ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਮਿਸ਼ਨ ਜ਼ੀਰੋ: ਦੇਪਾਲਪੁਰ ਨੇ ਵਿਰਾਸਤ ਰਹਿੰਦ-ਖੂੰਹਦ ਨਾਲ ਨਜਿੱਠਣ ਵਿੱਚ ਸਫਲਤਾ ਹਾਸਲ ਕੀਤੀ
Posted On:
31 AUG 2026 2:05PM by PIB Chandigarh
ਇੰਦੌਰ ਨੇ ਦੇਪਾਲਪੁਰ ਦਾ ਮਾਰਗਦਰਸ਼ਨ ਆਪਣੇ ਹੱਥ ਵਿੱਚ ਲੈ ਲਿਆ ਹੈ। ਸਖ਼ਤ ਚਾਰ-ਬਿਨ ਰਹਿੰਦ-ਖੂੰਹਦ ਵੱਖ ਕਰਨ ਦੀ ਪ੍ਰਣਾਲੀ ਨੂੰ ਸਫਲਤਾਪੂਰਵਕ ਲਾਗੂ ਕਰਨ ਤੋਂ ਲੈ ਕੇ 1,250 ਟਨ ਪੁਰਾਣੇ ਜਮ੍ਹਾਂ ਵੇਸਟ ਨੂੰ ਸਾਫ਼ ਕਰਨ ਤੱਕ, ਇਹ ਪਰਿਵਰਤਨ ਵਾਕਈ ਬੇਮਿਸਾਲ ਹੈ!
ਸਵੱਛਤਾ ਹੀ ਸੇਵਾ 2025 ਦੌਰਾਨ ਸ਼ੁਰੂ ਕੀਤੀ ਗਈ ਸਵੱਛ ਸ਼ਹਿਰ ਜੋੜੀ ਰਾਹੀਂ ਸ਼ਹਿਰੀ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸਮਰੱਥਾ ਨਿਰਮਾਣ ਅਤੇ ਪੀਅਰ-ਲਰਨਿੰਗ ਨੂੰ ਹੁਲਾਰਾ ਦਿੱਤਾ ਹੈ। 72 ਮਾਰਗਦਰਸ਼ਕ ਸ਼ਹਿਰਾਂ ਅਤੇ 200 ਮੈਂਟੀ ਸ਼ਹਿਰਾਂ ਨੇ ਸ਼ਹਿਰੀ ਵੇਸਟ ਪ੍ਰਬੰਧਨ ਖੇਤਰ ਵਿੱਚ 1600 ਤੋਂ ਵੱਧ ਗਤੀਵਿਧੀਆਂ ਕੀਤੀਆਂ ਹਨ। ਇਹ 100 ਦਿਨਾਂ ਪਹਿਲ ‘ਈਚ ਵਨ ਟੀਚ ਵਨ’ ਮਾਡਲ ‘ਤੇ ਅਧਾਰਿਤ ਹੈ ਅਤੇ ਸਵੱਛ ਭਾਰਤ ਮਿਸ਼ਨ ਸ਼ਹਿਰੀ (ਐੱਸਬੀਐੱਮ-ਯੂ) ਦੇ ਤਹਿਤ ਸ਼ਹਿਰੀ ਵੇਸਟ ਪ੍ਰਬੰਧਨ ਦੇ ਖੇਤਰ ਵਿੱਚ ਸਭ ਤੋਂ ਵੱਡਾ ਸਮਾਂਬੱਧ ਅਤੇ ਢਾਂਚਾਗਤ ਮਾਰਗਦਰਸ਼ਨ ਪ੍ਰੋਗਰਾਮ ਹੈ। ਮਾਰਗਦਰਸ਼ਕ ਅਤੇ ਮੈਂਟੀ ਸ਼ਹਿਰਾਂ ਨੇ ਗਿਆਨ ਟ੍ਰਾਂਸਫਰ, ਪੀਅਰ-ਲਰਨਿੰਗ ਅਤੇ ਸਰਵੋਤਮ ਪ੍ਰਥਾਵਾਂ ਦੇ ਅਨੁਕਰਣ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਹਨ। ਸ਼ਹਿਰ ਮੌਜੂਦਾ ਸਮੇਂ ਫੀਲਡ ਵਿਜ਼ਿਟ ਕਰ ਰਹੇ ਹਨ ਅਤੇ ਮਾਰਗਦਰਸ਼ਕ ਸ਼ਹਿਰਾਂ ਦੁਆਰਾ ਸਾਂਝੀਆਂ ਕੀਤੀਆਂ ਜਾ ਰਹੀਆਂ ਸਰਵੋਤਮ ਪ੍ਰਥਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੌਲਿਡ ਵੇਸਟ ਮੈਨੇਜਮੈਂਟ (ਐੱਸਡਬਲਿਊਐੱਮ) ਅਤੇ ਸ਼ਹਿਰੀ ਰਹਿੰਦ-ਖੂੰਹਦ ਪ੍ਰਬੰਧਨ (ਯੂਡਬਲਿਊਐੱਮ) ਵਿੱਚ ਮੌਜੂਦਾ ਕਮੀਆਂ ਨੂੰ ਦੂਰ ਕਰ ਰਹੇ ਹਨ।

ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਤਹਿਤ ਦੇਪਾਲਪੁਰ ਦੀ ‘ਜ਼ੀਰੋ ਲੀਗੇਸੀ ਵੇਸਟ’ ਦੀ ਯਾਤਰਾ ਸਮੂਹਿਕ ਇੱਛਾ ਸ਼ਕਤੀ ਅਤੇ ਵਿਗਿਆਨਿਕ ਸਟੀਕਤਾ ਦੀ ਜਿੱਤ ਦਾ ਪ੍ਰਮਾਣ ਹੈ। ਸਵੱਛ ਸ਼ਹਿਰ ਜੋੜੀ ਪਹਿਲ ਦੇ ਤਹਿਤ, ਇੰਦੌਰ ਨਗਰ ਨਿਗਮ ਅਤੇ ਦੇਪਾਲਪੁਰ ਨਗਰ ਪਰਿਸ਼ਦ ਨੇ ਮਿਲ ਕੇ ਜਨਤਕ-ਕੇਂਦ੍ਰਿਤ ਵੇਸਟ ਪ੍ਰਬੰਧਨ ਪ੍ਰਣਾਲੀ ਦਾ ਨਿਰਮਾਣ ਕੀਤਾ। ਘਰ-ਘਰ ਜਾ ਕੇ ਵੇਸਟ ਇਕੱਠਾ ਕਰਨਾ ਅਤੇ ਚਾਰ ਸ਼੍ਰੇਣੀਆਂ ਵਿੱਚ ਵੰਡਣਾ ਹੁਣ ਨਿਯਮਿਤ ਪ੍ਰਕਿਰਿਆ ਬਣ ਗਈ ਹੈ। 100 ਪ੍ਰਤੀਸ਼ਤ ਕਵਰੇਜ ਪ੍ਰਾਪਤ ਹੋਣ ਤੋਂ ਬਾਅਦ, ਧਿਆਨ ਵਰ੍ਹਿਆਂ ਤੋਂ ਜਮ੍ਹਾਂ ਵਿਰਾਸਤ ਵੇਸਟ ਦੀ ਸਮੱਸਿਆ ਨਾਲ ਨਜਿੱਠਣ ਦੀ ਚੁਣੌਤੀ ‘ਤੇ ਕੇਂਦ੍ਰਿਤ ਹੋ ਗਿਆ।

ਇਤਿਹਾਸਕ ਸੂਰਜਕੁੰਡ ਬਾਵੜੀ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, ਰੰਗ ਬਿੰਰਗੀ ਕੰਧ ਕਲਾਕ੍ਰਿਤੀਆਂ ਨਾਲ ਸਜੀ ਹੈ ਅਤੇ ਪਲਾਸਟਿਕ-ਮੁਕਤ ਖੇਤਰ ਹੁਣ ਆਮ ਗੱਲ ਹੋ ਗਈ ਹੈ। ਉੱਥੇ ਹੀ, ਇੰਦੌਰ ਵਿੱਚ ਪ੍ਰੇਰਣਾਦਾਇਕ ‘ਬਸਤੀ ਬੇਮਿਸਾਲ’ ਝੁੱਗੀ-ਝੋਪੜੀ ਸੁਧਾਰ ਅਭਿਆਨ ਦੇ ਤਹਿਤ ਜ਼ਮੀਨੀ ਪੱਧਰ ‘ਤੇ ਸੁਧਾਰ ਕਾਰਜ ਜਾਰੀ ਹੈ।
ਮੇਅਰ ਸ਼੍ਰੀ ਪੁਸ਼ਯਮਿੱਤਰ ਭਾਰਗਵ ਅਤੇ ਆਈਏਐੱਸ ਕਮਿਸ਼ਨਰ ਸ਼ਿਤਿਜ ਸਿੰਘਲ ਦੀ ਅਗਵਾਈ ਵਿੱਚ, ਦੇਪਾਲਪੁਰ ਨੇ ਆਪਣੇ ਡੰਪਸਾਈਟ ਦਾ ਪੂਰੇ ਵਿਗਿਆਨਿਕ ਅਪਗ੍ਰੇਡ ਦਾ ਕੰਮ ਪੂਰਾ ਕੀਤਾ, ਜਿਸ ਵਿੱਚ 5 ਵਰ੍ਹਿਆਂ ਵਿੱਚ ਜਮ੍ਹਾਂ ਹੋਏ 1,250 ਮੀਟ੍ਰਿਕ ਟਨ ਵੇਸਟ ਦਾ ਵਿਗਿਆਨਿਕ ਤਰੀਕੇ ਨਾਲ ਅਪਗ੍ਰੇਡ ਕੀਤਾ ਗਿਆ।

ਦੇਪਾਲਪੁਰ ਵਿੱਚ ਚਲਾਏ ਗਏ ਇਸ ਅਭਿਆਨ ਦਾ ਪੈਮਾਨਾ ਵਾਕਈ ਜ਼ਿਕਰਯੋਗ ਸੀ। ਇੰਦੌਰ ਨਗਰ ਨਿਗਮ ਦੇ 500 ਤੋਂ ਵੱਧ ਵੇਸਟ ਨੂੰ ਇਕੱਠਾ ਕਰਨ ਵਾਲਿਆਂ ਨੂੰ ਜੁਟਾਇਆ ਗਿਆ, ਜਿਨ੍ਹਾਂ ਨੇ ਦੇਪਾਲਪੁਰ ਨਗਰ ਪਰਿਸ਼ਦ ਦੀਆਂ ਭਾਰੀ ਮਸ਼ੀਨਾਂ-ਡੰਪਰ, ਜੇਸੀਬੀ ਅਤੇ ਲੋਡਰ- ਦੇ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਵਰ੍ਹਿਆਂ ਤੋਂ ਜਮ੍ਹਾਂ ਵੇਸਟ ਨੂੰ ਹਟਾਇਆ। ਇਹ ਪ੍ਰਕਿਰਿਆ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ: ਵੇਸਟ ਨੂੰ ਮੌਕੇ ‘ਤੇ ਹੀ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਹਰ ਹਿੱਸਾ ਆਪਣੀ ਸਹੀ ਮੰਜ਼ਿਲ ਤੱਕ ਪਹੁੰਚੇ। ਇਸ ਯਤਨ ਨਾਲ ਪਲਾਸਟਿਕ, ਧਾਤੂ ਅਤੇ ਕੱਚ ਜਿਹੀ 4.5 ਟਨ ਰੀਸਾਈਕਲ ਯੋਗ ਸਮੱਗਰੀ ਬਰਾਮਦ ਕੀਤੀ ਗਈ ਅਤੇ ਅਧਿਕਾਰਤ ਰੀਸਾਈਕਲਰਾਂ ਨੂੰ ਵੇਚੀ ਗਈ, ਜਦੋਂ ਕਿ 50-60 ਟਨ ਵੇਸਟ ਪ੍ਰਾਪਤ ਈਂਧਣ (ਆਰਡੀਐੱਫ) ਨੂੰ ਇੰਦੌਰ ਸਥਿਤ ਐੱਨਈਪੀਆਰਏ ਪਲਾਂਟ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਛੋਟੇ-ਛੋਟੇ ਟੁੱਕੜਿਆਂ ਵਿੱਚ ਕੱਟ ਕੇ ਸੀਮੇਂਟ ਕਾਰਖਾਨੀਆਂ ਵਿੱਚ ਕੋ-ਪ੍ਰੋਸੈੱਸਿੰਗ ਲਈ ਭੇਜਿਆ ਗਿਆ। ਸੰਗ੍ਰਹਿ, ਅਲੱਗ-ਥਲੱਗ ਕਰਨਾ, ਵਿਗਿਆਨਕ ਪ੍ਰੋਸੈੱਸਿੰਗ ਅਤੇ ਅਧਿਕਾਰਤ ਮਾਧਿਅਮ ਰਾਹੀਂ ਵੇਸਟ ਨੂੰ ਪਹੁੰਚਾਉਣ ਦੀ ਇਹ ਨਿਰਵਿਘਨ ਲੜੀ ਅਨੁਸ਼ਾਸਨ, ਕੁਸ਼ਲਤਾ ਅਤੇ ਵਾਤਾਵਰਣਿਕ ਸਥਿਰਤਾ ਦੇ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਜਦੋਂ ਸਫ਼ਾਈ ਕਾਰਜ ਪੂਰਾ ਐਲਾਨ ਕੀਤਾ ਗਿਆ, ਤਾਂ ਉਹ ਡੰਪਸਾਈਟ ਹੁਣ ਸ਼ਹਿਰ ਦੇ ਲਈ ਕਿਸੇ ਦਾਗ ਦੀ ਬਜਾਏ ਕਾਇਆਕਲਪ ਦੀ ਨਵੀਂ ਸ਼ੁਰੂਆਤ ਦਾ ਪ੍ਰਤੀਕ ਬਣ ਗਿਆ ਹੈ। ਇੱਹ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਅਧਿਕਾਰੀਆਂ ਅਤੇ ਜਨਤਕ ਪ੍ਰਤੀਨਿਧੀਆਂ ਦੁਆਰਾ 200 ਪੌਦੇ ਲਗਾਏ ਗਏ, ਜੋ ਜ਼ਮੀਨ ਦੇ ਪੁਨਰ ਜਨਮ ਦਾ ਪ੍ਰਤੀਕ ਸਨ। ਭਾਈਚਾਰੇ ਨੇ ਇੱਕ ਉਤਸ਼ਾਹਜਨਕ “ਪੋਹਾ ਪਾਰਟੀ” ਦਾ ਆਯੋਜਨ ਕੀਤਾ, ਜਿਸ ਨੇ ਇਸ ਉਪਲਬਧੀ ਨੂੰ ਮਾਣ ਅਤੇ ਮਾਲਕੀ ਦੇ ਸਾਂਝੇ ਪਲ ਵਿੱਚ ਬਦਲ ਦਿੱਤਾ। ਭਵਿੱਖ ਵਿੱਚ, ਇਹ ਸਥਾਨ ਇੱਕ ਜੀਵੰਤ ਜਨਤਕ ਸਥਾਨ ਵਜੋਂ ਵਿਕਸਿਤ ਹੋਣ ਲਈ ਤਿਆਰ ਹੈ, ਜਿਸ ਨੂੰ ਕ੍ਰਿਕੇਟ ਮੈਚਾਂ, ਨਾਗਰਿਕ ਸ਼ਮੂਲੀਅਤ ਪ੍ਰੋਗਰਾਮਾਂ ਅਤੇ “ਟਿਫਿਨ ਪਾਰਟੀ” ਜਿਹੇ ਸਮਾਜਿਕ ਸਮਾਰੋਹਾਂ ਦੇ ਕੇਂਦਰ ਦੇ ਰੂਪ ਵਿੱਚ ਕਲਪਿਤ ਕੀਤਾ ਗਿਆ ਹੈ। ਜੋ ਕਦੇ ਵੇਸਟ ਦਾ ਢੇਰ ਸੀ, ਉਹ ਹੁਣ ਭਾਈਚਾਰਕ ਜੀਵਨ ਲਈ ਇੱਕ ਹਰਿਆ-ਭਰਿਆ, ਜੀਵੰਤ ਮੈਦਾਨ ਬਣਨ ਲਈ ਤਿਆਰ ਹੈ, ਜੋ ਦੇਪਾਲਪੁਰ ਦਾ ਇਸ ਗੱਲ ਦਾ ਪ੍ਰਮਾਣ ਹੈ ਕਿ ਕਿਵੇਂ ਦ੍ਰਿੜ੍ਹ ਸੰਕਲਪ ਅਤੇ ਸਮੂਹਿਕ ਯਤਨ ਇੱਕ ਡੰਪਸਾਈਟ ਨੂੰ ਨਾਗਰਿਕ ਵਿਜੈ ਦੇ ਪ੍ਰਤੀਕ ਵਿੱਚ ਬਦਲ ਸਕਦੇ ਹਨ। ਇਸ ਤਰ੍ਹਾਂ ਦੇਪਾਲਪੁਰ ਸਵੱਛ ਸ਼ਹਿਰ ਜੋੜੀ ਪਹਿਲ ਦੇ ਤਹਿਤ ”ਜ਼ੀਰੋ ਲੀਗੇਸੀ ਵੇਸਟ” ਪ੍ਰਾਪਤ ਕਰਨ ਵਾਲਾ ਪਹਿਲਾਂ ਸ਼ਹਿਰ ਬਣ ਗਿਆ ਹੈ। ਇਹ ਨਾ ਸਿਰਫ਼ ਸਵੱਛਤਾ ਵਿੱਚ ਇੱਕ ਮੀਲ ਪੱਥਰ ਹੈ, ਸਗੋਂ ਇਹ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਅਗਵਾਈ, ਯੋਜਨਾ ਅਤੇ ਭਾਈਚਾਰਕ ਭਾਗੀਦਾਰੀ ਇੱਕ ਡੰਪਸਾਈਟ ਨੂੰ ਮਿਟਾ ਕੇ ਉਸ ਨੂੰ ਹਰਿਤ ਅਤੇ ਨਾਗਰਿਕ ਮਾਣ ਦੇ ਕੇਂਦਰ ਵਿੱਚ ਬਦਲਿਆ ਜਾ ਸਕਦਾ ਹੈ।
*****
ਐੱਸਕੇ/ਏਕੇ
(Release ID: 2305556)
ਵਿਜ਼ੀਟਰ ਕਾਊਂਟਰ : 5