ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਵਧਾਈਆਂ ਦਿੱਤੀਆਂ

Posted On: 13 SEP 2026 8:30PM by PIB Chandigarh

ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਵਧਾਈਆਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ ਸ਼੍ਰੀ ਬਿਰਲਾ ਨੇ ਕਿਹਾ ਹੈ “ਵਿਘਨਹਰਤਾ, ਮੰਗਲਮੂਰਤੀ ਭਗਵਾਨ ਸ਼੍ਰੀ ਗਣੇਸ਼ ਜੀ ਦੀ ਅਰਾਧਨਾ ਦੇ ਪਾਵਨ ਮੌਕੇ ‘ਤੇ ਗਣੇਸ਼ ਚਤੁਰਥੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ”

ਭਗਵਾਨ ਸ਼੍ਰੀ ਗਣੇਸ਼ ਜੀ ਤੋਂ ਪ੍ਰਾਥਨਾ ਕਰਦੇ ਹਾਂ ਕਿ ਉਹ ਸਾਰਿਆਂ ਦੇ ਜੀਵਨ ਵਿੱਚੋਂ ਵਿਘਨ-ਰੁਕਾਵਟਾਂ ਦੂਰ ਕਰਕੇ ਸੁਖ, ਸ਼ਾਂਤੀ, ਸਮ੍ਰਿੱਧੀ ਅਤੇ ਚੰਗੀ ਸਿਹਤ ਪ੍ਰਦਾਨ ਕਰਨ। ਉਨ੍ਹਾਂ ਦਾ ਆਸ਼ੀਰਵਾਦ ਰਾਸ਼ਟਰ ਦੀ ਤਰੱਕੀ ਅਤੇ ਜਨ- ਕਲਿਆਣ ਦੇ ਸਾਡੇ ਸੰਕਲਪ ਨੂੰ ਨਵੀਂ ਊਰਜਾ ਪ੍ਰਦਾਨ ਕਰੇ।

ਆਓ, ਇਸ ਪਾਵਨ ਮੌਕੇ ‘ਤੇ ਅਸੀਂ ਗਿਆਨ, ਵਿਵੇਕ ਅਤੇ ਸਦਭਾਵਨਾ ਦੇ ਰਸਤੇ ‘ਤੇ ਅੱਗੇ ਵੱਧਣ ਦਾ ਸੰਕਲਪ ਲਈਏ।

ਪਹਿਲਾਂ ਪੂਜੇ ਜਾਣ ਵਾਲੇ ਗਜਾਨਨ ਤੋਂ ਆਲਮੀ ਭਾਈਚਾਰੇ ਦੇ ਭਾਵ ਨਾਲ ਸਾਰਿਆਂ ਦੇ ਸ਼ੁਭ-ਲਾਭ ਦੀ ਕਾਮਨਾ

 ਗਣਪਤੀ ਬੱਪਾ ਮੋਰਿਆ! "

*********

ਏਐੱਮ/ਐੱਸਜੇ


(Release ID: 2310078) ਵਿਜ਼ੀਟਰ ਕਾਊਂਟਰ : 2