ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿੱਚ ਭਾਰਤ ਦੇ 7ਵੇਂ ਪੋਸਟਲ ਟ੍ਰੇਨਿੰਗ ਸੈਂਟਰ ਦਾ ਨੀਂਹ ਪੱਥਰ ਰੱਖਿਆ


ਆਧੁਨਿਕ, ਤਕਨਾਲੋਜੀ-ਸਮਰੱਥ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਨੂੰ ਹੁਲਾਰਾ ਦੇਣ ਦੇ ਕ੍ਰਮ ਵਿੱਚ ਸ਼੍ਰੀ ਸਿੰਧੀਆ ਨੇ ਆਧੁਨਿਕ ਸ਼ਿਵਪੁਰੀ ਮੁੱਖ ਡਾਕਘਰ ਦਾ ਉਦਘਾਟਨ ਕੀਤਾ

Posted On: 02 SEP 2026 5:26PM by PIB Chandigarh

ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਅੱਜ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿੱਚ ਦੇਸ਼ ਦੇ ਸੱਤਵੇਂ ਪੋਸਟਲ ਟ੍ਰੇਨਿੰਗ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਹ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਿਕਸਿਤ ਭਾਰਤ’ ਦੇ ਵਿਜ਼ਨ ਦੇ ਅਨੁਸਾਰ ਡਾਕ ਵਿਭਾਗ ਦੇ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਨਵਾਂ ਕੇਂਦਰ ਮੱਧ ਪ੍ਰਦੇਸ਼ ਅਤੇ ਗੁਆਂਢੀ ਰਾਜਾਂ ਦੇ ਡਾਕ ਕਰਮਚਾਰੀਆਂ ਲਈ ਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਸੁਵਿਧਾ ਦੇ ਰੂਪ ਵਿੱਚ ਕੰਮ ਕਰੇਗਾ, ਜਿਸ ਦਾ ਮੁੱਖ ਉਦੇਸ਼ ਕਾਰਜਬਲ ਨੂੰ ਆਧੁਨਿਕ ਹੁਨਰਾਂ ਨਾਲ ਲੈਸ ਕਰਨਾ ਅਤੇ ਉਭਰਦੀਆਂ ਤਕਨਾਲੋਜੀਆਂ ਵਿੱਚ ਟ੍ਰੇਨਿੰਗ ਪ੍ਰਦਾਨ ਕਰਨਾ ਹੈ।

ਸ਼੍ਰੀ ਸਿੰਧੀਆ ਨੇ ਸ਼ਿਵਪੁਰੀ ਦੇ ਕਾਕਰਵਾਯਾ ਵਿੱਚ ਦੇਸ਼ ਦੇ 7ਵੇਂ ਪੋਸਟਲ ਟ੍ਰੇਨਿੰਗ ਸੈਂਟਰ ਦਾ ਭੂਮੀ ਪੂਜਨ ਕੀਤਾ ਅਤੇ ਪ੍ਰੋਗਰਾਮ ਦੌਰਾਨ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਸਿੰਧੀਆ ਨੇ ਕਿਹਾ ਕਿ ਨਵੇਂ ਪੋਸਟਲ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਨਾਲ ਮੱਧ ਪ੍ਰਦੇਸ਼ ਦੇ ਡਾਕ ਕਰਮਚਾਰੀਆਂ ਨੂੰ ਟ੍ਰੇਨਿੰਗ ਲਈ ਹੁਣ ਲਗਭਗ 600 ਕਿਲੋਮੀਟਰ ਦੂਰ ਨਹੀਂ ਜਾਣਾ ਪਵੇਗਾ। ‘ਗੁਰੂ-ਸ਼ਿਸ਼ਯ ਪਰੰਪਰਾ’ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਨਵਾਂ ਕੇਂਦਰ ਸਿੱਖਿਆ ਅਤੇ ਸਮਰੱਥਾ-ਨਿਰਮਾਣ ਨੂੰ ਮਜ਼ਬੂਤ ਕਰਨ ਲਈ ਡਾਕ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕੇਂਦਰ ਨੂੰ ਇੱਕ ਆਧੁਨਿਕ ਟ੍ਰੇਨਿੰਗ ਸੁਵਿਧਾ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਬਦਲਦੇ ਸਮੇਂ ਦੇ ਨਾਲ ਵਿਕਸਿਤ ਹੋਵੇਗਾ ਅਤੇ ਨਵੇਂ ਜ਼ਮਾਨੇ ਦੀਆਂ ਤਕਨਾਲੋਜੀਆਂ ਨਾਲ ਲੈਸ ਹੋਵੇਗਾ, ਜਿਸ ਨਾਲ ਡਾਕ ਕਰਮਚਾਰੀਆਂ ਨੂੰ ਆਧੁਨਿਕ ਡਾਕ ਸੰਚਾਲਨ ਅਤੇ ਸੇਵਾ ਵੰਡ ਦੇ ਲਈ ਜ਼ਰੂਰੀ ਕੌਸ਼ਲ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

 

ਇਸ ਪ੍ਰੋਗਰਾਮ ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਊਰਜਾ ਮੰਤਰੀ ਅਤੇ ਸ਼ਿਵਪੁਰੀ ਦੇ ਇੰਚਾਰਜ ਮੰਤਰੀ ਸ਼੍ਰੀ ਪ੍ਰਦਿਊਮਨ ਸਿੰਘ ਤੋਮਰ; ਸ਼ਿਵਪੁਰੀ ਦੇ ਵਿਧਾਇਕ ਸ਼੍ਰੀ ਦੇਵੇਂਦਰ ਜੈਨ; ਕੋਲਾਰਸ ਦੇ ਵਿਧਾਇਕ ਸ਼੍ਰੀ ਮਹੇਂਦਰ ਰਾਮਸਿੰਘ ਯਾਦਵ; ਪਿਛੋਰ ਦੇ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਲੋਧੀ; ਸ਼ਿਵਪੁਰੀ ਜ਼ਿਲ੍ਹਾ ਪੰਚਾਇਤ ਦੀ ਚੇਅਰਪਰਸਨ ਸ਼੍ਰੀਮਤੀ ਨੇਹਾ-ਅਮਿਤ ਯਾਦਵ; ਸ਼ਿਵਪੁਰੀ ਨਗਰ ਪਰਿਸ਼ਦ ਦੀ ਚੇਅਰਪਸਨ ਸ਼੍ਰੀਮਤੀ ਗਾਇਤਰੀ ਸ਼ਰਮਾ; ਡਾਕ ਸੇਵਾ ਬੋਰਡ ਦੇ ਮਨੁੱਖੀ ਸਰੋਤ ਵਿਕਾਸ ਵਿਭਾਗ ਦੇ ਮੈਂਬਰ ਸ਼੍ਰੀ ਐੱਸਐੱਫਐੱਚ ਰਿਜਵੀ; ਮੱਧ ਪ੍ਰਦੇਸ਼ ਸਰਕਲ ਦੇ ਮੁੱਖ ਪੋਸਟਮਾਸਟਰ ਜਨਰਲ ਸ਼੍ਰੀ ਵਿਨੀਤ ਮਾਥੁਰ ਅਤੇ ਡਾਕ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ, ਜਨਤਕ ਪ੍ਰਤੀਨਿਧੀ ਅਤੇ ਪਤਵੰਤੇ ਵੀ ਮੌਜੂਦ ਸਨ।

ਇਹ ਨਵਾਂ ਕੇਂਦਰ ਡਾਕ ਵਿਭਾਗ ਦੇ ਸਹਾਰਨਪੁਰ, ਵਡੋਦਰਾ, ਮੈਸੂਰ, ਗੁਵਾਹਾਟੀ, ਮਦੁਰਾਈ ਅਤੇ ਦਰਭੰਗਾ ਵਿੱਚ ਸਥਿਤ 6 ਪੋਸਟਲ ਟ੍ਰੇਨਿੰਗ ਸੈਂਟਰਾਂ ਦੇ ਨੈੱਟਵਰਕ ਦਾ ਵਿਸਥਾਰ ਕਰੇਗਾ, ਜੋ ਮਿਲ ਕੇ ਪ੍ਰਤੀ ਵਰ੍ਹੇ ਲਗਭਗ 2,000 ਕਰਮਚਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਦੇ ਹਨ। ਮੱਧ ਪ੍ਰਦੇਸ਼ ਵਿੱਚ ਸਥਿਤ ਸ਼ਿਵਪੁਰੀ, ਜੋ ਖੇਤਰਫਲ ਦੇ ਹਿਸਾਬ ਨਾਲ ਦੂਜਾ ਸਭ ਤੋਂ ਵੱਡਾ ਰਾਜ ਹੈ, ਆਪਣੀ ਕੇਂਦਰੀ ਸਥਿਤੀ ਅਤੇ ਬਿਹਤਰ ਕਨੈਕਟੀਵਿਟੀ ਦੇ ਕਾਰਨ ਰਾਸ਼ਟਰੀ ਪੱਧਰ ਦੇ ਟ੍ਰੇਨਿੰਗ ਸੈਂਟਰ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਹ ਕੇਂਦਰ ਵਿਸ਼ੇਸ਼, ਤਕਨਾਲੋਜੀ-ਸਮਰੱਥ ਅਤੇ ਨਵੇਂ ਜ਼ਮਾਨੇ ਦੀ ਟ੍ਰੇਨਿੰਗ ਤੱਕ ਪਹੁੰਚ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਡਾਕ ਕਰਮਚਾਰੀਆਂ ਨੂੰ ਆਧੁਨਿਕ, ਨਾਗਰਿਕ ਕੇਂਦ੍ਰਿਤ ਡਾਕ ਸੰਚਾਲਨ ਅਤੇ ਸੇਵਾ ਪ੍ਰਦਾਨ ਕਰਨ ਦੀਆਂ ਬਦਲਦੀਆਂ ਮੰਗਾਂ ਦੇ ਅਨੁਸਾਰ ਹੁਨਰ ਪ੍ਰਾਪਤ ਹੋ ਸਕੇਗਾ।

ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਸਥਿਤ ਨਵੀਨੀਕ੍ਰਿਤ ਮੁੱਖ ਡਾਕਘਰ ਦਾ ਉਦਘਾਟਨ ਕੀਤਾ

ਇਸ ਮੌਕੇ ‘ਤੇ ਸ਼੍ਰੀ ਸਿੰਧੀਆ ਨੇ ਨਵੀਨੀਕ੍ਰਿਤ ਸ਼ਿਵਪੁਰੀ ਮੁੱਖ ਡਾਕਘਰ ਦਾ ਵੀ ਉਦਘਾਟਨ ਕੀਤਾ। ਇਸ ਦਾ ਆਧੁਨਿਕੀਕਰਣ ਨਵੀਂ ਦਿੱਲੀ ਦੇ ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ (ਐੱਸਪੀਏ) ਦੇ ਡਿਜ਼ਾਈਨ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤਾ ਗਿਆ। ਇਸ ਉੱਨਤ ਸੁਵਿਧਾ ਵਿੱਚ ਨਾਗਰਿਕਾਂ ਦੀ ਸਹੂਲੀਅਤ, ਪਹੁੰਚਯੋਗਤਾ ਅਤੇ ਬਿਹਤਰ ਸੇਵਾ ਅਨੁਭਵ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਵਿੱਚ ਜਨ ਸੇਵਾ ਕਨੈਕਟ ਨਾਮਕ ਇੱਕ ਬਹੁ-ਮੰਤਵੀ ਨਾਗਰਿਕ ਸੁਵਿਧਾ ਕੇਂਦਰ ਹੈ, ਜੋ ਡਾਕ ਵਿਭਾਗ ਦੀਆਂ ਕਈ ਸੇਵਾਵਾਂ ਇੱਕ ਹੀ ਸਥਾਨ ‘ਤੇ ਉਪਲਬਧ ਕਰਵਾਉਂਦਾ ਹੈ। ਇਸ ਦੇ ਨਾਲ ਹੀ ਆਧੁਨਿਕ ਸੇਵਾ ਕਾਊਂਟਰ, ਬਿਹਤਰ ਗ੍ਰਾਹਕ ਸੁਵਿਧਾਵਾਂ ਅਤੇ ਰੁਕਾਵਟ ਰਹਿਤ ਪਹੁੰਚ ਦੀ ਸੁਵਿਧਾ ਵੀ ਉਪਲਬਧ ਹੈ।

ਆਧੁਨਿਕ ਸ਼ਿਵਪੁਰੀ ਮੁੱਖ ਡਾਕਘਰ ਵਿੱਚ ਜਨ ਸੇਵਾ ਕਨੈਕਟ ਨਾਮਕ ਇੱਕ ਬਹੁ-ਮੰਤਵੀ ਨਾਗਰਿਕ ਸੁਵਿਧਾ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜੋ ਇੱਕ ਹੀ ਸਥਾਨ ‘ਤੇ ਡਾਕ ਵਿਭਾਗ ਦੀਆਂ ਕਈ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਪਹਿਲ ਇੱਕ ਹਫ਼ਤੇ ਪਹਿਲਾਂ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਦੁਆਰਾ ਦੇਸ਼ ਭਰ ਵਿੱਚ 14 ਜਨ ਸੇਵਾ ਕਨੈਕਟ ਡਾਕਘਰਾਂ ਦੇ ਉਦਘਾਟਨ ਦੇ ਤੁਰੰਤ ਬਾਅਦ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਪਹੁੰਚਯੋਗ, ਆਧੁਨਿਕ ਅਤੇ ਨਾਗਰਿਕ-ਕੇਂਦ੍ਰਿਤ ਡਾਕ ਸੇਵਾਵਾਂ ਦੇ ਪ੍ਰਤੀ ਵਿਭਾਗ ਦੇ ਵਿਜ਼ਨ ਨੂੰ ਹੋਰ ਹੁਲਾਰਾ ਮਿਲਿਆ ਹੈ। ਉੱਨਤ ਸ਼ਿਵਪੁਰੀ ਡਾਕਘਰ ਵਿੱਚ ਬਿਹਤਰ ਗ੍ਰਾਹਕ ਸੁਵਿਧਾਵਾਂ, ਸੁਗਮ ਪਹੁੰਚ ਅਤੇ ਬਿਹਤਰ ਸੇਵਾ ਸਬੰਧੀ ਵਾਤਾਵਰਣ ਉਪਲਬਧ ਹੈ, ਜਿਸ ਵਿੱਚ ਸਪੀਡ ਪੋਸਟ, ਬੱਚਤ ਬੈਂਕ, ਡਾਕ ਜੀਵਨ ਬੀਮਾ, ਆਧਾਰ ਕਾਰਡ, ਪਾਰਸਲ ਅਤੇ ਹੋਰ ਡਾਕ ਅਤੇ ਵਿੱਤੀ ਸੇਵਾਵਾਂ ਸ਼ਾਮਲ ਹਨ।

 

***

ਏਐੱਮਕੇ/ਐੱਨਏ/ਬਲਜੀਤ
 


(Release ID: 2306268) ਵਿਜ਼ੀਟਰ ਕਾਊਂਟਰ : 5