ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਈਓਐੱਸ-05 ਲੈ ਕੇ ਜਾਣ ਵਾਲੇ ਜੀਐੱਸਐੱਲਵੀ-ਐੱਫ17 ਦੀ ਸਫ਼ਲ ਲਾਂਚਿੰਗ ਲਈ ਇਸਰੋ ਦੀ ਸ਼ਲਾਘਾ ਕੀਤੀ
Posted On:
04 SEP 2026 10:35AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸਰੋ ਦੀ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਓਸਿੰਕ੍ਰੋਨਸ ਆਰਬਿਟ ਤੋਂ ਭਾਰਤ ਦੇ ਪਹਿਲੇ ਇਮੇਜਿੰਗ ਸੈਟੇਲਾਈਟ, ਈਓਐੱਸ-05 ਨੂੰ ਲੈ ਕੇ ਜਾਣ ਵਾਲੇ ਜੀਐੱਸਐੱਲਵੀ-ਐੱਫ17 ਦੀ ਸਫ਼ਲ ਲਾਂਚਿੰਗ, ਉਸ ਉੱਤਮਤਾ, ਨਵੀਨਤਾ ਅਤੇ ਵਧਦੀਆਂ ਸਮਰੱਥਾਵਾਂ ਦੀ ਝਲਕ ਹੈ ਜੋ ਭਾਰਤ ਦੇ ਪੁਲਾੜ ਖੇਤਰ ਦੀ ਪਛਾਣ ਹਨ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਸਰੋ ਅਤੇ ਭਾਰਤੀ ਸਨਅਤ ਵਿਚਾਲੇ ਵਧਦੀ ਭਾਈਵਾਲੀ ਪੁਲਾੜ ਪ੍ਰੋਗਰਾਮ ਨੂੰ ਨਵੀਂ ਤਾਕਤ ਅਤੇ ਵਿਸਥਾਰ ਦੇ ਰਹੀ ਹੈ, ਜਿਸ ਨਾਲ ਪੂਰੇ ਪੁਲਾੜ ਈਕੋਸਿਸਟਮ ਵਿੱਚ ਭਾਰਤ ਦੀਆਂ ਸਮਰੱਥਾਵਾਂ ਦਾ ਵਿਸਥਾਰ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ਉੱਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:
“ਇਸਰੋ ਦੀ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਅਤੇ ਸਾਡੇ ਦੇਸ਼ ਲਈ ਮਾਣ ਵਾਲਾ ਪਲ।
ਜੀਓਸਿੰਕ੍ਰੋਨਸ ਆਰਬਿਟ ਤੋਂ ਭਾਰਤ ਦੇ ਪਹਿਲੇ ਇਮੇਜਿੰਗ ਸੈਟੇਲਾਈਟ, ਈਓਐੱਸ-05 ਨੂੰ ਲੈ ਕੇ ਜਾਣ ਵਾਲੇ ਜੀਐੱਸਐੱਲਵੀ-ਐੱਫ17 ਦੀ ਸਫ਼ਲ ਲਾਂਚਿੰਗ, ਉਸ ਉੱਤਮਤਾ, ਨਵੀਨਤਾ ਅਤੇ ਵਧਦੀਆਂ ਸਮਰੱਥਾਵਾਂ ਦੀ ਝਲਕ ਹੈ ਜੋ ਭਾਰਤ ਦੇ ਪੁਲਾੜ ਖੇਤਰ ਦੀ ਪਛਾਣ ਹਨ।
ਇਸਰੋ ਅਤੇ ਭਾਰਤੀ ਸਨਅਤ ਵਿਚਾਲੇ ਵਧਦੀ ਭਾਈਵਾਲੀ ਸਾਡੇ ਪੁਲਾੜ ਪ੍ਰੋਗਰਾਮ ਨੂੰ ਨਵੀਂ ਤਾਕਤ ਅਤੇ ਵਿਸਥਾਰ ਦੇ ਰਹੀ ਹੈ ਅਤੇ ਪੂਰੇ ਪੁਲਾੜ ਈਕੋਸਿਸਟਮ ਵਿੱਚ ਭਾਰਤ ਦੀਆਂ ਸਮਰੱਥਾਵਾਂ ਦਾ ਵਿਸਥਾਰ ਕਰ ਰਹੀ ਹੈ।”
Yet another outstanding achievement by ISRO and a proud moment for our nation.
The successful launch of GSLV-F17 carrying EOS-05, India’s first-ever imaging satellite from Geosynchronous orbit is a reflection of the excellence, innovation and growing capabilities that define… https://t.co/fXzwnSmwAF
— Narendra Modi (@narendramodi) September 4, 2026
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2306851)
ਵਿਜ਼ੀਟਰ ਕਾਊਂਟਰ : 11
Read this release in:
Marathi
,
Kannada
,
English
,
Urdu
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam