ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਵਿੱਤੀ ਸਮਾਵੇਸ਼ ਤੋਂ ਆਰਥਿਕ ਸਸ਼ਕਤੀਕਰਨ ਤੱਕ: ਕੇਂਦਰੀ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ 12 ਸਾਲਾਂ ਦੀ ਸ਼ਲਾਘਾ ਕੀਤੀ


59 ਕਰੋੜ ਤੋਂ ਵੱਧ ਜਨ ਧਨ ਖਾਤੇ ਖੋਲ੍ਹੇ ਗਏ, ਜਿਨ੍ਹਾਂ ਵਿੱਚੋਂ 56% ਔਰਤਾਂ ਕੋਲ ਹਨ ਅਤੇ 78% ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਹਨ

Posted On: 28 AUG 2026 5:39PM by PIB Chandigarh

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ 12 ਸਾਲ ਪੂਰੇ ਹੋਣ ਦੀ ਸ਼ਲਾਘਾ ਕੀਤੀ ਹੈ ਅਤੇ ਇਸਦੀ ਯਾਤਰਾ ਨੂੰ ਵਿੱਤੀ ਸਮਾਵੇਸ਼ ਤੋਂ ਆਰਥਿਕ ਸਸ਼ਕਤੀਕਰਨ ਤੱਕ ਇੱਕ ਵੱਡਾ ਕਦਮ ਦੱਸਿਆ ਹੈ।

ਕੇਂਦਰੀ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਜਨ ਧਨ ਯੋਜਨਾ ਨੇ ਕਰੋੜਾਂ ਨਾਗਰਿਕਾਂ - ਖਾਸ ਕਰਕੇ ਔਰਤਾਂ ਅਤੇ ਪੇਂਡੂ ਪਰਿਵਾਰਾਂ - ਨੂੰ ਰਸਮੀ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਹੈ ਅਤੇ ਵਿੱਤੀ ਸਵੈ-ਨਿਰਭਰਤਾ ਲਈ ਇੱਕ ਮਜ਼ਬੂਤ ​​ਨੀਂਹ ਰੱਖੀ ਹੈ।

ਯੋਜਨਾ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ 59 ਕਰੋੜ ਤੋਂ ਵੱਧ ਜਨ-ਧਨ ਖਾਤੇ ਖੋਲ੍ਹੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 56 % ਖਾਤੇ ਔਰਤਾਂ ਦੇ ਹਨ ਅਤੇ 78 ਪ੍ਰਤੀਸ਼ਤ ਖਾਤੇ ਪਿੰਡਾਂ ਤੇ ਛੋਟੇ ਕਸਬਿਆਂ ਵਿੱਚ ਹਨ। ਇਹਨਾਂ ਖਾਤਿਆਂ ਵਿੱਚ ਜਮ੍ਹਾਂ ਰਕਮ ₹3.1 ਲੱਖ ਕਰੋੜ ਨੂੰ ਪਾਰ ਕਰ ਗਈ ਹੈ, ਅਤੇ ਜੇ.ਏ.ਐੱਮ. (ਜਨ ਧਨ-ਆਧਾਰ-ਮੋਬਾਈਲ) ਦੇ ਤਿੰਨ ਥੰਮ੍ਹਾਂ ਦੇ ਮਾਧਿਅਮ ਨਾਲ ₹53 ਲੱਖ ਕਰੋੜ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਬੈਂਕ ਖਾਤੇ ਖੋਲ੍ਹਣ ਦੀ ਯੋਜਨਾ ਨਹੀਂ ਹੈ, ਸਗੋਂ ਇਹ ਮਾਣ, ਸੁਰੱਖਿਆ ਅਤੇ ਸਸ਼ਕਤੀਕਰਨ ਦੀ ਇੱਕ ਪਰਿਵਰਤਨਸ਼ੀਲ ਯਾਤਰਾ ਹੈ।

 

*****

ਐੱਸਐੱਸ/ਪੀਸੀ


(Release ID: 2304862) ਵਿਜ਼ੀਟਰ ਕਾਊਂਟਰ : 6