ਰੱਖਿਆ ਮੰਤਰਾਲਾ
azadi ka amrit mahotsav

ਲੋਕਾਯਾਨ 2026 ਅਭਿਆਨ ਦੇ ਤਹਿਤ ਭਾਰਤੀ ਜਲ-ਸੈਨਾ ਦਾ ਸੁਦਰਸ਼ਨੀ ਸ਼ਿਪ ਬਾਰਸੀਲੋਨਾ ਪਹੁੰਚਿਆ

Posted On: 02 SEP 2026 3:07PM by PIB Chandigarh

ਭਾਰਤੀ ਜਲ ਸੈਨਾ ਦਾ ਸੇਲ ਟ੍ਰੇਨਿੰਗ ਸ਼ਿਪ, ਆਈਐੱਨਐੱਸ ਸੁਦਰਸ਼ਨੀ, ਆਪਣੀ ਚੱਲ ਰਹੀ ਸਮੁੰਦਰ-ਪਾਰ ਯਾਤਰਾ ‘ਲੋਕਾਯਾਨ 26’ ਦੇ ਤਹਿਤ 1 ਸਤੰਬਰ 2026 ਨੂੰ ਸਪੇਨ ਦੇ ਬਾਰਸੀਲੋਨਾ ਪਹੁੰਚਿਆ।

ਬਾਰਸੀਲੋਨਾ ਵਿੱਚ ਰੁਕਣ ਦੇ ਦੌਰਾਨ, ਇਹ ਸ਼ਿਪ ਸਪੈਨਿਸ਼ ਨੇਵੀ ਅਤੇ ਸਮੁੰਦਰੀ ਖੇਤਰ ਨਾਲ ਜੁੜੇ ਹੋਰ ਲੋਕਾਂ ਦੇ ਨਾਲ ਪੇਸ਼ੇਵਰ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਵੇਗਾ। ਜਹਾਜ਼ ‘ਤੇ ਮੌਜੂਦ ਸਮੁੰਦਰੀ ਸਿਖਲਾਈ ਪ੍ਰਾਪਤ ਕਰਨ ਵਾਲੇ ਪੇਸ਼ੇਵਰ ਗੱਲਬਾਤ ਅਤੇ ਸਮੁੰਦਰੀ ਕੌਸ਼ਲ ਦੇ ਅਦਾਨ-ਪ੍ਰਦਾਨ ਵਿੱਚ ਹਿੱਸਾ ਲੈਣਗੇ।

ਆਈਐੱਨਐੱਸ ਸੁਦਰਸ਼ਨੀ 4 ਸਤੰਬਰ 2026 ਨੂੰ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ, ਜਿਸ ਨਾਲ ਉਨ੍ਹਾਂ ਨੂੰ ਭਾਰਤ ਦੀਆਂ ਸਮੁੰਦਰੀ ਪਰੰਪਰਾਵਾਂ ਅਤੇ ਜਲ ਸੈਨਾ ਦੀ ਖੋਜ ਦੀ ਭਾਵਨਾ ਨੂੰ ਜਾਣਨ-ਸਮਝਣ ਦਾ ਮੌਕਾ ਮਿਲੇਗਾ।

ਇਹ ਯਾਤਰਾ ਭਾਰਤ ਦੇ ਸਮੁੰਦਰੀ ਯਤਨਾਂ ਦਾ ਪ੍ਰਤੀਕ ਹੈ; ਇਹ ਆਲਮੀ ਸਮੁੰਦਰੀ ਗਤੀਵਿਧੀਆਂ ਵਿੱਚ ਭਾਰਤ ਦੀ ਅਹਿਮੀਅਤ ਅਤੇ ਪੇਸ਼ੇਵਰ ਸਿਖਲਾਈ ਅਤੇ ਸਮੁੰਦਰੀ ਜਹਾਜ਼ ਯਾਤਰਾ-ਅਭਿਆਨਾਂ ਵਿੱਚ ਉੱਤਮਤਾ ਪ੍ਰਤੀ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

******

ਵੀਐੱਮ/ਏਐੱਸ/ਏਕੇ

159/26


(Release ID: 2305952) ਵਿਜ਼ੀਟਰ ਕਾਊਂਟਰ : 6