ਕੋਲਾ ਮੰਤਰਾਲਾ
ਪੰਜਾਬ ਦੇ ਪਾਵਰ ਪਲਾਂਟਾਂ ਲਈ ਲੋੜੀਂਦਾ ਕੋਲਾ: ਕੇਂਦਰ ਸਰਕਾਰ ਨੇ ਆਪਣੀ ਕੈਪਟਿਵ ਮਾਈਨ (Captive Mine) ਪ੍ਰੋਡਕਸ਼ਨ ਦੀ ਸ਼ੁਰੂਆਤ ਤੋਂ ਬਾਅਦ ਤੋਂ ਪੀਐੱਸਪੀਸੀਐੱਲ (PSPCL) ਦੀਆਂ ਕੈਪਟਿਵ ਮਾਈਨਸ ਤੋਂ ਸਪਲਾਈ ਨੂੰ ਸਮਰੱਥ ਬਣਾਇਆ
Posted On:
06 SEP 2026 2:37PM by PIB Chandigarh
ਪੰਜਾਬ ਦੇ ਥਰਮਲ ਪਾਵਰ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਵਿੱਚ ਕਮੀ ਦਾ ਕਾਰਨ ਕੇਂਦਰ ਵੱਲੋਂ ਕੋਲੇ ਦੀ ਅਪੂਰਤੀ ਸਪਲਾਈ ਨੂੰ ਦੱਸਣ ਵਾਲੀਆਂ ਮੀਡੀਆ ਰਿਪੋਰਟਾਂ ਪੂਰੀ ਸੱਚਾਈ ਨਹੀਂ ਦਰਸਾਉਂਦੀਆਂ ਹਨ। ਕੋਲਾ ਮੰਤਰਾਲਾ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੇ ਪਾਵਰ ਪਲਾਂਟਾਂ ਨੂੰ ਲੋੜੀਂਦਾ ਕੋਲਾ ਉਪਲਬਧ ਕਰਵਾਇਆ ਗਿਆ ਹੈ ਅਤੇ ਕੋਲ ਇੰਡੀਆ ਲਿਮਿਟੇਡ (ਸੀਆਈਐੱਲ) ਪੰਜਾਬ ਰਾਜ ਸਮੇਤ ਪੂਰੇ ਦੇਸ਼ ਵਿੱਚ ਬਿਜਲੀ ਉਤਪਾਦਨ ਲਈ ਨਿਰਵਿਘਨ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪੰਜਾਬ ਦੀ ਕੋਲਾ ਸਪਲਾਈ ਚੇਨ ਨੂੰ ਕੇਂਦਰ ਸਰਕਾਰ ਦਾ ਸਮਰਥਨ
ਕੇਂਦਰ ਸਰਕਾਰ ਨੇ ਪੰਜਾਬ ਵਿੱਚ ਕੈਪਟਿਵ ਮਾਈਨ ਪ੍ਰੋਡਕਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਸੁਤੰਤਰ ਪਾਵਰ ਪਲਾਂਟਾਂ (ਆਈਪੀਪੀ) ਨੂੰ ਕੋਲੇ ਦੀ ਆਵਾਜਾਈ ਨੂੰ ਸਰਗਰਮੀ ਨਾਲ ਪਹੁੰਚਯੋਗ ਬਣਾਇਆ ਹੈ।
-
ਪੀਐੱਸਪੀਸੀਐੱਲ ਦੀ ਕੈਪਟਿਵ ਪਚਵਾਰਾ ਸੈਂਟਰਲ ਕੋਲ ਮਾਈਨ ਤੋਂ ਆਈਪੀਪੀ ਨੂੰ ਕੋਲੇ ਦੀ ਸਪਲਾਈ, ਝਾਰਖੰਡ ਰਾਜ ਨੂੰ ਕਾਨੂੰਨੀ ਭੁਗਤਾਨ ਦੀਆਂ ਦੇਣਦਾਰੀਆਂ ਦੀ ਪੂਰਤੀ ਦੇ ਅਧੀਨ, ਸਮਰੱਥ ਬਣਾਈ ਗਈ ਹੈ।
-
ਪਚਵਾਰਾ ਸੈਂਟਰਲ ਕੋਲ ਮਾਈਨ ਤੋਂ ਕੋਲੇ ਦੀ ਵਰਤੋਂ ਪੀਐੱਸਪੀਸੀਐੱਲ ਦੀ ਮਲਕੀਅਤ ਵਾਲੇ ਨਾ ਹੋਣ ਵਾਲੇ ਆਈਪੀਪੀ ਦੁਆਰਾ, ਜਿਨ੍ਹਾਂ ਵਿੱਚ ਨਾਭਾ ਪਾਵਰ ਲਿਮਿਟੇਡ (ਰਾਜਪੁਰਾ) ਅਤੇ ਤਲਵੰਡੀ ਸਾਬੋ ਪਾਵਰ ਲਿਮਿਟੇਡ (ਮਾਨਸਾ) ਸ਼ਾਮਲ ਹਨ, ਨਿਰਧਾਰਿਤ ਅੰਤਿਮ ਵਰਤੋਂ ਵਾਲੇ ਪਲਾਂਟਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਸਲਾਨਾ ਉਤਪਾਦਨ ਦੇ 50 ਪ੍ਰਤੀਸ਼ਤ ਤੱਕ ਕਰਨ ਦੀ ਇਜਾਜ਼ਤ ਪਹਿਲਾਂ ਹੀ ਦਿੱਤੀ ਗਈ ਹੈ।
ਕੋਲ ਇੰਡੀਆ ਲਿਮਿਟੇਡ (ਸੀਆਈਐੱਸ) ਦੁਆਰਾ ਪੰਜਾਬ ਨੂੰ ਸਮਰਥਨ ਅਤੇ ਪੀਐੱਸਪੀਸੀਐੱਲ ਦੇ ਪਲਾਂਟਾਂ ਦੇ ਪੀਐੱਲਐੱਫ (42 ਪ੍ਰਤੀਸ਼ਤ) ਵਿੱਚ ਕਮੀ
ਪੀਐੱਸਪੀਸੀਐੱਲ ਤਿੰਨ ਥਰਮਲ ਪਾਵਰ ਪਲਾਂਟਾਂ ਦਾ ਸੰਚਾਲਨ ਕਰਦੀ ਹੈ – ਗੁਰੂ ਹਰਗੋਬਿੰਦ ਥਰਮਲ ਪਾਵਰ ਪਲਾਂਟ (ਲਹਿਰਾ ਮੁਹੱਬਤ), ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਅਤੇ ਰੋਪੜ ਥਰਮਲ ਪਾਵਰ ਪਲਾਂਟ – ਜਿਨ੍ਹਾਂ ਦੀ ਕੁੱਲ ਸਮਰੱਥਾ 2,300 ਮੈਗਾਵਾਟ ਹੈ। 04.09.2026 ਤੱਕ, ਪੀਐੱਸਪੀਸੀਐੱਲ ਦੇ ਪਲਾਂਟਾਂ ਵਿੱਚ ਕੋਲੇ ਦਾ ਸਟੌਕ ਮਿਆਰੀ ਜ਼ਰੂਰਤ ਦਾ ਲਗਭਗ 117 ਪ੍ਰਤੀਸ਼ਤ ਸੀ, ਜੋ ਕਿ ਜ਼ਰੂਰਤ ਤੋਂ ਵੱਧ ਕੋਲੇ ਦੀ ਉਪਲਬਧਤਾ ਨੂੰ ਦਰਸਾਉਂਦਾ ਹੈ। ਇਸ ਲੋੜੀਂਦੇ ਸਟੌਕ ਦੇ ਬਾਵਜੂਦ, ਅਗਸਤ 2026 ਦੌਰਾਨ ਪੀਐੱਸਪੀਸੀਐੱਲ ਦੇ ਪਲਾਂਟਾਂ ਦਾ ਔਸਤ ਪਲਾਂਟ ਲੋਡ ਫੈਕਟਰ (ਪੀਐੱਲਐੱਫ) ਸਿਰਫ਼ ਲਗਭਗ 42 ਪ੍ਰਤੀਸ਼ਤ ਸੀ। ਇਸ ਲਈ, ਇਸ ਮਹੀਨੇ ਦੌਰਾਨ ਘੱਟ ਉਤਪਾਦਨ ਦਾ ਕਾਰਨ ਪਲਾਂਟ ਵਿੱਚ ਕੋਲੇ ਦੀ ਅਪੂਰਨ ਉਪਲਬਧਤਾ ਨਹੀਂ ਹੈ।
ਇਸ ਦੇ ਉਲਟ, ਪੰਜਾਬ ਸਥਿਤ ਆਈਪੀਪੀ, ਨਾਭਾ ਪਾਵਰ ਲਿਮਿਟੇਡ ਨੇ ਇਸੇ ਮਿਆਦ ਦੌਰਾਨ ਲਗਭਗ 93 ਪ੍ਰਤੀਸ਼ਤ ਦਾ ਪੀਐੱਲਐੱਫ ਹਾਸਲ ਕੀਤਾ, ਜੋ ਸੀਆਈਐੱਲ ਸਰੋਤਾਂ ਤੋਂ ਲੋੜੀਂਦੇ ਕੋਲੇ ਦੀ ਸਪਲਾਈ ਦੁਆਰਾ ਸਮਰਥਿਤ ਸੀ, ਇਹ ਦਰਸਾਉਂਦਾ ਹੈ ਕਿ ਰਾਜ ਵਿੱਚ ਬਿਜਲੀ ਉਤਪਾਦਨ ਲਈ ਕੋਲੇ ਦੀ ਉਪਲਬਧਤਾ ਕੋਈ ਰੁਕਾਵਟ ਨਹੀਂ ਰਹੀ ਹੈ।
ਆਈਪੀਪੀ ਨੂੰ ਸੀਆਈਐੱਲ ਦੁਆਰਾ ਪਹਿਲਾਂ ਹੀ ਪੇਸ਼ ਕੀਤੇ ਗਏ ਕੋਲੇ ਦੀ ਢੋਆ-ਢੁਆਈ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ।
ਕੋਲ ਇੰਡੀਆ ਦੀਆਂ ਸਹਾਇਕ ਕੰਪਨੀਆਂ ਨੇ ਪੰਜਾਬ ਸਥਿਤ ਆਈਪੀਪੀ ਨੂੰ ਸਰਗਰਮੀ ਨਾਲ ਕੋਲੇ ਦੀ ਪੇਸ਼ਕਸ਼ ਕੀਤੀ ਹੈ, ਹਾਲਾਂਕਿ ਬੁਕਿੰਗ ਅਤੇ ਨਿਕਾਸੀ ਵਿੱਚ ਦੇਰੀ ਹੋਈ ਹੈ:
-
ਸੀਸੀਐੱਲ ਨੇ 30.03.2026 ਨੂੰ ਆਰਸੀਆਰ ਮੋਡ ਦੇ ਤਹਿਤ ਐੱਨਪੀਐੱਲ ਅਤੇ ਟੀਐੱਸਪੀਐੱਲ ਨੂੰ 5 ਲੱਖ ਟਨ (ਐੱਲਟੀ) ਕੋਲੇ ਦੀ ਪੇਸ਼ਕਸ਼ ਕੀਤੀ ਸੀ। ਇਸ ਵਿੱਚੋਂ ਸਿਰਫ਼ ਲਗਭਗ 4.1 ਲੱਖ ਐੱਲਟੀ ਦੀ ਬੁਕਿੰਗ ਹੋਈ ਹੈ ਅਤੇ ਹੁਣ ਤੱਕ ਲਗਭਗ 3.1 ਐੱਲਟੀ ਦੀ ਢੋਆ-ਢੁਆਈ ਹੋ ਚੁੱਕੀ ਹੈ।
-
ਬੀਸੀਸੀਐੱਲ ਨੇ ਐੱਨਪੀਐੱਲ ਨੂੰ 3.5 ਐੱਲਟੀ ਕੋਲੇ ਦੀ ਪੇਸ਼ਕਸ਼ ਕੀਤੀ, ਜਿਸ ਦੇ ਮੁਕਾਬਲੇ ਹੁਣ ਤੱਕ ਸਿਰਫ਼ 1.3 ਐੱਲਟੀ ਕੋਲੇ ਦੀ ਬੁਕਿੰਗ ਹੋਈ ਹੈ ਅਤੇ 0.98 ਐੱਲਟੀ ਕੋਲਾ ਚੁੱਕਿਆ ਗਿਆ ਹੈ।
ਆਈਪੀਪੀ ਦੁਆਰਾ ਕੋਲੇ ਦੀ ਸਮੇਂ ਸਿਰ ਸਪਲਾਈ, ਦੇ ਨਾਲ ਹੀ ਪੀਐੱਸਪੀਸੀਐੱਲ ਦੇ ਆਪਣੇ ਪਲਾਂਟਾਂ ਵਿੱਚ ਬਿਹਤਰ ਉਤਪਾਦਨ ਪ੍ਰਦਰਸ਼ਨ, ਪੰਜਾਬ ਵਿੱਚ ਬਿਜਲੀ ਉਤਪਾਦਨ ਨੂੰ ਅਨੁਕੂਲ ਬਣਾਉਣ ਲਈ ਸਮਾਨ ਰੂਪ ਵਿੱਚ ਮਹੱਤਵਪੂਰਨ ਹਨ।
ਕੋਲਾ ਮੰਤਰਾਲਾ ਦੁਹਰਾਉਂਦਾ ਹੈ ਕਿ ਕੇਂਦਰ ਸਰਕਾਰ ਨੇ ਪੀਐੱਸਪੀਸੀਐੱਲ ਦੀਆਂ ਕੈਪਟਿਵ ਮਾਈਨ ਤੋਂ ਪੰਜਾਬ ਦੇ ਆਈਪੀਪੀ (ਅੰਤਰਰਾਸ਼ਟਰੀ ਪਾਵਰ ਸਪਲਾਈ ਪਲਾਂਟ) ਤੱਕ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ। ਕੋਲ ਇੰਡੀਆ ਲਿਮਿਟੇਡ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਬਿਜਲੀ ਉਤਪਾਦਨ ਲਈ ਨਿਰਵਿਘਨ ਕੋਲੇ ਦੀ ਸਪਲਾਈ ਬਣਾਏ ਰੱਖਣ ਲਈ ਵਚਨਬੱਧ ਹੈ। ਪੀਐੱਸਪੀਸੀਐੱਲ ਦੇ ਆਪਣੇ ਪਲਾਂਟਾਂ ਦੀ ਬਿਹਤਰ ਵਰਤੋਂ ਅਤੇ ਸੀਆਈਐੱਲ ਦੀਆਂ ਸਹਾਇਕ ਕੰਪਨੀਆਂ ਦੁਆਰਾ ਪਹਿਲਾਂ ਹੀ ਉਪਲਬਧ ਕਰਵਾਏ ਗਏ ਕੋਲੇ ਦੀ ਸਮੇਂ ਸਿਰ ਸਪਲਾਈ ਨਾਲ ਬਿਜਲੀ ਉਤਪਾਦਨ ਨੂੰ ਅਨੁਕੂਲ ਬਣਾਉਣ ਅਤੇ ਰਾਜ ਦੀਆਂ ਬਿਜਲੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
****
ਸ਼ੋਇਬ ਟੀ/ਏਕੇ
(Release ID: 2307234)
ਵਿਜ਼ੀਟਰ ਕਾਊਂਟਰ : 5