ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲੇ ਨੇ ਰਾਸ਼ਟਰੀ ਫਲੋਰੋਸਿਸ ਦਿਵਸ ‘ਤੇ ਰਾਸ਼ਟਰੀ ਬਹੁ-ਹਿਤਧਾਰਕ ਵਰਕਸ਼ਾਪ ਦਾ ਆਯੋਜਨ ਕੀਤਾ


ਖੋਜ, ਨਵੀਨਤਾ ਅਤੇ ਬਹੁ-ਖੇਤਰਵਾਰ ਕਾਰਵਾਈ ਰਾਹੀਂ ਰਾਸ਼ਟਰੀ ਫਲੋਰੋਸਿਸ ਰੋਕਥਾਮ ਅਤੇ ਨਿਯੰਤਰਣ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਮੁੱਖ ਹਿਤਧਾਰਕ ਵਰਕਸ਼ਾਪ ਵਿੱਚ ਇੱਕਠੇ ਹੋਏ

Posted On: 09 SEP 2026 5:11PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਸ (DGHS), ਰਾਸ਼ਟਰੀ ਫਲੋਰੋਸਿਸ ਦਿਵਸ ਦੇ ਮੌਕੇ ‘ਤੇ ਬਹੁ-ਹਿਤਧਾਰਕ ਵਰਕਸ਼ਾਪ ਦਾ ਆਯੋਜਨ ਕੀਤਾ। ਰਾਸ਼ਟਰੀ ਫਲੋਰੋਸਿਸ ਰੋਕਥਾਮ ਅਤੇ ਨਿਯੰਤਰਣ ਪ੍ਰੋਗਰਾਮ ਦੇ ਤਹਿਤ ਆਯੋਜਿਤ ਇਸ ਵਰਕਸ਼ਾਪ ਵਿੱਚ ਫਲੋਰੋਸਿਸ ਦੀ ਰੋਕਥਾਮ, ਜਲਦੀ ਪਤਾ ਲਗਾਉਣ, ਪ੍ਰਬੰਧਨ ਅਤੇ ਨਿਯੰਤਰਣ ਨੂੰ ਮਜ਼ਬੂਤ ਕਰਨ ਲਈ ਮੁੱਖ ਹਿਤਧਾਰਕ ਇੱਕਠੇ ਹੋਏ।

ਵਰਕਸ਼ਾਪ ਵਿੱਚ ਜਲ ਸ਼ਕਤੀ ਮੰਤਰਾਲੇ, ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ICAR), ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR), ਏਮਸ, ਨੈਸ਼ਨਲ ਡੈਂਟਲ ਕਮਿਸ਼ਨ (NDC), ਰਾਜ ਨੋਡਲ ਅਧਿਕਾਰੀਆਂ ਅਤੇ ਸਲਾਹਕਾਰਾਂ ਸਮੇਤ ਹੋਰ ਹਿਤਧਾਰਕਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਵੱਖ-ਵੱਖ ਸੈਕਟਰਾਂ ਦੀਆਂ ਸੰਸਥਾਵਾਂ ਅਤੇ ਮਾਹਰਾਂ ਦੀ ਭਾਈਵਾਲੀ ਨੇ ਫਲੋਰੋਸਿਸ ਦੀ ਸਮੱਸਿਆ ਨਾਲ ਨਜਿੱਠਣ ਲਈ ਤਾਲਮੇਲ ਅਤੇ ਬਹੁ-ਪੱਖੀ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। 

ਵਰਕਸ਼ਾਪ ਦਾ ਮੁੱਖ ਉਦੇਸ਼ NPPCF ਦੀ ਪਹੁੰਚ ਅਤੇ ਕਵਰੇਜ ਦਾ ਵਿਸਥਾਰ ਕਰਨਾ, ਖੋਜ ਅਤੇ ਨਵੀਨਤਾ ਰਾਹੀਂ ਪ੍ਰੋਗਰਾਮ ਦੇ ਲਾਗੂਕਰਨ ਨੂੰ ਮਜ਼ਬੂਤ ਕਰਨਾ ਅਤੇ ਫਲੋਰੋਸਿਸ ਦੀ ਪ੍ਰਭਾਵਸ਼ਾਲੀ ਰੋਕਥਾਮ ਅਤੇ ਨਿਯੰਤਰਣ ਲਈ ਬਹੁ-ਖੇਤਰੀ ਕਾਰਵਾਈ ਨੂੰ ਹੁਲਾਰਾ ਦੇਣ ਸੀ।

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਐਡੀਸ਼ਨਲ ਡਾਇਰੈਕਟਰ ਜਨਰਲ, ਡਾ. ਪੁਸ਼ਪਾ ਲਤਾ ਨੇ ਰਾਸ਼ਟਰੀ ਫਲੋਰੋਸਿਸ ਰੋਕਥਾਮ ਅਤੇ ਨਿਯੰਤਰਣ ਪ੍ਰੋਗਰਾਮ (NPPCF) ਅਤੇ ਫਲੋਰੋਸਿਸ ਦੀ ਰੋਕਥਾਮ, ਜਲਦੀ ਪਛਾਣ ਅਤੇ ਪ੍ਰਬੰਧਨ ਦੇ ਉਦੇਸ਼ਾਂ ਦਾ ਸੰਖੇਪ ਵੇਰਵਾ ਪੇਸ਼ ਕੀਤਾ। ਉਨ੍ਹਾਂ ਨੇ ਫਲੋਰੋਸਿਸ ਦੀ ਰੋਕਥਾਮ ਅਤੇ ਨਿਯੰਤਰਣ ਯਤਨਾਂ ਨੂੰ ਮਜ਼ਬੂਤ ਬਣਾਉਣ ਲਈ ਬਹੁ-ਖੇਤਰਵਾਰ ਤਾਲਮੇਲ ਅਤੇ ਰੀਅਲ-ਟਾਈਮ ਇਨਫਰਮੇਸ਼ਨ ਸ਼ੇਅਰਿਗ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।

ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਲਲਿਤ ਵਧਵਾ ਨੇ ਅੰਤਰ-ਖੇਤਰੀ ਤਾਲਮੇਲ ਦੇ ਮਹੱਤਵ ‘ਤੇ ਚਾਨਣਾ ਪਾਇਆ। ਵਿਸ਼ੇਸ਼ ਤੌਰ ‘ਤੇ ਪੇਅਜਲ ਅਤੇ ਸਵੱਛਤਾ ਨਾਲ ਸਬੰਧਿਤ ਸੈਕਟਰਾਂ ਨੂੰ ਰੇਖਾਂਕਿਤ ਕੀਤਾ ਗਿਆ, ਕਿਉਂਕਿ ਬਹੁਤ ਜ਼ਿਆਦਾ ਫਲੋਰਾਇਡ ਦੇ ਸੰਪਰਕ ਅਤੇ ਫਲੋਰੋਸਿਸ ਦੇ ਪ੍ਰਸਾਰ ਵਿਚਕਾਰ ਗੂੜ੍ਹਾ ਸਬੰਧ ਹੈ।

 

ਰਾਸ਼ਟਰੀ ਫਲੋਰੋਸਿਸ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (NPPCF) ਦਾ ਉਦੇਸ਼ ਨਿਗਰਾਨੀ, ਸਮਰੱਥਾ ਨਿਰਮਾਣ, ਸਿਹਤ ਸਿੱਖਿਆ, ਮਾਮਲਿਆਂ ਦੀ ਛੇਤੀ ਪਛਾਣ ਅਤੇ ਪ੍ਰਬੰਧਨ ਦੇ ਨਾਲ-ਨਾਲ ਬਹੁਤ ਜ਼ਿਆਦਾ ਫਲੋਰਾਈਡ ਦੇ ਸੰਪਰਕ ‘ਤੇ ਧਿਆਨ ਦੇਣ ਲਈ ਢੁਕਵੇਂ ਅੰਤਰ-ਖੇਤਰੀ ਉਪਾਵਾਂ ਰਾਹੀਂ ਫਲੋਰੋਸਿਸ ਨੂੰ ਰੋਕਣਾ ਅਤੇ ਇਸ 'ਤੇ ਕਾਬੂ ਪਾਉਣਾ ਹੈ।

ਬਹੁ-ਹਿਤਧਾਰਕ ਮੰਚ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹੋਰ ਹਿੱਸੇਦਾਰਾਂ ਵਿਚਕਾਰ ਤਜ਼ਰਬਿਆਂ, ਸਭ ਤੋਂ ਵਧੀਆ ਅਭਿਆਸਾਂ ਅਤੇ ਜ਼ਮੀਨੀ ਪੱਧਰ 'ਤੇ ਸਿੱਖਿਆਵਾਂ ਨੂੰ ਸਾਂਝਾ ਕਰਨ ਦੀ ਸਹੂਲਤ ਵੀ ਦਿੱਤੀ। ਇਸ ਦਾ ਉਦੇਸ਼ ਪ੍ਰੋਗਰਾਮ ਨੂੰ ਲਾਗੂ ਕਰਨ ਨੂੰ ਹੋਰ ਮਜ਼ਬੂਤ ​​ਕਰਨਾ ਅਤੇ ਫਲੋਰੋਸਿਸ ਦੀ ਪ੍ਰਭਾਵਸ਼ਾਲੀ ਰੋਕਥਾਮ ਅਤੇ ਨਿਯੰਤਰਣ ਨੂੰ ਯਕੀਨੀ ਬਣਾਉਣਾ ਸੀ।

ਵਰਕਸ਼ਾਪ ਨੇ ਫਲੋਰੋਸਿਸ ਵਿਰੁੱਧ ਜਨਤਕ ਸਿਹਤ ਉਪਾਵਾਂ ਨੂੰ ਮਜ਼ਬੂਤ ​​ਕਰਨ ਅਤੇ ਜਾਗਰੂਕਤਾ, ਸ਼ੁਰੂਆਤੀ ਨਿਦਾਨ ਅਤੇ ਢੁਕਵੀਂ ਦੇਖਭਾਲ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਨਾਲ ਸਿਹਤਮੰਦ ਭਾਈਚਾਰਿਆਂ ਅਤੇ ਜੀਵਨ ਦੀ ਬਿਹਤਰ ਗੁਣਵੱਤਾ ਵਿੱਚ ਯੋਗਦਾਨ ਪਾਇਆ ਜਾ ਸਕੇ।

 

*****

ਐੱਸਆਰ/ਬਲਜੀਤ ਸਿੰਘ


(Release ID: 2308847) ਵਿਜ਼ੀਟਰ ਕਾਊਂਟਰ : 2