ਰੱਖਿਆ ਮੰਤਰਾਲਾ
azadi ka amrit mahotsav

ਚੌਥਾ ਟ੍ਰਾਈ-ਸਰਵਿਸਿਜ਼ ਫਿਊਚਰ ਵਾਰਫੇਅਰ ਕੋਰਸ ਨਵੀਂ ਦਿੱਲੀ ਵਿੱਚ ਸਮਾਪਤ ਹੋਇਆ

Posted On: 30 AUG 2026 7:15PM by PIB Chandigarh

ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ (ਐੱਚਕਿਊ ਆਈਡੀਐੱਸ) ਦੇ ਮਾਰਗਦਰਸ਼ਨ ਅਤੇ ਸੈਂਟਰ ਫਾਰ ਜੁਆਇੰਟ ਵਾਰਫੇਅਰ ਸਟਡੀਜ਼ (ਸੀਈਅਨਜੇਓਡਬਲਿਊਐੱਸ) ਦੇ ਤਾਲਮੇਲ ਵਿੱਚ ਆਯੋਜਿਤ "ਟ੍ਰਾਈ- ਸਰਵਿਸਿਜ਼ ਫਿਊਚਰ ਵਾਰਫੇਅਰ ਕੋਰਸ" ਦਾ ਚੌਥਾ ਐਡੀਸ਼ਨ 30 ਅਗਸਤ, 2026 ਨੂੰ ਨਵੀਂ ਦਿੱਲੀ ਦੇ ਮਾਨੇਕਸ਼ੌਅ ਸੈਂਟਰ ਵਿਖੇ ਚਾਰ ਹਫ਼ਤਿਆਂ ਦੀ ਪੇਸ਼ੇਵਰ ਫੌਜੀ ਸਿੱਖਿਆ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਸਮਾਪਤ ਹੋਇਆ। ਇਸ ਕੋਰਸ ਵਿੱਚ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਦੇ ਨਾਲ-ਨਾਲ ਸਰਕਾਰੀ ਸੰਗਠਨਾਂ, ਅਕਾਦਮਿਕ, ਰੱਖਿਆ ਉਦਯੋਗ ਅਤੇ ਰਣਨੀਤਕ ਚਿੰਤਕਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਕੋਰਸ ਦਾ ਉਦੇਸ਼ ਯੁੱਧ ਦੀ ਭਵਿੱਖ ਦੀ ਪ੍ਰਕਿਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਉੱਭਰ ਰਹੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਨਾ ਸੀ।

ਇਸ ਕੋਰਸ ਵਿੱਚ ਭੂ-ਰਾਜਨੀਤਿਕ ਘਟਨਾਕ੍ਰਮ, , ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਤਕਨਾਲੋਜੀ, ਸਾਈਬਰ ਅਤੇ ਬੋਧਾਤਮਕ ਯੁੱਧ, ਸੂਚਨਾ ਯੁੱਧ, ਖੁਦਮੁਖਤਿਆਰ ਪ੍ਰਣਾਲੀਆਂ, ਜ਼ਮੀਨ, ਸਮੁੰਦਰ, ਹਵਾ ਅਤੇ ਪੁਲਾੜ 'ਤੇ ਭਵਿੱਖ ਦੇ ਅਭਿਆਨ, ਗ੍ਰੇ-ਜ਼ੋਨ ਅਭਿਆਨ, ਮਲਟੀ-ਡੋਮੇਨ ਅਭਿਆਨ ਅਤੇ ਤਕਨਾਲੋਜੀ ਅਧਾਰਿਤ ਯੁੱਧ ਵਰਗੇ ਕਈ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ । ਭਾਗੀਦਾਰਾਂ ਨੇ ਸੀਨੀਅਰ ਫੌਜੀ ਅਧਿਕਾਰੀਆਂ, ਨੀਤੀ ਨਿਰਮਾਤਾਵਾਂ, ਵਿਗਿਆਨੀਆਂ, ਉਦਯੋਗ ਦੇ ਪ੍ਰੁਮੁੱਖਾਂ ਅਤੇ ਵਿਸ਼ਾ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਲਈ ਲੈਕਚਰ, ਬ੍ਰੇਨਸਟੋਰਮਿੰਗ ਸੈਸ਼ਨ, ਦ੍ਰਿਸ਼-ਨਿਰਮਾਣ ਅਭਿਆਸ, ਬੋਧਾਤਮਕ ਯੁੱਧ ਸਿਮੂਲੇਸ਼ਨ, ਫੀਲਡ ਵਿਜ਼ਿਟ ਅਤੇ ਭਾਗੀਦਾਰਾਂ ਦੀਆਂ ਪੇਸ਼ਕਾਰੀਆਂ ਵਰਗੇ ਤਰੀਕਿਆਂ ਦਾ ਇਸਤੇਮਾਲ ਕੀਤਾ ਗਿਆ।

ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਐੱਨਐੱਸ ਰਾਜਾ ਸੁਬ੍ਰਾਮਨੀ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕੋਰਸ ਦੇ ਬਾਰੇ ਉਨ੍ਹਾਂ ਦੀ ਰਾਏ ਜਾਣੀ ਅਤੇ ਨਵੇਂ ਖੇਤਰਾਂ ਅਤੇ ਵਾਧੂ ਵਿਸ਼ਿਆਂ 'ਤੇ ਸੁਝਾਅ ਮੰਗੇ, ਜਿਨ੍ਹਾਂ ਨੂੰ ਭਵਿੱਖ ਦੇ ਐਡੀਸ਼ਨਾਂ ਵਿੱਚ ਸ਼ਾਮਲ ਕਰਕੇ ਇਸ ਪ੍ਰੋਗਰਾਮ ਦੀ ਉਪਯੋਗਤਾ ਨੂੰ ਹੋਰ ਵਧਾਇਆ ਜਾ ਸਕੇ। ਕੋਰਸ ਦੇ ਦੌਰਾਨ ਏਕੀਕ੍ਰਿਤ ਪ੍ਰਣਾਲੀ ਵਿੱਚ ਹਥਿਆਰਬੰਦ ਬਲਾਂ ਦੀਆਂ ਸੰਚਾਲਨ ਅਤੇ ਕਾਰਜਸ਼ੀਲ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਲਈ ਲੀਕ ਤੋਂ ਹਟ ਕੇ ਨਵੇਂ ਵਿਚਾਰਾਂ 'ਤੇ ਵੀ ਚਰਚਾ ਕੀਤੀ ਗਈ।

ਸਮਾਪਤੀ ਸਮਾਰੋਹ ਵਿੱਚ, ਚੀਫ਼ਸ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ, ਏਕੀਕ੍ਰਿਤ ਰੱਖਿਆ ਸਟਾਫ਼ ਦੇ ਮੁਖੀ, ਏਅਰ ਮਾਰਸ਼ਲ ਤੇਜਿੰਦਰ ਸਿੰਘ ਨੇ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਆਈਆਈਟੀ ਰੋਪੜ ਦੇ ਰੱਖਿਆ ਖੋਜ ਅਤੇ ਨਵੀਨਤਾ ਫਾਉਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ, ਲੈਫਟੀਨੈਂਟ ਜਨਰਲ ਐੱਸਐੱਸ ਮਾਹਲ (ਸੇਵਾਮੁਕਤ) ਨੇ ਭਾਗੀਦਾਰਾਂ ਨੂੰ 'ਪੀਜੀ ਡਿਪਲੋਮਾ ਇਨ ਫਿਊਚਰ ਵਾਰਫੇਅਰ' ਪ੍ਰਦਾਨ ਕੀਤਾ।

ਕੋਰਸ ਦੇ ਚੌਥੇ ਐਡੀਸ਼ਨ ਨੇ ਯੁੱਧ ਦੇ ਬਦਲਦੇ ਸਰੂਪ ਲਈ ਫੌਜੀ ਅਧਿਕਾਰੀਆਂ ਨੂੰ ਤਿਆਰ ਕਰਨ ਵਿੱਚ ਸੰਯੁਕਤ ਰੂਪ ਵਿੱਚ ਸਿੱਖਣ, ਤਕਨੀਕੀ ਜਾਗਰੂਕਤਾ, ਰਣਨੀਤਕ ਦੂਰਦਰਸ਼ਿਤਾ ਅਤੇ ਸੰਚਾਲਨ ਤਿਆਰੀ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕੀਤਾ। ਕੋਰਸ ਦਾ ਪੰਜਵਾਂ ਐਡੀਸ਼ਨ 16 ਨਵੰਬਰ ਤੋਂ 11 ਦਸੰਬਰ, 2026 ਤੱਕ ਆਯੋਜਿਤ ਕੀਤਾ ਜਾਵੇਗਾ।

****

ਵੀਕੇ/ਸੈਵੀ /ਏਕੇ


(Release ID: 2304962) ਵਿਜ਼ੀਟਰ ਕਾਊਂਟਰ : 6