ਰੇਲ ਮੰਤਰਾਲਾ
ਕੈਬਨਿਟ ਨੇ 5 ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਜੋ ਕਿ ਤਮਿਲ ਨਾਡੂ, ਆਂਧਰ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਰਾਜਾਂ ਦੇ 17 ਜ਼ਿਲ੍ਹਿਆਂ ਵਿੱਚ ਫੈਲਿਆ ਹੈ, ਇਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 540 ਕਿਲੋਮੀਟਰ ਦਾ ਵਾਧਾ ਹੋਵੇਗਾ
ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ 10,021 ਕਰੋੜ ਰੁਪਏ ਹੈ ਅਤੇ ਇਨ੍ਹਾਂ ਨੂੰ 2029-30 ਤੱਕ ਪੂਰਾ ਕਰਨ ਦੀ ਯੋਜਨਾ ਹੈ
Posted On:
09 SEP 2026 3:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਅੱਜ ਰੇਲ ਮੰਤਰਾਲੇ ਦੇ ਲਗਭਗ 10,021 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ 5 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:
a. ਅਰਾਕੌਨਮ - ਰੇਨੀਗੁੰਟਾ ਤੀਜੀ ਅਤੇ ਚੌਥੀ ਲਾਈਨ - 77 ਕਿਲੋਮੀਟਰ
b. ਵ੍ਹਾਈਟਫੀਲਡ – ਬਾਂਗਾਪੇਟ (Bangarapet) ਤੀਜੀ ਅਤੇ ਚੌਥੀ ਲਾਈਨ - 47 ਕਿਲੋਮੀਟਰ
c. ਹੋਸੁਰ - ਓਮਾਲੂਰ ਡਬਲਿੰਗ - 147 ਕਿਲੋਮੀਟਰ
d. ਸਲੇਮ - ਕਰੂਰ - ਡਿੰਡੀਗੁਲ ਡਬਲਿੰਗ - 159 ਕਿਲੋਮੀਟਰ
e. ਸਿਕੰਦਰਾਬਾਦ (ਘਾਟਕੇਸਰ) ਤੋਂ ਕਾਜ਼ੀਪੇਟ ਤੱਕ 110 ਕਿਲੋਮੀਟਰ ਦੀ ਮਲਟੀ ਟ੍ਰੈਕਿੰਗ
ਵਧੀ ਹੋਈ ਲਾਈਨ ਸਮਰੱਥਾ ਨਾਲ ਆਵਾਜਾਈ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ, ਜਿਸ ਦੇ ਨਤੀਜੇ ਵਜੋਂ ਭਾਰਤੀ ਰੇਲਵੇ ਦੀ ਸੰਚਾਲਨ ਕੁਸ਼ਲਤਾ ਅਤੇ ਸੇਵਾ ਭਰੋਸੇਯੋਗਤਾ ਵਿੱਚ ਵਾਧਾ ਹੋਵੇਗਾ। ਇਹ ਮਲਟੀ-ਟ੍ਰੈਕਿੰਗ ਪ੍ਰੋਜੈਕਟ ਸੰਚਾਲਨ ਨੂੰ ਸੁਚਾਰੂ ਬਣਾਉਣ ਅਤੇ ਭੀੜ-ਭੜੱਕੇ ਨੂੰ ਘੱਟ ਕਰੇਗੀ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਸ ਦਾ ਉਦੇਸ਼ ਖੇਤਰ ਦੇ ਵਿਆਪਕ ਵਿਕਾਸ ਰਾਹੀਂ ਇਸ ਖੇਤਰ ਦੇ ਲੋਕਾਂ ਨੂੰ ਆਤਮਨਿਰਭਰ ਬਣਾਉਣਾ ਹੈ, ਜਿਸ ਨਾਲ ਉਨ੍ਹਾਂ ਦੇ ਰੁਜ਼ਗਾਰ/ਸਵੈ-ਰੁਜ਼ਗਾਰ ਦੇ ਮੌਕੇ ਵਧਣਗੇ।
ਇਹ ਪ੍ਰੋਜੈਕਟ ਪੀਐੱਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਅਧੀਨ ਬਣਾਏ ਗਏ, ਜਿਨ੍ਹਾਂ ਦਾ ਮੁੱਖ ਉਦੇਸ਼ ਏਕੀਕ੍ਰਿਤ ਯੋਜਨਾ ਅਤੇ ਹਿਤਧਾਰਕਾਂ ਦੇ ਸਲਾਹ-ਮਸ਼ਵਰੇ ਰਾਹੀਂ ਮਲਟੀ-ਟ੍ਰੈਕਿੰਗ ਸੰਪਰਕ ਅਤੇ ਲੌਜਿਸਟਿਕ ਕੁਸ਼ਲਤਾ ਨੂੰ ਵਧਾਉਣਾ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਹੋਵੇਗੀ।
ਤਮਿਲ ਨਾਡੂ, ਆਂਧਰ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਰਾਜਾਂ ਦੇ 17 ਜ਼ਿਲ੍ਹਿਆਂ ਵਿੱਚ ਫੈਲੇ ਇਨ੍ਹਾਂ ਪੰਜ ਪ੍ਰੋਜੈਕਟਾਂ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 540 ਕਿਲੋਮੀਟਰ ਦਾ ਵਾਧਾ ਹੋਵੇਗਾ। ਮਨਜ਼ੂਰ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨਾਲ ਲਗਭਗ 2,121 ਪਿੰਡਾਂ ਦਾ ਸੰਪਰਕ ਬਿਹਤਰ ਹੋਵੇਗਾ, ਜਿਨ੍ਹਾਂ ਦੀ ਆਬਾਦੀ ਲਗਭਗ 52 ਲੱਖ ਹੈ।
ਪ੍ਰਵਾਨਿਤ ਸਮਰੱਥਾ ਵਾਧੇ ਨਾਲ ਦੇਸ਼ ਭਰ ਦੇ ਕਈ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨਾਂ ਤੱਕ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਨ੍ਹਾਂ ਵਿੱਚ ਤਿਰੂਪਤੀ, ਸੁਬ੍ਰਾਮਣਿਅਮ ਸਵਾਮੀ ਮੰਦਿਰ (ਤਿਰੁੱਤਾਨੀ), ਸ੍ਰੀ ਪਦਮਾਵਤੀ ਅੰਮਾਵਾਰੀ ਮੰਦਿਰ (ਤਿਰੂਚਨੂਰ), ਕੋਟੀਲਿੰਗੇਸ਼ਵਰ ਦੇਵਾਲਯ, ਸ੍ਰੀ ਸੇਠੀ ਬਯਾਰਵੇਸ਼ਵਰ ਸਵਾਮੀ ਮੰਦਿਰ, ਬੰਗਾਰੂ ਤਿਰੂਪਤੀ, ਕੋਲਾਰ ਗੋਲਡ ਫੀਲਡਸ, ਹੋਗੇਨੱਕਲ ਫੋਲਸ, ਹੋਸੁਰ ਕਿਲ੍ਹਾ, ਮੇਟੂਰ ਡੈਮ, ਕੋਡਾਇਕਨਾਲ ਹਿਲਸ, ਸਤਿਆਮੰਗਲਮ ਜੰਗਲੀ ਜੀਵ ਸੈਂਚੂਰੀ, ਨਮੱਕਲ ਅੰਜਨੇਯਾਰ ਮੰਦਿਰ, ਨਮੱਕਲ ਕਿਲ੍ਹਾ, ਕਲਿਆਣਾ ਪਸੁਪਥੇਸ਼ਵਰ ਮੰਦਿਰ, ਯਦਾਗਿਰੀਗੁਟਾ ਮੰਦਿਰ, ਭੋਂਗੀਰ ਕਿਲ੍ਹਾ, ਸੁਰੇਂਦਰਪੁਰੀ, ਸਵਰਨਗਿਰੀ ਮੰਦਿਰ, ਆਦਿ ਸ਼ਾਮਲ ਹਨ।
ਇਹ ਪ੍ਰੋਜੈਕਟ ਕੋਲਾ, ਸੀਮੇਂਟ, ਲੋਹਾ ਅਤੇ ਸਟੀਲ, ਕੰਟੇਨਰ, ਆਟੋਮੋਬਾਈਲ, ਫੂਡ ਗ੍ਰੇਨ, ਪੈਟਰੋਲੀਅਮ ਉਤਪਾਦ, ਖਾਦ ਆਦਿ ਵਰਗੀਆਂ ਵਸਤੂਆਂ ਦੀ ਆਵਾਜਾਈ ਲਈ ਜ਼ਰੂਰੀ ਰਸਤਾ ਹੈ। ਸਮਰੱਥਾ ਵਾਧਾ ਕੰਮਾਂ ਨਾਲ ਹਰ ਸਾਲ 47 ਮਿਲੀਅਨ ਟਨ (MTPA) ਦੀ ਵਾਧੂ ਮਾਲ ਢੋਆ-ਢੁਆਈ ਦੀ ਸਮਰੱਥਾ ਪ੍ਰਾਪਤ ਹੋਵੇਗੀ। ਰੇਲਵੇ-ਵਾਤਾਵਰਣ ਅਨੁਕੂਲ ਅਤੇ ਊਰਜਾ ਕੁਸ਼ਲ ਆਵਾਜਾਈ ਜ਼ਰੀਆ ਹੋਣ ਕਾਰਨ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੇ ਲੌਜਿਸਟਿਕਸ ਖਰਚਿਆਂ ਨੂੰ ਘਟਾਉਣ ਵਿੱਚ ਮਦਦ ਕਰੇਗਾ, ਜਦੋਂ ਕਿ ਤੇਲ ਆਯਾਤ (~ 8 ਕਰੋੜ ਲੀਟਰ) ਨੂੰ ਘੱਟ ਕਰੇਗਾ ਅਤੇ ਕਾਰਬਨ ਡਾਈਆਕਸਾਈਡ ਦੇ ਨਿਕਾਸ (~ 42 ਕਰੋੜ ਕਿਲੋਗ੍ਰਾਮ) ਨੂੰ ਘਟਾਏਗਾ,ਜੋ ਲਗਭਗ 2 ਕਰੋੜ ਪੌਦੇ ਲਗਾਉਣ ਦੇ ਬਰਾਬਰ ਹੈ।
****
ਐੱਮਜੇਪੀਐੱਸ/ ਏਕੇ
(Release ID: 2308363)
ਵਿਜ਼ੀਟਰ ਕਾਊਂਟਰ : 7