PIB Backgrounder
ਪੀਐੱਮ ਜਨ ਧਨ ਯੋਜਨਾ ਦੇ 12 ਵਰ੍ਹੇ ਪੂਰੇ
ਸਾਰਿਆਂ ਲਈ ਬੈਂਕਿੰਗ, ਸਾਰਿਆਂ ਲਈ ਸਸ਼ਕਤੀਕਰਣ
Posted On:
27 AUG 2026 2:02PM by PIB Chandigarh
|
ਪੀਐੱਮ ਜਨ ਧਨ ਯੋਜਨਾ (ਪੀਏਮ-ਜੇਡੀਵਾਈ) 2014 ਵਿੱਚ ਸ਼ੁਰੂਆਤ ਹੋਣ ਤੋਂ ਬਾਅਦ ਵਲੋਂ ਭਾਰਤ ਦੀ ਵਿੱਤੀ ਸਮਾਵੇਸ਼ ਯਾਤਰਾ ਦੀ ਨੀਂਹ ਪੱਥਰ ਦੇ ਰੂਪ ਵਿੱਚ ਉਭਰੀ ਹੈ। 12 ਵਰ੍ਹਿਆਂ ਵਿੱਚ ਇਸ ਨੇ ਵਿਸ਼ੇਸ਼ ਤੌਰ ‘ਤੇਵੰਚਿਤ ਭਾਈਚਾਰੇ ਲਈ ਰਸਮੀ ਬੈਂਕਿੰਗ, ਕਰਜ਼ਾ, ਬੀਮਾ, ਪੈਨਸ਼ਨ ਅਤੇ ਡਿਜੀਟਲ ਭੁਗਤਾਨ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ। ਪੀਐੱਮ- ਜੇਡੀਵਾਈ ਖਾਤੇ 2015 ਵਿੱਚ 14.72 ਕਰੋੜ ਤੋਂ ਵਧ ਕੇ 19 ਅਗਸਤ 2026 ਤੱਕ 59.09 ਕਰੋੜ ਹੋ ਗਏ ਹਨ ਜਿਸ ਵਿੱਚ 32.92 ਕਰੋੜ ਮਹਿਲਾਵਾਂ ਲਾਭਾਰਥੀ ਹਨ। ਜਮ੍ਹਾਂ ਰਾਸ਼ੀ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ ਅਤੇ ਇਹ ਰਸਮੀ ਵਿੱਤੀ ਪ੍ਰਣਾਲੀ ਵਿੱਚ ਮਜ਼ਬੂਤ ਭਾਗੀਦਾਰੀ ਨੂੰ ਦਰਸਾਉਦੀਂ ਹੈ। ਵਿੱਤੀ ਸਮਾਵੇਸ਼ ਲਈ ਭਾਰਤ ਦੇ ਰਾਸ਼ਟਰੀ ਮਿਸ਼ਨ ਦੇ ਰੂਪ ਵਿੱਚ ਇਹ ਯੋਜਨਾ ਵਿੱਤੀ ਪਹੁੰਚ ਨੂੰ ਜਿਆਦਾ ਸੁਰੱਖਿਆ ਮੌਕੇ ਅਤੇ ਆਰਥਿਕ ਸਸ਼ਕਤੀਕਰਣ ਵਿੱਚ ਬਦਲ ਰਹੀ ਹੈ
|
ਪੀਐੱਮ ਜਨ ਧਨ ਯੋਜਨਾ: ਵਿੱਤੀ ਸਮਾਵੇਸ਼ ਵੱਲ ਭਾਰਤ ਦੀ ਯਾਤਰਾ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ

ਵਿਆਪਕ ਅਧਾਰ ਵਾਲੇ ਆਰਥਿਕ ਵਿਕਾਸ ਅਤੇ ਗਰੀਬੀ ਦੇ ਖਾਤਮੇ ਲਈ ਵਿੱਤੀ ਸਮਾਵੇਸ਼ ਜ਼ਰੂਰੀ ਹੈ। ਰਸਮੀ ਵਿੱਤੀ ਸੇਵਾਵਾਂ ਤੱਕ ਪਹੁੰਚ ਲੋਕਾਂ ਨੂੰ ਜੋਖਿਮਾਂ ਪ੍ਰਬੰਧਨ, ਭਵਿੱਖ ਵਿੱਚ ਨਿਵੇਸ਼ ਅਤੇ ਆਜੀਵਿਕਾ ਸਿਰਜਣ ਵਿੱਚ ਸਹਾਇਤਾ ਕਰਦੀ ਹੈ। ਇਹ ਜਿਆਦਾ ਆਰਥਿਕ ਭਾਗੀਦਾਰੀ ਦਾ ਸਮਰਥਨ ਕਰਨ ਦੇ ਨਾਲ-ਨਾਲ ਆਮਦਨ ਅਸਮਾਨਤਾਵਾਂ ਨੂੰ ਘੱਟ ਕਰਦੀ ਹੈ। ਮਹਿਲਾਵਾਂ ਲਈ, ਵਿੱਤ ਤੱਕ ਪਹੁੰਚ ਵਿੱਤੀ ਸੁਤੰਤਰਤਾ ਅਤੇ ਆਰਥਿਕ ਸਸ਼ਕਤੀਕਰਣ ਨੂੰ ਮਜਬੂਤ ਬਣਾਉਂਦੀ ਹੈ। ਇਸ ਲਈ ਸਰਕਾਰ ਨੇ ਕਈ ਟੀਚਾਬੱਧ ਪਹਿਲਕਦਮੀਆਂ ਰਾਹੀਂ ਵਿੱਤੀ ਸਮਾਵੇਸ਼ ਨੂੰ ਇੱਕ ਪ੍ਰਮੁੱਖ ਤਰਜੀਹ ਦਿੱਤੀ ਹੈ।
ਵਿੱਤੀ ਸਮਾਵੇਸ਼ ਲਈ ਭਾਰਤ ਦਾ ਰਾਸ਼ਟਰੀ ਮਿਸ਼ਨ ਪੀਐੱਮ ਜਨ ਧਨ ਯੋਜਨਾ (ਪੀਐੱਮ- ਜੇਡੀਵਾਈ) 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਵਰਤਮਾਨ ਵਿੱਚ ਇਹ ਯੋਜਨਾ ਆਪਣੀ 12ਵੀਂ ਵਰ੍ਹੇਗੰਢ ਮਨਾਉਂਦੇ ਹੋਏ ਜਿਆਦਾ ਲੋਕਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਵਿੱਚ ਸ਼ਾਮਲ ਕਰਨ ਦੇ ਨਾਲ - ਨਾਲ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾ ਰਹੀ ਹੈ।
|
ਕੀ ਤੁਸੀ ਜਾਣਦੇ ਹੋ ?
ਭਾਰਤ ਦਾ ਵਿੱਤੀ ਸਮਾਵੇਸ਼ ਸੂਚਕਾਂਕ 2018 ਵਿੱਚ 53.9 ਤੋਂ ਵਧ ਕੇ 2026 ਵਿੱਚ 67 ਹੋ ਗਿਆ ਹੈ, ਜੋ ਕਰਜ਼ਾ, ਬੀਮਾ, ਬਚਤ ਅਤੇ ਡਿਜੀਟਲ ਭੁਗਤਾਨ ਤੱਕ ਮਜਬੂਤ ਪਹੁੰਚ ਨੂੰ ਦਰਸਾਉਂਦਾ ਹੈ।
ਜਨਵਰੀ 2015 ਵਿੱਚ, ਗਿਨੀਜ ਵਰਲਡ ਰਿਕਾਰਡਸ ਨੇ ਪੀਐੱਮਜੇਡੀਵਾਈ ਦੇ ਅਨੁਸਾਰ ਵਿੱਤੀ ਸਮਾਵੇਸ਼ ਅਭਿਆਨ ਦੀ ਵਿਆਪਕਤਾ ਨੂੰ ਮਾਨਤਾ ਦਿੱਤੀ। ਭਾਰਤ ਸਰਕਾਰ ਦੇ ਵਿੱਤੀ ਸੇਵਾ ਵਿਭਾਗ ਦੀ ਅਗਵਾਈ ਵਿੱਚ ਅਭਿਆਨ ਦੇ ਹਿੱਸੇ ਦੇ ਰੂਪ ਵਿੱਚ ਇੱਕ ਹੀ ਹਫ਼ਤੇ ਵਿੱਚ 18,096,130 ਬੈਂਕ ਖਾਤੇ ਖੋਲ੍ਹੇ ਗਏ।
ਪੀਐੱਮਜੇਡੀਵਾਈ ਨੇ ਭਾਰਤ ਵਿੱਚ ਵਿੱਤੀ ਸਮਾਵੇਸ਼ ਵਿੱਚ ਆਪਣੇ ਯੋਗਦਾਨ ਲਈ ਅੰਤਰਰਾਸ਼ਟਰੀ ਮਾਨਤਾ ਵੀ ਪ੍ਰਾਪਤ ਕੀਤੀ ਹੈ। ਆਈਐੱਮਐੱਫ ਅਤੇ ਵਰਲਡ ਬੈਂਕ ਨੇ ਰਸਮੀ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕਰਨ ਅਤੇ ਰਸਮੀ ਵਿੱਤੀ ਪ੍ਰਣਾਲੀ ਵਿੱਚ ਜਿਆਦਾ ਲੋਕਾਂ ਨੂੰ ਸ਼ਾਮਲ ਕਰਨ ਵਿੱਚ ਯੋਜਨਾ ਦੀ ਭੂਮਿਕਾ ਦਾ ਜ਼ਿਕਰ ਕੀਤਾ ਹੈ।
|
ਪੀਐੱਮ - ਜੇਡੀਵਾਈ ਦੀ ਉਪਲਬਧੀ : ਪਹੁੰਚ ਅਤੇ ਲਾਭ
ਦੁਨੀਆ ਦੀ ਸਭ ਤੋਂ ਵੱਡੀ ਵਿੱਤੀ ਸਮਾਵੇਸ਼ ਪਹਿਲ ਦੇ ਰੂਪ ਵਿੱਚ ਪੀਐੱਮ-ਜੇਡੀਵਾਈ ਲੱਖਾਂ ਵੰਚਿਤ ਨਾਗਰਿਕਾਂ ਲਈ ਬੈਂਕਿੰਗ ਤੱਕ ਪਹੁੰਚ ਨੂੰ ਫਿਰ ਤੋਂ ਪਰਿਭਾਸ਼ਿਤ ਕਰ ਰਹੀ ਹੈ। ਇਸ ਯੋਜਨਾ ਨੇ ਸ਼ੁਰੂ ਵਿੱਚ “ਹਰ ਘਰ” ਨੂੰ ਬੈਂਕ ਖਾਤੇ ਪ੍ਰਦਾਨ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ। ਸਾਲ 2018 ਵਿੱਚ ਇਸ ਦਾ ਧਿਆਨ ਇਹ ਸੁਨਿਸ਼ਚਿਤ ਕਰਨ ਲਈ ਵਿਸਥਾਰਿਤ ਕੀਤਾ ਗਿਆ ਕਿ “ਬੈਂਕ ਖਾਤਾ ਰਹਿਤ ਹਰੇਕ ਬਾਲਗ” ਦੇ ਕੋਲ ਬੈਂਕ ਖਾਤੇ ਦੀ ਪਹੁੰਚ ਹੋਵੇ ਜਿਸ ਦੇ ਨਾਲ ਵਿੱਤੀ ਸਮਾਵੇਸ਼ ਦੀ ਪਹੁੰਚ ਵਧ ਸਕੇ। ਇਹ ਵੰਚਿਤ ਅਤੇ ਘੱਟ ਆਮਦਨ ਵਾਲੇ ਗਰੁੱਪਸ ਨੂੰ ਬੁਨਿਆਦੀ ਬੈਂਕਿੰਗ ਸੇਵਾਵਾਂ, ਲੋੜ-ਅਧਾਰਿਤ ਕਰਜ਼ਾ, ਪੋਸ਼ਣ , ਬੀਮਾ ਅਤੇ ਪੈਨਸ਼ਨ ਪ੍ਰਦਾਨ ਕਰਦੀ ਹੈ।

ਖਾਤਾ ਖੋਲ੍ਹਣ ਦੇ ਲਈ ਕੌਣ ਯੋਗ ਹੈ?
ਸਾਰੇ ਭਾਰਤੀ ਨਾਗਰਿਕ ਪੀਐੱਮ - ਜੇਡੀਵਾਈ ਖਾਤਾ ਖੋਲ੍ਹਣ ਦੇ ਯੋਗ ਹਨ, ਜਿਨ੍ਹਾਂ ਦੀ ਕੋਈ ਉਪਰਲੀ ਉਮਰ ਸੀਮਾ ਨਹੀਂ ਹੈ।
ਬੈਂਕ ਖਾਤੇ ਤੋਂ ਰਹਿਤ ਵਿਅਕਤੀ ਲਈ ਇੱਕ ਬੁਨਿਆਦੀ ਬੱਚਤ ਬੈਂਕ ਖਾਤਾ ਖੋਲ੍ਹਿਆ ਜਾਂਦਾ ਹੈ।
- ਘੱਟੋ-ਘੱਟ ਬਕਾਇਆ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ।
ਪੀਐੱਮ-ਜੇਡੀਵਾਈ ਖਾਤਾ ਕਿੱਥੇ ਖੋਲ੍ਹਿਆ ਜਾ ਸਕਦਾ ਹੈ ਅਤੇ ਕੀ ਇਸ ਨੂੰ ਸੰਯੁਕਤ ਤੌਰ ‘ਤੇ ਰੱਖਿਆ ਜਾ ਸਕਦਾ ਹੈ?
- ਪੀਐੱਮ-ਜੇਡੀਵਾਈ ਦੇ ਅਨੁਸਾਰ ਵਿਅਕਤੀ ਬੈਂਕ ਸ਼ਾਖਾ ਜਾਂ ਬਿਜ਼ਨਸ ਕੋਰਸਪੌਂਡੈਂਟ/ਬੈਂਕ ਮਿੱਤਰ ਆਉਟਲੇਟ (ਬੈਂਕ ਸ਼ਾਖਾ ਦੀ ਇੱਕ ਵਿਸਥਾਰਿਤ ਸ਼ਾਖਾ) ‘ਤੇ ਜਾ ਕੇ ਖਾਤਾ ਖੋਲ੍ਹ ਸਕਦੇ ਹਨ।
- ਜ਼ਰੂਰੀ ਕੇਵਾਈਸੀ ਦਸਤਾਵੇਜਾਂ ਦੇ ਨਾਲ ਖਾਤਾ ਖੋਲ੍ਹਣ ਦਾ ਫ਼ਾਰਮ ਜਮ੍ਹਾਂ ਕਰਨਾ ਹੋਵੇਗਾ। ਤਸਦੀਕ ਤੋਂ ਬਾਅਦ ਖਾਤਾ ਬੈਂਕ ਦੁਆਰਾ ਐਕਟੀਵੇਟ ਕੀਤਾ ਜਾਂਦਾ ਹੈ ।
- ਇੱਕ ਸੰਯੁਕਤ ਖਾਤਾ ਵੀ ਖੋਲ੍ਹਿਆ ਜਾ ਸਕਦਾ ਹੈ।
ਖਾਤਾ ਖੋਲ੍ਹਣ ਲਈ ਕਿਸ ਦਸਤਾਵੇਜਾਂ ਦੀ ਜ਼ਰੂਰਤ ਹੁੰਦੀ ਹੈ ?
ਪੀਐੱਮ - ਜੇਡੀਵਾਈ ਖਾਤਾ ਖੋਲ੍ਹਣ ਲਈ ਜ਼ਰੂਰੀ ਦਸਤਾਵੇਜਾਂ ਵਿੱਚ ਸ਼ਾਮਲ ਹਨ :
- ਆਧਾਰ ਕਾਰਡ
- ਸਰਕਾਰੀ ਆਈਡੀ ਪਰੂਫ਼- ਵੋਟਰ ਆਈਡੀ, ਪੈਨ ਕਾਰਡ ਜਾਂ ਰਾਸ਼ਨ ਕਾਰਡ
- ਸਥਾਈ ਪਤੇ ਦਾ ਸਬੂਤ- ਪਾਸਪੋਰਟ, ਡਰਾਈਵਿੰਗ ਲਾਈਸੈਂਸ, ਬਿਜਲੀ, ਟੈਲੀਫੋਨ ਜਾਂ ਪਾਣੀ ਦਾ ਬਿਲ
- ਪਾਸਪੋਰਟ ਸਾਈਜ ਦੀ ਫੋਟੋ
- ਪੂਰੀ ਤਰ੍ਹਾਂ ਭਰਿਆ ਅਤੇ ਦਸਤਖਤ ਕੀਤੇ ਪੀਐੱਮਜੇਡੀਵਾਈ ਖਾਤਾ ਖੋਲ੍ਹਣ ਦਾ ਫ਼ਾਰਮ
- ਸਰਕਾਰ ਦੁਆਰਾ ਅਧਿਸੂਚਿਤ ਕੋਈ ਹੋਰ ਦਸਤਾਵੇਜ਼
ਖਾਤੇ ਵਿੱਚ ਬੱਚਤ ‘ਤੇ ਕਿੰਨਾ ਵਿਆਜ ਮਿਲਦਾ ਹੈ ?
ਬੱਚਤ ਬੈਂਕ ਖਾਤਿਆਂ ‘ਤੇ ਲਾਗੂ ਵਿਆਜ ਦਰ ਪੀਐੱਮਜੇਡੀਵਾਈ ਯੋਜਨਾ ਦੇ ਅਨੁਸਾਰ ਖੋਲ੍ਹੇ ਗਏ ਖਾਤਿਆਂ ‘ਤੇ ਵੀ ਲਾਗੂ ਹੁੰਦੀ ਹੈ।
ਰੁਪੇ ਡੈਬਿਟ ਕਾਰਡ ਅਤੇ ਇਸ ਵਿੱਚ ਸ਼ਾਮਲ ਦੁਰਘਟਨਾ ਬੀਮਾ ਕੀ ਹੈ?
- ਰੁਪੇ ਡੈਬਿਟ ਕਾਰਡ ਪੀਐੱਮ - ਜੇਡੀਵਾਈ ਖਾਤਾਧਾਰਕ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਇਹ ਇੱਕ ਘਰੇਲੂ ਡੈਬਿਟ ਕਾਰਡ ਹੈ ਅਤੇ ਸਾਰੇ ਏਟੀਐੱਮ ਅਤੇ ਸਾਰੀਆਂ ਪੀਓਐੱਸ ਮਸ਼ੀਨਾਂ ‘ਤੇ ਸਵੀਕਾਰ ਕੀਤਾ ਜਾਂਦਾ ਹੈ।
(1 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ (ਅਗਸਤ 2018 ਦੇ ਬਾਅਦ ਖੋਲ੍ਹੇ ਗਏ ਨਵੇਂ ਪੀਐੱਮਜੇਡੀਵਾਈ ਖਾਤਿਆਂ ਨੂੰ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ) ਉਪਲਬਧ ਹੈ।
- ਲਾਭਾਰਥੀਆਂ ਵਲੋਂ ਕੋਈ ਪ੍ਰੀਮੀਅਮ ਨਹੀਂ ਲਿਆ ਜਾਂਦਾ ਹੈ ਅਤੇ ਪ੍ਰੀਮੀਅਮ ਦਾ ਭੁਗਤਾਨ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਦੁਆਰਾ ਕੀਤਾ ਜਾਂਦਾ ਹੈ।
ਕਿਹੜੀ ਓਵਰ ਡ੍ਰਾਫਟ ਸੁਵਿਧਾ ਉਪਲਬਧ ਹੈ ?
- ਹਰੇਕ ਪਰਿਵਾਰ ਇੱਕ ਪੀਐੱਮ-ਜੇਡੀਵਾਈ ਖਾਤਾਧਾਰਕ ਲਈ 10,000 ਰੁਪਏ ਤੱਕ ਦੀ ਓਵਰ ਡ੍ਰਾਫਟ ਸੁਵਿਧਾ ਉਪਲਬਧ ਹੈ।
- ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਦੇ ਅਧੀਨ ਖਾਤੇ ਦੇ ਸੰਤੋਸ਼ਜਨਕ ਸੰਚਾਲਨ ਦੇ 6 ਮਹੀਨਿਆਂ ਤੋਂ ਬਾਅਦ ਇਸ ਦਾ ਲਾਭ ਲਿਆ ਜਾ ਸਕਦਾ ਹੈ।
ਪੀਐੱਮ - ਜੇਡੀਵਾਈ ਦੇ ਅਨੁਸਾਰ ਕਿਹੜੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਿੱਤੀਆਂ ਜਾਦੀਆਂ ਹਨ?
- ਪੀਐੱਮ-ਜੇਡੀਵਾਈ ਖਾਤੇ ਸਿੱਧਾ ਲਾਭ ਟ੍ਰਾਂਸਫਰ (ਡੀਬੀਟੀ), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮ-ਜੇਜੇਬੀਵਾਈ), ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀਐੱਮ-ਐੱਸਬੀਵਾਈ), ਅਟਲ ਪੈਨਸ਼ਨ ਯੋਜਨਾ (ਏਪੀਵਾਈ), ਮਾਈਕ੍ਰੋ ਯੂਨਿਟ ਡਿਵੈਲਪਮੈਂਟ ਐਂਡ ਰਿਫਾਈਨੈਂਸ ਏਜੰਸੀ ਬੈਂਕ (ਮੁਦਰਾ) ਯੋਜਨਾ ਲਈ ਯੋਗ ਹਨ।
ਜਨ ਧਨ ਪ੍ਰਭਾਵ
ਪਿਛਲੇ ਵਰ੍ਹਿਆਂ ਵਿੱਚ ਪੀਐੱਮਜੇਡੀਵਾਈ ਨੇ ਕਈ ਮਹੱਤਵਪੂਰਣ ਉਪਲਬਧੀਆਂ ਹਾਸਲ ਕੀਤੀਆਂ ਹਨ:
ਖਾਤਿਆਂ ਦੀ ਵਧਦੀ ਸੰਖਿਆ

ਪਿਛਲੇ 12 ਵਰ੍ਹਿਆਂ ਵਿੱਚ ਪੀਐੱਮ-ਜੇਡੀਵਾਈ ਖਾਤਿਆਂ ਵਿੱਚ 4 ਗੁਣਾ ਵਾਧਾ ਹੋਇਆ ਹੈ। ਖਾਤੇ 2015 ਵਿੱਚ 14.72 ਕਰੋੜ ਤੋਂ ਵਧ ਕੇ 19 ਅਗਸਤ 2026 ਤੱਕ 59.09 ਕਰੋੜ ਹੋ ਗਏ। ਇਨ੍ਹਾਂ ਵਿਚੋਂ 45.95 ਕਰੋੜ ਖਾਤੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਹਨ ਜਦੋਂ ਕਿ 13.14 ਕਰੋੜ ਸ਼ਹਿਰੀ ਅਤੇ ਮਹਾਨਗਰ ਖੇਤਰਾਂ ਵਿੱਚ ਹਨ।
ਇਹ ਯੋਜਨਾ ਦੀ ਵਿਆਪਕ ਪਹੁੰਚ ਅਤੇ ਵੰਚਿਤ ਅਤੇ ਬੈਂਕ ਰਹਿਤ ਆਬਾਦੀ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਵਿੱਚ ਲਿਆਉਣ ਵਿੱਚ ਮਹੱਤਵਪੂਰਣ ਤਰੱਕੀ ਨੂੰ ਦਰਸਾਉਂਦਾ ਹੈ।
ਮਹਿਲਾ ਲਾਭਾਰਥੀਆਂ ਵਿੱਚ ਵਾਧਾ

19 ਅਗਸਤ 2026 ਤੱਕ, ਪੀਐੱਮ-ਜੇਡੀਵਾਈ ਖਾਤਿਆਂ ਦੀ 32.92 ਕਰੋੜ ਮਹਿਲਾ ਲਾਭਾਰਥੀ ਹਨ। ਇਹ ਗਿਣਤੀ ਪਿਛਲੇ ਕੁਝ ਵਰ੍ਹਿਆਂ ਵਿੱਚ ਲਗਾਤਾਰ ਵਧੀ ਹੈ ਇਹ ਵਿੱਤੀ ਪਹੁੰਚ ਵਿੱਚ ਲੈਂਗਿਕ ਸਮਾਨਤਾ ਨੂੰ ਹੁਲਾਰਾ ਦੇਣ ਵਿੱਚ ਯੋਜਨਾ ਦੀ ਭੂਮਿਕਾ ਨੂੰ ਪ੍ਰਗਟ ਕਰਦੀ ਹੈ।
ਵਰ੍ਹਿਆਂ ਵਿੱਚ ਜਮ੍ਹਾਂ ਧਨਰਾਸ਼ੀ ਵਿੱਚ ਕਈ ਗੁਣਾ ਵਾਧਾ

ਪੀਐੱਮ- ਜੇਡੀਵਾਈ ਜਮ੍ਹਾਂ ਧਨਰਾਸ਼ੀ ~ 20 ਗੁਣਾ ਵਧ ਗਈ ਹੈ ਜੋ ਮਾਰਚ 2015 ਵਿੱਚ 15,670 ਕਰੋੜ ਰੁਪਏ ਤੋਂ ਵਧ ਕੇ 19 ਅਗਸਤ 2026 ਤੱਕ 3,16,514 ਕਰੋੜ ਰੁਪਏ ਹੋ ਗਈ ਹੈ।
ਇਹ ਵਾਧਾ ਘੱਟ ਆਮਦਨ ਵਾਲੇ ਪਰਿਵਾਰਾਂ ਦਰਮਿਆਨ ਵਧਦੀ ਬੱਚਤ ਦੀ ਆਦਤ, ਰਸਮੀ ਬੈਂਕਿੰਗ ਵਿੱਚ ਵਧਦੇ ਵਿਸ਼ਵਾਸ ਅਤੇ ਵਿੱਤੀ ਪ੍ਰਣਾਲੀ ਵਿੱਚ ਮਜ਼ਬੂਤ ਭਾਗੀਦਾਰੀ ਨੂੰ ਦਰਸਾਉਦੇ ਹਨ।
ਰੁਪੇ ਕਾਰਡ ਜਾਰੀ ਕੀਤੇ ਜਾ ਰਹੇ ਹਨ

19 ਅਗਸਤ 2026 ਤੱਕ, ਪੀਐੱਮ-ਜੇਡੀਵਾਈ ਖਾਤਾਧਾਰਕਾਂ ਨੂੰ 41.29 ਕਰੋੜ ਰੁਪੇ ਡੈਬਿਟ ਕਾਰਡ ਜਾਰੀ ਕੀਤੇ ਗਏ ਹਨ ਜੋ ਡਿਜੀਟਲ ਲੈਣ-ਦੇਣ ਵਿੱਚ ਵਾਧੇ ਨੂੰ ਦਰਸਉਂਦਾ ਹੈ।
ਏਕ ਖਾਤਾ, ਅਨੇਕ ਅਵਸਰ
ਪੀਐੱਮ-ਜੇਡੀਵਾਈ ਨੇ ਵਿੱਤੀ ਸਮਾਵੇਸ਼ ਨੂੰ ਨੀਤੀਗਤ ਉਦੇਸ਼ ਨਾਲ ਲੱਖਾਂ ਭਾਰਤੀਆਂ ਲਈ ਇੱਕ ਜੀਵੰਤ ਅਸਲੀਅਤ ਵਿੱਚ ਬਦਲ ਦਿੱਤਾ ਹੈ। ਇਸ ਨੇ ਬੈਂਕਿੰਗ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ ਵਿੱਤੀ ਸੁਰੱਖਿਆ ਨੂੰ ਮਜਬੂਤ ਕੀਤਾ ਹੈ ਅਤੇ ਵੰਚਿਤ ਨਾਗਰਿਕਾਂ ਨੂੰ ਕਰਜ਼ਾ, ਬੀਮਾ, ਪੈਨਸ਼ਨ ਅਤੇ ਡਿਜੀਟਲ ਭੁਗਤਾਨ ਨਾਲ ਜੋੜਿਆ ਹੈ। ਇਸ ਦਾ ਪ੍ਰਭਾਵ ਵਧਦੇ ਖਾਤਿਆਂ ਅਤੇ ਵਧਦੀ ਜਮ੍ਹਾਂ ਧਨਰਾਸ਼ੀ ਤੋਂ ਪਰੇ ਹੈ ਇਹ ਨਾ ਕੇਵਲ ਰਸਮੀ ਵਿੱਤੀ ਪਹਿਚਾਣ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਲੋਕਾਂ ਦਰਮਿਆਨ ਜਿਆਦਾ ਆਰਥਿਕ ਵਿਸ਼ਵਾਸ ਨੂੰ ਹੁਲਾਰਾ ਦੇ ਰਿਹਾ ਹੈ।
ਸੰਦਰਭ
ਪ੍ਰਧਾਨ ਮੰਤਰੀ ਦਫ਼ਤਰ
https://www.pmindia.gov.in/en/major_initiatives/pradhan-mantri-jan-dhan-yojana/
ਵਿੱਤ ਮੰਤਰਾਲੇ
https://pmjdy.gov.in/files/E-Documents/PMJDY_BROCHURE_ENG.pdf
https://pmjdy.gov.in/guinness-world-record
https://www.pib.gov.in/PressReleasePage.aspx?PRID=2161432®=48&lang=2
https://pmjdy.gov.in/scheme
https://www.pib.gov.in/PressReleasePage.aspx?PRID=2101428®=48&lang=2
https://www.pib.gov.in/PressReleasePage.aspx?PRID=2161432®=48&lang=2
https://www.pib.gov.in/PressReleaseDetail.aspx?PRID=1854909®=3&lang=1
https://www.pib.gov.in/PressReleaseDetail.aspx?PRID=1952793®=3&lang=1
https://www.pib.gov.in/PressReleaseDetail.aspx?PRID=2049231®=3&lang=1
https://www.pib.gov.in/PressReleasePage.aspx?PRID=2161432®=48&lang=2
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ
https://www.myscheme.gov.in/hi/schemes/pmjdy
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ
https://www.facebook.com/inbministry/videos/the-pradhan-mantri-jan-dhan-yojana-has-empowered-people-giving-them-identity-rig/1942870073774934/
ਸੂਚਨਾ ਅਤੇ ਜਨ ਸੰਪਰਕ ਡਾਇਰੈਕਟੋਰੇਟ
https://www.facebook.com/diprassam/posts/financial-inclusion-in-india-is-no-longer-about-opening-bank-accounts-alone-the-/1463797019114645/
ਭਾਰਤੀ ਰਿਜ਼ਰਵ ਬੈਂਕ
https://www.rbi.org.in/FinancialEducation/content/English_16042021.PDF
ਬੈਂਕ ਆਫ ਬੜੌਦਾ
https://bankofbaroda.bank.in/accounts/pradhan-mantri-jan-dhan-yojana
ਭਾਰਤੀ ਸਟੇਟ ਬੈਂਕ
https://sbi.bank.in/hi/web/faq-s/faq-pradhan-mantri-jan-dhan-yojana-pmjdy
ਯੂਨੀਅਨ ਬੈਂਕ ਆਫ ਇੰਡੀਅਨ
https://www.unionbankofindia.bank.in/hindi/details/pradhan-mantri-jandhan-yojana
https://www.unionbankofindia.bank.in/en/details/business-correspondent-bc-model
ਇੰਡੀਅਨ ਓਵਰਸੀਜ ਬੈਂਕ
https://www.youtube.com/watch?v=VfGyhGJ-JmQ
ਹੋਰ
https://www.youtube.com/watch?v=HplYaTTWY78
ਪੀਆਈਬੀ ਆਰਕਾਈਵਜ਼
https://www.pib.gov.in/PressNoteDetails.aspx?NoteId=155102&ModuleId=3®=3&lang=2
Click here to see pdf
****
ਪੀਆਈਬੀ ਰਿਸਰਚ /ਬਲਜੀਤ ਸਿੰਘ
(Release ID: 2304258)
ਵਿਜ਼ੀਟਰ ਕਾਊਂਟਰ : 16