ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਕਾਨੂੰਨ ਅਤੇ ਨਿਆਂ ਮੰਤਰਾਲੇ ਨੇ 'ਦਿਸ਼ਾ 2.0' (DISHA 2.0) ਯੋਜਨਾ ਤਹਿਤ ਹਰਿਆਣਾ ਦੇ ਨੂਹ (Nuh) ਵਿਖੇ ਟੈਲੀ-ਲਾਅ (Tele-Law) ਸੇਵਾਵਾਂ ਬਾਰੇ ਅਧਿਕਾਰੀ-ਪੱਧਰੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ

Posted On: 15 SEP 2026 6:34PM by PIB Chandigarh

ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਨੇ 15 ਸਤੰਬਰ 2026 ਨੂੰ ਮਿਨੀ ਸਕੱਤਰੇਤ, ਨੂਹ, ਹਰਿਆਣਾ ਵਿੱਚ ਦਿਸ਼ਾ 2.0 (ਡਿਜਾਈਨਿੰਗ ਇਨੋਵੇਟਿਵ ਸੌਲਊਸ਼ੰਸ ਫੋਰ ਹੋਲਿਸਟਿਕ ਐਕਸੈੱਸ ਟੂ ਜਸਟਿਸ) ਯੋਜਨਾ ਦੀ ਟੈਲੀ-ਲਾਅ ਪਹਿਲਕਦਮੀ ਤਹਿਤ ਇੱਕ ਅਧਿਕਾਰੀ-ਪੱਧਰੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦੀ ਪ੍ਰਧਾਨਗੀ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਅਤੇ ਨੂਹ ਦੇ ਐੱਸਡੀਐੱਮ (SDM) ਸ਼੍ਰੀ ਕੁੰਵਰ ਆਦਿਤਿਆ ਵਿਕਰਮ ਨੇ ਕੀਤੀ। ਇਸ ਤੋਂ ਇਲਾਵਾ, ਕੌਮਨ ਸਰਵਿਸ ਸੈਂਟਰ (ਸੀਐੱਸਸੀ) ਦੇ ਉਪ ਪ੍ਰਧਾਨ , ਕੌਮਨ ਸਰਵਿਸਿਜ਼ ਸੈਂਟਰਸ (ਸੀਐੱਸਸੀ) ਦੇ ਹੋਰ ਪ੍ਰਤੀਨਿਧੀਆਂ, ਪਿੰਡ ਪੱਧਰੀ ਉੱਦਮੀਆਂ (VLEs), ਪੈਨਲ ਵਕੀਲਾਂ, ਨਿਆ ਸਹਾਇਕਾਂ ਅਤੇ ਜ਼ਮੀਨੀ ਪੱਧਰ 'ਤੇ ਨਿਆਂ ਤੱਕ ਪਹੁੰਚ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹੋਰ ਪ੍ਰਮੁੱਖ ਹਿੱਸੇਦਾਰਾਂ ਨੇ ਇਸ ਵਿੱਚ ਭਾਗ ਲਿਆ। ਇਸ ਜਾਗਰੂਕਤਾ ਵਰਕਸ਼ਾਪ ਵਿੱਚ ਕੁੱਲ 150 ਭਾਗੀਦਾਰ ਨੇ ਹਿੱਸਾ ਲਿਆ। 

ਇਹ ਜਾਗਰੂਕਤਾ ਵਰਕਸ਼ਾਪ ਟੈਲੀ-ਲਾਅ ਪ੍ਰੋਗਰਾਮ ਬਾਰੇ ਜਾਗਰੂਕਤਾ ਵਧਾਉਣ, ਤਕਨਾਲੋਜੀ-ਸਮਰਥਿਤ ਕਾਨੂੰਨੀ ਸੇਵਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਨਾਗਰਿਕਾਂ-ਵਿਸ਼ੇਸ਼ ਤੌਰ ‘ਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਿੱਚ ਸ਼ਾਮਲ ਹਿਤਧਾਰਕਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ।

ਇਹ ਪ੍ਰੋਗਰਾਮ ਨਿਆਂ ਵਿਭਾਗ ਦੇ ਸੰਯੁਕਤ ਸਕੱਤਰ, ਚੇਅਰ ਦੇ ਸ਼ੁਰੂਆਤੀ ਸੰਬੋਧਨ ਨਾਲ ਉਦਘਾਟਨੀ ਸੈਸ਼ਨ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਦਿਸ਼ਾ 2.0 ਯੋਜਨਾ ‘ਤੇ ਇੱਕ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਟੈਲੀ-ਲਾਅ, ਨਯਾਯ ਬੰਧੂ (Nyaya Bandhu), ਕਾਨੂੰਨੀ ਸਾਖਰਤਾ ਅਤੇ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ (LLLAP) ਅਤੇ ਵਿਧੀ-ਸੰਜੀਵਨੀ (Vidhi-Sanjeevani) ਦੇ ਏਕੀਕ੍ਰਿਤ ਲਾਗੂ ਕਰਨ ਰਾਹੀਂ ਨਿਆਂ ਤੱਕ ਪਹੁੰਚ ਨੂੰ ਅੱਗੇ ਵਧਾਉਣ ਦੇ ਇਸ ਦੇ ਦ੍ਰਿਸ਼ਟੀਕੋਣ ‘ਤੇ ਉਜਾਗਰ ਕੀਤਾ ਗਿਆ।

ਤਕਨੀਕੀ ਸੈਸ਼ਨ ਦੌਰਾਨ, ਭਾਗੀਦਾਰਾਂ ਨੂੰ 'ਟੈਲੀ-ਲਾਅ' (Tele-Law) ਸੇਵਾਵਾਂ ਦੀ ਕਾਰਜ ਪ੍ਰਣਾਲੀ ਅਤੇ ਪ੍ਰਭਾਵ, ਕਾਨੂੰਨੀ ਸਹਾਇਤਾ ਲਈ ਜ਼ਮੀਨੀ ਪੱਧਰ 'ਤੇ ਪਹੁੰਚ ਕੇਂਦਰਾਂ ਵਜੋਂ 'ਕੌਮਨ ਸਰਵਿਸਿਜ਼ ਸੈਂਟਰਾਂ' (CSCs) ਦੀ ਭੂਮਿਕਾ ਅਤੇ ਨਾਗਰਿਕਾਂ ਲਈ ਕਾਨੂੰਨੀ ਸਲਾਹ-ਮਸ਼ਵਰੇ ਨੂੰ ਪਹੁੰਚਯੋਗ ਬਣਾਉਣ ਵਿੱਚ ਪਿੰਡ ਪੱਧਰੀ ਉੱਦਮੀਆਂ (VLEs) ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਸੈਸ਼ਨ ਵਿੱਚ ਕਾਨੂੰਨੀ ਸੇਵਾ ਪ੍ਰਦਾਤਾਵਾਂ ਅਤੇ ਲਾਭਪਾਤਰੀਆਂ ਵਿਚਕਾਰ ਦੂਰੀ ਨੂੰ ਘਟਾਉਣ ਲਈ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਗਿਆ।

ਟੈਲੀ-ਲਾਅ ਪੋਰਟਲ ਅਤੇ ਨਯਾਯ ਸੇਤੂ ਏਆਈ-ਸੰਚਾਲਿਤ ਚੈਟਬੌਟ ਦਾ ਇੱਕ ਲਾਈਵ ਡਿਮੌਨਸਟ੍ਰੇਸ਼ਨ ਆਯੋਜਿਤ ਕੀਤਾ ਗਿਆ, ਤਾਂ ਜੋ ਪ੍ਰਤੀਭਾਗੀਆਂ ਨੂੰ ਯੋਜਨਾ ਤਹਿਤ ਉਪਲਬਧ ਡਿਜੀਟਲ ਉਪਕਰਣਾਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਇਹ ਦਿਖਾਇਆ ਜਾ ਸਕੇ ਕਿ ਨਾਗਰਿਕ ਤਕਨਾਲੋਜੀ-ਅਧਾਰਿਤ ਪਲੈਟਫਾਰਮ ਰਾਹੀਂ ਕਿਸ ਤਰ੍ਹਾਂ ਕਾਨੂੰਨੀ ਜਾਣਕਾਰੀ ਅਤੇ ਸਲਾਹ ਪ੍ਰਾਪਤ ਕਰ ਸਕਦੇ ਹਨ। 

ਜਾਗਰੂਕਤਾ ਵਰਕਸ਼ਾਪ ਦੀ ਸਮਾਪਤੀ ਸਟੇਕਹੋਲਡਰਾਂ ਨਾਲ ਹੋਈ ਚਰਚਾ ਦੇ ਨਾਲ ਹੋਈ, ਜਿਸ ਵਿੱਚ ਲਾਗੂ ਕਰਨ ਦੀਆਂ ਚੁਣੌਤੀਆਂ, ਵਧੀਆ ਅਭਿਆਸਾਂ ਅਤੇ ਕਾਨੂੰਨੀ ਸੇਵਾਵਾਂ ਦੀ ਪਹੁੰਚ ਦੇ ਵਿਸਥਾਰ ਦੇ ਮੌਕਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਭਾਗੀਦਾਰਾਂ ਨੇ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ 'ਟੈਲੀ-ਲਾਅ' (Tele-Law) ਸੇਵਾਵਾਂ ਦੀ ਪ੍ਰਭਾਵਸ਼ਾਲੀ ਵੰਡ ਦੇ ਸਬੰਧ ਵਿੱਚ ਸੁਝਾਅ ਵੀ ਸਾਂਝਾ ਕੀਤੇ ਅਤੇ ਸਵਾਲ ਵੀ ਪੁੱਛੇ।

ਵਰਕਸ਼ਾਪ ਦੀ ਸਮਾਪਤੀ ਨਿਆਂ ਵਿਭਾਗ ਦੇ ਅੰਡਰ ਸੈਕਟਰੀ ਸ੍ਰੀ ਗੌਰਵ ਕੁਮਾਰ ਤ੍ਰਿਪਾਠੀ ਦੁਆਰਾ ਦਿੱਤੇ ਗਏ ਧੰਨਵਾਦੀ ਭਾਸ਼ਣ ਨਾਲ ਹੋਈ, ਜਿਸ ਵਿੱਚ ਦੇਸ਼ ਭਰ ਵਿੱਚ ਨਿਆਂ ਤੱਕ ਪਹੁੰਚ ਨੂੰ ਮਜ਼ਬੂਤ ​​ਕਰਨ ਅਤੇ ਕਾਨੂੰਨੀ ਸਸ਼ਕਤੀਕਰਣ ਨੂੰ ਉਤਸ਼ਾਹਿਤ ਕਰਨ ਪ੍ਰਤੀ ਸਾਰੇ ਹਿਤਧਾਰਕਾਂ ਦੀ ਸਮੂਹਿਕ ਵਚਨਬੱਧਤਾ ਨੂੰ ਦੁਹਰਾਇਆ ਗਿਆ।

*********

ਐੱਸਬੀ/ਐੱਸਕੇ/ਐੱਸਜੇ


(Release ID: 2310787) ਵਿਜ਼ੀਟਰ ਕਾਊਂਟਰ : 2