ਭਾਰਤ ਚੋਣ ਕਮਿਸ਼ਨ
"ਅੱਜ ਦੇ ਵਿਦਿਆਰਥੀ ਕੱਲ੍ਹ ਦੇ ਲੋਕਤੰਤਰ ਦੇ ਮਾਰਗ ਦਰਸ਼ਕ": ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ
Posted On:
11 SEP 2026 6:52PM by PIB Chandigarh
1.ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਅਹਿਮਦਾਬਾਦ ਵਿੱਚ "ਇਲੈਕਟੋਰਲ ਲਿਟਰੇਸੀ ਕਲੱਬ ਅਤੇ ਈਸੀਆਈਐਨਈਟੀ" 'ਤੇ ਆਪਣੀ ਪੰਜਵੀਂ ਖੇਤਰੀ ਕਾਨਫਰੰਸ ਦਾ ਆਯੋਜਨ ਕੀਤਾ, ਜਿਸ ਵਿੱਚ ਨੌਜਵਾਨ ਨਾਗਰਿਕਾਂ ਵਿੱਚ ਚੋਣ ਪ੍ਰਕਿਰਿਆ ਦੀ ਸਮਝ ਅਤੇ ਲੋਕਤੰਤਰੀ ਜਾਗਰੂਕਤਾ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਲੋਕਤੰਤਰ ਦੇ ਮਾਰਗ ਦਰਸ਼ਕ ਹਨ। ਉਨ੍ਹਾਂ ਕਿਹਾ ਕਿ ਭਾਰਤ ਭਰ ਵਿੱਚ ਇਲੈਕਟੋਰਲ ਲਿਟਰੇਸੀ ਕਲੱਬ (ਈਐਲਸੀ) ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ।
2. ਇਸ ਤੋਂ ਪਹਿਲਾਂ ਇਲੈਕਟੋਰਲ ਲਿਟਰੇਸੀ ਕਲੱਬਾਂ ਅਤੇ ਈਸੀਆਈਐੱਨਈਟੀ 'ਤੇ ਖੇਤਰੀ ਕਾਨਫਰੰਸਾਂ ਪਟਨਾ (ਬਿਹਾਰ), ਲਖਨਊ (ਉੱਤਰ ਪ੍ਰਦੇਸ਼), ਚੇੱਨਈ (ਤਮਿਲ ਨਾਡੂ) ਅਤੇ ਮਡਗਾਂਵ (ਗੋਆ) ਵਿੱਚ ਆਯੋਜਿਤ ਕੀਤੀਆਂ ਗਈਆਂ ਸਨ।
3. ਗੁਜਰਾਤ ਭਰ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਸਮੇਤ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਸੀਈਸੀ ਸ਼੍ਰੀ ਗਿਆਨੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆਵਾਂ ਦੀ ਸਮਝ ਨੂੰ ਅੱਗੇ ਵਧਾਉਣ ਅਤੇ ਲੋਕਤੰਤਰ ਨੂੰ ਸਮ੍ਰਿੱਧ ਕਰਨ ਲਈ ਈਐੱਲਸੀ ਜ਼ਰੂਰੀ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੌਜਵਾਨ ਨਾਗਰਿਕਾਂ ਨੂੰ ਸ਼ਾਮਲ ਕਰਨਾ ਅਤੇ ਉਨ੍ਹਾਂ ਦਾ ਵਿਸ਼ਵਾਸ ਅਤੇ ਚੋਣ ਪ੍ਰਕਿਰਿਆ ਵਿੱਚ ਸੂਚਿਤ ਭਾਗੀਦਾਰੀ ਹਾਸਲ ਕਰਨਾ ਲੋਕਤੰਤਰ ਦੇ ਭਵਿੱਖ ਵਿੱਚ ਇੱਕ ਨਿਵੇਸ਼ ਹੈ।
4. ਉਨ੍ਹਾਂ ਨੇ ਵਿਦਿਆਰਥੀਆਂ ਅਤੇ ਨੌਜਵਾਨ ਵੋਟਰਾਂ ਨੂੰ ਭਾਰਤ ਦੀ ਚੋਣ ਪ੍ਰਣਾਲੀ, ਲੋਕਤੰਤਰੀ ਕਦਰਾਂ-ਕੀਮਤਾਂ, ਵੋਟਰ ਰਜਿਸਟ੍ਰੇਸ਼ਨ, ਵੋਟਿੰਗ ਅਤੇ ਗਿਣਤੀ ਪ੍ਰਕਿਰਿਆਵਾਂ, ਅਤੇ ਭਾਰਤੀ ਚੋਣ ਕਮਿਸ਼ਨ ਦੀ ਭੂਮਿਕਾ ਅਤੇ ਕਾਰਜਪ੍ਰਣਾਲੀ ਤੋਂ ਜਾਣੂ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
5. ਸੀਈਸੀ ਸ਼੍ਰੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ, ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਕਾਨੂੰਨਾਂ ਅਤੇ ਨਿਰਦੇਸ਼ਾਂ ਦੇ ਅਨੁਸਾਰ ਸਖ਼ਤੀ ਨਾਲ ਭਾਰਤ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ, ਅਤੇ ਸਾਰੇ ਪੜਾਵਾਂ 'ਤੇ ਰਾਜਨੀਤਿਕ ਪਾਰਟੀਆਂ, ਉਮੀਦਵਾਰਾਂ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਦੇ ਸਮਕਾਲੀ ਆਡਿਟ ਅਧੀਨ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਂਦੀਆਂ ਹਨ।
6. ਈਐੱਲਸੀ 2.0 ਟੈਗਲਾਈਨ ਦੇ ਨਾਲ "ਲੋਕਤੰਤਰ ਸਿੱਖੋ। ਲੋਕਤੰਤਰ ਦੀ ਅਗਵਾਈ ਕਰੋ", ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸੁਚਾਰੂ, ਦ੍ਰਿਸ਼ਮਾਨ ਅਤੇ ਡਿਜੀਟਲ ਤੌਰ 'ਤੇ ਸਮਰੱਥ ਪਲੈਟਫਾਰਮਾਂ ਵਜੋਂ ਈਐੱਲਸੀ ਦੀ ਮੁੜ ਕਲਪਨਾ ਕਰਦਾ ਹੈ, ਜੋ ਨੌਜਵਾਨ ਅਤੇ ਪਹਿਲੀ ਵਾਰ ਵੋਟਿੰਗ ਕਰਨ ਵਾਲੇ ਵੋਟਰਾਂ ਨੂੰ ਲੋਕਤੰਤਰ ਨੂੰ ਸਮਝਣ ਅਤੇ ਸਾਰਥਕ ਭਾਗੀਦਾਰੀ ਲੈਣ ਲਈ ਉਤਸ਼ਾਹਿਤ ਕਰਦਾ ਹੈ। ਵਿਆਪਕ ਈਸੀਆਈਐੱਨਈਟੀ ਡਿਜੀਟਲ ਪਲੈਟਫਾਰਮ ਦਾ ਲਾਭ ਉਠਾਉਂਦੇ ਹੋਏ, ਜੋ ਕਿ ਸੂਚੀਆਂ ਤੋਂ ਲੈ ਕੇ ਵੋਟਿੰਗ ਤੱਕ ਸਾਰੀਆਂ ਚੋਣ-ਸਬੰਧਿਤ ਸੇਵਾਵਾਂ ਪ੍ਰਦਾਨ ਕਰਦਾ ਹੈ, ਇਹ ਪਹਿਲਕਦਮੀ ਇੱਕ ਸਮਰਪਿਤ ਈਐੱਲਸੀ ਪੋਰਟਲ ਰਾਹੀਂ ਨਿਰੰਤਰ, ਸਾਲ ਭਰ ਚੋਣ ਜਾਗਰੂਕਤਾ ਗਤੀਵਿਧੀਆਂ ਨੂੰ ਅੱਗੇ ਵਧਾਏਗੀ, ਜਿਸ ਨਾਲ ਈਐਲਸੀ ਦੇ ਇੱਕ ਸੁਚਾਰੂ ਅਖਿਲ-ਭਾਰਤੀ ਨੈੱਟਵਰਕ ਦਾ ਨਿਰਮਾਣ ਹੋਵੇਗਾ ।
7. ਇਹ ਪਹਿਲ ਭਾਰਤ ਦੇ ਵਿਆਪਕ ਵਿਦਿਅਕ ਈਕੋਸਿਸਟਮ ਨੂੰ ਦੇਖਦੇ ਹੋਏ ਮਹੱਤਵਪੂਰਨ ਹੈ, ਜਿਸ ਵਿੱਚ ਲਗਭਗ 25 ਕਰੋੜ ਵਿਦਿਆਰਥੀਆਂ ਅਤੇ 1 ਕਰੋੜ ਤੋਂ ਵੱਧ ਅਧਿਆਪਕਾਂ ਦੇ ਨਾਲ ਲਗਭਗ 15 ਲੱਖ ਸਕੂਲ ਸ਼ਾਮਲ ਹਨ। ਉੱਚ ਸਿੱਖਿਆ ਖੇਤਰ ਵਿੱਚ ਲਗਭਗ 1,500 ਯੂਨੀਵਰਸਿਟੀਆਂ ਅਤੇ ਲਗਭਗ 70,000 ਵਿਦਿਅਕ ਸੰਸਥਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਅੰਦਾਜ਼ਨ 4.33 ਵਿਦਿਆਰਥੀ ਵਿਦਿਆਰਥੀ ਦਾਖਲ ਹਨ।
8. ਇਸ ਵਿਆਪਕ ਸੰਸਥਾਗਤ ਨੈੱਟਵਰਕ ਰਾਹੀਂ, ਈਐੱਲਸੀ 2.0 ਤੱਥਾਂ ਅਤੇ ਅਨੁਭਵੀ ਚੋਣ ਸਿੱਖਿਆ ਨੂੰ ਉਤਸ਼ਾਹਿਤ ਕਰਨ, ਭਾਰਤ ਦੀ ਚੋਣ ਪ੍ਰਣਾਲੀ ਬਾਰੇ ਜਾਗਰੂਕਤਾ ਵਧਾਉਣ ਅਤੇ ਨੌਜਵਾਨ ਨਾਗਰਿਕਾਂ ਨੂੰ ਸੂਚਿਤ ਲੋਕਤੰਤਰੀ ਭਾਗੀਦਾਰੀ ਦੇ ਰਾਜਦੂਤ ਬਣਨ ਲਈ ਉਤਸ਼ਾਹਿਤ ਕਰਨ ਦਾ ਯਤਨ ਕਰਦਾ ਹੈ। ਈਐੱਲਸੀ ਵੋਟਰ ਰਜਿਸਟ੍ਰੇਸ਼ਨ, ਵੋਟਿੰਗ, ਵੋਟ ਗਿਣਤੀ, ਈਸੀਆਈਐੱਨਈਟੀ ਐਪ ਅਤੇ ਹੋਰ ਮੁੱਖ ਈਸੀਆਈ ਪਹਿਲਕਦਮੀਆਂ ਬਾਰੇ ਜਾਣਕਾਰੀ ਦਾ ਪ੍ਰਸਾਰ ਵੀ ਕਰਨਗੇ।
9. ਇਸ ਤੋਂ ਪਹਿਲਾਂ ਦਿਨ ਵਿੱਚ, ਗੁਜਰਾਤ ਦੇ 500 ਤੋਂ ਵੱਧ ਬੂਥ ਲੈਵਲ ਅਫਸਰਾਂ (ਬੀਐਲਓਸ) ਨਾਲ ਇੱਕ ਇੰਟਰਐਕਟਿਵ ਸੈਸ਼ਨ ਵਿੱਚ, ਸੀਈਸੀ ਸ਼੍ਰੀ ਗਿਆਨੇਸ਼ ਕੁਮਾਰ ਨੇ ਬੀਐੱਲਓਸ ਨੂੰ ਉਨ੍ਹਾਂ ਦੀ ਸੇਵਾ ਲਈ ਵਧਾਈ ਦਿੱਤੀ, ਜਿਸ ਦੇ ਨਤੀਜੇ ਵਜੋਂ ਰਾਜ ਵਿੱਚ ਵੋਟਰ ਸੂਚੀਆਂ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਗਿਆ।
10. ਮੀਟਿੰਗ ਦੇ ਹਿੱਸੇ ਵਜੋਂ, ਵਿਦਿਆਰਥੀਆਂ ਅਤੇ ਬੀਐੱਲਓਸ ਨੇ ਸੀਈਸੀ ਨਾਲ ਇੱਕ ਸਵਾਲ-ਜਵਾਬ ਸੈਸ਼ਨ ਕੀਤਾ। ਬੀਐੱਲਓਸ ਨੂੰ ਗੱਲਬਾਤ ਰਾਹੀਂ ਸਿੱਧੇ ਤੌਰ 'ਤੇ ਆਪਣੇ ਸ਼ੱਕ ਦੂਰ ਕਰਨ ਦਾ ਮੌਕਾ ਮਿਲਿਆ।
*******
ਪੀਕੇ/ਜੀਡੀਐਚ/ਆਰਪੀ/ ਬਲਜੀਤ ਸਿੰਘ
(Release ID: 2310088)
ਵਿਜ਼ੀਟਰ ਕਾਊਂਟਰ : 6