ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਡੇਟਾ-ਅਧਾਰਿਤ ਸ਼ਾਸਨ ਵਿੱਚ ਪ੍ਰਸ਼ਾਸਕੀ ਡੇਟਾ ਦੀ ਵਰਤੋਂ ਲਈ ਅੰਕੜਿਆਂ ਦੇ ਤਾਲਮੇਲ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ-2: ਸਬੂਤ-ਅਧਾਰਿਤ ਨੀਤੀ ਨਿਰਮਾਣ ਅਤੇ ਡੇਟਾ-ਅਧਾਰਿਤ ਸ਼ਾਸਨ ਲਈ ਭਰੋਸੇਯੋਗ, ਸਮੇਂ ਸਿਰ ਅਤੇ ਆਪਸ ਵਿੱਚ ਸੁਸੰਗਤ ਡੇਟਾ ਜ਼ਰੂਰੀ ਹੈ
ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ: ਸ਼ਾਸਨ ਲਈ ਏਆਈ ਦੀ ਬਿਹਤਰ ਵਰਤੋਂ ਲਈ ਉੱਚ ਗੁਣਵੱਤਾ ਵਾਲੇ ਡੇਟਾ ਦੀ ਉਪਲਬਧਤਾ ਸਭ ਤੋਂ ਮਹੱਤਵਪੂਰਨ ਹੈ
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਸਕੱਤਰ: ਏਆਈ-ਸਮਰੱਥ ਸਰਕਾਰ ਲਈ ਸੁਸੰਗਤ, ਗੁਣਵੱਤਾਪੂਰਨ ਅਤੇ ਸੁਚੱਜਾ ਡੇਟਾ ਸਭ ਤੋਂ ਜ਼ਰੂਰੀ ਹੈ
Posted On:
08 SEP 2026 7:23PM by PIB Chandigarh
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ 08 ਸਤੰਬਰ, 2026 ਨੂੰ ਰੰਗ ਭਵਨ ਆਡੀਟੋਰੀਅਮ, ਆਕਾਸ਼ਵਾਣੀ ਭਵਨ, ਬ੍ਰੌਡਕਾਸਟਿੰਗ ਹਾਊਸ, ਸੰਸਦ ਮਾਰਗ, ਨਵੀਂ ਦਿੱਲੀ-110001 ਵਿੱਚ “ਡੇਟਾ-ਅਧਾਰਿਤ ਸ਼ਾਸਨ ਵਿੱਚ ਪ੍ਰਸ਼ਾਸਕੀ ਡੇਟਾ ਦੀ ਵਰਤੋਂ ਲਈ ਅੰਕੜਿਆਂ ਦੇ ਤਾਲਮੇਲ” ਵਿਸ਼ੇ ’ਤੇ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ, ਵਿਭਾਗਾਂ ਅਤੇ ਸੰਗਠਨਾਂ ਦੇ ਅੰਕੜਾ ਸਲਾਹਕਾਰਾਂ (ਐੱਸਏ) ਅਤੇ ਮੁੱਖ ਡੇਟਾ ਅਧਿਕਾਰੀਆਂ ਦੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਦਾ ਉਦੇਸ਼ ਰਾਸ਼ਟਰੀ ਡੇਟਾ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਪ੍ਰਸ਼ਾਸਕੀ ਡੇਟਾ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨਾ, ਅਤੇ ਸਰਕਾਰ ਵਿੱਚ ਡੇਟਾ-ਅਧਾਰਿਤ ਸ਼ਾਸਨ ਅਤੇ ਸਬੂਤ-ਅਧਾਰਿਤ ਨੀਤੀ ਨਿਰਮਾਣ ਲਈ ਬਿਹਤਰ ਤਾਲਮੇਲ ਨੂੰ ਹੁਲਾਰਾ ਦੇਣਾ ਸੀ।

ਉਦਘਾਟਨੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ-2 ਸ਼੍ਰੀ ਸ਼ਕਤੀਕਾਂਤ ਦਾਸ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਐੱਸ. ਕ੍ਰਿਸ਼ਣਨ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਸਕੱਤਰ ਡਾ. ਸੌਰਭ ਗਰਗ ਅਤੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਡਾਇਰੈਕਟ ਜਨਰਲ (ਡੇਟਾ ਗਵਰਨੈਂਸ) ਸ਼੍ਰੀ ਪੀ. ਆਰ. ਮੇਸ਼ਰਾਮ ਮੌਜੂਦ ਸਨ। ਨਾਲ ਹੀ ਇਸ ਵਿੱਚ ਅੰਕੜਾ ਸਲਾਹਕਾਰ, ਮੁੱਖ ਡੇਟਾ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਵੱਖ-ਵੱਖ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਪ੍ਰਤੀਨਿਧੀ ਵੀ ਸ਼ਾਮਲ ਹੋਏ।
ਮੁੱਖ ਮਹਿਮਾਨ ਸ਼੍ਰੀ ਸ਼ਕਤੀਕਾਂਤ ਦਾਸ ਨੇ ਡੇਟਾ ਹਾਰਮੋਨਾਈਜ਼ੇਸ਼ਨ ’ਤੇ ਕਵਾਟਰਲੀ ਪ੍ਰੋਗਰੈੱਸ ਰਿਪੋਰਟ (ਕਿਊਪੀਆਰ) ਪੋਰਟਲ (https://qpr.mospi.gov.in) ਲਾਂਚ ਕੀਤਾ। ਕਿਊਪੀਆਰ ਪੋਰਟਲ ਇੱਕ ਤਕਨਾਲੋਜੀ-ਅਧਾਰਿਤ ਪਲੈਟਫਾਰਮ ਹੈ, ਜਿਸ ਦੀ ਵਰਤੋਂ ਕੇਂਦਰੀ ਮੰਤਰਾਲੇ, ਵਿਭਾਗ ਅਤੇ ਸੰਗਠਨ ਆਪਣੇ ਡੇਟਾ ਨਾਲ ਜੁੜੀ ਤਰੱਕੀ ਦੀ ਜਾਣਕਾਰੀ ਦੇਣ ਲਈ ਕਰਨਗੇ। ਇਸ ਵਿੱਚ ਅਜਿਹੇ ਡੇਟਾ ਸੈੱਟਾਂ ਦੀ ਪਛਾਣ ਅਤੇ ਸੂਚੀਕਰਨ ਦੀ ਤਰੱਕੀ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੇਟਾ ਦਾ ਮੇਟਾਡੇਟਾ ਤਿਆਰ ਕਰਨ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਅਪਣਾਉਣ, ਵਰਗੀਕਰਨ ਅਤੇ ਕੌਮਨ ਯੂਨੀਕ ਆਈਡੈਂਟੀਫਾਇਰ ਦੀ ਵਰਤੋਂ ਦੀ ਜਾਣਕਾਰੀ ਵੀ ਇਸ ਪੋਰਟਲ ’ਤੇ ਦਰਜ ਹੋਵੇਗੀ। ਮਸ਼ੀਨ ਰੀਡੇਬਲ ਡੇਟਾ ਦੀ ਗੁਣਵੱਤਾ ਦੀ ਜਾਂਚ ਵੀ ਸਟੈਟਿਸਟਿਕਲ ਕੁਆਲਿਟੀ ਅਸ਼ੋਰੈਂਸ ਫਰੇਮਵਰਕ (ਐੱਸਕਿਊਏਐੱਫ) ਦੇ ਤਹਿਤ ਕੀਤੀ ਜਾਵੇਗੀ। ਕਿਊਪੀਆਰ ਪੋਰਟਲ ਵਿੱਚ ਆਟੋਮੇਟਿਡ ਵੈਲੀਡੇਸ਼ਨ, ਡੈਸ਼ਬੋਰਡ ਅਤੇ ਐੱਨਐੱਮਡੀਐੱਸ ਵੈੱਬ ਪੋਰਟਲ ਨਾਲ ਡੇਟਾ ਦੀ ਕ੍ਰੌਸ-ਵੈਰੀਫਿਕੇਸ਼ਨ ਵਰਗੀਆਂ ਸੁਵਿਧਾਵਾਂ ਵੀ ਹਨ। ਇਸ ਦੇ ਮਾਧਿਅਮ ਨਾਲ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਸੰਗਠਨਾਂ ਦੇ ਡੇਟਾ ਨਾਲ ਜੁੜੇ ਵਿਸ਼ਲੇਸ਼ਣ ਵੀ ਕੀਤੇ ਜਾ ਸਕਣਗੇ।

ਆਪਣੇ ਮੁੱਖ ਭਾਸ਼ਣ ਵਿੱਚ, ਸ਼੍ਰੀ ਸ਼ਕਤੀਕਾਂਤ ਦਾਸ ਨੇ ਉਜਾਗਰ ਕੀਤਾ ਕਿ ਸਬੂਤ-ਅਧਾਰਿਤ ਨੀਤੀ ਨਿਰਮਾਣ ਅਤੇ ਡੇਟਾ-ਅਧਾਰਿਤ ਸ਼ਾਸਨ ਲਈ ਭਰੋਸੇਯੋਗ, ਸਮੇਂ ਸਿਰ ਅਤੇ ਆਪਸ ਵਿੱਚ ਸੁਸੰਗਤ ਡੇਟਾ ਜ਼ਰੂਰੀ ਹੈ। ਉਨ੍ਹਾਂ ਨੇ ਨੀਤੀ ਨਿਰਮਾਣ, ਨਿਗਰਾਨੀ ਅਤੇ ਨਤੀਜਿਆਂ ਦੇ ਮੁਲਾਂਕਣ ਲਈ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਪ੍ਰਸ਼ਾਸਕੀ ਡੇਟਾ ਅਤੇ ਅੰਕੜਾ ਮਾਹਰਤਾ ਦੀ ਵਧੇਰੇ ਵਰਤੋਂ ਦੀ ਤਾਕੀਦ ਕੀਤੀ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੀਆਂ ਮੁੱਖ ਪਹਿਲਕਦਮੀਆਂ- ਜਿਵੇਂ ਕਿ ਐੱਨਐੱਮਡੀਐੱਸ 2.0, ਐੱਸਕਿਊਏਐੱਫ, ਅੰਕੜਾ ਵਰਗੀਕਰਨ, ਡੇਟਾ ਲਾਈਫਸਾਈਕਲ ਗਾਈਡਲਾਈਨਜ਼, ਈ-ਸੰਖਿਅਕ, ਮਾਈਕ੍ਰੋ-ਡੇਟਾ ਪੋਰਟਲ ਅਤੇ ਡੇਟਾ ਤਾਲਮੇਲ ’ਤੇ ਕਿਊਪੀਆਰ - ਨੂੰ ਇੱਕ ਮਜ਼ਬੂਤ ਪ੍ਰਸ਼ਾਸਕੀ ਡੇਟਾ ਈਕੋਸਿਸਟਮ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ ਪਹਿਲਾਂ ਵਜੋਂ ਉਜਾਗਰ ਕੀਤਾ ਗਿਆ। ਉਨ੍ਹਾਂ ਨੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਡੇਟਾ ਗਵਰਨੈਂਸ ਕਮੇਟੀਆਂ ਸਥਾਪਿਤ ਕਰਨ, ਡੇਟਾ ਸ਼ੇਅਰਿੰਗ ਫਰੇਮਵਰਕ ਪ੍ਰਕਾਸ਼ਿਤ ਕਰਨ, ਲਾਈਵ ਡੇਟਾਸੈੱਟ ਇਨਵੈਂਟਰੀ ਬਣਾਏ ਰੱਖਣ ਅਤੇ ਏਪੀਆਈ ਸੇਤੂ, data.gov.in, ਐੱਨਡੀਏਪੀ, ਏਆਈ ਕੋਸ਼, ਡਿਜੀਲੌਕਰ, ਐਂਟਿਟੀ ਲੌਕਰ, ਈ-ਸੰਖਿਅਕ ਅਤੇ ਮਾਈਕ੍ਰੋ-ਡੇਟਾ ਪੋਰਟਲ ਵਰਗੇ ਮੌਜੂਦਾ ਰਾਸ਼ਟਰੀ ਡੇਟਾ ਸ਼ੇਅਰਿੰਗ ਪਲੇਟਫ਼ਾਰਮਾਂ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਿਕਸਤ ਭਾਰਤ 2047 ਦੇ ਵਿਜ਼ਨ ਦੇ ਅਨੁਕੂਲ ਇੱਕ ਆਧੁਨਿਕ, ਏਕੀਕ੍ਰਿਤ, ਜਵਾਬਦੇਹੀ ਅਤੇ ਭਵਿੱਖਮੁਖੀ ਡੇਟਾ ਈਕੋਸਿਸਟਮ ਬਣਾਉਣ ਲਈ ਪੂਰੀ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

ਸ਼੍ਰੀ ਐੱਸ. ਕ੍ਰਿਸ਼ਣਨ ਨੇ ਸਬੂਤ-ਅਧਾਰਿਤ ਨੀਤੀ ਨਿਰਮਾਣ ਨੂੰ ਮਜ਼ਬੂਤ ਕਰਨ ਅਤੇ ਸ਼ਾਸਨ ਵਿੱਚ ਸੁਧਾਰ ਲਈ ਮੰਤਰਾਲਿਆਂ ਅਤੇ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਡੇਟਾ ਦੀ ਸਾਂਝ, ਤਾਲਮੇਲ ਅਤੇ ਇੰਟਰਓਪਰੇਬਿਲਟੀ ਦੇ ਮਹੱਤਵ ਨੂੰ ਉਜਾਗਰ ਕੀਤਾ। ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ਾਸਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਬਿਹਤਰ ਵਰਤੋਂ ਲਈ ਉੱਚ ਗੁਣਵੱਤਾ ਵਾਲੇ ਡੇਟਾ ਦੀ ਉਪਲਬਧਤਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੇ ਤੇਜ਼ੀ ਨਾਲ ਹੋ ਰਹੇ ਡਿਜੀਟਾਈਜ਼ੇਸ਼ਨ ਅਤੇ ਪ੍ਰਸ਼ਾਸਕੀ ਡੇਟਾ ਦੀ ਵਧਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਡੇਟਾ ਦੀ ਬਿਹਤਰ ਵਰਤੋਂ ’ਤੇ ਜ਼ੋਰ ਦਿੱਤਾ। ਬਿਹਤਰ ਭਲਾਈ ਨਤੀਜਿਆਂ, ਨੀਤੀ ਨਿਰਮਾਣ ਅਤੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਅਜਿਹੇ ਡੇਟਾ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਸਮੁੱਚੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਕਾਰਜਸ਼ੀਲ ਅੰਕੜਾ ਅਧਿਕਾਰੀਆਂ, ਇੰਡੀਆ ਏਆਈ ਮਿਸ਼ਨ ਦੇ ਮਾਹਰਾਂ, ਐੱਨਆਈਸੀ ਕਰਮਚਾਰੀਆਂ ਅਤੇ ਹੋਰ ਡੇਟਾ ਪੇਸ਼ੇਵਰਾਂ ਸਮੇਤ ਮੌਜੂਦਾ ਸਰੋਤਾਂ ਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ।

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਸਕੱਤਰ ਡਾ. ਸੌਰਭ ਗਰਗ ਨੇ ਮੀਟਿੰਗ ਬਾਰੇ ਦੱਸਦਿਆਂ ਕਿਹਾ ਕਿ 'ਵਿਕਸਤ ਭਾਰਤ @2047' ਦੇ ਵਿਜ਼ਨ ਦੇ ਅਨੁਕੂਲ, ਵੱਖ-ਵੱਖ ਵਿਭਾਗੀ ਡੇਟਾ ਪ੍ਰਣਾਲੀਆਂ ਤੋਂ ਅੱਗੇ ਵਧ ਕੇ ਇੱਕ ਏਕੀਕ੍ਰਿਤ, ਆਪਸ ਵਿੱਚ ਸੁਸੰਗਤ ਅਤੇ ਸਮੁੱਚੀ ਸਰਕਾਰੀ ਡੇਟਾ ਈਕੋਸਿਸਟਮ ਵਿੱਚ ਕੰਮ ਕੀਤਾ ਜਾਵੇ। ਉਨ੍ਹਾਂ ਨੇ ਡੇਟਾ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਧਾਰਨਾਵਾਂ, ਪਰਿਭਾਸ਼ਾਵਾਂ, ਵਰਗੀਕਰਨਾਂ, ਆਈਡੈਂਟੀਫਾਇਰਾਂ, ਭੂਗੋਲਿਕ ਖੇਤਰਾਂ, ਮੇਟਾਡੇਟਾ ਅਤੇ ਡੇਟਾ ਸਟ੍ਰਕਚਰ ਵਿੱਚ ਤਾਲਮੇਲ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਸ਼ਟਰੀ ਡੇਟਾ ਗਵਰਨੈਂਸ ਕਮੇਟੀ ਅਤੇ ਡੇਟਾ ਤਾਲਮੇਲ ’ਤੇ ਕਿਊਪੀਆਰ ਵੱਲੋਂ ਸਮਰਥਿਤ, ਅੰਕੜਾ ਲੀਡਰਸ਼ਿਪ ਅਤੇ ਗੁਣਵੱਤਾ ਭਰੋਸੇ ਵਿੱਚ ਅੰਕੜਾ ਸਲਾਹਕਾਰਾਂ ਦੀ ਅਤੇ ਡੇਟਾ ਗਵਰਨੈਂਸ ਤੇ ਇੰਟਰਓਪਰੇਬਿਲਟੀ ਵਿੱਚ ਮੁੱਖ ਡੇਟਾ ਅਧਿਕਾਰੀਆਂ ਦੀ ਪੂਰਕ ਭੂਮਿਕਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ “ਡੇਟਾ ਬੇਨਤੀ ਤੋਂ ਪਹਿਲਾਂ ਡੇਟਾ ਖੋਜ” ਦ੍ਰਿਸ਼ਟੀਕੋਣ ’ਤੇ ਜ਼ੋਰ ਦਿੱਤਾ, ਅਤੇ ਕਿਹਾ ਕਿ ਸੁਸੰਗਤ, ਗੁਣਵੱਤਾਪੂਰਨ ਅਤੇ ਸੁਚੱਜਾ ਡੇਟਾ ਏਆਈ-ਸਮਰੱਥ ਸਰਕਾਰ ਲਈ ਜ਼ਰੂਰੀ ਹੈ। ਉਨ੍ਹਾਂ ਨੇ ਨੈਸ਼ਨਲ ਐਸੇਟ ਦੇ ਰੂਪ ਵਿੱਚ ਡੇਟਾ ਦੇ ਨਿਰੰਤਰ ਤਾਲਮੇਲ, ਸਰਗਰਮ ਡੇਟਾ ਸਾਂਝ ਅਤੇ ਸਾਂਝੀ ਮਲਕੀਅਤ ਦਾ ਸੱਦਾ ਦਿੱਤਾ।
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਡਾਇਰੈਕਟਰ ਜਨਰਲ (ਡੇਟਾ ਗਵਰਨੈਂਸ) ਸ਼੍ਰੀ ਪੀ. ਆਰ. ਮੇਸ਼ਰਾਮ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਡੇਟਾ-ਅਧਾਰਿਤ ਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਮੰਤਰਾਲਿਆਂ ਤੇ ਵਿਭਾਗਾਂ ਵਿੱਚ ਪ੍ਰਸ਼ਾਸਕੀ ਡੇਟਾ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਡੇਟਾ ਹਾਰਮੋਨਾਈਜ਼ੇਸ਼ਨ (ਤਾਲਮੇਲ) ਅਤੇ ਇੰਟਰਓਪਰੇਬਿਲਟੀ ਦੇ ਮਹੱਤਵ ’ਤੇ ਜ਼ੋਰ ਦਿੱਤਾ। ਨਾਲ ਹੀ ਰਵਾਇਤੀ ਤਰੀਕੇ ਨਾਲ ਡੇਟਾ ਸਾਂਝਾ ਕਰਨ ਤੋਂ ਅੱਗੇ ਵਧ ਕੇ ਆਮ ਪਰਿਭਾਸ਼ਾਵਾਂ, ਮੇਟਾਡੇਟਾ, ਵਰਗੀਕਰਨ, ਆਈਡੈਂਟੀਫਾਇਰ ਅਤੇ ਇੰਟਰਓਪਰੇਬਲ ਪ੍ਰਣਾਲੀਆਂ ਵੱਲ ਵਧਣ ਦੀ ਜ਼ਰੂਰਤ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਅੰਕੜਾ ਗੁਣਵੱਤਾ, ਡੇਟਾ ਗਵਰਨੈਂਸ ਅਤੇ ਜ਼ਿੰਮੇਵਾਰਾਨਾ ਡੇਟਾ ਪ੍ਰਬੰਧਨ ਯਕੀਨੀ ਬਣਾਉਣ ਵਿੱਚ ਅੰਕੜਾ ਸਲਾਹਕਾਰਾਂ ਅਤੇ ਮੁੱਖ ਡੇਟਾ ਅਧਿਕਾਰੀਆਂ (ਸੀਡੀਓ) ਦੀਆਂ ਪੂਰਕ ਭੂਮਿਕਾਵਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡੇਟਾ ਨੂੰ ਏਆਈ ਅਨੁਕੂਲ ਅਤੇ ਮਸ਼ੀਨ-ਰੀਡੇਬਲ ਬਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਭਵਿੱਖ ਦਾ ਰਾਹ ਸਟ੍ਰਕਚਰਲ ਇੰਟਰਓਪਰੇਬਿਲਟੀ ਤੋਂ ਸਿਮੈਂਟਿਕ ਇੰਟਰਓਪਰੇਬਿਲਟੀ ਵੱਲ, ਵੱਖ-ਵੱਖ ਡੇਟਾਸੈੱਟਾਂ ਤੋਂ ਇੰਟਰਓਪਰੇਬਲ ਅਤੇ ਲਿੰਕਡ ਡੇਟਾ ਈਕੋਸਿਸਟਮ ਵੱਲ, ਅਤੇ ਡੇਟਾ ਦੀ ਉਪਲਬਧਤਾ ਤੋਂ ਡੇਟਾ ਤਤਪਰਤਾ ਵੱਲ ਅਗਾਂਹਵਧੂ ਹੈ।
ਤਕਨੀਕੀ ਸੈਸ਼ਨਾਂ ਵਿੱਚ ਐੱਨਐੱਮਡੀਐੱਸ ਅਤੇ ਕਿਊਪੀਆਰ ਪੋਰਟਲਾਂ ਦੇ ਮਾਧਿਅਮ ਨਾਲ ਡੇਟਾ ਤਾਲਮੇਲ (ਹਾਰਮੋਨਾਈਜ਼ੇਸ਼ਨ); ਮਾਡਲ ਡੇਟਾ ਸ਼ੇਅਰਿੰਗ ਫਰੇਮਵਰਕ ਅਤੇ ਡਿਜੀਟਲ ਡੇਟਾ-ਸਾਂਝਾ ਕਰਨ ਦੇ ਤੰਤਰ; ਵੱਖ-ਵੱਖ ਡੇਟਾ ਨੂੰ ਇਕੱਠਾ ਕਰਨ ਲਈ ਸੰਸਥਾਗਤ ਦ੍ਰਿਸ਼ਟੀਕੋਣ; ਏਆਈ-ਅਨੁਕੂਲ ਡੇਟਾ ਈਕੋਸਿਸਟਮ; ਡੇਟਾ ਧਾਰਾ ਪੱਧਤੀ; ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ; ਵਰਤੋਂ; ਸਿਹਤ ਸੰਬੰਧੀ ਡੇਟਾ; ਅਤੇ ਅਰਥਵਿਵਸਥਾ ਵਿੱਚ ਮੰਤਰਾਲਿਆਂ, ਵਿਭਾਗਾਂ ਅਤੇ ਸੰਗਠਨਾਂ ਦੇ ਯੋਗਦਾਨ ਨੂੰ ਮਾਪਣ ਲਈ ਵਿਸ਼ੇਗਤ ਅਤੇ ਵਿਸਤ੍ਰਿਤ ਅਕਾਊਂਟਸ ਤਿਆਰ ਕਰਨ ’ਤੇ ਪੇਸ਼ਾਕਰੀਆਂ ਦਿੱਤੀਆਂ ਗਈਆਂ।
ਪੇਸ਼ਕਾਰੀਆਂ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਕਿ ਭਾਰਤ ਸਾਰੇ ਮੰਤਰਾਲਿਆਂ ਵੱਲੋਂ ਏਆਈ-ਅਨੁਕੂਲ, ਡੇਟਾ-ਅਧਾਰਿਤ ਸ਼ਾਸਨ ਲਈ ਕਿਸੇ ਵੀ ਮੰਤਰਾਲੇ ਵੱਲੋਂ ਪ੍ਰਸਾਰਿਤ ਪ੍ਰਸ਼ਾਸਕੀ ਡੇਟਾ ਦੇ ਤਾਲਮੇਲ, ਸਾਂਝ ਅਤੇ ਵਰਤੋਂ ਨੂੰ ਕਿਵੇਂ ਬਿਹਤਰ ਬਣਾ ਸਕਦਾ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਐੱਨਐੱਮਡੀਐਸ 2.0, ਐੱਸਕਿਊਏਐੱਫ, ਕੌਮਨ ਆਈਡੈਂਟੀਫਾਇਰ ਅਤੇ ਕਿਊਪੀਆਰ ਪੋਰਟਲ ਸਮੇਤ ਮੁੱਖ ਪਹਿਲਕਦਮੀਆਂ ਦਾ ਪ੍ਰਦਰਸ਼ਨ ਕੀਤਾ, ਜਦੋਂ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੁਰੱਖਿਅਤ ਡੇਟਾ ਸਾਂਝ ਲਈ ਮਾਡਲ ਡੇਟਾ ਸ਼ੇਅਰਿੰਗ ਫਰੇਮਵਰਕ ਅਤੇ ਡਿਜੀਟਲ ਪਲੈਟਫਾਰਮ ਪੇਸ਼ ਕੀਤੇ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਏਪੀਆਈ-ਅਧਾਰਿਤ ਇੰਟਰਓਪਰੇਬਿਲਟੀ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਲਾਭਪਾਤਰੀ ਵੈਰੀਫਿਕੇਸ਼ਨ ਦੇ ਵਰਤੋਂ-ਮਾਮਲੇ ਸ਼ਾਮਲ ਸਨ। ਰਾਸ਼ਟਰੀ ਸ਼ਹਿਰੀ ਡਿਜੀਟਲ ਮਿਸ਼ਨ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦੇ ਡੇਟਾ ਧਾਰਾ ਨੇ ਰੀਅਲ-ਟਾਈਮ ਦੇ ਸ਼ਹਿਰੀ ਸ਼ਾਸਨ ਅਤੇ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਤਾਲਮੇਲ ਵਾਲੇ ਡੇਟਾ ਦੀ ਸਮਰੱਥਾ ਦਾ ਜ਼ਿਕਰ ਕੀਤਾ। ਹੋਰ ਸੈਸ਼ਨਾਂ ਵਿੱਚ ਇੰਟਰਓਪਰੇਬਲ ਕ੍ਰੌਸ-ਬਾਰਡਰ ਟ੍ਰੇਡ ਡੇਟਾ, ਏਆਈ ਕੋਸ਼, ਸਿਹਤ ਡੇਟਾ ਤਾਲਮੇਲ ਅਤੇ ਮੰਤਰਾਲੇ ਦੇ ਐੱਸਐੱਨਏ 2025 ਫਰੇਮਵਰਕ ਵਿੱਚ ਬਦਲਾਅ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਇੱਕ ਮੁੱਖ ਗੱਲ ਇਹ ਸੀ ਕਿ ਵੈਲਿਊ ਬਣਾਉਣ ਲਈ ਡੇਟਾ ਨੂੰ ਕੇਂਦਰੀਕ੍ਰਿਤ (ਸੈਂਟਰਲਾਈਜ਼) ਕਰਨ ਦੀ ਜ਼ਰੂਰਤ ਨਹੀਂ ਹੈ; ਕੌਮਨ ਸਟੈਂਡਰਡ, ਕੌਮਨ ਯੂਨੀਕ ਆਈਡੈਂਟੀਫਾਇਰ, ਏਪੀਆਈ ਅਤੇ ਸ਼ਾਸਨ ਵਿਧੀਆਂ ਦੀ ਵਰਤੋਂ ਕਰਕੇ ਵੱਖ-ਵੱਖ ਥਾਵਾਂ ’ਤੇ ਮੌਜੂਦ ਡੇਟਾ ਸਿਸਟਮਾਂ ਵਿਚਕਾਰ ਇੰਟਰਓਪਰੇਬਿਲਟੀ ਸੰਭਵ ਕੀਤੀ ਜਾ ਸਕਦੀ ਹੈ। ਚਰਚਾ ਵਿੱਚ ਡੇਟਾ ਦੀ ਗੋਪਨੀਯਤਾ, ਸੁਰੱਖਿਆ ਅਤੇ ਜ਼ਿੰਮੇਵਾਰਾਨਾ ਡੇਟਾ ਸਾਂਝ ਨੂੰ ਯਕੀਨੀ ਬਣਾਉਂਦੇ ਹੋਏ ਵਿਭਾਗੀ ਮਲਕੀਅਤ ਨੂੰ ਬਣਾਏ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ।
ਇਸ ਵਰਕਸ਼ਾਪ ਵਿੱਚ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਅਤੇ ਹਿੱਸਾ ਲੈਣ ਵਾਲੇ ਮੰਤਰਾਲਿਆਂ/ਵਿਭਾਗਾਂ ਨੇ ਸਬੂਤ-ਅਧਾਰਿਤ ਸ਼ਾਸਨ ਲਈ ਇੱਕ ਆਧੁਨਿਕ, ਤਾਲਮੇਲ ਵਾਲੀ, ਇੰਟਰਓਪਰੇਬਲ ਅਤੇ ਡੇਟਾ-ਅਧਾਰਿਤ ਰਾਸ਼ਟਰੀ ਡੇਟਾ ਪ੍ਰਣਾਲੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
******
ਸਮਰਾਟ
(Release ID: 2308224)
ਵਿਜ਼ੀਟਰ ਕਾਊਂਟਰ : 2