 ਲੱਖ ਸਫਾਈ ਅਭਿਆਨ ਚਲਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ

Posted On: 16 SEP 2026 9:06PM by PIB Chandigarh

ਸਵੱਛਤਾ ਹੀ ਸੇਵਾ 2026 ਅਤੇ ਵਿਸ਼ੇਸ਼ ਅਭਿਆਨ 6.0 ਦੀ ਤਿਆਰੀ ਦੇ ਤੌਰ ‘ਤੇ ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਅੱਜ ਨਵੀਂ ਦਿੱਲੀ ਵਿੱਚ ਸੌਲਿਡ ਵੇਸਟ ਅਤੇ ਈ-ਵੇਸਟ ਦੇ ਮੈਨੈਜਮੈਂਟ ‘ਤੇ ਇੱਕ ਨੈਸ਼ਨਲ ਵੈਬੀਨਾਰ ਆਯੋਜਿਤ ਕੀਤਾ ਗਿਆ।

  

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਟੀ.ਕੇ. ਅਨਿਲ ਕੁਮਾਰ ਨੇ ਸਕੂਲੀ ਵਿਦਿਆਰਥੀਆਂ ਵਿੱਚ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਭਾਵਨਾ ਪੈਦਾ ਕਰਨ ਲਈ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਵਿਜ਼ਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 10 ਸ਼ਹਿਰਾਂ ਵਿੱਚ ਲਗਭਗ ਇੱਕ ਲੱਖ ਸਕੂਲੀ ਵਿਦਿਆਰਥੀਆਂ ਨੇ 4,000 ਕਿਲੋ ਤੋਂ ਵੱਧ ਈ-ਵੇਸਟ ਇਕੱਠਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਨ ਘੱਟ ਕਰਨ, ਸਰੋਤਾਂ ਨੂੰ ਬਚਾਉਣ, ਰੀਸਾਈਕਲਿੰਗ ਅਤੇ ਉਪਯੋਗੀ ਸਮੱਗਰੀ ਨੂੰ ਨਿਕਾਲਣ ਲਈ ਉਤਸ਼ਾਹਿਤ ਕਰਨਾ ਅਤੇ ਵੇਸਟ ਦਾ ਸੁਰੱਖਿਅਤ ਅਤੇ ਵਿਗਿਆਨਿਕ ਪ੍ਰਬੰਧਨ ਯਕੀਨੀ ਬਣਾਉਣ ਲਈ ਸੌਲਿਡ ਵੇਸਟ ਮੈਨੇਜਮੈਂਟ ਨਿਯਮ 2026 ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨਾ ਜ਼ਰੂਰੀ ਹੈ।

   

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੀ ਸੰਯੁਕਤ ਸਕੱਤਰ ਡਾ. ਅਮਰਪ੍ਰੀਤ ਦੁੱਗਲ ਨੇ ਮਿਸ਼ਨ ਲਾਈਫ ਲਈ ਈਕੋ ਕਲੱਬ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ, ਜੋ ਵਿਦਿਆਰਥੀਆਂ ਨੂੰ ਵਾਤਾਵਰਣਿਕ ਚੁਣੌਤੀਆਂ ਨੂੰ ਸਮਝਣ ਅਤੇ ਵਾਤਾਵਰਣ ਦੇ ਪ੍ਰਤੀ ਜ਼ਿੰਮੇਵਾਰ ਦ੍ਰਿਸ਼ਟੀਕੋਣ, ਕਦਰਾਂ-ਕੀਮਤਾਂ ਅਤੇ ਵਿਵਹਾਰ ਨੂੰ ਵਿਕਸਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਉਪਲਬਧ ਕਰਵਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਪਖਵਾੜਾ (1 ਤੋਂ 15 ਸਤੰਬਰ, 2026), ਸਵੱਛਤਾ ਹੀ ਸੇਵਾ (17 ਸਤੰਬਰ ਤੋਂ 17 ਅਕਤੂਬਰ, 2026) ਅਤੇ ਵਿਸ਼ੇਸ਼ ਅਭਿਆਨ 6.0 (2 ਤੋਂ 31 ਅਕਤੂਬਰ, 2026) ਦਾ ਇਕੱਠੇ ਹੋਣਾ, ਸਕੂਲੀ ਵਿਦਿਆਰਥੀਆਂ ਅਤੇ ਵਿਆਪਕ ਸਕੂਲ ਭਾਈਚਾਰੇ ਦਰਮਿਆਨ ਸਵੱਛਤਾ ਅਤੇ ਜ਼ਿੰਮੇਵਾਰ ਵਾਤਾਵਰਣਿਕ ਤਰੀਕਿਆਂ ਦੇ ਸੱਭਿਆਚਾਰ ਨੂੰ ਅਪਣਾਉਣ ਦੇ ਮੌਕੇ ਹਨ।

ਉਨ੍ਹਾਂ ਨੇ ਸਵੱਛਤਾ ਹੀ ਸੇਵਾ 2026 ਦੇ ਤਹਿਤ ਕਲਾਸ 6 ਤੋਂ 12 ਤੱਕ ਦੇ ਵਿਦਿਆਰਥੀਆਂ ਲਈ “ਸੌਲਿਡ ਵੇਸਟ ਮੈਨੇਜਮੈਂਟ ਨਿਯਮ 2026” ‘ਤੇ ਇੱਕ ਕੁਇਜ਼ ਮੁਕਾਬਲੇ ਦਾ ਵੀ ਐਲਾਨ ਕੀਤਾ। ਇਹ ਕੁਇਜ਼ 17 ਸਤੰਬਰ ਤੋਂ 17 ਅਕਤੂਬਰ 2026 ਤੱਕ ਈਕੋ ਕਲੱਬ ਫਾਰ ਮਿਸ਼ਨ ਲਾਈਫ ਪੋਰਟਲ https://ecoclubs.education.gov.in/swachhata-hi-seva?start=quiz  ‘ਤੇ ਆਯੋਜਿਤ ਕੀਤਾ ਜਾਵੇਗੀ।

ਇਸ ਵੈਬੀਨਾਰ ਵਿੱਚ ਸੌਲਿਡ ਵੇਸਟ ਮੈਨੇਜਮੈਂਟ ‘ਤੇ ਮਾਹਿਰਾਂ ਦੀਆਂ ਪੇਸ਼ਕਾਰੀਆਂ ਅਤੇ ਮਿਸ਼ਨ ਲਾਈਫ ਲਈ ਈਕੋ ਕਲੱਬ ਦੇ ਪੋਰਟਲ ਦਾ ਡੈਮੋ ਦਿਖਾਇਆ ਗਿਆ। ਇਸ ਨਾਲ ਪ੍ਰਤੀਭਾਗੀਆਂ ਨੂੰ ਡਿਜੀਟਲ ਪਲੈਟਫਾਰਮ ਅਤੇ ਵਾਤਾਵਰਣ ਜਾਗਰੂਕਤਾ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਲਈ ਉਪਲਬਧ ਸਰੋਤਾਂ ਦੀ ਜਾਣਕਾਰੀ ਮਿਲੀ।

  

 ‘ਮਿਸ਼ਨ ਲਾਈਫ’ ਦੇ ਤਹਿਤ ਈਕੋ ਕਲੱਬਸ ਦੀ ਦੇਖਰੇਖ ਵਿੱਚ ਆਯੋਜਿਤ ਇਸ ਵੈਬੀਨਾਰ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਅਤੇ ਸਬੰਧਿਤ ਲੋਕਾਂ ਨੂੰ ਜ਼ਿੰਮੇਵਾਰ ਵੇਸਟ ਮੈਨੇਜਮੈਂਟ ਦੇ ਤਰੀਕਿਆਂ, ਵੇਸਟ ਨੂੰ ਸਰੋਤ ‘ਤੇ ਹੀ ਵੱਖ ਕਰਨਾ, ਰੀਸਾਈਕਲਿੰਗ, ਦੁਬਾਰਾ ਵਰਤੋਂ ਅਤੇ ਸੌਲਿਡ ਅਤੇ ਇਲੈਕਟ੍ਰੌਨਿਕ ਵੇਸਟ ਦੇ ਸੁਰੱਖਿਅਤ ਨਿਪਟਾਰੇ ਬਾਰੇ ਜਾਗਰੂਕ ਕਰਨਾ ਸੀ। ਯੂਟਿਊਬ ‘ਤੇ ਹੋਏ ਇਸ ਵੈਬੀਨਾਰ ਵਿੱਚ 2.6 ਲੱਖ ਤੋਂ ਵੱਧ ਸਕੂਲੀ ਵਿਦਿਆਰਥੀ, ਅਧਿਆਪਕ ਅਤੇ ਭਾਈਚਾਰੇ ਦੇ ਲੋਕ ਸ਼ਾਮਲ ਹੋਏ।

    

ਅੱਜ ਇੱਕ ਹੋਰ ਪ੍ਰੋਗਰਾਮ ਵਿੱਚ ਵਿਸ਼ੇਸ਼ ਅਭਿਆਨ 6.0 ਲਈ ਇੱਕ ਪੋਰਟਲ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ‘ਤੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਵਿਭਾਗ ਨੇ ਵਿਸ਼ੇਸ਼ ਅਭਿਆਨ 6.0 ਦੇ ਤਹਿਤ ਪੂਰੇ ਦੇਸ਼ ਵਿੱਚ 7 ਲੱਖ ਸਫ਼ਾਈ ਅਭਿਆਨ ਚਲਾਉਣ ਦਾ ਟੀਚਾ ਰੱਖਿਆ ਹੈ।

*****

 ਆਰਆਰਟੀਐੱਨ/ਬਲਜੀਤ


(Release ID: 2311383) ਵਿਜ਼ੀਟਰ ਕਾਊਂਟਰ : 17