ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਪੇਂਡੂ ਵਿਕਾਸ ਮੰਤਰਾਲੇ ਨੇ ਸਟਾਕਹੋਮ ਵਿੱਚ ‘ਵਿਸ਼ਵ ਜਲ ਹਫ਼ਤਾ 2026’ ('ਵਰਲਡ ਵਾਟਰ ਵੀਕ 2026') ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ


ਭਾਰਤ ਨੇ ਗਲੋਬਲ ਮੰਚ ’ਤੇ ਸਮਾਜਿਕ ਭਾਈਵਾਲੀ ਨਾਲ ਜਲ ਸੁਰੱਖਿਆ ਯਕੀਨੀ ਬਣਾਉਣ ਅਤੇ ਪੇਂਡੂ ਵਿਕਾਸ ਪ੍ਰੋਗਰਾਮਾਂ ਦੇ ਨਤੀਜੇ ਸਾਹਮਣੇ ਰੱਖੇ

Posted On: 25 AUG 2026 6:12PM by PIB Chandigarh

ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਨੇ ਸਵੀਡਨ ਦੇ ਸਟਾਕਹੋਮ ਵਿੱਚ ਆਯੋਜਿਤ ਵਿਸ਼ਵ ਜਲ ਹਫ਼ਤਾ 2026 ਵਿੱਚ ਹਿੱਸਾ ਲਿਆ। ਇਸ ਵਿੱਚ ਸਮਾਜ ਦੀ ਅਗਵਾਈ ਵਾਲੇ ਪੇਂਡੂ ਵਿਕਾਸ, ਤਕਨਾਲੋਜੀ- ਯੋਗ ਸ਼ਾਸਨ ਅਤੇ ਕੁਦਰਤੀ ਸਰੋਤਾਂ ਦੇ ਟਿਕਾਊ ਪ੍ਰਬੰਧਨ ਰਾਹੀਂ ਜਲ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ। ਇਸ ਗਲੋਬਲ ਪਲੇਟਫ਼ਾਰਮ ਨੇ ਭਾਰਤ ਦੇ ਤਜਰਬਿਆਂ ਨੂੰ ਸਾਂਝਾ ਕਰਨ ਅਤੇ ਜਲਵਾਯੂ-ਅਨੁਕੂਲ ਵਾਤਾਵਰਨ ਤੇ ਸਮਾਵੇਸ਼ੀ ਜਲ ਪ੍ਰਬੰਧਨ ਨੂੰ ਅੱਗੇ ਵਧਾਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਅਪਣਾਏ ਜਾਣ ਵਾਲੇ ਸਰਵੋਤਮ ਢੰਗਾਂ ਤੋਂ ਸਿੱਖਣ ਦਾ ਇੱਕ ਮਹੱਤਵਪੂਰਨ ਪਲੇਟਫ਼ਾਰਮ ਪ੍ਰਦਾਨ ਕੀਤਾ।

ਸਟਾਕਹੋਮ ਅੰਤਰਰਾਸ਼ਟਰੀ ਜਲ ਸੰਸਥਾਨ (ਐੱਸਆਈਡਬਲਿਊਆਈ) ਵੱਲੋਂ ਆਯੋਜਿਤ ਵਿਸ਼ਵ ਜਲ ਹਫ਼ਤਾ ਪ੍ਰੋਗਰਾਮ ਪਾਣੀ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ , ਸਹਿਯੋਗ ਅਤੇ ਨਵੀਨਤਾ ਲਈ ਦੁਨੀਆ ਦੇ ਪ੍ਰਮੁੱਖ ਪਲੇਟਫ਼ਾਰਮਾਂ ਵਿੱਚੋਂ ਇੱਕ ਹੈ। ਇਹ ਸਲਾਨਾ ਪ੍ਰੋਗਰਾਮ ਦੁਨੀਆ ਭਰ ਦੀਆਂ ਸਰਕਾਰਾਂ, ਵਿਕਾਸ ਭਾਈਵਾਲਾਂ, ਖੋਜ ਸੰਸਥਾਵਾਂ ਅਤੇ ਮਾਹਰਾਂ ਨੂੰ ਇਕੱਠਾ ਕਰਦਾ ਹੈ, ਤਾਂ ਜੋ ਉਹ ਪਾਣੀ ਨਾਲ ਜੁੜੀਆਂ ਨਵੀਂਆਂ ਚੁਣੌਤੀਆਂ 'ਤੇ ਚਰਚਾ ਕਰ ਸਕਣ ਅਤੇ ਜਾਣਕਾਰੀ, ਤਜਰਬੇ ਤੇ ਹੱਲ ਸਾਂਝੇ ਕਰ ਸਕਣ।

 

ਪੇਂਡੂ ਵਿਕਾਸ ਮੰਤਰਾਲੇ ਦੀ ਨੁਮਾਇੰਦਗੀ ਕਰਦਿਆਂ ਸੰਯੁਕਤ ਸਕੱਤਰ ਕੁਮਾਰੀ ਰੋਹਿਣੀ ਆਰ. ਭਾਜੀਭਾਕਰੇ ਨੇ ‘ਜਲ ਸੁਰੱਖਿਆ ’ਤੇ ਰਾਸ਼ਟਰੀ ਪਹਿਲਕਦਮੀ: ਰਾਸ਼ਟਰੀ ਜਲ ਦ੍ਰਿਸ਼ਟੀਕੋਣ ਨੂੰ ਅਸਲੀਅਤ ਵਿੱਚ ਬਦਲਣਾ-ਕੀ ਕੰਮ ਕਰਦਾ ਹੈ?’ ਸਿਰਲੇਖ ਵਾਲੇ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਜ਼ਮੀਨੀ ਪੱਧਰ ’ਤੇ ਜਲ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਪਣੇ ਲੰਮੇ ਸਮੇਂ ਦੇ ਜਲ ਦ੍ਰਿਸ਼ਟੀਕੋਣ ਨੂੰ ਸੰਸਥਾਗਤ ਅਤੇ ਵਿਹਾਰਕ ਪਹੁੰਚਾਂ ’ਚ ਬਦਲਣ ਵਿੱਚ ਭਾਰਤ ਦੇ ਤਜਰਬੇ ਨੂੰ ਸਾਂਝਾ ਕੀਤਾ। ਇਸ ਸੈਸ਼ਨ ਦਾ ਆਯੋਜਨ ਡੌਇਚੇ ਗੇਸੈਲਸ਼ਾਫਟ ਫ਼ਾਰ ਇੰਟਰਨੈਸ਼ਨਲ ਜੁਸਾਮੇਨਰਬੀਟ (ਜੀਆਈਜੈੱਡ)  ਜੀ.ਐੱਮ.ਬੀ.ਐੱਚ. ਅਤੇ ਅੰਤਰਰਾਸ਼ਟਰੀ ਜਲ ਪ੍ਰਬੰਧਨ ਸੰਸਥਾਨ (ਆਈਡਬਲਿਊਐੱਮਆਈ) ਵੱਲੋਂ ਕੀਤਾ ਗਿਆ ਸੀ।

ਭਾਰਤ ਦੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੰਦੇ ਹੋਏ, ਕੁਮਾਰੀ ਭਾਜੀਭਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਜਲ ਸੁਰੱਖਿਆ ਭਾਰਤ ਦੀ ਵਿਕਾਸ ਯਾਤਰਾ ਦੇ ਇੱਕ ਮੁੱਖ ਥੰਮ੍ਹ ਵਜੋਂ ਉੱਭਰੀ ਹੈ। ‘ਵਿਕਸਿਤ ਭਾਰਤ @2047’ ਦੇ ਵਿਆਪਕ ਦ੍ਰਿਸ਼ਟੀਕੋਣ ਨਾਲ ਜੁੜਿਆ ਭਾਰਤ ਦਾ ‘ਵਾਟਰ ਵਿਜ਼ਨ @2047’ ਏਕੀਕ੍ਰਿਤ ਯੋਜਨਾਬੰਦੀ, ਤਕਨੀਕੀ ਨਵੀਨਤਾ ਅਤੇ ਭਾਈਚਾਰਕ ਭਾਈਵਾਲੀ  ਰਾਹੀਂ ਸਾਰੇ ਨਾਗਰਿਕਾਂ ਲਈ ਮਜ਼ਬੂਤ, ਸਮਾਵੇਸ਼ੀ ਅਤੇ ਟਿਕਾਊ ਜਲ ਸੁਰੱਖਿਆ ਨੂੰ ਯਕੀਨੀ ਕਰਨਾ ਚਾਹੁੰਦਾ ਹੈ। ਪਾਣੀ ਨੂੰ ਹੁਣ ਪੇਂਡੂ ਖ਼ੁਸ਼ਹਾਲੀ, ਜਨ- ਸਿਹਤ, ਮਹਿਲਾ ਸਸ਼ਕਤੀਕਰਨ, ਜਲਵਾਯੂ ਅਨੁਕੂਲਤਾ ਅਤੇ ਟਿਕਾਊ ਵਿਕਾਸ ਦੇ ਆਧਾਰ ਵਜੋਂ ਦੇਖਿਆ ਜਾ ਰਿਹਾ ਹੈ।

ਮੰਤਰਾਲੇ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਦੇ ਜਲ ਸੁਰੱਖਿਆ ਢਾਂਚੇ  ਨੂੰ ‘ਜਲ ਜੀਵਨ ਮਿਸ਼ਨ’ ਅਤੇ ‘ਜਲ ਸੁਰੱਖਿਆ ਤੇ ਰਾਸ਼ਟਰੀ ਪਹਿਲਕਦਮੀ’ (ਐੱਨਆਈਡਬਲਿਊਐੱਸ) ਵਰਗੀਆਂ ਮੁੱਖ ਪਹਿਲਕਦਮੀਆਂ ਰਾਹੀਂ ਅੱਗੇ ਵਧਾਇਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ‘ਜਲ ਜੀਵਨ ਮਿਸ਼ਨ’ ਪੇਂਡੂ ਖੇਤਰਾਂ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਪਹੁੰਚ ਨੂੰ ਬਿਹਤਰ ਬਣਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਐੱਨਆਈਡਬਲਿਊਐੱਸ ਵਿਗਿਆਨਕ ਅਤੇ ਡਾਟਾ-ਆਧਾਰਿਤ ਯੋਜਨਾਬੰਦੀ ਰਾਹੀਂ ਜਲ ਭੰਡਾਰਨ, ਭੂ-ਜਲ ਰੀਚਾਰਜ , ਪਾਣੀ ਦੀ ਸੰਭਾਲ ਅਤੇ ਜਲ ਸੁਰੱਖਿਆ ਨਾਲ ਜੁੜੇ ਹੋਰ ਸਰੋਤਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਫੋਰਮ ਵਿੱਚ ਪੇਸ਼ ਕੀਤੇ ਗਏ ਭਾਰਤ ਦੇ ਦ੍ਰਿਸ਼ਟੀਕੋਣ ਦਾ ਇੱਕ ਅਹਿਮ ਹਿੱਸਾ ‘ਜਲ ਸੁਰੱਖਿਆ ‘ਤੇ ਰਾਸ਼ਟਰੀ ਪਹਿਲਕਦਮੀ’ (ਐੱਨਆਈਡਬਲਿਊਐੱਸ ) ਸੀ, ਜੋ ਵੱਖ-ਵੱਖ ਬਲਾਕਾਂ ਵਿੱਚ ਭੂਮੀਗਤ ਦੀ ਸਥਿਤੀ ਦੇ ਆਧਾਰ ’ਤੇ ਪਾਣੀ ਨਾਲ ਨਾਲ ਸਬੰਧਿਤ ਕੰਮਾਂ ’ਤੇ ਖ਼ਰਚ ਨੂੰ ਤਰਜੀਹ ਦਿੰਦਾ ਹੈ। ਇਹ ਦ੍ਰਿਸ਼ਟੀਕੋਣ ਪਾਣੀ ਦੀ ਘਾਟ ਵਾਲੇ ਖੇਤਰਾਂ ਵਿੱਚ ਬਹਾਅ ਨੂੰ ਨਿਰਦੇਸ਼ਿਤ ਕਰਨ ਅਤੇ ਨਿਰਪੱਖ ਤੇ ਪਾਰਦਰਸ਼ੀ ਯੋਜਨਾ ਪ੍ਰਕਿਰਿਆਵਾਂ ਰਾਹੀਂ ਲੰਬੇ ਸਮੇਂ ਤੱਕ ਪਾਣੀ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਸਪਸ਼ਟ ਢਾਂਚਾ ਪ੍ਰਦਾਨ ਕਰਦਾ ਹੈ।

ਮੰਤਰਾਲੇ ਨੇ ਇਸ ਗੱਲ ’ਤੇ ਵੀ ਚਾਨਣਾ ਪਾਇਆ ਕਿ ਰੋਜ਼ਗਾਰ ਲਈ ਵਿਕਸਤ ਭਾਰਤ-ਗਾਰੰਟੀ ਅਤੇ ਆਜੀਵਿਕਾ ਮਿਸ਼ਨ (ਪੇਂਡੂ) ਵੀਬੀ-ਜੀ ਰਾਮਜੀ  ਐਕਟ, 2025 ਪੇਂਡੂ ਵਿਕਾਸ ਦੀਆਂ ਪਹਿਲਕਦਮੀਆਂ ਵਿੱਚ ਜਲ ਸੁਰੱਖਿਆ ਨੂੰ ਮੁੱਖ ਤਰਜੀਹੀ ਵਾਲੇ ਖੇਤਰਾਂ ਵਿੱਚ ਸ਼ਾਮਲ ਕਰਦਾ ਹੈ। ਇਹ ਢਾਂਚਾ ਭਾਗੀਦਾਰੀਪੂਰਨ ਯੋਜਨਾਬੰਦੀ ਅਤੇ ਅਮਲ ਰਾਹੀਂ ਰੋਜ਼ਗਾਰ ਪੈਦਾ ਕਰਨ, ਆਜੀਵਿਕਾ ਨੂੰ ਉਤਸ਼ਾਹਿਤ ਕਰਨ, ਕੁਦਰਤੀ ਸਰੋਤ ਪ੍ਰਬੰਧਨ ਅਤੇ ਟਿਕਾਊ ਭਾਈਚਾਰਕ ਜਾਇਦਾਦਾਂ ਦੇ ਨਿਰਮਾਣ ਵਿਚਕਾਰ ਤਾਲਮੇਲ ਨੂੰ ਉਤਸ਼ਾਹਿਤ ਕਰਦਾ ਹੈ।

ਪਾਣੀ ਸੁਰੱਖਿਆ ਲਈ ਤਕਨਾਲੋਜੀ ਅਤੇ ਡੇਟਾ-ਅਧਾਰਿਤ ਯੋਜਨਾਬੰਦੀ

ਮੰਤਰਾਲੇ ਨੇ ਜਲ ਸੁਰੱਖਿਆ ਨਤੀਜਿਆਂ ਨੂੰ ਮਜ਼ਬੂਤ ਕਰਨ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਭੂ-ਸਥਾਨਕ ਤਕਨਾਲੋਜੀਆਂ ਅਤੇ ਡਾਟਾ-ਆਧਾਰਿਤ ਫ਼ੈਸਲੇ ਲੈਣ ਦੀ ਭਾਰਤ ਦੀ ਵਧਦੀ ਵਰਤੋਂ ਨੂੰ ਪ੍ਰਦਰਸ਼ਿਤ ਕੀਤਾ। ਯੁਕਤਧਾਰਾ-ਜੀਓਸਪੇਸ਼ੀਅਲ ਪਲਾਨਿੰਗ ਪਲੇਟਫ਼ਾਰਮ ਵਰਗੇ ਉੱਨਤ ਟੂਲ, ਜੋ ਜੀਆਈਐੱਸ ਅਤੇ ਰਿਮੋਟ ਸੈਂਸਿੰਗ ਤਕਨਾਲੋਜੀਆਂ ਦੀ ਵਰਤੋਂ ਕਰਦੇ ਹਨ, ਪੇਂਡੂ ਵਿਕਾਸ ਅਤੇ ਕੁਦਰਤੀ ਸਰੋਤਾਂ ਦੇ ਪ੍ਰਬੰਧਨ ਨਾਲ ਜੁੜੇ ਕੰਮਾਂ ਦੀ ਸਬੂਤ-ਆਧਾਰਿਤ ਯੋਜਨਾਬੰਦੀ ਵਿੱਚ ਮਦਦ ਕਰਦੇ ਹਨ। ਈ-ਜਲ ਐਪਲੀਕੇਸ਼ਨ ਜਲ ਸਰੋਤਾਂ, ਮੀਂਹ, ਭੂਮੀਗਤ ਪਾਣੀ ਅਤੇ ਆਬਾਦੀ ਬਾਰੇ ਜਾਣਕਾਰੀ ਨੂੰ ਏਕੀਕ੍ਰਿਤ ਕਰਕੇ ਗ੍ਰਾਮ ਪੰਚਾਇਤ ਪੱਧਰ ’ਤੇ ਡਾਟਾ-ਆਧਾਰਿਤ ਜਲ ਬਜਟ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਈ-ਸਮਰੱਥ ਸਿਖਲਾਈ ਪਲੇਟਫ਼ਾਰਮਾਂ ਰਾਹੀਂ ਸਮਰੱਥਾ ਨਿਰਮਾਣ ਅਤੇ ਗਿਆਨ ਦੇ ਪ੍ਰਸਾਰ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ, ਜਦੋਂ ਕਿ ਵੀਬੀਜੀਰਾਮਜੀ ਸਾਫਟ, ਸਿਕਿਓਰ, ਅਤੇ ਭੂਗ੍ਰਾਮ ਵਰਗੇ ਡਿਜੀਟਲ ਡੈਸ਼ਬੋਰਡ ਪੇਂਡੂ ਵਿਕਾਸ ਪ੍ਰੋਗਰਾਮਾਂ ਵਿੱਚ ਅਸਲ-ਸਮੇਂ ਦੇ ਲਾਗੂਕਰਨ ਟਰੈਕਿੰਗ, ਵਿੱਤੀ ਪ੍ਰਬੰਧਨ, ਨਿਗਰਾਨੀ ਅਤੇ ਪਾਰਦਰਸ਼ਤਾ ਨੂੰ ਸਮਰੱਥ ਬਣਾਉਂਦੇ ਹਨ। ਤਕਨਾਲੋਜੀ-ਅਧਾਰਤ ਇਹ ਪ੍ਰਣਾਲੀਆਂ ਪੇਂਡੂ ਭਾਰਤ ਵਿੱਚ ਵਿਕੇਂਦਰੀਕ੍ਰਿਤ ਯੋਜਨਾਬੰਦੀ ਨੂੰ ਮਜ਼ਬੂਤ ​​ਕਰਨ ਅਤੇ ਜਲ ਸੁਰੱਖਿਆ ਨਾਲ ਜੁੜੇ ਉਪਾਵਾਂ ਦੀ ਪ੍ਰਭਾਵਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੇ ਹਨ।

ਮੰਤਰਾਲੇ ਨੇ ਪਾਣੀ ਸਬੰਧੀ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ, ਲਾਗੂਕਰਨ, ਸੰਚਾਲਨ ਅਤੇ ਰੱਖ-ਰਖਾਅ ਵਿੱਚ ਗ੍ਰਾਮ ਪੰਚਾਇਤਾਂ, ਪਿੰਡ ਦੇ ਪਾਣੀ ਅਤੇ ਸਫ਼ਾਈ  ਕਮੇਟੀਆਂ ਅਤੇ ਸਥਾਨਕ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।  ਪਾਰਦਰਸ਼ਤਾ, ਸਥਿਰਤਾ ਅਤੇ ਪੇਂਡੂ ਜਲ ਨਿਵੇਸ਼ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਭਾਈਚਾਰਕ ਭਾਈਵਾਲੀ, ਸਮਾਜਿਕ ਜਵਾਬਦੇਹੀ ਪ੍ਰਣਾਲੀ ਅਤੇ ਡਿਜੀਟਲ ਨਿਗਰਾਨੀ ਪ੍ਰਣਾਲੀਆਂ ਮਹੱਤਵਪੂਰਨ ਥੰਮ੍ਹਾਂ ਵਜੋਂ ਉੱਭਰੀਆਂ ਹਨ।

25 ਅਗਸਤ 2026 ਨੂੰ ਕੁਮਾਰੀ ਭਾਜੀਭਾਕਰੇ ਨੇ “ਪਾਣੀ ਦੇ ਮਾਮਲੇ ਵਿੱਚ ਮਜ਼ਬੂਤੀ ਅਤੇ ਖ਼ੁਸ਼ਹਾਲੀ ਲਈ ਫੰਡਿੰਗ: ਯੂ.ਐੱਨ. 2026 ਜਲ ਸੰਮੇਲਨ ਤੋਂ ਪਹਿਲਾਂ ਵਾਅਦਿਆਂ ਨੂੰ ਅਮਲ ਵਿੱਚ ਲਿਆਉਣਾ ਅਤੇ ਸਥਾਈ ਪ੍ਰਭਾਵ ਪਾਉਣਾ” ਵਰਗੇ ਵਿਸ਼ੇ ’ਤੇ ਆਯੋਜਿਤ ਉੱਚ-ਪੱਧਰੀ ਪੈਨਲ ਵਿੱਚ ਵੀ ਹਿੱਸਾ ਲਿਆ। ਇਸ ਸੈਸ਼ਨ ਵਿੱਚ ਮੰਤਰੀਆਂ, ਬਹੁਪੱਖੀ ਵਿਕਾਸ ਬੈਂਕਾਂ, ਜਲਵਾਯੂ ਵਿੱਤ ਸੰਸਥਾਵਾਂ ਅਤੇ ਵਿਕਾਸ ਭਾਈਵਾਲਾਂ ਨੂੰ ਇਕੱਠੇ ਕੀਤਾ ਤਾਂ ਜੋ ਜਲ ਅਨੁਕੂਲਨ ਵਿੱਚ ਨਿਵੇਸ਼ ਨੂੰ ਮਜ਼ਬੂਤ ਕਰਨ ਅਤੇ ਸਥਾਈ ਵਿਕਾਸ ਟੀਚੇ ਨੂੰ ਪ੍ਰਾਪਤ ਕਰਨ ਲਈ ਦ੍ਰਿਸ਼ਟੀਕੋਣ ’ਤੇ ਚਰਚਾ ਕੀਤੀ ਜਾ ਸਕੇ।

ਵਿਚਾਰ-ਵਟਾਂਦਰੇ ਦੌਰਾਨ ਭਾਰਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਾਗਰਿਕਾਂ ਅਤੇ ਸਮਾਜ ਨੂੰ ਸਥਾਈ ਲਾਭ ਪਹੁੰਚਾਉਣ ਲਈ ਪਾਣੀ ਸੁਰੱਖਿਆ ਵਿੱਚ ਨਿਵੇਸ਼ ਲਈ ਮਜ਼ਬੂਤ ​​ਰਾਜਨੀਤਿਕ ਇੱਛਾ ਸ਼ਕਤੀ, ਸਹਿਕਾਰੀ ਸੰਘਵਾਦ, ਮਜ਼ਬੂਤ ​​ਡਿਜੀਟਲ ਜਨਤਕ ਬੁਨਿਆਦੀ ਢਾਂਚਾ ਅਤੇ ਲੋਕ-ਭਾਗੀਦਾਰੀ- ਕੇਂਦਰਿਤ ਯੋਜਨਾਬੰਦੀ ਜ਼ਰੂਰੀ ਹਨ।

ਵਿਸ਼ਵ ਜਲ ਹਫ਼ਤਾ 2026 ਵਿੱਚ ਭਾਰਤ ਦੀ ਭਾਗੀਦਾਰੀ ਪੇਂਡੂ ਵਿਕਾਸ, ਆਜੀਵਿਕਾ , ਜਲਵਾਯੂ ਅਨੁਕੂਲਤਾ ਅਤੇ ਕੁਦਰਤੀ ਸਰੋਤਾਂ ਦੇ ਸਥਾਈ ਪ੍ਰਬੰਧਨ ਦੇ ਅਨਿੱਖੜਵੇਂ ਅੰਗ ਵਜੋਂ ਜਲ ਸੁਰੱਖਿਆ ਨੂੰ ਅੱਗੇ ਵਧਾਉਣ ਲਈ ਪੇਂਡੂ ਵਿਕਾਸ ਮੰਤਰਾਲੇ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਭਾਗੀਦਾਰੀ ਨੇ ਸਥਾਨਕ ਯੋਜਨਾਬੰਦੀ, ਤਕਨਾਲੋਜੀ- ਯੋਗ ਸ਼ਾਸਨ  ਅਤੇ ਸਮਾਜ ਦੀ ਅਗਵਾਈ ਵਾਲੀ ਕਾਰਵਾਈ ਰਾਹੀਂ ਜਲ ਸੁਰੱਖਿਆ ਨੂੰ ਮਜ਼ਬੂਤ ਕਰਨ ’ਤੇ ਵਿਸ਼ਵ-ਵਿਆਪੀ ਸੰਵਾਦ ਵਿੱਚ ਵੀ ਯੋਗਦਾਨ ਪਾਇਆ।

ਵਿਸ਼ਵ ਜਲ ਹਫ਼ਤੇ ਬਾਰੇ

ਸਟਾਕਹੋਮ ਇੰਟਰਨੈਸ਼ਨਲ ਵਾਟਰ ਇੰਸਟੀਚਿਊਟ  (ਐੱਸ.ਆਈ.ਡਬਲਿਊ.ਆਈ) ਵੱਲੋਂ ਹਰ ਸਾਲ ਆਯੋਜਿਤ ਵਿਸ਼ਵ ਜਲ ਹਫ਼ਤਾ ਪਾਣੀ ਨਾਲ ਸਬੰਧਿਤ ਮੁੱਦਿਆਂ ’ਤੇ ਗੱਲਬਾਤ, ਸਹਿਯੋਗ ਅਤੇ ਨਵੀਨਤਾ ਲਈ ਇੱਕ ਪ੍ਰਮੁੱਖ ਗਲੋਬਲ ਪਲੇਟਫ਼ਾਰਮ ਹੈ। ਇਹ ਦੁਨੀਆ ਭਰ ਦੀਆਂ ਸਰਕਾਰਾਂ, ਵਿਕਾਸ ਭਾਈਵਾਲਾਂ, ਖੋਜਕਰਤਾਵਾਂ, ਮਾਹਰਾਂ ਅਤੇ ਹੋਰ ਸੰਬੰਧਿਤ ਧਿਰਾਂ ਨੂੰ ਇਕੱਠੇ ਕਰਦਾ ਹੈ, ਤਾਂ ਜੋ ਵਿਸ਼ਵ-ਵਿਆਪੀ ਪਾਣੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਗਿਆਨ, ਸਾਂਝੇਦਾਰੀ ਅਤੇ ਹੱਲਾਂ ਨੂੰ ਅੱਗੇ ਵਧਾਇਆ ਜਾ ਸਕੇ।

*****

ਆਰਸੀ/ਪੀਯੂ


(Release ID: 2305836) ਵਿਜ਼ੀਟਰ ਕਾਊਂਟਰ : 2