ਕੋਲਾ ਮੰਤਰਾਲਾ
azadi ka amrit mahotsav

ਪੰਜਾਬ ਦੇ ਪਾਵਰ ਪਲਾਟਾਂ ਦੇ ਲਈ ਕੋਲੇ ਦੀ ਸਪਲਾਈ ਢੁਕਵੀਂ: ਟਿਕਾਊ ਬਿਜਲੀ ਉਤਪਾਦਨ ਦੇ ਲਈ ਸੀਆਈਐੱਲ ਨਾਲ ਸਮੇਂ ਸਿਰ ਕੋਲੇ ਦੀ ਲਿਫਟਿੰਗ ਅਤੇ ਕੈਪਟਿਵ ਕੋਲੇ ਦੀ ਵੱਧ ਤੋਂ ਵੱਧ ਵਰਤੋਂ ‘ਤੇ ਜ਼ੋਰ

Posted On: 13 SEP 2026 2:13PM by PIB Chandigarh

ਮੀਡੀਆ ਰਿਪੋਰਟਸ ਵਿੱਚ ਅੱਜ, ਇੱਕ ਸਿਰਲੇਖ ਸੀ, “ਪੰਜਾਬ ਰਾਜ ਵਿੱਚ ਬਿਜਲੀ ਦਾ ਸੰਕਟ ਬਣ ਗਿਆ ਹੈ, 14 ਘੰਟੇ ਦੀ ਕਟੌਤੀ ਨਾਲ ਫੈਕਟਰੀਆਂ ਅਤੇ ਖੇਤ ਪ੍ਰਭਾਵਿਤ ਹੋ ਰਹੇ ਹਨ,” ਵਿੱਚ ਪੰਜਾਬ ਦੇ ਥਰਮਲ ਪਲਾਂਟ ਵਿੱਚ ਬਿਜਲੀ ਉਤਪਾਦਨ ਵਿੱਚ ਕਮੀ ਦਾ ਕਾਰਨ ਪਲਾਂਟ ਵਿੱਚ ਕਟੌਤੀ ਅਤੇ ਕੋਲੇ ਦੀ ਘੱਟ ਸਪਲਾਈ ਨੂੰ ਦੱਸਿਆ ਗਿਆ ਹੈ। ਕੋਲਾ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਇਹ ਪੂਰੀ ਤਸਵੀਰ ਨਹੀਂ ਦਿਖਾਉਂਦਾ ਹੈ। ਪੰਜਾਬ ਦੇ ਬਿਜਲੀ ਪਲਾਂਟ ਨੂੰ ਕਾਫੀ ਮਾਤਰਾ ਵਿੱਚ ਕੋਲਾ ਮੁਹੱਈਆ ਕਰਵਾਇਆ ਗਿਆ ਹੈ ਅਤੇ ਕੋਲ ਇੰਡੀਆ ਲਿਮਿਟੇਡ (ਸੀਆਈਐੱਲ) ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਬਿਜਲੀ ਉਤਪਾਦਨ ਲਈ ਬਿਨਾ ਰੁਕਾਵਟ ਦੇ ਕੋਲੇ ਦੀ ਸਪਲਾਈ ਪੂਰੀ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

 

ਕੇਂਦਰ ਸਰਕਾਰ ਨੇ PSPCL ਦੀਆਂ ਕੈਪਟਿਵ ਮਾਈਨਜ਼ ਤੋਂ ਪੰਜਾਬ ਦੇ ਸੁਤੰਤਰ ਪਾਵਰ ਪਲਾਂਟਾਂ (IPPs) ਤੱਕ ਕੋਲੇ ਦੀ ਆਵਾਜਾਈ ਨੂੰ ਸਮਰੱਥ ਬਣਾਉਣ ਲਈ ਪਹਿਲਾਂ ਹੀ ਕਦਮ ਚੁੱਕੇ ਹਨ। ਪੀਐੱਸਪੀਸੀਐੱਲ ਦੇ ਆਪਣੇ ਪਲਾਂਟਾਂ ਦੀ ਵੱਧ ਵਰਤੋਂ, ਆਈਪੀਪੀਜ਼ ਵਿੱਚ ਖਰਾਬੀ ਦੀ ਨਿਗਰਾਨੀ ਦੇ ਨਾਲ-ਨਾਲ ਸੀਆਈਐੱਲ ਦੀਆਂ ਸਹਾਇਕ ਕੰਪਨੀਆਂ ਦੁਆਰਾ ਪਹਿਲਾਂ ਹੀ ਪ੍ਰਸਤਾਵਿਤ ਕੋਲੇ ਦੀ ਸਮੇਂ ਸਿਰ ਲਿਫਟਿੰਗ ਨਾਲ ਬਿਜਲੀ ਉਤਪਾਦਨ ਨੂੰ ਅਨੁਕੂਲ ਬਣਾਉਣ ਅਤੇ ਰਾਜਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਪੰਜਾਬ ਦੀ ਕੋਲਾ ਸਪਲਾਈ ਚੇਨ ਨੂੰ ਕੇਂਦਰ ਸਰਕਾਰ  ਅਤੇ ਸੀਆਈਐੱਲ ਦਾ ਸਮਰਥਨ 

ਕੇਂਦਰ ਸਰਕਾਰ ਨੇ ਕੈਪਟਿਵ ਮਾਈਨਜ਼ ਉਤਪਾਦਨ ਸ਼ੁਰੂ ਹੋਣ ਦੇ ਬਾਅਦ ਤੋਂ ਪੰਜਾਬ ਵਿੱਚ ਆਈਪੀਪੀ ਨੂੰ ਕੋਲੇ ਦੀ ਆਵਾਜਾਈ ਨੂੰ ਸਰਗਰਮੀ ਨਾਲ ਪਹੁੰਚਯੋਗ ਬਣਾਇਆ:

  •  ਪੀਐੱਸਪੀਸੀਐੱਲ ਦੀ ਕੈਪਟਿਵ ਪਛਵਾੜਾ ਸੈਂਟਰਲ ਕੋਲ ਮਾਈਨ ਤੋਂ ਆਈਪੀਪੀਜ਼ ਨੂੰ ਕੋਲੇ ਦੀ ਸਪਲਾਈ ਝਾਰਖੰਡ ਰਾਜ ਨੂੰ ਕਾਨੂੰਨੀ ਭੁਗਤਾਨ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਅਧੀਨ ਸਮਰੱਥ ਕੀਤਾ ਗਿਆ ਹੈ।

  • ਨਾਭਾ ਪਾਵਰ ਲਿਮਿਟੇਡ (ਰਾਜਪੁਰਾ) ਅਤੇ ਤਲਵੰਡੀ ਸਾਬੋ ਪਾਵਰ ਲਿਮਿਟੇਡ (ਮਾਨਸਾ) ਸਮੇਤ ਪੀਐੱਸਪੀਸੀਐੱਲ ਦੀ ਮਲਕੀਅਤ ਵਾਲੇ ਆਈਪੀਪੀਜ਼ ਦੁਆਰਾ ਪਚਵਾੜਾ ਸੈਂਟਰਲ ਕੋਲ ਮਾਈਨ ਤੋਂ ਕੋਲੀ ਦੀ ਵਰਤੋਂ ਦੀ ਮਨਜ਼ੂਰੀ ਨਿਰਧਾਰਿਤ ਅੰਤਮ ਵਰਤੋਂ ਵਾਲੇ ਪਲਾਂਟਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਸਲਾਨਾ ਉਤਪਾਦਨ ਦੇ 50 ਪ੍ਰਤੀਸ਼ਤ ਤੱਕ ਦੀ ਪਹਿਲਾਂ ਹੀ ਮਨਜ਼ੂਰੀ ਹੈ।

ਪੰਜਾਬ ਦੇ ਆਈਪੀਪੀਜ਼ ਨੂੰ ਸੀਆਈਐੱਲ ਦੀ ਸਪਲਾਈ ਢੁਕਵੀਂ ਬਣੀ ਹੋਈ ਹੈ

ਪਿਛਲੇ ਤਿੰਨ ਦਿਨਾਂ ਵਿੱਚ ਐੱਲਪੀਐੱਲਜ਼ ਦੀ ਲਗਭਗ 4.3 ਰੇਕਸ/ਪ੍ਰਤੀਦਿਨ ਦੀ ਲਗਭਗ ਖਪਤ ਦੇ ਮੁਕਾਬਲੇ, ਰੇਕ ਦੀ ਸਪਲਾਈ ਔਸਤਨ ਲਗਭਗ 5 ਰੇਕਸ/ਪ੍ਰਤੀਦਿਨ ਰਹੀ ਹੈ; ਟੀਐੱਸਪੀਐੱਲ ਦੀ ਲਗਭਗ 3.8 ਰੇਕਸ/ਪ੍ਰਤੀਦਿਨ ਦੀ ਖਪਤ ਦੇ ਮੁਕਾਬਲੇ, ਸਪਲਾਈ ਔਸਤਨ ਲਗਭਗ 5 ਰੇਕਸ/ਪ੍ਰਤੀਦਿਨ ਰਹੀ ਹੈ। ਸਤੰਬਰ 2026 ਤੱਕ ਹੁਣ ਤੱਕ, ਐੱਨਪੀਐੱਲ ਲਈ ਔਸਤਨ ਸਪਲਾਈ ਲਗਭਗ 4.9 ਰੇਕਸ/ਪ੍ਰਤੀਦਿਨ ਅਤੇ ਟੀਐੱਸਪੀਐੱਲ ਲਈ 4.1 ਰੇਕਸ/ਪ੍ਰਤੀਦਿਨ ਰਹੀ ਹੈ, ਜੋ ਇਨ੍ਹਾਂ ਆਈਪੀਪੀਜ਼ ਦੀ ਔਸਤ ਖਪਤ ਨਾਲੋਂ ਵੱਧ ਹੈ। 

ਪੰਜਾਬ ਨੂੰ ਪੀਐੱਸਪੀਸੀਐੱਲ ਦੀਆਂ ਕੈਪਟਿਵ ਮਾਈਨਜ਼ ਤੋਂ ਲਿਫਟਿੰਗ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ 

ਪੀਐੱਸਪੀਸੀਐੱਲ ਦੀ ਪਛਵਾੜਾ ਸੈਂਟਰਲ ਮਾਈਨ ਵਿੱਚ, ਅਪ੍ਰੈਲ 2026 ਤੋਂ 11.09.2026 ਦੀ ਮਿਆਦ ਲਈ, ਉਤਪਾਦਨ ਸਲਾਨਾ ਟੀਚੇ ਦਾ 83.67 ਫੀਸਦੀ ਹੈ, ਜਦਕਿ ਡਿਸਪੈਚ ਦਾ ਟੀਚਾ ਸਿਰਫ 68.44 ਫੀਸਦੀ ਹੈ। ਇਹ ਅੰਤਰ ਲਗਭਗ 3.21 ਲੱਖ ਟਨ ਦੀ ਮਾਈਨ ਵਿੱਚ ਖਾਲੀ ਸਟੌਕ ਦੇ ਨਿਰਮਾਣ ਵੱਲ ਇਸ਼ਾਰਾ ਕਰਦਾ ਹੈ, ਜਿਸ ਨੂੰ ਰਾਜ ਨੂੰ ਪੀਐੱਸਪੀਸੀਐੱਲ ਦੇ ਆਪਣੇ ਪਲਾਂਟਾਂ ਵਿੱਚ ਵੱਧ ਬੀਜਲੀ ਪੈਦਾ ਕਰਨ ਲਈ ਖਾਲੀ ਕਰਨਾ ਚਾਹੀਦਾ ਹੈ।

ਪੀਐੱਸਪੀਸੀਐੱਲ ਦੇ ਪਲਾਂਟਾਂ ਵਿੱਚ ਪੀਐੱਲਐੱਫ ਘੱਟ ਅਤੇ ਆਈਪੀਪੀਜ਼ ਵਿੱਚ ਬ੍ਰੇਕਡਾਊਨ

ਪੀਐੱਸਪੀਸੀਐੱਲ 2,300 ਮੈਗਾਵਾਟ ਦੀ ਸਾਂਝੀ ਸਮਰੱਥਾ ਦੇ ਨਾਲ ਤਿੰਨ ਥਰਮਲ ਪਾਵਰ ਪਲਾਂਟ ਭਾਵ ਗੁਰੂ ਹਰਗੋਬਿੰਦ ਟੀਪੀਐੱਸ (ਲਹਿਰਾ ਮੁਹੱਬਤ), ਗੋਇੰਦਵਾਲ ਸਾਹਿਬ ਟੀਪੀਪੀ ਅਤੇ ਰੋਪੜ ਟੀਪੀਐੱਸ ਸੰਚਾਲਿਤ ਕਰਦਾ ਹੈ। 11.9.2026 ਤੱਕ, ਪੀਐੱਸਪੀਸੀਐੱਲ ਦੇ ਪਲਾਂਟਾਂ ਵਿੱਚ ਕੋਲੇ ਦਾ ਸਟੌਕ ਮਿਆਰੀ ਜ਼ਰੂਰਤ ਦਾ ਲਗਭਗ 114 ਫੀਸਦੀ ਸੀ, ਜੋ ਕਿ ਉਚਿਤ ਕੋਲੇ ਦੀ ਉਪਲਬਧਤਾ ਤੋਂ ਵੱਧ ਦਰਸਾਉਂਦਾ ਹੈ।

ਇਸ ਅਰਾਮਦਾਇਕ ਸਟੌਕ ਸਥਿਤੀ ਦੇ ਬਾਵਜੂਦ, ਸਤੰਬਰ 2026 ਦੌਰਾਨ ਪੀਐੱਸਪੀਸੀਐੱਲ ਦੇ ਪਲਾਂਟਾਂ ਦਾ ਅਸਥਾਈ ਪਲਾਂਟ ਲੋਡ ਫੈਕਟਰ (PLF) ਸਿਰਫ 59 ਫੀਸਦੀ ਦੇ ਨੇੜੇ ਸੀ। ਇਸ ਲਈ ਮਹੀਨੇ ਦੌਰਾਨ ਘੱਟ ਉਤਪਾਦਨ ਨੂੰ ਪਲਾਂਟ ਦੇ ਆਖਰਕਾਰ ਕੋਲੇ ਦੀ ਨਾਕਾਫ਼ੀ ਉਪਲਬਧਤਾ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਇਸ ਤੋਂ ਇਲਾਵਾ, ਆਈਪੀਪੀ ਬਿਜਲੀ ਪਲਾਂਟਾਂ ਵਿੱਚ ਖਰਾਬੀ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ਦੀ ਪੰਜਾਬ ਰਾਜ ਬਿਜਲੀ ਉਤਪਾਦਨ ਨੂੰ ਬਣਾਈ ਰੱਖਣ ਲਈ ਨੇੜਿਓਂ ਨਿਗਰਾਨੀ ਕਰਨਾ ਚਾਹੁੰਦਾ ਹੈ।

ਆਈਪੀਪੀਜ਼ ਨੂੰ ਸੀਆਈਐੱਲ ਦੁਆਰਾ ਪਹਿਲਾਂ ਤੋਂ ਪ੍ਰਸਤਾਵਿਤ ਕੋਲੇ ਦੀ ਲਿਫਟਿੰਗ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ

ਸੀਆਈਐੱਲ ਦੀਆਂ ਸਹਾਇਕ ਕੰਪਨੀਆਂ ਨੇ ਪੰਜਾਬ ਸਥਿਤ ਆਈਪੀਪੀਜ਼ ਨੂੰ ਸਰਗਰਮੀ ਨਾਲ ਵਾਧੂ ਕੋਲੇ ਦੀ ਪੇਸ਼ਕਸ਼ ਕੀਤੀ ਹੈ; ਹਾਲਾਂਕਿ, ਬੁਕਿੰਗ ਅਤੇ ਲਿਫਟਿੰਗ ਪ੍ਰਸਤਾਵਿਤ ਮਾਤਰਾ ਨਾਲੋਂ ਘੱਟ ਰਹੀ ਹੈ:

CCL ਨੇ ਆਰਸੀਆਰ ਮੋਡ ਦੇ ਤਹਿਤ 30.03.2026 ਨੂੰ ਐੱਨਪੀਐੱਲ ਅਤੇ ਟੀਐੱਸਪੀਐੱਲ ਨੂੰ 5.0 ਲੱਖ ਟਨ (LT) ਕੋਲੇ ਦੀ ਪੇਸ਼ਕਸ਼ ਕੀਤੀ, ਜਿਸ ਵਿਰੁੱਧ ਹੁਣ ਤੱਕ ਲਗਭਗ 4.1 ਐੱਲਟੀ ਦੀ ਬੁਕਿੰਗ ਕੀਤੀ ਜਾ ਚੁੱਕੀ ਹੈ ਅਤੇ 3.2 ਲੱਖ ਟਨ ਦੀ ਲਿਫਟਿੰਗ ਹੋ ਚੁੱਕੀ ਹੈ।

  • ਬੀਸੀਸੀਐੱਲ ਨੇ ਐੱਨਪੀਐੱਲ ਨੂੰ 3.5 ਐੱਲਟੀ ਕੋਲੇ ਦੀ ਪੇਸ਼ਕਸ਼ ਕੀਤੀ, ਜਿਸ ਵਿਰੁੱਧ ਹੁਣ ਤੱਕ ਲਗਭਗ 1.7 ਐੱਲਟੀ ਦੀ ਬੁਕਿੰਗ ਕੀਤੀ ਜਾ ਚੁੱਕੀ ਹੈ ਅਤੇ 1.1 ਐੱਲਟੀ ਦੀ ਲਿਫਟਿੰਗ ਕੀਤੀ ਗਈ ਹੈ।

  • ਬਿਜਲੀ ਦੀ ਮੰਗ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਸੀਆਈਐੱਲ ਨੇ ਦੂਜੀ ਤਿਮਾਹੀ ਵਿੱਚ ਲਚਕਦਾਰ ਨੀਤੀ ਦੇ ਤਹਿਤ ਬੀਸੀਸੀਐੱਲ ਤੋਂ ਐੱਨਪੀਐੱਲ ਨੂੰ 2.30 ਐੱਲਟੀ ਅਤੇ ਸੀਸੀਐੱਲ ਤੋਂ ਟੀਐੱਸਪੀਐੱਲ ਨੂੰ 3.0 ਐੱਲਟੀ ਕੋਲੇ ਦੀ ਵੰਡ ਕੀਤੀ ਹੈ। ਇਨ੍ਹਾਂ ਵੰਡਾਂ ਦੇ ਵਿਰੁੱਧ ਲਿਫਟਿੰਗ ਹਾਲੇ ਸ਼ੁਰੂ ਨਹੀਂ ਹੋਈ ਹੈ।

ਇਸੇ ਤਰ੍ਹਾਂ, ਪੰਜਾਬ ਸਥਿਤ ਆਈਪੀਪੀਜ਼ ਨੂੰ ਵਾਧੂ ਕੋਲਾ ਉਪਲਬਧ ਕਰਵਾਇਆ ਜਾ ਰਿਹਾ ਹੈ, ਅਤੇ ਵੰਡ/ਪ੍ਰਸਤਾਵਿਤ ਕੋਲੇ ਦੇ ਸਮੇਂ ਸਿਰ ਲਿਫਟਿੰਗ ਪਲਾਂਟ ਦੇ ਅੰਤ ਵਿੱਚ  ਕੋਲੇ ਦੀ ਉਪਲਬਧਤਾ ਨੂੰ ਵਧਾਉਣ ਲਈ ਮਹਤੱਵਪੂਰਨ ਹੋਵੇਗਾ।

 ਜਦਕਿ ਸੀਆਈਐੱਲ ਅਤੇ ਉਸ ਦੀਆਂ ਸਹਾਇਕ ਕੰਪਨੀਆਂ ਆਰਸੀਆਰ ਰਾਹੀਂ ਕੋਲੇ ਦੀ ਉਪਲਬਧਤਾ ਨੂੰ ਵਧਾਉਣ ਦੇ ਉਪਰਾਲੇ ਕਰ ਰਹੀਆਂ ਹਨ, ਲਚਕਦਾਰ ਨੀਤੀ ਅਤੇ ਵਾਧੂ ਰੇਲ-ਅਧਾਰਿਤ ਵਿਵਸਥਾ, ਉਪਲਬਧ ਰੇਕ ਸਪਲਾਈ ਦੀ ਅਨੁਕੂਲ ਵਰਤੋਂ ਦੇ ਨਾਲ-ਨਾਲ ਸੀਆਈਐੱਲ ਦੁਆਰਾ ਪਹਿਲਾਂ ਤੋਂ ਹੀ ਪ੍ਰਸਤਾਵਿਤ ਕੋਲੇ ਦੀ ਸਮੇਂ ਸਿਰ ਬੁਕਿੰਗ ਅਤੇ ਲਿਫਟਿੰਗ, ਐੱਲਪੀਐੱਲ ਅਤੇ ਟੀਐੱਸਪੀਐੱਲ ਵਿੱਚ ਕੋਲਾ ਪ੍ਰਾਪਤੀਆਂ ਵਿੱਚ ਸੁਧਾਰ ਲਈ ਮਹੱਵਤਪੂਰਨ ਹੈ। 

ਕੋਲਾ ਮੰਤਾਰਾਲੇ ਅਤੇ ਕੋਲ ਇੰਡੀਆ ਲਿਮਿਟੇਡ ਮੌਜੂਦਾ ਫਿਊਲ ਸਪਲਾਈ ਵਿਵਸਥਾ ਦੇ ਤਹਿਤ ਪੰਜਾਬ ਰਾਜ ਨੂੰ ਕੋਲੇ ਦੀ ਸਪਲਾਈ ਕਰਨ ਲਈ ਵਚਨਬੱਧ ਹਨ, ਜਿਸ ਵਿੱਚ ਪੀਐੱਸਪੀਸੀਐੱਲ ਦੇ ਨਾਲ-ਨਾਲ ਰਾਜ ਦੇ ਸਾਰੇ ਆਈਪੀਪੀਜ਼ ਸ਼ਾਮਲ ਹਨ। ਪੰਜਾਬ ਵਿੱਚ ਬਿਜਲੀ ਉਤਪਾਦਨ ਨੂੰ ਅਨੁਕੂਲਿਤ ਕਰਨ ਲਈ ਆਈਪੀਪੀਜ਼ ਦੁਆਰਾ ਸਮੇਂ ਸਿਰ ਕੋਲੇ ਦੀ ਲਿਫਟਿੰਗ, ਪੀਐੱਸਪੀਸੀਐੱਲ ਦੀਆਂ ਆਪਣੀਆਂ ਕੈਪਟਿਵ ਮਾਈਨਜ਼ ਤੋਂ ਬਿਹਤਰ ਲਿਫਟਿੰਗ ਅਤੇ ਪੀਐੱਸਪੀਸੀਐੱਲ ਦੇ ਪਲਾਂਟਾਂ ਵਿੱਚ ਬਿਹਤਰ ਉਤਪਾਦਨ ਪ੍ਰਦਰਸ਼ਨ ਬਰਾਬਰ ਰੂਪ ਨਾਲ ਮਹੱਤਵਪੂਰਨ ਹਨ।

 

****

ਸ਼ੂਹੈਬ ਟੀ /ਏਕੇ

 


(Release ID: 2309783) ਵਿਜ਼ੀਟਰ ਕਾਊਂਟਰ : 13