ਆਯੂਸ਼
azadi ka amrit mahotsav

ਏਆਈਆਈਏ ਨੇ ਆਯੁਰਵੇਦ-ਅਧਾਰਿਤ ਜਣੇਪਾ ਤੰਦਰੁਸਤੀ ਸਹਾਇਤਾ ਨੂੰ ਮਜ਼ਬੂਤ ਕਰਨ ਲਈ “ਗਰਭਿਣੀ ਮਿੱਤਰ’ ਕੋਰਸ ਸ਼ੁਰੂ ਕੀਤਾ

Posted On: 24 AUG 2026 2:03PM by PIB Chandigarh

ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਜੋ ਆਯੁਸ਼ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਪ੍ਰਮੁੱਖ ਸੰਸਥਾਨ ਹੈ, ਨੇ ਵਿਦਿਅਕ ਸੈਸ਼ਨ 2026-27 ਦੇ ਲਈ ‘ਗਰਭਿਣੀ ਮਿੱਤਰ’ ਕੋਰਸ ਸ਼ੁਰੂ ਕੀਤਾ ਹੈ। ਇਹ ਪਹਿਲ ਇੱਕ  ਢਾਂਚਾਗਤ ਸਿਹਤ ਸੰਭਾਲ ਹੁਨਰ ਵਿਕਾਸ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਗਰਭ ਅਵਸਥਾ ਅਤੇ ਜਣੇਪੇ ਤੋਂ ਬਾਅਦ ਦੀ ਮਿਆਦ ਦੌਰਾਨ ਮਹਿਲਾਵਾਂ ਨੂੰ ਢੁਕਵੀਂ ਸਿਹਤ ਸਿੱਖਿਆ, ਜੀਵਨਸ਼ੈਲੀ ਮਾਰਗਦਰਸ਼ਨ ਅਤੇ ਭਾਈਚਾਰਕ ਪੱਧਰ ‘ਤੇ ਸਹਾਇਤਾ ਪ੍ਰਦਾਨ ਕਰਨ ਲਈ ਟ੍ਰੇਂਡ ਕਰਮਚਾਰੀਆਂ ਨੂੰ ਤਿਆਰ ਕਰਨਾ ਹੈ।

ਇਹ ਕੋਰਸ ਆਯੁਰਵੇਦ ਦੀ ਰਵਾਇਤੀ ਧਾਰਨਾਵਾਂ ਗਰਭਿਣੀ ਪਰਿਚਰਿਆ (ਜਣੇਪੇ ਤੋਂ ਪਹਿਲਾਂ ਦੀ ਦੇਖਭਾਲ), ਸੁਤਿਕਾ ਪਰਿਚਰਿਆ (ਜਣੇਪੇ ਤੋਂ ਬਾਅਦ ਦੀ ਦੇਖਭਾਲ) ਅਤੇ ਗਰਭਧਾਨ ਵਿਧੀ (ਗਰਭ ਧਾਰਣ ਤੋਂ ਪਹਿਲਾਂ ਦੀ ਦੇਖਭਾਲ) ‘ਤੇ ਅਧਾਰਿਤ ਹੈ। 6 ਮਹੀਨਿਆਂ ਦੀ ਮਿਆਦ ਵਾਲੇ ਇਸ ਔਫਲਾਈਨ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਪਹਿਰ 3:00 ਵਜੇ ਤੋਂ ਸ਼ਾਮ 5:00 ਤੱਕ ਕੀਤਾ ਜਾਵੇਗਾ। ਇਸ ਵਿੱਚ ਭਾਗੀਦਾਰਾਂ ਨੂੰ ਗਰਭ ਅਵਸਥਾ ਦੀਆਂ ਵੱਖ-ਵੱਖ ਤਿਮਾਹੀਆਂ ਦੇ ਅਨੁਸਾਰ ਆਹਾਰ ਸਬੰਧੀ ਗਿਆਨ,ਜੀਵਨ ਸ਼ੈਲੀ ਵਿੱਚ ਜ਼ਰੂਰੀ ਬਦਲਾਅ, ਗਰਭ ਅਵਸਥਾ ਦੌਰਾਨ ਸੁਰੱਖਿਅਤ ਯੋਗ, ਜਣੇਪੇ ਦੇ ਸਮੇਂ ਭਾਵਨਾਤਮਕ ਸਹਿਯੋਗ, ਨਵਜੰਮੇ ਬੱਚੇ ਦੀ ਮਾਲਿਸ਼ ਅਤੇ ਬੁਨਿਆਦੀ ਜੀਵਨ ਰੱਖਿਅਕ ਸਹਾਇਤਾ ਸਬੰਧੀ ਪ੍ਰੋਟੋਕੋਲ ਦੀ ਵਿਵਹਾਰਿਕ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਕੋਰਸ ਵਿੱਚ ਇਨਫੈਕਸ਼ਨ ਕੰਟਰੋਲ, ਸਵੱਛਤਾ ਅਤੇ ਸੈਨੀਟਾਈਜ਼ੇਸ਼ਨ, ਬਾਇਓਮੈਡੀਕਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਕੰਮ ਵਾਲੀ ਥਾਂ ਦੀ ਸੁਰੱਖਿਆ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।

ਇਹ ਕੋਰਸ ਨਵੀਂ ਦਿੱਲੀ ਦੇ ਸਰਿਤਾ ਵਿਹਾਰ ਸਥਿਤ ਏਆਈਆਈਏ ਕੈਂਪਸ ਵਿੱਚ ਸੰਚਾਲਿਤ ਕੀਤਾ ਜਾਵੇਗਾ। ਹਰੇਕ ਬੈਚ ਵਿੱਚ 20 ਵਿਦਿਆਰਥੀਆਂ ਨੂੰ ਪ੍ਰਵੇਸ਼ ਦਿੱਤਾ ਜਾਵੇਗਾ। ਭਾਰਤ ਦੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਸੀਨੀਅਰ ਸੈਕੰਡਰੀ (10+2) ਪ੍ਰੀਖਿਆ ਪਾਸ ਕਰਨ ਵਾਲੇ ਅਤੇ ਘੱਟ ਤੋਂ ਘੱਟ 18 ਸਾਲ ਦੀ ਉਮਰ ਵਾਲੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ। ਵਰਤਮਾਨ ਵਿੱਚ ਆਪਣੀ 12ਵੀਂ ਕਲਾਸ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਉਮੀਦਵਾਰ ਵੀ ਅੰਤਿਮ ਐਪਲੀਕੇਸ਼ਨ ਜਮ੍ਹਾਂ ਕਰਵਾ ਸਕਦੇ ਹਨ।

ਕੋਰਸ ਪੂਰਾ ਕਰਨ ਤੋਂ ਬਾਅਦ  ਉਮੀਦਵਾਰ ਗਰਭਿਣੀ ਮਿੱਤਰ ਸਹਾਇਕ, ਜਣੇਪੇ ਤੋਂ ਪਹਿਲਾਂ/ਜਣੇਪੇ ਤੋਂ ਬਾਅਦ ਦੀ ਦੇਖਭਾਲ ਸਹਾਇਕ, ਜਣੇਪੇ ਤੋਂ ਪਹਿਲਾਂ ਵੈਲਨੈੱਸ ਗਾਈਡ ਅਤੇ ਮੈਟਰਨਲ ਹੈਲਥ ਸਪੋਰਟ ਵਰਕਰ ਵਜੋਂ ਕੰਮ ਕਰ ਸਕਦੇ ਹਨ। ਉਨ੍ਹਾਂ ਦੇ ਆਯੁਸ਼ ਕੇਂਦਰਾਂ, ਕਲੀਨਿਕਾਂ, ਗੈਰ-ਸਰਕਾਰੀ ਸੰਗਠਨਾਂ, ਭਾਈਚਾਰਕ ਹੈਲਥ ਪ੍ਰੋਜੈਕਟਾਂ ਅਤੇ ਵੈਲਨੈੱਸ ਇੰਸਟੀਟਿਊਟਸ ਵਿੱਚ ਮੌਕੇ ਉਪਲਬਧ ਹਨ।

ਗਰਭਿਣੀ ਮਿੱਤਰ ਪਹਿਲ ਕਲੀਨਿਕਲ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਦੀ ਪੂਰਕ ਹੈ, ਨਾ ਕਿ ਉਸ ਦਾ ਵਿਕਲਪ। ਨਿਯਮਿਤ ਸਿਹਤ ਜਾਂਚ, ਡਾਇਗਨੌਸਟਿਕ ਟੈਸਟ ਅਤੇ  ਬਲੱਡ ਪ੍ਰੈਸ਼ਰ ਅਤੇ ਹੀਮੋਗਲੋਬਿਨ ਦੀ ਨਿਗਰਾਨੀ ਜ਼ਰੂਰ ਬਣੀ ਰਹਿੰਦੀ ਹੈ। ਟ੍ਰੇਂਡ ਗਰਭਿਣੀ ਮਿੱਤਰ ਚੇਤਾਵਨੀ ਸੰਕੇਤਾਂ ਦੀ ਪਛਾਣ ਕਰਕੇ ਅਤੇ ਯੋਗ ਡਾਕਟਰਾਂ ਅਤੇ ਸਿਹਤ ਸੰਭਾਲ ਕੇਂਦਰਾਂ ਲਈ ਸਮੇਂ ‘ਤੇ ਰੈਫਰਲ ਸੁਵਿਧਾ ਪ੍ਰਦਾਨ ਕਰਕੇ ਗਰਭਵਤੀ ਮਹਿਲਾਵਾਂ ਦੀਆਂ ਸਹਾਇਤਾ ਕਰਦੀਆਂ ਹਨ।

ਐਪਲੀਕੇਸ਼ਨ ਜਮ੍ਹਾਂ ਕਰਨ ਦੀ ਅੰਤਿਮ ਮਿਤੀ 31 ਅਗਸਤ, 2026 ਹੈ। ਵਧੇਰੇ ਜਾਣਕਾਰੀ ਲਈ ਬਰੋਸ਼ਰ ਦੇਖੋ   ਅਕਾਦਮਿਕ ਬ੍ਰੋਸ਼ਰ- ਗਰਭਿਣੀ ਮਿੱਤਰ।

 

************

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2303043) ਵਿਜ਼ੀਟਰ ਕਾਊਂਟਰ : 7