ਰੱਖਿਆ ਮੰਤਰਾਲਾ
ਆਈਏਐੱਫ ਇੰਟਰਨੈਸ਼ਨਲ ਸਕੁਐਸ਼ ਚੈਂਪੀਅਨਸ਼ਿਪ 2026 ਦੀ ਚੰਡੀਗੜ੍ਹ ਵਿੱਚ ਸ਼ੁਰੂਆਤ ਹੋਈ
Posted On:
31 AUG 2026 5:36PM by PIB Chandigarh
ਭਾਰਤੀ ਏਅਰ ਫੋਰਸ ਇੰਟਰਨੈਸ਼ਨਲ ਸਕੁਐਸ਼ ਚੈਂਪੀਅਨਸ਼ਿਪ 2026 ਦੀ ਸ਼ੁਰੂਆਤ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਸਥਿਤ ਬੇਸ ਰਿਪੇਅਰ ਡਿਪੋ ਵਿੱਚ ਹੋਈ। ਇਸ ਦੇ ਨਾਲ ਹੀ ਇੱਕ ਵਕਾਰੀ ਅੰਤਰਰਾਸ਼ਟਰੀ ਖੇਡ ਆਯੋਜਨ ਦੀ ਸ਼ੁਰੂਆਤ ਹੋਈ, ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਬਿਹਤਰੀਨ ਸਕੁਐਸ਼ ਖਿਡਾਰੀ ਹਿੱਸਾ ਲੈ ਰਹੇ ਹਨ।
ਉਦਘਾਟਨੀ ਸਮਾਰੋਹ ਵਿੱਚ ਏਅਰ ਚੀਫ ਮਾਰਸ਼ਲ ਏਪੀ ਸਿੰਘ (ਚੀਫ ਆਫ਼ ਦਿ ਏਅਰ ਸਟਾਫ਼) ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦਾ ਸੁਆਗਤ ਕੀਤਾ ਅਤੇ ਦੇਸ਼ਾਂ ਦੇ ਦਰਮਿਆਨ ਭਾਈਚਾਰੇ, ਆਪਸੀ ਸਨਮਾਨ ਅਤੇ ਦੋਸਤੀ ਨੂੰ ਹੁਲਾਰਾ ਦੇਣ ਵਿੱਚ ਅੰਤਰਰਾਸ਼ਟਰੀ ਖੇਡ ਆਯੋਜਨਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸੀਏਐੱਸ ਨੇ ਏਅਰ ਮਾਰਸ਼ਲ ਐੱਮ. ਬਾਲਾਦਿਤਿਆ (ਸੇਵਾਮੁਕਤ) ਅਤੇ ਯੂਨਾਈਟਿਡ ਕਿੰਗਡਮ ਦੇ ਕੈਪਟਨ ਡੈਨ ਪੇਸਕੇਟ ਦੇ ਨਾਲ ਇੱਕ ਮੈਤਰੀਪੂਰਣ ਮੈਚ ਵਿੱਚ ਵੀ ਹਿੱਸਾ ਲਿਆ।
ਚੈਂਪੀਅਨਸ਼ਿਪ ਦੀ ਸਮਾਪਤੀ 4 ਸਤੰਬਰ 2026 ਨੂੰ ਹੋਵੇਗੀ। ਇਸ ਵਿੱਚ ਕੁੱਲ 6 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਯੂਨਾਈਟਿਡ ਕਿੰਗਡਮ ਅਤੇ ਸ੍ਰੀਲੰਕਾ ਦੀਆਂ ਦੋ ਅੰਤਰਰਾਸ਼ਟਰੀ ਟੀਮਾਂ ਅਤੇ ਵੇਟਰਨਸ ਵਰਗ ਦੀਆਂ ਟੀਮਾਂ ਸ਼ਾਮਲ ਹਨ। ਇਸ ਚੈਂਪੀਅਨਸ਼ਿਪ ਵਿੱਚ ਟੀਮ ਈਵੈਂਟਸ ਅਤੇ ਓਪਨ ਸਿੰਗਲਸ ਵਰਗ ਦੋਵੇਂ ਸ਼ਾਮਲ ਹਨ। ਪ੍ਰਤੀਯੋਗਿਤਾ ਵਿੱਚ ਦੇਸ਼ ਅਤੇ ਵਿਦੇਸ਼ ਦੇ ਟੌਪ ਪੱਧਰ ਦੇ ਸਕੁਐਸ਼ ਖਿਡਾਰੀ ਇਕੱਠੇ ਹਿੱਸਾ ਲੈ ਰਹੇ ਹਨ।


**************
ਜੇਐੱਸ/ਵੀਕੇ/ਐੱਸਐੱਮ/ਏਕੇ
(Release ID: 2305345)
ਵਿਜ਼ੀਟਰ ਕਾਊਂਟਰ : 5